Horscope
ਇਸ ਹਫਤੇ ਦਾ ਤੁਹਾਡਾ ਰਾਸ਼ੀਫਲ
19 ਜਨਵਰੀ ਤੋਂ 25 ਜਨਵਰੀ ਤੱਕ
ਮੇਖ: ਫਜੂਲ ਦੀ ਭੱਜ-ਦੌੜ, ਦਿਮਾਗੀ ਤਨਾਓ, ਪਰਿਵਾਰਕ ਅਤੇ ਆਰਥਿਕ ਹਾਲਾਤ ਡਾਵਾਂਡੋਲ ਰਹਿਣਗੇ। ਕੰਮਾਂ ਵਿੱਚ ਰੁਕਾਵਟਾਂ ਅਤੇ ਝਗੜੇ ਆਦਿ ਕਰਕੇ ਮਨ ਅਸ਼ਾਤ ਰਹੇਗਾ। ਬਣਦੇ ਕੰਮਾਂ ਵਿੱਚ ਦੇਰੀ ਹੋਣ ਨਾਲ ਗੁੱਸਾ ਵਧੇਗਾ। ਪਿਤਾ-ਪੁੱਤਰ ਵਿੱਚ ਵਿਚਾਰਾਂ ਦਾ ਮਤਭੇਦ ਵੀ ਰਹੇਗਾ।
ਬ੍ਰਿਖ : ਬਣਦੇ ਕੰਮਾਂ ਵਿੱਚ ਅੜਚਨਾਂ ਅਤੇ ਕਾਰੋਬਾਰੀ ਪਰੇਸ਼ਾਨੀਆਂ ਦਾ ਸਾਮਨਾ ਕਰਨਾ ਪਵੇਗਾ। ਵਧੇਰੇ ਮਿਹਨਤ ਕਰਨ ਤੇ ਵੀ ਕੋਈ ਖਾਸ ਲਾਭ ਨਹੀਂ ਮਿਲੇਗਾ, ਪਰ ਧਨ ਦਾ ਖਰਚ ਵੀ ਜਿਆਦਾ ਹੋਵੇਗਾ। ਸਿਹਤ ਕੁੱਝ ਢਿੱਲੀ, ਭੱਜਦੌੜ ਜਿਆਦਾ, ਦਿਮਾਗੀ ਤਨਾਉ, ਕੋਈ ਗੁਪਤ ਚਿੰਤਾ ਅਤੇ ਸ਼ਤਰੂ ਕੋਈ ਨੁਕਸਾਨ ਦੇ ਸਕਦੇ ਹਨ। ਸੁਚੇਤ ਰਹਿਣ ਦੀ ਲੋੜ ਹੈ।
ਮਿਥੁਨ: ਹਫਤੇ ਦੇ ਸ਼ੁਰੂ ਵਿੱਚ ਮਿਲਿਆ-ਜੁਲਿਆ ਪ੍ਰਭਾਵ ਹੋਵੇਗਾ। ਜਿਸ ਕਰਕੇ ਸੰਘਰਸ਼ ਦੇ ਬਾਵਜੂਦ ਆਮਦਨ ਦੇ ਸਾਧਨ ਬਣਦੇ ਰਹਿਣਗੇ। ਵਿਦੇਸ਼ ਸੰਬੰਧੀ ਕੰਮਾਂ ਵਿੱਚ ਤਰੱਕੀ ਅਤੇ ਸ਼ੁੱਭ ਸੂਚਨਾ ਮਿਲੇਗੀ। ਬੇਲੋੜੀ ਦੌੜ-ਭੱਜ, ਮਾਨਸਿਕ ਤਨਾਓ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਮਨ-ਮੁਟਾਵ ਰਹੇਗਾ। ਪਿਤਾ-ਪੁੱਤਰ ਵਿੱਚ ਵੈਚਾਰਕ ਮਤਭੇਦ ਹੋਣ ਦੀ ਸ਼ੰਕਾ ਹੈ। ਧਾਰਮਿਕ ਕੰਮਾਂ ਵੱਲ ਰੁਝਾਨ ਅਤੇ ਧਨ ਖਰਚ ਵੀ ਹੋਵੇਗਾ।
ਕਰਕ: ਮਾਨਸਿਕ ਤਨਾਓ ਅਤੇ ਤੇਜੀ ਜਿਆਦਾ ਰਹੇਗੀ। ਕਾਰੋਬਾਰ ਵਿੱਚ ਰੁਕਾਵਟਾਂ ਅਤੇ ਉਲਝਣਾਂ ਰਹਿਣਗੀਆਂ। ਵਧੇਰੇ ਖਰਚ ਹੋਣ ਕਰਕੇ ਕਰਜ਼ਾ ਲੈਣ ਦੀ ਨੌਬਤ ਆ ਸਕਦੀ ਹੈ। ਕਾਰੋਬਾਰ ਸੰਬੰਧੀ ਕਾਨੂੰਨੀ ਕਾਗਜ਼ਾਂ ਤੇ ਦਸਤਖਤ ਕਰਦੇ ਹੋਏ ਕਾਨੂੰਨੀ ਸਲਾਹ ਲੈਣੀ ਜਰੂਰੀ ਹੈ। ਸਵਾਰੀ ਆਦਿ ਤੋਂ ਸੱਟ ਲੱਗਣ ਦਾ ਡਰ ਰਹੇਗਾ। ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ।
