Connect with us

National

ਇਸਰੋ ਨੇ ਪੁਲਾੜ ਵਿੱਚ ਜੋੜੇ ਦੋ ਸਪੇਸਕ੍ਰਾਫ਼ਟ

Published

on

 

ਬੈਂਗਲੁਰੂ, 16 ਜਨਵਰੀ (ਸ.ਬ.) ਭਾਰਤ ਦੋ ਪੁਲਾੜ ਯਾਨਾਂ ਨੂੰ ਸਫ਼ਲਤਾਪੂਰਵਕ ਪੁਲਾੜ ਵਿਚ ਭੇਜਣ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਸਿਰਫ਼ ਰੂਸ, ਅਮਰੀਕਾ ਅਤੇ ਚੀਨ ਹੀ ਅਜਿਹਾ ਕਰਨ ਵਿਚ ਸਫ਼ਲ ਹੋਏ ਹਨ। ਇਸਰੋ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਡੌਕਿੰਗ ਪ੍ਰਕਿਰਿਆ ਅੱਜ ਦੀ ਸਵੇਰ ਨੂੰ ਪੂਰੀ ਹੋ ਗਈ ਸੀ। ਚੰਦਰਯਾਨ-4, ਗਗਨਯਾਨ ਅਤੇ ਭਾਰਤੀ ਪੁਲਾੜ ਸਟੇਸ਼ਨ ਵਰਗੇ ਮਿਸ਼ਨ ਇਸ ਮਿਸ਼ਨ ਦੀ ਸਫ਼ਲਤਾ ਤੇ ਨਿਰਭਰ ਸਨ। ਚੰਦਰਯਾਨ-4 ਮਿਸ਼ਨ ਵਿਚ, ਚੰਦਰਮਾ ਦੀ ਮਿੱਟੀ ਦੇ ਨਮੂਨੇ ਧਰਤੀ ਤੇ ਲਿਆਂਦੇ ਜਾਣਗੇ। ਗਗਨਯਾਨ ਮਿਸ਼ਨ ਵਿਚ, ਮਨੁੱਖਾਂ ਨੂੰ ਪੁਲਾੜ ਵਿਚ ਭੇਜਿਆ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਇਸਰੋ ਨੇ 30 ਦਸੰਬਰ ਨੂੰ ਰਾਤ 10 ਵਜੇ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਸਪੇਸ ਡੌਕਿੰਗ ਪ੍ਰਯੋਗ ਮਿਸ਼ਨ ਲਾਂਚ ਕੀਤਾ। ਇਸ ਤਹਿਤ, ਦੋ ਪੁਲਾੜ ਯਾਨਾਂ ਨੂੰ ਰਾਕੇਟ ਰਾਹੀਂ ਧਰਤੀ ਤੋਂ 470 ਕਿਲੋਮੀਟਰ ਉੱਪਰ ਤਾਇਨਾਤ ਕੀਤਾ ਗਿਆ ਸੀ। ਇਹ ਮਿਸ਼ਨ 7 ਜਨਵਰੀ, 2025 ਨੂੰ ਦੋਵਾਂ ਪੁਲਾੜ ਯਾਨਾਂ ਨੂੰ ਜੋੜਨ ਵਾਲਾ ਸੀ, ਪਰ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਫਿਰ 9 ਜਨਵਰੀ ਨੂੰ ਵੀ ਤਕਨੀਕੀ ਸਮੱਸਿਆਵਾਂ ਕਾਰਨ ਡੌਕਿੰਗ ਮੁਲਤਵੀ ਕਰ ਦਿੱਤੀ ਗਈ। 12 ਜਨਵਰੀ ਨੂੰ, ਪੁਲਾੜ ਯਾਨਾਂ ਨੂੰ ਇਕ ਦੂਜੇ ਤੋਂ 3 ਮੀਟਰ ਦੇ ਅੰਦਰ ਲਿਆਂਦਾ ਗਿਆ ਅਤੇ ਫਿਰ ਸੁਰੱਖਿਅਤ ਦੂਰੀ ਤੇ ਵਾਪਸ ਭੇਜ ਦਿੱਤਾ ਗਿਆ।

