Mohali
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਦੀ ਚੈਕਿੰਗ ਲਈ 7 ਟੀਮਾਂ ਦਾ ਗਠਨ
ਐਸ ਏ ਐਸ ਨਗਰ, 3 ਜਨਵਰੀ (ਸ.ਬ.) ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਰੇਤੇ, ਬਜਰੀ, ਕ੍ਰਸ਼ਰਾਂ ਅਤੇ ਗੈਰ-ਕਾਨੂੰਨੀ ਮਾਈਨਿੰਗ ਦੀ ਚੈਕਿੰਗ ਲਈ ਪ੍ਰਸ਼ਾਸ਼ਨਿਕ ਤੇ ਪੁਲੀਸ ਅਧਿਕਾਰੀਆਂ ਦੀ ਸ਼ਮੂਲੀਅਤ ਵਾਲੀਆਂ 7 ਟੀਮਾਂ ਦਾ ਗਠਨ ਕੀਤਾ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਸ਼ਿਆਮ ਕਰਨ ਤਿੜਕੇ ਵਲੋਂ ਗਠਿਤ ਕੀਤੀਆਂ ਗਈਆਂ ਇਹ ਟੀਮਾਂ ਜਨਵਰੀ 2025 ਤੋਂ ਅਪ੍ਰੈਲ 2025 ਤੱਕ, ਰੋਜ਼ਾਨਾ ਚੈਕਿੰਗ ਕਰਕੇ ਉਨ੍ਹਾਂ ਨੂੰ ਨਿਯਮਿਤ ਤੌਰ ਤੇ ਰਿਪੋਰਟ ਦੇਣਗੀਆਂ।
ਵਧੀਕ ਡਿਪਟੀ ਕਮਿਸ਼ਨਰ ਵਲੋਂ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਨਜਾਇਜ਼ ਮਾਇਨਿੰਗ ਸਬੰਧੀ ਕੇਸ ਦਰਜ ਕਰਵਾਉਂਦੇ ਸਮੇਂ ਗੱਡੀ ਦਾ ਨੰਬਰ ਅਤੇ ਮਾਲਕ ਦਾ ਨਾਮ ਵੀ ਐਫ. ਆਈ. ਆਰ ਵਿਚ ਦਰਜ ਕੀਤਾ ਜਾਵੇ ਅਤੇ ਆਰ. ਟੀ. ਓ. ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਾਲ ਤਾਲਮੇਲ ਕਰਕੇ ਵਰਤੇ ਜਾਣ ਵਾਲੇ ਟਿੱਪਰ, ਜੇ. ਸੀ. ਬੀ, ਪੋਕਲੇਨ, ਟਰੈਕਟਰ-ਟਰਾਲੀ ਆਦਿ ਦੇ ਵੇਰਵੇ ਡਾਟਾਬੇਸ ਵਿਚ ਲੈ ਲਏ ਜਾਣ।
ਪ੍ਰਸ਼ਾਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਟੀਮਾਂ ਵਿੱਚੋਂ 3 ਸਬ ਡਵੀਜ਼ਨ ਖਰੜ, 3 ਸਬ ਡਵੀਜ਼ਨ ਡੇਰਾਬੱਸੀ ਅਤੇ 1 ਮੁਹਾਲੀ ਵਿੱਚ ਸਰਗਰਮ ਰਹਿਣਗੀਆਂ। ਸਬ ਡਵੀਜ਼ਨ ਖਰੜ ਵਿੱਚ ਬਣਾਈਆਂ ਗਈਆਂ ਟੀਮਾਂ ਵਿੱਚ ਟੀ ਪੁਆਇੰਟ ਮਾਜਰੀ ਲਈ ਜੇ.