ਸਿੰਘ : ਕੁੱਝ ਸੋਚੀ ਯੋਜਨਾ ਵਿੱਚ ਰੁਕਾਵਟ ਅਤੇ ਸੰਤਾਨ ਦੇ ਭਵਿੱਖ ਸੰਬੰਧੀ ਪਰੇਸ਼ਾਨੀ ਬਣੀ ਰਹੇਗੀ। ਪਰਿਵਾਰ ਵਿੱਚ ਖੁਸ਼ੀ ਦੇ ਮੌਕੇ ਮਿਲਣਗੇ। ਪਰ ਸੰਤਾਨ ਨਾਲ ਵਿਚਾਰਕ ਮਤਭੇਦ ਰਹਿਣਗੇ। ਦੂਰ ਦੀ ਯਾਤਰਾ ਤੇ ਮਨ ਅਸ਼ਾਤ ਅਤੇ ਅਸੰਤੁਸ਼ਟ ਰਹੇਗਾ। ਗੁੱਸਾ ਅਤੇ ਤੇਜ਼ੀ ਤੋਂ ਬਚੋ।
ਕੰਨਿਆ: ਪਰਿਵਾਰ ਵਿੱਚ ਮਨ- ਮੁਟਾਵ, ਬੇਲੋੜਾ ਝਗੜਾ, ਧਨ ਖਰਚ ਜਿਆਦਾ ਅਤੇ ਪਿਤਾ ਦੀ ਦੌਲਤ ਸੰਬੰਧੀ ਝਗੜਾ ਹੋਣ ਦੀ ਸ਼ੰਕਾ ਹੈ। ਹਫਤੇ ਦੇ ਅਖੀਰ ਵਿੱਚ ਨੌਕਰੀ ਕਾਰੋਬਾਰ ਵਿੱਚ ਤਰੱਕੀ ਦੇ ਯੋਗ ਬਣਨਗੇ। ਸੁੱਖ ਸਾਧਨਾਂ ਵਿੱਚ ਵਾਧਾ ਹੋਵੇਗਾ। ਪਰ ਸਿਹਤ ਢਿੱਲੀ, ਫਜੂਲ ਦਾ ਝਗੜਾ ਅਤੇ ਭਾਈਵਾਲੀ ਦੇ ਕੰਮਾਂ ਵਿੱਚ ਨੁਕਸਾਨ ਹੋਵੇਗਾ।
ਤੁਲਾ: ਸੰਤਾਨ ਸੰਬੰਧੀ ਕਾਰਜਾਂ ਵਿੱਚ ਅੜਚਨਾਂ ਅਤੇ ਕਈ ਹੋਰ ਚੁਨੌਤੀਆਂ ਦਾ ਸਾਹਮਣਾ ਰਹੇਗਾ। ਪਿਛਲੇ ਵਿਗੜੇ ਕੰਮਾਂ ਵਿੱਚ ਸੁਧਾਰ ਅਤੇ ਹਾਲਾਤ ਵਿੱਚ ਖਾਸ ਤਬਦੀਲੀ ਹੋਵੇਗੀ। ਹਫਤੇ ਦੇ ਅਖੀਰ ਵਿੱਚ ਆਮਦਨ ਤੋਂ ਜਿਆਦਾ ਖਰਚ ਅਤੇ ਬੇਕਾਰ ਦੀ ਦੌੜ- ਭੱਜ ਰਹੇਗੀ।
ਬ੍ਰਿਸ਼ਚਕ: ਮਿਲਿਆ ਜੁਲਿਆ ਪ੍ਰਭਾਵ ਹੋਵੇਗਾ। ਜਿਸ ਨਾਲ ਮਾਨ ਇੱਜਤ, ਉਤਸ਼ਾਹ ਵਿੱਚ ਵਾਧਾ ਹੋਵੇਗਾ। ਧਰਮ ਕਰਮ ਵਿੱਚ ਰੁਝਾਨ ਅਤੇ ਪਰਿਵਾਰ ਵਿੱਚ ਸ਼ੁੱਭ ਕੰਮ ਵੀ ਹੋਣਗੇ। ਆਰਥਿਕ ਖੇਤਰ ਵਿੱਚ ਉਤਾਰ ਚੜਾਉ ਅਤੇ ਪਰਿਵਾਰਿਕ ਉਲਝਨਾਂ ਹੋਣਗੀਆਂ। ਸਿਰ ਦਰਦ, ਅੱਖਾਂ ਵਿੱਚ ਕਸ਼ਟ ਅਤੇ ਸਰਕਾਰੀ ਖੇਤਰ ਵਿੱਚ ਪਰੇਸ਼ਾਨੀ ਦੇ ਯੋਗ ਹਨ।
ਧਨੁ: ਬੇਲੋੜੀ ਦੌੜ -ਭੱਜ ਰਹੇਗੀ। ਮਾਨਸਿਕ ਤਨਾਉ, ਵਧੇਰੇ ਖਰਚ ਅਤੇ ਘਰੇਲੂ ਉਲਝਣਾਂ ਵੀ ਰਹਿਣਗੀਆਂ। ਪਿਤਾ-ਪੁੱਤਰ ਨਾਲ ਮਤਭੇਦ ਅਤੇ ਵਧੇਰੇ ਗੁੱਸੇ ਕਾਰਨ ਕੋਈ ਬਣਿਆ ਕੰਮ ਵਿਗੜ ਸਕਦਾ ਹੈ। ਪਰਿਵਾਰ ਵਿੱਚ ਕੁੱਝ ਨਿੱਜੀ ਸਮੱਸਿਆ ਉਪਜੇਗੀ ਅਤੇ ਕਾਰੋਬਾਰੀ ਖੇਤਰ ਵਿੱਚ ਮੁਸ਼ਕਲਾਂ ਦਾ ਸਾਮਨਾ ਕਰਨਾ ਪਵੇਗਾ।
ਮਕਰ : ਬੇਲੋੜੀ ਦੌੜ -ਭੱਜ, ਮਾਨਸਿਕ ਤਨਾਓ, ਸੰਘਰਸ਼ ਦੇ ਬਾਵਜੂਦ ਗੁਜਾਰੇਯੋਗ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਅਰਾਮ ਘੱਟ ਅਤੇ ਸੰਘਰਸ਼ ਜਿਆਦਾ ਰਹੇਗਾ। ਸਿਹਤ ਕੁੱਝ ਢਿੱਲੀ ਰਹੇਗੀ। ਹਫਤੇ ਦੇ ਅਖੀਰ ਵਿੱਚ ਕਾਰੋਬਾਰੀ ਖੇਤਰ ਵਿੱਚ ਧਨ ਲਾਭ ਵਿੱਚ ਵਾਧੇ ਦੇ ਨਾਲ ਨਾਲ ਖਰਚ ਵੀ ਵੱਧ ਚੜ੍ਹ ਕੇ ਹੋਣਗੇ। ਪਰਿਵਾਰਕ ਮਤਭੇਦ ਅਤੇ ਸੱਟ ਆਦਿ ਲੱਗਣ ਦਾ ਡਰ ਰਹੇਗਾ।