Continue Reading

National

ਅਣਪਛਾਤੇ ਵਿਅਕਤੀ ਵੱਲੋਂ ਸੈਫ ਅਲੀ ਖ਼ਾਨ ਤੇ ਘਰ ਵਿੱਚ ਵੜ ਕੇ ਹਮਲਾ, ਚਾਕੂ ਲੱਗਣ ਕਾਰਨ ਹਸਪਤਾਲ ਵਿੱਚ ਭਰਤੀ

Published

on

By

 

ਮੁੰਬਈ, 16 ਜਨਵਰੀ (ਸ.ਬ.) ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਤੇ ਬੀਤੀ ਦੇਰ ਰਾਤ ਇਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੇ ਘਰ ਵਿਚ ਵੜ ਕੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਚਾਕੂ ਲੱਗਣ ਕਾਰਨ ਅਦਾਕਾਰ ਗੰਭੀਰ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਖ਼ਾਨ ਨੂੰ ਇਲਾਜ ਲਈ ਲੀਲਾਵਤੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਘਟਨਾ ਉਨ੍ਹਾਂ ਦੇ ਬਾਂਦਰਾ ਸਥਿਤ ਘਰ ਵਿੱਚ ਤੜਕੇ ਕਰੀਬ 2.30 ਵਜੇ ਵਾਪਰੀ।

ਸੈਫ਼ ਅਲੀ ਖ਼ਾਨ ਦੀ ਸਿਹਤ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੀਲਾਵਤੀ ਹਸਪਤਾਲ ਦੇ ਸੀ.ਈ.ਓ. ਡਾ. ਨੀਰਜ ਉਤਮਣੀ ਨੇ ਕਿਹਾ ਕਿ ਸੈਫ਼ ਨੂੰ ਛੇ ਥਾਵਾਂ ਤੇ ਚਾਕੂ ਮਾਰਿਆ ਗਿਆ ਸੀ। ਚਾਕੂ ਦਾ ਇਕ ਟੁਕੜਾ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਵਿਚ ਫਸ ਗਿਆ ਸੀ ਅਤੇ ਤਰਲ ਪਦਾਰਥ ਵੀ ਲੀਕ ਹੋ ਰਿਹਾ ਸੀ। ਸਰਜਰੀ ਰਾਹੀਂ ਚਾਕੂ ਕੱਢ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅਦਾਕਾਰ ਦੇ ਖੱਬੇ ਹੱਥ ਤੇ ਦੋ ਡੂੰਘੇ ਜ਼ਖ਼ਮ ਸਨ ਅਤੇ ਉਸ ਦੀ ਗਰਦਨ ਤੇ ਵੀ ਇਕ ਡੂੰਘੀ ਸੱਟ ਲੱਗੀ ਸੀ। ਉਸ ਦੀ ਪਲਾਸਟਿਕ ਸਰਜਰੀ ਹੋਈ ਹੈ ਤੇ ਹਾਲਤ ਸਥਿਰ ਅਤੇ ਖ਼ਤਰੇ ਤੋਂ ਬਾਹਰ ਹੈ। ਇਸ ਸੰਬੰਧੀ ਮੁੰਬਈ ਪੁਲੀਸ ਦੇ ਡੀ.ਸੀ.ਪੀ. ਗੇਦਮ ਦੀਕਸ਼ਿਤ ਨੇ ਕਿਹਾ ਕਿ ਇਕ ਹਮਲਾਵਰ ਦੀ ਪਛਾਣ ਕਰ ਲਈ ਗਈ ਹੈ। ਇਸ ਤੋਂ ਇਲਾਵਾ ਸੈਫ ਦੇ ਘਰੋਂ ਤਿੰਨ ਲੋਕਾਂ ਨੂੰ ਪੁੱਛਗਿੱਛ ਲਈ ਪੁਲੀਸ ਸਟੇਸ਼ਨ ਲਿਜਾਇਆ ਗਿਆ ਹੈ। ਪੁਲੀਸ ਨੇ ਇਹ ਵੀ ਕਿਹਾ ਕਿ ਹਮਲੇ ਤੋਂ ਬਾਅਦ ਦੋਸ਼ੀ ਪੌੜੀਆਂ ਤੋਂ ਹੇਠਾਂ ਭੱਜ ਗਿਆ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਘਰ ਦੇ ਅੰਦਰ ਕਿਸੇ ਨੇ ਹਮਲਾਵਰ ਨੂੰ ਅੰਦਰ ਆਉਣ ਦਿੱਤਾ ਸੀ। ਕੋਈ ਵੀ ਜ਼ਬਰਦਸਤੀ ਘਰ ਵਿਚ ਨਹੀਂ ਵੜਿਆ। ਸੀ.ਸੀ.ਟੀ.ਵੀ. ਵਿਚ ਵੀ ਕੋਈ ਘਰ ਵਿਚ ਦਾਖ਼ਲ ਹੁੰਦਾ ਦਿਖਾਈ ਨਹੀਂ ਦਿੱਤਾ। ਜ਼ਿਕਰਯੋਗ ਹੈ ਕਿ ਅਦਾਕਾਰ ਸੈਫ਼ ਅਲੀ ਖਾਨ ਤੇ ਉਨ੍ਹਾਂ ਦੇ ਘਰ ਦੇ ਅੰਦਰ ਚਾਕੂ ਨਾਲ ਹਮਲਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਬੁੱਧਵਾਰ ਰਾਤ ਨੂੰ ਕਰੀਬ 2:30 ਵਜੇ ਮੁੰਬਈ ਦੇ ਖਾਰ ਸਥਿਤ ਸੈਫ ਦੇ ਅਪਾਰਟਮੈਂਟ ਵਿਚ ਵਾਪਰੀ। ਘਟਨਾ ਤੋਂ ਬਾਅਦ, ਸੈਫ਼ ਨੂੰ ਸਵੇਰੇ 3 ਵਜੇ ਲੀਲਾਵਤੀ ਹਸਪਤਾਲ ਲਿਆਂਦਾ ਗਿਆ।