ਈ.-ਕਮ-ਮਾਇੰਨਿੰਗ, ਇੰਸਪੈਕਟਰ ਮੁਹਾਲੀ ਹਿਤੇਸ਼ ਕੌਸ਼ਲ, ਫਾਰੈਸਟ ਗਾਰਡ ਮੁਹਾਲੀ ਬਲਵਿੰਦਰ ਸਿੰਘ, ਏ.ਐਸ.ਆਈ. ਜਸਵਿੰਦਰ ਸਿੰਘ, ਹੈਡ ਕਾਂਸਟੇਬਲ ਮਨੋਜ ਸੈਣੀ ਅਤੇ ਦੂਸਰੀ ਟੀਮ ਵਿਚ ਬਲਾਕ ਅਫਸਰ, ਦਫਤਰ ਵਣ ਮੰਡਲ ਮਨਜੀਤ ਸਿੰਘ, ਜੇ.ਈ-ਕਮ-ਮਾਇੰਨਿੰਗ ਇੰਸਪੈਕਟਰ ਹਰਮਨ, ਐਸ ਆਰ ਸੀ ਟੀ. ਗੁਰਜੋਧ ਸਿੰਘ, ਸੀ.ਟੀ. ਸਿਮਰਨਜੀਤ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ।
ਟੀ ਪੁਆਇੰਟ ਸਿਸਵਾਂ ਮਾਜਰਾ ਲਈ ਬਣਾਈ ਟੀਮ ਨੰ. 2 ਵਿੱਚ ਜੇ.ਈ.-ਕਮ-ਮਾਇੰਨਿੰਗ, ਇੰਸਪੈਕਟਰ ਕੋਰੀ ਸ਼ਰਮਾ, ਏ.ਈ, ਦਫਤਰ ਕਾਰਜਕਾਰੀ ਇੰਜਨੀਅਰ ਸੰਦੀਪ ਗਰੋਵਰ, ਬਲਾਕ ਅਫਸਰ, ਵਣ ਮੰਡਲ ਸੁਰਿੰਦਰ ਕੁਮਾਰ, ਏ. ਐਸ. ਆਈ./ਐਲ.ਆਰ. ਰਾਜਿੰਦਰ ਸਿੰਘ, ਸੀ. ਟੀ. ਪਰਮਿੰਦਰ ਸਿੰਘ ਅਤੇ ਵਣ ਮੰਡਲ ਅਫਸਰ ਕੁਲਦੀਪ ਸਿੰਘ, ਜੇ. ਈ ਦਫਤਰ ਕਾਰਜਕਾਰੀ ਇੰਜੀਨੀਅਰ ਨੈਸ਼ਨਲ ਹਾਈਵੇ ਮੰਡਲ ਕੁਮਾਰ ਗੌਰਵ, ਏ. ਐਸ. ਆਈ./ਐਲ. ਆਰ ਕਰਮ ਚੰਦ, ਸੀ.ਟੀ. ਅਰਮਾਨ ਅਤੇ ਸੀ.ਟੀ. ਸੰਦੀਪ ਕੁਮਾਰ ਨੂੰ ਸ਼ਾਮਿਲ ਕੀਤਾ ਗਿਆ ਹੈ।
ਸੂੰਕ ਏਰੀਆ ਲਈ ਬਣਾਈ ਟੀਮ ਨੰ. 3 ਵਿੱਚ ਉਪ ਮੰਡਲ ਅਫਸਰ, ਦਫਤਰ ਕਾਰਜਕਾਰੀ ਇੰਜੀਨੀਅਰ-ਕਮ-ਮਾਇਨਿੰਗ ਅਫਸਰ ਅਤੇ ਜਿਓਲੋਜੀ ਮੰਡਲ ਪ੍ਰਦੀਪ ਕੁਮਾਰ, ਏ. ਈ ਉਪ ਮੰਡਲ ਨੰਬਰ 3 ਤੇਜਪਾਲ ਸਿੰਘ, ਜੇ. ਈ. ਉਪ ਮੰਡਲ ਨੰਬਰ 3 ਜਗਮੀਤ ਬਰਾੜ, ਸੀ.ਟੀ. ਰਣਜੀਤ ਸਿੰਘ ਅਤੇ ਸੀ.ਟੀ. ਗੁਰਵਿੰਦਰ ਸਿੰਘ 2043 ਸਾਹਿਬਜਾਦਾ ਅਜੀਤ ਸਿੰਘ ਨਗਰ ਨੂੰ ਸ਼ਾਮਿਲ ਕੀਤਾ ਗਿਆ ਹੈ।