ਕੁੰਭ: ਵਧੇਰੇ ਸੰਘਰਸ਼ ਤੋਂ ਬਾਅਦ ਧਨ ਲਾਭ ਅਤੇ ਤਰੱਕੀ ਦੇ ਮੌਕੇ ਮਿਲਣਗੇ। ਭਾਈ-ਬੰਧੂਆਂ ਦਾ ਸਹਿਯੋਗ ਉਤਸ਼ਾਹ ਅਤੇ ਪੁਰਸ਼ਾਰਥ ਵਿੱਚ ਵਾਧਾ ਕਰੇਗਾ। ਧਰਮ ਕਰਮ ਵਿੱਚ ਦਿਲਚਸਪੀ ਰਹੇਗੀ ਅਤੇ ਕੁੱਝ ਵਿਗੜੇ ਕੰਮ ਬਣਨਗੇ। ਗੁੱਸਾ ਜਿਆਦਾ, ਸੁਭਾਅ ਵਿੱਚ ਉਤੇਜਨਾ ਨਾਲ ਸਿਰ ਦਰਦ ਅਤੇ ਫਜੂਲ ਕਲੇਸ਼ ਕਰਕੇ ਪਰੇਸ਼ਾਨੀ ਹੋਵੇਗੀ। ਸੰਤਾਨ ਸੰਬੰਧੀ ਚਿੰਤਾ ਵੀ ਰਹੇਗੀ।
ਮੀਨ: ਮਿਲਿਆ-ਜੁਲਿਆ ਪ੍ਰਭਾਵ ਹੋਵੇਗਾ। ਪਰਿਵਾਰ ਵਿੱਚ ਸ਼ੁੱਭ ਕੰਮ ਵੀ ਹੋਣਗੇ। ਧਨ ਲਾਭ ਅਤੇ ਤਰੱਕੀ ਦੇ ਮੌਕੇ ਮਿਲਣਗੇ, ਪਰ ਵਪਾਰਕ ਖੇਤਰ ਵਿੱਚ ਕਈ ਉਤਾਰ-ਚੜ੍ਹਾਅ ਅਤੇ ਸੰਘਰਸ਼ ਦਾ ਸਾਮਨਾ ਕਰਨਾ ਪਵੇਗਾ। ਪਿਤਾ-ਪੁੱਤਰ ਵਿੱਚ ਵਿਚਾਰਕ ਮਤਭੇਦ, ਦੂਰ ਦੀ ਯਾਤਰਾ, ਮਕਾਨ ਆਦਿ ਵਿੱਚ ਤਬਦੀਲੀ ਅਤੇ ਵਧੇਰੇ ਗੁੱਸੇ ਕਾਰਨ ਪਰੇਸ਼ਾਨੀ ਹੋਵੇਗੀ।
Horscope
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
ਮੇਖ : ਤੁਸੀ ਨੌਕਰੀ ਲਈ ਕੋਸ਼ਿਸ਼ ਕਰ ਰਹੇ ਹੋ, ਤਾਂ ਸਫਲਤਾ ਮਿਲਣ ਦੇ ਯੋਗ ਬਣ ਰਹੇ ਹਨ। ਪਰਿਵਾਰ ਵਿੱਚ ਕੋਈ ਨਵਾਂ ਮੈਂਬਰ ਆ ਸਕਦਾ ਹੈ, ਜਿਸਦੇ ਨਾਲ ਖੁਸ਼ੀ ਦਾ ਮਾਹੌਲ ਬਣੇਗਾ। ਪਰਿਵਾਰ ਦੇ ਨਾਲ ਰਿਸ਼ਤੇ ਮਜਬੂਤ ਹੋਣਗੇ, ਅਤੇ ਆਪਸੀ ਮਤਭੇਦ ਵੀ ਦੂਰ ਹੋ ਸਕਦੇ ਹੋ।
ਬ੍ਰਿਖ : ਕਾਰਜ ਖੇਤਰ ਵਿੱਚ ਕੋਈ ਅੜਚਨ ਆ ਸਕਦੀ ਹੈ ਅਤੇ ਵਪਾਰ ਵਿੱਚ ਨੁਕਸਾਨ ਦਾ ਸਾਮਣਾ ਕਰਨਾ ਪੈ ਸਕਦਾ ਹੈ। ਸਿਹਤ ਵਿੱਚ ਵੀ ਥੋੜ੍ਹੀ ਚਿੰਤਾ ਹੋ ਸਕਦੀ ਹੈ, ਜਿਸਦੇ ਨਾਲ ਮਾਨਸਿਕ ਤਨਾਓ ਵਧੇਗਾ। ਪਰਿਵਾਰ ਵਿੱਚ ਆਪਣਿਆਂ ਨਾਲ ਮਤਭੇਦ ਹੋ ਸਕਦੇ ਹਨ, ਇਸ ਲਈ ਬਾਣੀ ਉੱਤੇ ਸੰਜਮ ਰੱਖੋ।
ਮਿਥੁਨ : ਸਿਹਤ ਵਿੱਚ ਗਿਰਾਵਟ ਆ ਸਕਦੀ ਹੈ, ਅਤੇ ਪਰਿਵਾਰ ਵਿੱਚ ਮੌਸਮੀ ਬੀਮਾਰੀਆਂ ਦਾ ਸਾਮਣਾ ਵੀ ਹੋ ਸਕਦਾ ਹੈ। ਵਪਾਰ ਵਿੱਚ ਵੀ ਨੁਕਸਾਨ ਹੋਣ ਦੇ ਯੋਗ ਬਣਦੇ ਹਨ, ਇਸ ਲਈ ਬਿਹਤਰ ਹੋਵੇਗਾ ਕਿ ਤੁਸੀਂ ਕੋਈ ਵੱਡਾ ਨਿਵੇਸ਼ ਜਾਂ ਫ਼ੈਸਲਾ ਨਾ ਲਓ।
