ਸੰਗਰੂਰ ਵਿੱਚ ਗਰਮੀ ਦੀ ਤਪਸ਼ ਨਾਲ ਬੱਚੇ ਦੀ ਮੌਤ

ਲੌਂਗੋਵਾਲ, 17 ਮਈ (ਸ.ਬ.) ਅੱਤ ਦੀ ਪੈ ਰਹੀ ਗਰਮੀ ਦੀ ਤਪਸ਼ ਨੇ ਸੰਗਰੂਰ ਵਿੱਚ ਇੱਕ ਮਾਸੂਮ ਬੱਚੇ ਦੀ ਜਾਨ ਲੈ ਲਈ। ਸਥਾਨਕ ਪੱਤੀ ਦੁੱਲਟ ਦੇ ਵਸਨੀਕ ਪ੍ਰਗਟ ਸਿੰਘ ਦਾ ਪੁੱਤਰ ਮਹਿਕਪ੍ਰੀਤ ਸਿੰਘ (8) ਜੋ ਕਿ ਇਥੋਂ ਦੀ ਜੈਦ ਪੱਤੀ ਵਿਖੇ ਸਥਿਤ ਸਰਕਾਰੀ ਸਕੂਲ ਵਿੱਚ ਚੌਥੀ ਜਮਾਤ ਦਾ ਵਿਦਿਆਰਥੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਗਰਮੀ ਦੇ ਕਾਰਨ ਮਹਿਕਪ੍ਰੀਤ ਸਿੰਘ ਦੀ ਹਾਲਤ ਕਾਫੀ ਖ਼ਰਾਬ ਹੋ ਗਈ ਸੀ ਅਤੇ ਉਸ ਨੂੰ ਦਸਤ ਲੱਗ ਗਏ। ਜਿਸ ਦੇ ਚਲਦਿਆਂ ਮਹਿਕਪ੍ਰੀਤ ਨੂੰ ਇਥੇ ਇੱਕ ਪ੍ਰਾਈਵੇਟ ਡਾਕਟਰ ਕੋਲ ਲਿਜਾਇਆ ਗਿਆ। ਜਿੱਥੋਂ ਉਸ ਨੂੰ ਸੰਗਰੂਰ ਭੇਜ ਦਿੱਤਾ ਗਿਆ। ਜਦੋਂ ਸੰਗਰੂਰ ਹਸਪਤਾਲ ਵਿੱਚ ਚੈੱਕ ਕਰਵਾਇਆ ਤਾਂ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ। ਸੰਗਰੂਰ ਤੋਂ ਪਟਿਆਲਾ ਜਾਂਦਿਆਂ ਭਵਾਨੀਗੜ੍ਹ ਦੇ ਨਜ਼ਦੀਕ ਉਕਤ ਬੱਚੇ ਦੀ ਮੌਤ ਹੋ ਗਈ।

Leave a Reply

Your email address will not be published.