ਸਬ ਡਵੀਜ਼ਨ ਡੇਰਾਬੱਸੀ (ਮੁਬਾਰਕਪੁਰ ਚੌਂਕੀ ਸੁੰਡਰਾਂ ਰੋਡ ਮੁਬਾਰਕਪੁਰ) ਲਈ ਬਣਾਈ ਗਈ ਟੀਮ ਨੰ. 4, ਵਿੱਚ ਉਪ ਮੰਡਲ ਅਫਸਰ ਰਾਜਿੰਦਰ ਕੁਮਾਰ, ਉਪ ਮੰਡਲ ਇੰਜੀਨੀਅਰ ਕਰਮਜੀਤ ਸਿੰਘ, ਬਲਵੀਰ ਸਿੰਘ, ਐਸ. ਆਰ. ਸੀ. ਟੀ. ਅਮਰਜੀਤ ਸਿੰਘ, ਏ. ਐਸ. ਆਈ. ਐਲ. ਆਰ. ਗੁਰਨਾਮ ਸਿੰਘ, ਹੈਡ ਕਾਂਸਟੇਬਲ ਅਸ਼ੋਕ ਕੁਮਾਰ ਨੂੰ ਸ਼ਾਮਿਲ ਕੀਤਾ ਗਿਆ ਹੈ।
ਟੀਮ ਨੰ: 5 ਥਾਣਾ ਲਾਲੜੂ (ਆਈ. ਟੀ. ਆਈ ਚੌਂਕ ਲਾਲੜੂ) ਲਈ ਜੂਨੀਅਰ ਇੰਜੀਨੀਅਰ ਅਪਿੰਦਰਜੀਤ ਸਿੰਘ, ਬਲਾਕ ਅਫਸਰ, ਦਫਤਰ ਵਣ ਮੰਡਲ ਜੈ ਸਿੰਘ , ਏ. ਐਸ. ਆਈ./ਐਲ. ਆਰ. ਮਲਕੀਤ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ।
ਟੀਮ ਨੰ: 6 ਥਾਣਾ ਹੰਡੇਸਰਾਂ (ਬੱਸ ਸਟੈਂਡ ਹੰਡੇਸਰਾਂ) ਵਿੱਚ ਵਣ ਗਾਰਡ ਰੇਸ਼ਮ ਸਿੰਘ, ਜੇ.ਈ. ਕਮ ਮਾਇਨਿੰਗ ਇੰਸਪੈਕਟਰ ਭੂਪੇਸ਼ ਕੁਮਾਰ, ਏ. ਐਸ. ਆਈ/ਐਲ. ਆਰ. ਓਮ ਪ੍ਰਕਾਸ਼, ਸੀ. ਟੀ. ਪ੍ਰਭਜੀਤ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ।
ਟੀਮ ਨੰ. 7 ਸਬ ਡਵੀਜ਼ਨ ਮੁਹਾਲੀ (ਕਰਾਸਿੰਗ ਬਨੂੰੜ-ਤੇਪਲਾ ਰੋਡ, ਜ਼ੀਰਕਪੁਰ-ਪਟਿਆਲਾ ਰੋਡ) ਵਿੱਚ ਜੇ. ਈ.-ਕਮ-ਮਾਇਨਿੰਗ ਇੰਸਪੈਕਟਰ ਬਨੂੰੜ ਅਭੈ ਕੁਮਾਰ, ਉਪ ਮੰਡਲ ਇੰਜੀਨੀਅਰ ਅਮ੍ਰਿਤ ਪਾਲ ਸਿੰਘ, ਏ. ਐਸ. ਆਈ/ਐਲ. ਆਰ ਬਲਵਿੰਦਰ ਸਿੰਘ, ਸੀ.ਟੀ. ਗੁਰਦੀਪ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ।
Mohali
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਰਸਾ ਸੰਭਾਲ ਗੱਤਕਾ ਮੁਕਾਬਲਾ ਭਲਕੇ