ਕਰਕ : ਤੁਹਾਡਾ ਮੂਡ ਵਧੀਆ ਰਹੇਗਾ ਅਤੇ ਸਿਹਤ ਵਿੱਚ ਵੀ ਸੁਧਾਰ ਹੋਵੇਗਾ। ਇਸ ਸਮੇਂ ਪਰਿਵਾਰ ਦੇ ਨਾਲ ਸਮਾਂ ਗੁਜ਼ਾਰਨ ਲਈ ਬਾਹਰ ਜਾਣ ਦਾ ਮੌਕਾ ਮਿਲ ਸਕਦਾ ਹੈ। ਵਪਾਰ ਵਿੱਚ ਆਰਥਿਕ ਲਾਭ ਮਿਲਣ ਦੇ ਯੋਗ ਹਨ, ਖਾਸ ਕਰਕੇ ਸਹੁਰਾ-ਘਰ ਪੱਖ ਤੋਂ ਤੁਹਾਨੂੰ ਮਦਦ ਮਿਲ ਸਕਦੀ ਹੈ। ਪਰਿਵਾਰ ਵਿੱਚ ਕਿਸੇ ਪੁਰਾਣੇ ਵਿਵਾਦ ਦਾ ਸਮਾਧਾਨ ਵੀ ਸੰਭਵ ਹੈ।
ਸਿੰਘ : ਨੌਕਰੀ ਲਈ ਕੋਸ਼ਿਸ਼ ਕਰ ਰਹੇ ਜਾਤਕਾਂ ਨੂੰ ਸਫਲਤਾ ਮਿਲਣ ਦੇ ਯੋਗ ਹਨ। ਵਪਾਰ ਵਿੱਚ ਨਵੇਂ ਮੌਕੇ ਆ ਸਕਦੇ ਹਨ ਅਤੇ ਤੁਸੀਂ ਕਿਸੇ ਖਾਸ ਵਿਅਕਤੀ ਤੋਂ ਵੀ ਮਿਲ ਸਕਦੇ ਹੋ। ਪਰਿਵਾਰ ਵਿੱਚ ਸਾਰਿਆਂ ਦਾ ਸਹਿਯੋਗ ਮਿਲੇਗਾ, ਅਤੇ ਦੋਸਤਾਂ ਤੋਂ ਆਰਥਿਕ ਲਾਭ ਹੋਣ ਦੀ ਸੰਭਾਵਨਾ ਹੈ।
ਕੰਨਿਆ : ਸਿਹਤ ਦੇ ਕਾਰਨ ਤੁਹਾਨੂੰ ਪਰੇਸ਼ਾਨੀਆਂ ਦਾ ਸਾਮਣਾ ਕਰਨਾ ਪੈ ਸਕਦਾ ਹੈ। ਵਪਾਰ ਵਿੱਚ ਜੋਖਮ ਲੈਣ ਤੋਂ ਬਚੋ, ਨਹੀਂ ਤਾਂ ਨੁਕਸਾਨ ਹੋ ਸਕਦਾ ਹੈ। ਪਰਿਵਾਰ ਵਿੱਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਸਕਦਾ ਹੈ, ਇਸਲਈ ਬਾਣੀ ਉੱਤੇ ਸੰਜਮ ਰੱਖੋ ਅਤੇ ਸ਼ਾਂਤ ਰਹੋ।
ਤੁਲਾ : ਕੰਮ ਦੇ ਬੋਝ ਦੇ ਕਾਰਨ ਮਾਨਸਿਕ ਤਨਾਓ ਅਤੇ ਸਰੀਰਕ ਥਕਾਣ ਮਹਿਸੂਸ ਹੋ ਸਕਦੀ ਹੈ। ਕਿਸੇ ਆਪਣੇ ਦਾ ਸਿਹਤ ਵੀ ਵਿਗੜ ਸਕਦੀ ਹੈ। ਨਵੇਂ ਕਾਰਜ ਦੀ ਸ਼ੁਰੂਆਤ ਨਾ ਕਰੋ ਅਤੇ ਨੌਕਰੀ ਦੀ ਕੋਸ਼ਿਸ਼ ਵਿੱਚ ਵੀ ਸਫਲਤਾ ਪ੍ਰਾਪਤ ਕਰਨ ਵਿੱਚ ਮੁਸ਼ਕਲ ਹੋ ਸਕਦੀ ਹੈ। ਪਰਿਵਾਰ ਵਿੱਚ ਭਰਾ-ਭਤੀਜੇ ਨਾਲ ਲੜਾਈ ਹੋ ਸਕਦਾ ਹੈ, ਅਤੇ ਪਤਨੀ ਨਾਲ ਵੀ ਮਤਭੇਦ ਹੋ ਸਕਦੇ ਹਨ।
ਬ੍ਰਿਸ਼ਚਕ : ਪਰਿਵਾਰ ਦੇ ਨਾਲ ਬਾਹਰ ਜਾ ਸਕਦੇ ਹੋ ਅਤੇ ਸਮਾਂ ਬਿਤਾ ਸਕਦੇ ਹੋ। ਕੋਈ ਵੱਡਾ ਕੰਮ ਕਰਨ ਦਾ ਮੌਕਾ ਮਿਲ ਸਕਦਾ ਹੈ, ਜਿਸਦੇ ਨਾਲ ਘਰ ਵਿੱਚ ਖੁਸ਼ੀ ਦਾ ਮਾਹੌਲ ਬਣੇਗਾ। ਨੌਕਰੀ ਵਿੱਚ ਅਧਿਕਾਰੀਆਂ ਤੋਂ ਸਹਿਯੋਗ ਮਿਲੇਗਾ ਅਤੇ ਪਰਿਵਾਰ ਵਿੱਚ ਕਿਸੇ ਸੁਖਦ ਸਮਾਚਾਰ ਦੀ ਪ੍ਰਾਪਤੀ ਹੋ ਸਕਦੀ ਹੈ।