 

Continue Reading

National

ਕਾਂਗਰਸ ਨੇ 500 ਰੁਪਏ ਵਿੱਚ ਐਲਪੀਜੀ ਸਲਿੰਡਰ, ਮੁਫ਼ਤ ਰਾਸ਼ਨ ਅਤੇ ਬਿਜਲੀ ਦਾ ਕੀਤਾ ਵਾਅਦਾ

Published

on

By

 

 

ਨਵੀਂ ਦਿੱਲੀ, 16 ਜਨਵਰੀ (ਸ.ਬ.) ਕਾਂਗਰਸ ਨੇ ਅੱਜ ਕਿਹਾ ਕਿ ਜੇਕਰ ਉਹ ਦਿੱਲੀ ਵਿੱਚ ਸੱਤਾ ਵਿਚ ਆਉਂਦੀ ਹੈ, ਤਾਂ ਉਹ ਰਾਸ਼ਟਰੀ ਰਾਜਧਾਨੀ ਦੇ ਲੋਕਾਂ ਨੂੰ 500 ਰੁਪਏ ਵਿਚ ਐਲਪੀਜੀ (ਘਰੇਲੂ ਰਸੋਈ ਗੈਸ) ਸਲਿੰਡਰ, ਮੁਫ਼ਤ ਰਾਸ਼ਨ ਕਿੱਟ ਅਤੇ 300 ਯੂਨਿਟ ਤਕ ਮੁਫ਼ਤ ਬਿਜਲੀ ਪ੍ਰਦਾਨ ਕਰੇਗੀ।

ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨੇ ਇਹ ਐਲਾਨ ਇੱਥੇ ਆਲ ਇੰਡੀਆ ਕਾਂਗਰਸ ਕਮੇਟੀ ਦਿੱਲੀ ਦੇ ਇੰਚਾਰਜ ਕਾਜ਼ੀ ਨਿਜ਼ਾਮੂਦੀਨ ਅਤੇ ਕਾਂਗਰਸ ਦੀ ਦਿੱਲੀ ਇਕਾਈ ਦੇ ਮੁਖੀ ਦੇਵੇਂਦਰ ਯਾਦਵ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ।

ਰੈਡੀ ਨੇ ਕਿਹਾ ਕਿ ਜੇਕਰ ਕਾਂਗਰਸ ਦਿੱਲੀ ਵਿੱਚ ਸੱਤਾ ਵਿੱਚ ਆਉਂਦੀ ਹੈ, ਤਾਂ ਉਹ ਆਪਣੀਆਂ ਪੰਜ ਗਰੰਟੀਆਂ ਪੂਰੀਆਂ ਕਰੇਗੀ।