ਐਸ ਏ ਐਸ ਨਗਰ, 8 ਜਨਵਰੀ (ਸ.ਬ.) ਜਿਲਾ ਗਤਕਾ ਐਸੋਸੀਏਸ਼ਨ (ਰਜਿ.) ਐਸ ਏ ਐਸ ਨਗਰ ਵੱਲੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ (ਮੁਹਾਲੀ) ਦੇ ਸਹਿਯੋਗ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਰਸਾ ਸੰਭਾਲ ਗੱਤਕਾ ਮੁਕਾਬਲਾ ਦਸਵੀਂ ਦੇ ਸ਼ੁਭ ਅਵਸਰ ਤੇ 9 ਜਨਵਰੀ ਨੂੰ ਦੁਪਹਿਰ 3 ਵਜੇ ਤੋਂ ਰਾਤ 8 ਵਜੇ ਤੱਕ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣੇ ਵਿਖੇ ਕਰਵਾਇਆ ਜਾ ਰਿਹਾ ਹੈ।
ਗਤਕਾ ਫੈਡਰੇਸ਼ਨ ਆਫ ਇੰਡੀਆ ਅਤੇ ਪੰਜਾਬ ਗਤਕਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਮੁਕਾਬਲੇ ਸੰਬੰਧੀ ਜਿਲ੍ਹਾ ਗਤਕਾ ਐਸੋਸੀਏਸ਼ਨ (ਰਜਿ) ਮੁਹਾਲੀ ਦੀ ਮੀਟਿੰਗ ਪ੍ਰਧਾਨ ਅਕਵਿੰਦਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੁਕਾਬਲੇ ਦੀਆਂ ਤਿਆਰੀਆਂ ਨੂੰ ਅੰਤਮ ਛੋਹਾਂ ਦਿੱਤੀਆਂ ਗਈਆਂ ਅਤੇ ਫੈਸਲਾ ਕੀਤਾ ਗਿਆ ਕਿ ਮੁਕਾਬਲੇ ਵਿੱਚ ਜਿਲਾ ਮੁਹਾਲੀ ਦੀਆਂ ਅੱਠ ਉੱਚ ਕੋਟੀ ਦੀਆਂ ਟੀਮਾਂ ਆਪਣੇ ਜੌਹਰ ਦਿਖਾਉਣਗੀਆਂ। ਜੇਤੂ ਟੀਮਾਂ ਨੂੰ ਨਕਦ ਇਨਾਮ ਅਤੇ ਯਾਦਗਾਰੀ ਚਿੰਨ ਦਿੱਤੇ ਜਾਣਗੇ।
ਇਸ ਮੌਕੇ ਦਵਿੰਦਰ ਸਿੰਘ ਜੁਗਨੀ, ਡਾਕਟਰ ਕੁਲਦੀਪ ਸਿੰਘ ਬਾਕਰਪੁਰ, ਜਗਤਾਰ ਸਿੰਘ ਜੱਗੀ ਢੋਲਪੁਰ, ਅਮਰਜੀਤ ਸਿੰਘ, ਗਗਨਦੀਪ ਸਿੰਘ, ਹਰਮਨਜੋਤ ਸਿੰਘ, ਰਾਜਬੀਰ ਸਿੰਘ ਸ਼ਾਮਿਲ ਹੋਏ।
Mohali
ਆਲ ਇੰਡੀਆ ਫੈਡਰੇਸ਼ਨ ਕੱਪ ਕੈਰਮ ਟੂਰਨਾਮੈਂਟ ਵਿੱਚ ਭਾਗ ਲੈਣਗੇ ਪੰਜਾਬ ਦੇ ਖਿਡਾਰੀ