ਧਨੁ: ਕੋਈ ਨਵਾਂ ਕਾਰਜ ਸ਼ੁਰੂ ਕਰਨ ਤੋਂ ਬਚੋ ਕਿਉਂਕਿ ਇਸ ਵਿੱਚ ਨੁਕਸਾਨ ਹੋਣ ਦੀ ਸੰਭਾਵਨਾ ਹੈ। ਸਿਹਤ ਸਬੰਧੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਅਤੇ ਪਤਨੀ ਦੀ ਸਿਹਤ ਵੀ ਵਿਗੜ ਸਕਦੀ ਹੈ। ਵਪਾਰ ਵਿੱਚ ਸਾਥੀਆਂ ਨਾਲ ਸੰਬੰਧ ਖ਼ਰਾਬ ਹੋ ਸਕਦੇ ਹਨ, ਜਿਸਦੇ ਨਾਲ ਆਰਥਿਕ ਨੁਕਸਾਨ ਹੋ ਸਕਦਾ ਹੈ। ਪਰਿਵਾਰ ਵਿੱਚ ਕਿਸੇ ਨਵੇਂ ਮਹਿਮਾਨ ਦੇ ਆਉਣ ਦੀ ਸੰਭਾਵਨਾ ਹੈ।
ਮਕਰ : ਤੁਸੀਂ ਕਿਸੇ ਕੰਮ ਵਿੱਚ ਜਿਆਦਾ ਮਿਹਨਤ ਕਰੋਗੇ, ਪਰ ਸਫਲਤਾ ਪਾਉਣਾ ਥੋੜ੍ਹਾ ਔਖਾ ਹੋ ਸਕਦਾ ਹੈ। ਵਪਾਰ ਵਿੱਚ ਆਰਥਿਕ ਹਾਲਤ ਵਿੱਚ ਸੁਧਾਰ ਹੋਵੇਗਾ ਅਤੇ ਕਮਾਈ ਦੇ ਨਵੇਂ ਸਰੋਤ ਮਿਲਣਗੇ। ਪਰਿਵਾਰ ਵਿੱਚ ਵਾਦ-ਵਿਵਾਦ ਤੋਂ ਬਚੋ ਅਤੇ ਬੱਚਿਆਂ ਦੀ ਸਿਹਤ ਦਾ ਧਿਆਨ ਰੱਖੋ।
ਕੁੰਭ : ਪਰਿਵਾਰ ਦੇ ਨਾਲ ਬਾਹਰ ਘੁੰਮਣ ਦਾ ਮੌਕਾ ਮਿਲ ਸਕਦਾ ਹੈ, ਜਿਸਦੇ ਨਾਲ ਪੁਰਾਣੀ ਪਰੇਸ਼ਾਨੀਆਂ ਦੂਰ ਹੋਣਗੀਆਂ। ਕਾਰਜ ਖੇਤਰ ਵਿੱਚ ਸਾਥੀਆਂ ਤੋਂ ਸਹਿਯੋਗ ਮਿਲੇਗਾ, ਜਿਸਦੇ ਨਾਲ ਤੁਹਾਡੀ ਆਰਥਿਕ ਹਾਲਤ ਵਿੱਚ ਲਾਭ ਹੋਵੇਗਾ। ਪਰਿਵਾਰ ਵਿੱਚ ਕਿਸੇ ਮਾਂਗਲਿਕ ਕਾਰਜ ਦੀ ਸ਼ੁਰੁਆਤ ਹੋ ਸਕਦੀ ਹੈ, ਜੋ ਖੁਸ਼ੀ ਦਾ ਕਾਰਨ ਬਣੇਗਾ।
ਮੀਨ : ਪਰਿਵਾਰ ਅਤੇ ਦੋਸਤਾਂ ਦਾ ਸਹਿਯੋਗ ਕਾਰਜ ਖੇਤਰ ਵਿੱਚ ਮਿਲੇਗਾ ਅਤੇ ਤੁਹਾਡੀ ਮਿਹਨਤ ਦਾ ਫਲ ਮਿਲੇਗਾ। ਯਾਤਰਾ ਦੇ ਦੌਰਾਨ ਆਪਣੇ ਸਾਮਾਨ ਅਤੇ ਪੈਸੇ ਦਾ ਧਿਆਨ ਰੱਖੋ। ਵਪਾਰ ਵਿੱਚ ਲਾਭ ਹੋਣ ਦੀ ਸੰਭਾਵਨਾ ਹੈ, ਪਰ ਪਤਨੀ ਨਾਲ ਮਤਭੇਦ ਹੋ ਸਕਦੇ ਹਨ।
Horscope
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
ਮੇਖ: ਨਵੇਂ ਕੰਮ ਹੱਥ ਵਿੱਚ ਲਓਗੇ ਤਾਂ ਉਸ ਵਿੱਚ ਸਫਲਤਾ ਮਿਲੇਗੀ। ਧਾਰਮਿਕ ਪ੍ਰੋਗਰਾਮਾਂ ਵਿੱਚ ਜਾਓਗੇ। ਦੁਵਿਧਾ ਦੀ ਹਾਲਤ ਵਿੱਚ ਮਹੱਤਵਪੂਰਣ ਫ਼ੈਸਲਾ ਨਾ ਲਓ। ਪਰਿਵਾਰ ਦੇ ਨਾਲ ਮਿਠਾਈ ਭੋਜਨ ਦਾ ਆਨੰਦ ਲਓਗੇ।
