ਦਿੱਲੀ ਵਿੱਚ ਯਾਤਰੀਆਂ ਨਾਲ ਭਰੀ ਬੱਸ ਨੂੰ ਅਚਾਨਕ ਲੱਗੀ ਅੱਗ

ਦਿੱਲੀ, 17 ਮਈ (ਸ.ਬ.) ਦਿੱਲੀ ਵਿੱਚ ਸਵੇਰੇ ਯਾਤਰੀਆਂ ਨਾਲ ਭਰੀ ਇਕ ਬੱਸ ਵਿੱਚ ਅੱਗ ਲੱਗ ਗਈ। ਸੜਕ ਵਿਚਕਾਰ ਬੱਸ ਅਚਾਨਕ ਅੱਗ ਦਾ ਗੋਲਾ ਬਣ ਗਈ। ਰਾਹਤ ਦੀ ਗੱਲ ਇਹ ਹੈ ਕਿ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ।

ਇਹ ਘਟਨਾ ਗੋਵਿੰਦਪੁਰੀ ਇਲਾਕੇ ਦੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸਵੇਰੇ ਦਿੱਲੀ ਵਿੱਚ ਇਕ ਕਲਸਟਰ ਬੱਸ ਗੁਰੂ ਰਵਿਦਾਸ ਮਾਰਗ ਤੇ ਜਾ ਰਹੀ ਸੀ, ਤਾਂ ਅਚਾਨਕ ਉਸ ਵਿੱਚ ਅੱਗ ਲੱਗ ਗਈ। ਅੱਗ ਦੀ ਲਪਟਾਂ ਇੰਨੀ ਤੇਜ਼ੀ ਨਾਲ ਫੈਲੀਆਂ ਕਿ ਵੇਖਦੇ ਹੀ ਵੇਖਦੇ ਬੱਸ ਅੱਗ ਦੇ ਗੋਲੇ ਵਿੱਚ ਬਦਲ ਗਈ।

ਘਟਨਾ ਦੇ ਸਮੇਂ ਬੱਸ ਯਾਤਰੀਆਂ ਨਾਲ ਭਰੀ ਹੋਈ ਸੀ। ਬੱਸ ਦੇ ਦਰਵਾਜ਼ੇ ਅਤੇ ਖਿੜਕੀਆਂ ਤੋੜ ਕੇ ਯਾਤਰੀਆਂ ਨੂੰ ਕਿਸੇ ਤਰ੍ਹਾਂ ਬਾਹਰ ਕੱਢਿਆ ਗਿਆ। ਘਟਨਾ ਦੀ ਸੂਚਨਾ ਦਿੱਲੀ ਪੁਲੀਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਅੱਗ ਨੂੰ ਬੁਝਾਇਆ ਗਿਆ। ਬੱਸ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਕ ਸਕਿਆ ਹੈ।

Leave a Reply

Your email address will not be published.