ਕਾਂਗਰਸ ਨੇ 6 ਜਨਵਰੀ ਨੂੰ ਆਪਣੀ ਪਿਆਰੀ ਦੀਦੀ ਯੋਜਨਾ ਦਾ ਐਲਾਨ ਕੀਤਾ ਸੀ, ਜਿਸ ਵਿੱਚ ਸੱਤਾ ਵਿੱਚ ਆਉਣ ਤੇ ਦਿੱਲੀ ਦੀਆਂ ਔਰਤਾਂ ਨੂੰ 2,500 ਰੁਪਏ ਦੀ ਮਹੀਨਾਵਾਰ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਗਿਆ ਸੀ।

ਪਾਰਟੀ ਨੇ 8 ਜਨਵਰੀ ਨੂੰ ਆਪਣੀ ਜੀਵਨ ਰਕਸ਼ਾ ਯੋਜਨਾ ਦਾ ਐਲਾਨ ਕੀਤਾ, ਜਿਸ ਵਿੱਚ 25 ਲੱਖ ਰੁਪਏ ਤਕ ਦਾ ਮੁਫ਼ਤ ਸਿਹਤ ਬੀਮਾ ਦੇਣ ਦਾ ਵਾਅਦਾ ਕੀਤਾ ਗਿਆ ਸੀ।

ਪਾਰਟੀ ਨੇ ਐਤਵਾਰ ਨੂੰ ਦਿੱਲੀ ਦੇ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਇੱਕ ਸਾਲ ਲਈ ਹਰ ਮਹੀਨੇ 8,500 ਰੁਪਏ ਦੇਣ ਦਾ ਵਾਅਦਾ ਵੀ ਕੀਤਾ। 70 ਮੈਂਬਰੀ ਦਿੱਲੀ ਵਿਧਾਨ ਸਭਾ ਲਈ ਵੋਟਿੰਗ 5 ਫਰਵਰੀ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ 8 ਫ਼ਰਵਰੀ ਨੂੰ ਹੋਵੇਗੀ।

 

Continue Reading

National

ਮੋਟਰਸਾਈਕਲ ਅਤੇ ਐਕਟਿਵਾ ਦੀ ਟੱਕਰ ਦੌਰਾਨ 1 ਵਿਅਕਤੀ ਦੀ ਮੌਤ

Published

on

By

 

 

ਅਜਨਾਲਾ, 16 ਜਨਵਰੀ (ਸ.ਬ.) ਅੱਜ ਦੁਪਹਿਰ ਦੇ ਸਮੇਂ ਅਜਨਾਲਾ ਸ਼ਹਿਰ ਤੋਂ ਥੋੜੀ ਦੂਰ ਪਿੰਡ ਗੁਜਾਪੀਰ ਨਜ਼ਦੀਕ ਮੋਟਰਸਾਈਕਲ ਅਤੇ ਐਕਟਿਵਾ ਦੀ ਹੋਈ ਆਹਮੋ ਸਾਹਮਣੀ ਟੱਕਰ ਵਿਚ ਐਕਟਿਵਾ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਮਹਿੰਗਾ ਸਿੰਘ ਜੋ ਕਿ ਪਿੰਡ ਝੰਡੇਰ ਵਿਖੇ ਮੈਡੀਕਲ ਸਟੋਰ ਚਲਾਉਂਦਾ ਹੈ ਤੇ ਅੱਜ ਉਹ ਅਜਨਾਲਾ ਤੋਂ ਦਵਾਈ ਲੈਣ ਲਈ ਆ ਰਿਹਾ ਸੀ ਤਾਂ ਗੁੱਜਾਪੀਰ ਨਜ਼ਦੀਕ ਉਸ ਦੀ ਐਕਟਿਵਾ ਦੀ ਮੋਟਰਸਾਈਕਲ ਨਾਲ ਟੱਕਰ ਹੋ ਗਈ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਹੋਇਆ ਉਸ ਦੀ ਮੌਤ ਹੋ ਗਈ। ਉਧਰ ਮੌਕੇ ‘ੇ ਪਹੁੰਚੇ ਥਾਣਾ ਅਜਨਾਲਾ ਦੇ ਏ.ਐਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮਹਿੰਗਾ ਸਿੰਘ ਦੀ ਮੌਤ ਸੜਕ ਹਾਦਸੇ ਵਿਚ ਹੋਈ ਹੈ, ਜਿਸ ਸੰਬੰਧੀ ਲੋੜੀਂਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

 

Continue Reading

Latest News

Trending