ਬ੍ਰਿਖ: ਸਰੀਰਕ ਅਤੇ ਮਾਨਸਿਕ ਪਰੇਸ਼ਾਨੀ ਹੋਵੇਗੀ। ਧਰਮ ਦਾ ਕੰਮ ਕਰਨ ਵਿੱਚ ਪੈਸਾ ਖਰਚ ਕਰਨ ਨਾਲ ਹਾਲਾਤ ਖਰਾਬ ਹੋਣਗੇ। ਜਮੀਨ, ਮਕਾਨ ਆਦਿ ਦੇ ਦਸਤਾਵੇਜਾਂ ਵਿੱਚ ਠੱਗੀ ਹੋਣ ਦਾ ਖਦਸ਼ਾ ਹੈ। ਮਾਤਾ ਦੀ ਸਿਹਤ ਖ਼ਰਾਬ ਹੋ ਸਕਦੀ ਹੈ।
ਮਿਥੁਨ: ਕਮਾਈ ਅਤੇ ਵਪਾਰ ਵਿੱਚ ਵਾਧਾ ਹੋਣ ਦਾ ਯੋਗ ਹੈ। ਵਪਾਰ ਵਿੱਚ ਨਵੇਂ ਸੰਪਰਕ ਹੋਣਗੇ। ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਨਾਲ ਖੁਸ਼ੀ ਦੇ ਪਲ ਗੁਜ਼ਾਰਨ ਦਾ ਮੌਕਾ ਮਿਲੇਗਾ। ਸੈਰ ਸਪਾਟੇ ਦਾ ਯੋਗ ਹੈ। ਭਰਾ -ਭੈਣਾਂ ਅਤੇ ਬੁਜਰਗ ਲੋਕਾਂ ਤੋਂ ਲਾਭ ਮਿਲੇਗਾ।
ਕਰਕ: ਹਰੇਕ ਕੰਮ ਆਸਾਨੀ ਨਾਲ ਪੂਰਾ ਹੋਵੇਗਾ। ਘਰ, ਦਫਤਰ ਅਤੇ ਸਮਾਜਿਕ ਖੇਤਰ ਵਿੱਚ ਅਨੁਕੂਲ ਮਾਹੌਲ ਬਣਨ ਨਾਲ ਪ੍ਰਸੰਨਤਾ ਦਾ ਅਨੁਭਵ ਕਰੋਗੇ। ਮਾਨ-ਸਨਮਾਨ ਵਿੱਚ ਵਾਧਾ ਹੋਵੇਗਾ। ਸਰਕਾਰੀ ਕੰਮਾਂ ਵਿੱਚ ਆਉਣ ਵਾਲੀ ਰੁਕਾਵਟ ਦੂਰ ਹੋਵੇਗੀ।
ਸਿੰਘ: ਵਿਦੇਸ਼ ਤੋਂ ਸ਼ੁਭ ਸਮਾਚਾਰ ਮਿਲਣਗੇ। ਧਾਰਮਿਕ ਕੰਮ ਅਤੇ ਤੀਰਥ ਯਾਤਰਾ ਦੇ ਸੰਜੋਗ ਬਣਨਗੇ। ਪਰਿਵਾਰਕ ਮੈਂਬਰਾਂ ਦੇ ਨਾਲ ਚੰਗੀ ਤਰ੍ਹਾਂ ਸਮਾਂ ਬਤੀਤ ਕਰ ਸਕੋਗੇ। ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਦੀ ਸੰਭਾਵਨਾ ਦੇ ਨਾਲ ਨੌਕਰੀ ਕਾਰੋਬਾਰ ਵਾਲਿਆਂ ਨੂੰ ਵੀ ਲਾਭ ਹੋਣ ਦੀ ਸੰਭਾਵਨਾ ਹੈ।
ਕੰਨਿਆ: ਸਿਹਤ ਤੇ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਗੁੱਸੇ ਅਤੇ ਬਾਣੀ ਉਤੇ ਕਾਬੂ ਰੱਖਣਾ ਪਵੇਗਾ। ਪਰਿਵਾਰਕ ਮੈਂਬਰਾਂ ਦੇ ਨਾਲ ਮਨ ਮੁਟਾਓ ਹੋਵੇਗਾ। ਬਾਹਰ ਖਾਣ-ਪੀਣ ਨਾਲ ਸਿਹਤ ਖ਼ਰਾਬ ਹੋ ਸਕਦੀ ਹੈ।
ਤੁਲਾ: ਸਮਾਜਿਕ ਅਤੇ ਜਨਤਕ ਖੇਤਰ ਵਿੱਚ ਲਾਭ ਦੇ ਨਾਲ ਪ੍ਰਸਿੱਧੀ ਪ੍ਰਾਪਤ ਹੋਵੇਗੀ। ਇਸਤਰੀ ਵਰਗ ਤੋਂ ਵਿਸ਼ੇਸ਼ ਲਾਭ ਹੋਵੇਗਾ। ਨਵੇਂ ਕਪੜਿਆਂ ਦੀ ਖਰੀਦਦਾਰੀ ਕਰੋਗੇ।
ਬ੍ਰਿਸ਼ਚਕ: ਨੌਕਰੀ ਕਾਰੋਬਾਰ ਲੋਕਾਂ ਲਈ ਬਹੁਤ ਲਾਭਦਾਇਕ ਸਮਾਂ ਹੈ। ਨੌਕਰੀ ਵਾਲਿਆਂ ਨੂੰ ਉਨ੍ਹਾਂ ਦੇ ਕੰਮ ਵਿੱਚ ਸਫਲਤਾ ਮਿਲੇਗੀ। ਪਰਿਵਾਰਕ ਮਾਹੌਲ ਚੰਗਾ ਰਹੇਗਾ। ਦਫਤਰ ਵਿੱਚ ਸਹਿਕਰਮੀਆਂ ਤੋਂ ਸਹਿਯੋਗ ਮਿਲੇਗਾ। ਸਿਹਤ ਚੰਗੀ ਰਹੇਗੀ। ਵਿਦਿਆਰਥੀਆਂ ਨੂੰ ਪੜਾਈ ਵਿੱਚ ਸਫਲਤਾ ਮਿਲੇਗੀ। ਔਲਾਦ ਬਾਰੇ ਸ਼ੁਭ ਸਮਾਚਾਰ ਮਿਲੇਗਾ।