ਐਸ ਏ ਐਸ ਨਗਰ, 8 ਜਨਵਰੀ (ਸ.ਬ.) ਆਲ ਇੰਡੀਆ ਕੈਰਮ ਫੈਡਰੇਸ਼ਨ ਵੱਲੋਂ ਆਂਧਰਾ ਪ੍ਰਦੇਸ਼ ਦੇ ਲੈਲੋਰ ਵਿਖੇ ਕਰਵਾਏ ਜਾਣ ਵਾਲੇ ਚਾਰ ਦਿਨਾਂ, 29ਵੇਂ ਆਲ ਇੰਡੀਆ ਫੈਡਰੇਸ਼ਨ ਕੱਪ ਕੈਰਮ ਟੂਰਨਾਮੈਂਟ 2024-25 ਵਿੱਚ ਪੰਜਾਬ ਦੇ ਖਿਡਾਰੀ ਵੀ ਭਾਗ ਲੈਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਟੇਟ ਕੈਰਮ ਐਸੋਸੀਏਸ਼ਨ ਦੇ ਜਨਰਲ ਸਕੱਤਰ ਸz ਗੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪੰਜਾਬ ਸਟੇਟ ਵੱਲੋਂ ਪੁਰਸ਼ ਵਰਗ ਵਿੱਚ ਮੁਹੰਮਦ ਸ਼ਮੀਰ, ਦੀਦਾਰ ਸਿੰਘ, ਵਿਕਾਸ ਕੁਮਾਰ ਅਤੇ ਸਾਗਰ ਭਾਗ ਲੈਣਗੇ ਜਦੋਂਕਿ ਔਰਤ ਵਰਗ ਵਿੱਚ ਸਨੇਹਾ, ਸਲੌਨੀ ਕੁਮਾਰੀ ਅਤੇ ਪਿੰਕੀ ਰਾਣੀ ਭਾਗ ਲੈਣਗੀਆਂ।
Mohali
ਭਾਰਤੀ ਹਵਾਈ ਸੈਨਾ ਵਿੱਚ ਅਗਨੀਵੀਰ ਵਾਯੂ ਦੀ ਭਰਤੀ ਲਈ ਚਾਹਵਾਨ ਉਮੀਦਵਾਰ 27 ਜਨਵਰੀ ਤੱਕ ਆਨਲਾਈਨ ਕਰ ਸਕਦੇ ਹਨ ਅਪਲਾਈ
ਐਸ ਏ ਐਸ ਨਗਰ, 8 ਜਨਵਰੀ (ਸ.ਬ.) ਭਾਰਤੀ ਹਵਾਈ ਸੈਨਾ ਵਲੋਂ ਅਗਨੀਪੱਥ ਸਕੀਮ ਦੇ ਤਹਿਤ ਅਗਨੀਵੀਰ (ਵਾਯੂ) ਦੀ ਚਾਰ ਸਾਲਾਂ ਲਈ ਕੀਤੀ ਜਾ ਰਹੀ ਭਰਤੀ ਦੌਰਾਨ ਭਰਤੀ ਹੋਣ ਦੇ ਚਾਹਵਾਨ ਉਮੀਦਵਾਰ 27 ਜਨਵਰੀ 2025, ਰਾਤ 11 ਵਜੇ ਤੱਕ ਆਨ-ਲਾਈਨ ਮਾਧਿਅਮ ਰਾਹੀਂ ਅਪਲਾਈ ਕਰ ਸਕਦੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰੋਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਅਗਨੀਪੱਥ ਸਕੀਮ ਦੇ ਤਹਿਤ ਅਗਨੀਵੀਰ ਵਾਯੂ ਦੀ ਚਾਰ ਸਾਲਾਂ ਲਈ ਭਰਤੀ ਦੀ ਰਜਿਸਟ੍ਰੇਸ਼ਨ ਲਈ ਬਿਨੈਕਾਰ ਵੈਬਸਾਈਟ ਤੇ ਲਾਗ ਇੰਨ ਕਰ ਸਕਦੇ ਹਨ।