ਧਨੁ: ਸਰੀਰਕ ਅਤੇ ਮਾਨਸਿਕ ਤਾਜਗੀ ਦੀ ਕਮੀ ਰਹੇਗੀ। ਪਰਿਵਾਰ ਵਿੱਚ ਕਲੇਸ਼ ਦਾ ਮਾਹੌਲ ਰਹਿਣ ਨਾਲ ਤੁਹਾਡਾ ਮਨ ਉਦਾਸ ਰਹਿ ਸਕਦਾ ਹੈ। ਆਰਥਿਕ ਨੁਕਸਾਨ ਹੋ ਸਕਦਾ ਹੈ।
ਮਕਰ : ਤੁਹਾਡਾ ਪੂਰਾ ਦਿਨ ਸੁਖਮਈ ਗੁਜ਼ਰੇਗਾ। ਮਨ ਵਿੱਚ ਪ੍ਰਸੰਨਤਾ ਰਹੇਗੀ। ਵਪਾਰ – ਧੰਦੇ ਵਿੱਚ ਆਰਥਿਕ ਲਾਭ ਪ੍ਰਾਪਤ ਕਰ ਸਕੋਗੇ। ਭਰਾ – ਭੈਣਾਂ ਦੇ ਨਾਲ ਚੰਗੀ ਤਰ੍ਹਾਂ ਸਮਾਂ ਬਤੀਤ ਕਰੋਗੇ। ਕੋਈ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ। ਵਿਦਿਆਰਥੀਆਂ ਨੂੰ ਪੜਾਈ ਵਿੱਚ ਸਫਲਤਾ ਮਿਲੇਗੀ ।
ਕੁੰਭ : ਸਿਹਤ ਵਿੱਚ ਉਤਾਰ – ਚੜਾਅ ਬਣਿਆ ਰਹੇਗਾ। ਬਾਣੀ ਉਤੇ ਕਾਬੂ ਰੱਖੋ। ਕੰਮ ਵਿੱਚ ਘੱਟ ਸਫਲਤਾ ਮਿਲੇਗੀ। ਬੇਲੋੜਾ ਖਰਚ ਅਤੇ ਆਰਥਿਕ ਹਾਨੀ ਦਾ ਯੋਗ ਹੈ। ਵਿਦਿਆਰਥੀਆਂ ਦੀ ਪੜਾਈ ਵਿੱਚ ਰੁਕਾਵਟ ਆਵੇਗੀ।
ਮੀਨ: ਤੁਸੀ ਆਨੰਦ, ਉਤਸ਼ਾਹ ਅਤੇ ਪ੍ਰਸੰਨਤਾ ਦਾ ਅਨੁਭਵ ਕਰੋਗੇ। ਨਵੇਂ ਕੰਮ ਦੀ ਸ਼ੁਰੂਆਤ ਲਾਭਦਾਇਕ ਸਾਬਤ ਹੋਵੇਗੀ। ਦੋਸਤਾਂ ਸਬੰਧੀਆਂ ਦੇ ਨਾਲ ਭੋਜਨ ਦਾ ਆਨੰਦ ਲੈਣ ਦਾ ਮੌਕਾ ਪ੍ਰਾਪਤ ਹੋਵੇਗਾ।
Horscope
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
ਮੇਖ: ਕਲਪਨਾਸ਼ਕਤੀ ਦੇ ਕਾਰਨ ਤੁਸੀਂ ਸਾਹਿਤ ਦੀ ਦੁਨੀਆ ਦੀ ਸੈਰ ਕਰੋਗੇ। ਵਿਦਿਆਰਥੀਆਂ ਲਈ ਸਮਾਂ ਬਹੁਤ ਅਨੁਕੂਲ ਹੈ। ਸੁਭਾਅ ਵਿੱਚ ਭਾਵੁਕਤਾ ਵੱਡੀ ਮਾਤਰਾ ਵਿੱਚ ਰਹੇਗੀ।
ਬ੍ਰਿਖ : ਬਾਣੀ ਉਤੇ ਕਾਬੂ ਰੱਖੋ। ਮਾਤਾ ਦੀ ਸਿਹਤ ਤੇ ਵਿਸ਼ੇਸ਼ ਧਿਆਨ ਦਿਓ। ਜਾਇਦਾਦ ਨਾਲ ਸਬੰਧਿਤ ਚਰਚਾ ਟਾਲ ਦਿਓ। ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤੋ। ਪਾਣੀ ਤੋਂ ਦੂਰ ਰਹੋ। ਵਿਦਿਆਰਥੀਆਂ ਲਈ ਸਮਾਂ ਮੱਧਮ ਹੈ।
ਮਿਥੁਨ:ਤੁਹਾਡੀ ਕਲਪਨਾਸ਼ਕਤੀ ਵਿੱਚ ਵਾਧਾ ਹੋਣ ਦੇ ਕਾਰਨ ਤੁਸੀਂ ਕਾਲਪਨਿਕ ਦੁਨੀਆ ਦੀ ਸੈਰ ਕਰੋਗੇ। ਪਰਿਵਾਰਕ ਵਿਸ਼ਿਆਂ ਵਿੱਚ ਰੁਚੀ ਲਓਗੇ ਅਤੇ ਯਾਤਰਾ ਦਾ ਪ੍ਰਬੰਧ ਵੀ ਕਰੋਗੇ। ਆਰਥਿਕ ਗੱਲਾਂ ਉਤੇ ਜਿਆਦਾ ਧਿਆਨ ਦਿਓਗੇ। ਵਧੀਆ ਭੋਜਨ ਵੀ ਮਿਲ ਸਕਦਾ ਹੈ।