ਉਹਨਾਂ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਦੀ ਜਨਮ ਮਿਤੀ 1 ਜਨਵਰੀ 2005 ਜਾਂ 1 ਜੁਲਾਈ 2008 ਵਿਚਕਾਰ (ਦੋਵੇਂ ਤਰੀਕਾਂ ਮਿਲਾ ਕੇ) ਹੋਵੇ, ਉਹ ਅਪਲਾਈ ਕਰ ਸਕਦਾ ਹੈ। ਇਸ ਭਰਤੀ ਲਈ ਕੇਵਲ ਅਣਵਿਆਹੇ ਲੜਕੇ ਜਾਂ ਲੜਕੀਆਂ ਹੀ ਅਪਲਾਈ ਕਰ ਸਕਦੇ ਹਨ ਤੇ ਬਿਨੈਕਾਰ ਨੂੰ ਭਰਤੀ ਸਮੇਂ ਅਣਵਿਆਹੇ ਦਾ ਸਰਟੀਫਿਕੇਟ ਵੀ ਦੇਣਾ ਹੋਵੇਗਾ।
-
National2 months ago
ਬੱਸ ਪਲਟਣ ਕਾਰਨ 5 ਵਿਅਕਤੀਆਂ ਦੀ ਮੌਤ, 2 ਦਰਜਨ ਵਿਅਕਤੀ ਜ਼ਖ਼ਮੀ
-
International2 months ago
ਗੌਤਮ ਅਡਾਨੀ ਤੇ ਨਿਊਯਾਰਕ ਵਿੱਚ ਧੋਖਾਧੜੀ ਅਤੇ ਰਿਸ਼ਵਤ ਦੇਣ ਦਾ ਲੱਗਾ ਦੋਸ਼
-
Chandigarh2 months ago
ਪੰਜਾਬ ਯੂਨੀਵਰਸਿਟੀ ਦੇ ਮੁੰਡਿਆਂ ਦੇ ਹੋਸਟਲ ਵਿੱਚ ਹਿਮਾਚਲ ਦੇ ਨੌਜਵਾਨ ਦੀ ਮੌਤ
-
Chandigarh2 months ago
ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ 3 ਵਜੇ ਤੱਕ ਹੋਈ 50 ਫੀਸਦੀ ਪੋਲਿੰਗ
-
Mohali2 months ago
ਫੇਜ਼ 4 ਦੇ ਗੁਰੂਦੁਆਾਰਾ ਸਾਹਿਬ ਵਿੱਚ ਚਲ ਰਹੇ ਆਨੰਦਕਾਰਜਾਂ ਦੌਰਾਨ ਲਾੜੀ ਦੀ ਮਾਂ ਦਾ ਬੈਗ ਚੁੱਕ ਕੇ ਭੱਜਦਾ ਬੱਚਾ ਸੇਵਾਦਾਰ ਵੱਲੋਂ ਕਾਬੂ
-
International1 month ago
ਭਾਰਤ ਦੀ ਆਸਟਰੇਲੀਆ ਵਿੱਚ ਆਸਟਰੇਲੀਆ ਤੇ ਸਭ ਤੋਂ ਵੱਡ ਜਿੱਤ
-
National2 months ago
ਬੋਰਵੈਲ ਵਿੱਚ ਡਿੱਗਣ ਕਾਰਨ 4 ਸਾਲਾ ਬੱਚੇ ਦੀ ਮੌਤ
-
Chandigarh2 months ago
ਪੰਜਾਬ ਵਿਧਾਨਸਭਾ ਦੀ ਜਿਮਣੀ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਤਿੰਨ ਅਤੇ ਕਾਂਗਰਸ ਨੇ ਇੱਕ ਸੀਟ ਜਿੱਤੀ