ਕਰਕ: ਆਰਥਿਕ ਪ੍ਰਬੰਧ ਵਿੱਚ ਆਰੰਭ ਵਿੱਚ ਕੁੱਝ ਰੁਕਾਵਟਾਂ ਆਉਣਗੀਆਂ, ਪਰੰਤੂ ਬਾਅਦ ਵਿੱਚ ਫਿਰ ਤੁਹਾਡੇ ਰਸਤੇ ਖੁਲਦੇ ਹੋਏ ਦਿਖਣਗੇ। ਨੌਕਰੀ ਅਤੇ ਵਪਾਰਕ ਥਾਂ ਉਤੇ ਸਹਿਕਰਮੀਆਂ ਦੇ ਨਾਲ ਮਾਹੌਲ ਮੇਲ-ਮਿਲਾਪ ਭਰਿਆ ਰਹੇਗਾ। ਦੋਸਤਾਂ ਅਤੇ ਸ਼ੁਭਚਿੰਤਕਾਂ ਨਾਲ ਮੁਲਾਕਾਤ ਹੋਵੇਗੀ।
ਸਿੰਘ: ਦੋਸਤਾਂ ਅਤੇ ਸਨੇਹੀਆਂ ਦੇ ਨਾਲ ਦਿਨ ਬਹੁਤ ਉਲਾਸਮਈ ਮਾਹੌਲ ਵਿੱਚ ਬਿਤਾਓਗੇ। ਯਾਤਰਾ ਦੀਆਂ ਸੰਭਾਵਨਾਵਾਂ ਹਨ। ਭੋਜਨ ਦਾ ਸਵਾਦ ਲੈ ਸਕੋਗੇ। ਭਾਵਨਾਸ਼ੀਲ ਵੀ ਰਹੋਗੇ। ਆਰਥਿਕ ਲਾਭ ਦਾ ਦਿਨ ਹੈ।
ਕੰਨਿਆ: ਬੇਕਾਰ ਦੇ ਵਿਵਾਦ ਤੋਂ ਬਚੋ। ਕੋਰਟ – ਕਚਹਿਰੀ ਦੇ ਮਾਮਲੇ ਵਿੱਚ ਸਾਵਧਾਨੀਪੂਰਵਕ ਅੱਗੇ ਵਧੋ। ਸੁਭਾਅ ਵਿੱਚ ਕਾਬੂ ਅਤੇ ਵਿਵੇਕ ਰੱਖੋ। ਖਰਚ ਦੀ ਮਾਤਰਾ ਜਿਆਦਾ ਰਹੇਗੀ।
ਤੁਲਾ: ਵੱਖ ਵੱਖ ਖੇਤਰਾਂ ਵਿੱਚ ਤੁਹਾਨੂੰ ਲਾਭ ਮਿਲੇਗਾ। ਇਸ ਵਿੱਚ ਔਰਤ ਦੋਸਤਾਂ ਦੀ ਭੂਮਿਕਾ ਮਹੱਤਵਪੂਰਣ ਰਹੇਗੀ। ਦੋਸਤਾਂ ਦੇ ਨਾਲ ਸੁੰਦਰ, ਖ਼ੂਬਸੂਰਤ ਥਾਂ ਦਾ ਪ੍ਰਬੰਧ ਕਰ ਸਕੋਗੇ। ਔਲਾਦ ਵਲੋਂ ਸ਼ੁਭ ਸਮਾਚਾਰ ਮਿਲਣਗੇ।
ਬ੍ਰਿਸ਼ਚਕ: ਉਚ ਅਧਿਕਾਰੀਆਂ ਦੇ ਨਾਲ ਤੁਸੀਂ ਮਹੱਤਵਪੂਰਨ ਚਰਚਾ ਕਰੋਗੇ। ਤਰੱਕੀ ਦੀ ਵੀ ਸੰਭਾਵਨਾ ਹੈ। ਪਰਿਵਾਰਕ ਜੀਵਨ ਵਿੱਚ ਪ੍ਰਸੰਨ ਮਾਹੌਲ ਰਹੇਗਾ। ਮਾਤਾ ਵਲੋਂ ਲਾਭ ਹੋਵੇਗਾ। ਸਰਕਾਰੀ ਕੰਮਾਂ ਵਿੱਚ ਸਫਲਤਾ ਮਿਲੇਗੀ।
ਧਨੁ: ਸਰੀਰਕ ਰੂਪ ਨਾਲ ਆਲਸ ਰਹੇਗੀ। ਔਲਾਦ ਦੇ ਨਾਲ ਮਤਭੇਦ ਰਹੇਗਾ। ਮਹੱਤਵਪੂਰਣ ਫੈਸਲਿਆਂ ਨੂੰ ਸੰਭਵ ਹੋਵੇ ਤਾਂ ਟਾਲ ਦਿਓ। ਖਰਚ ਹੋਣ ਦੀ ਸੰਭਾਵਨਾ ਹੈ। ਛੋਟੀ ਮੋਟੀ ਯਾਤਰਾ ਦਾ ਪ੍ਰਬੰਧ ਕਰ ਸਕਦੇ ਹੋ।
ਮਕਰ: ਜਿਆਦਾ ਸੰਵੇਦਨਸ਼ੀਲਤਾ ਤੁਹਾਡੇ ਮਨ ਨੂੰ ਦੁਖੀ ਕਰ ਸਕਦੀ ਹੈ। ਸਿਹਤ ਦੇ ਪ੍ਰਤੀ ਸਾਵਧਾਨੀ ਵਰਤੋ। ਪੈਸਾ ਦਾ ਖਰਚ ਵਧੇਗਾ। ਨੀਤੀ-ਵਿਰੁੱਧ ਸੰਬੰਧ ਅਤੇ ਨਿਖੇਧੀ ਯੋਗ ਕੰਮਾਂ ਤੋਂ ਦੂਰ ਰਹੋ। ਧਿਆਨ – ਯੋਗ ਅਰਾਧਨਾ ਨਾਲ ਮਨ ਸ਼ਾਂਤ ਰਹੇਗਾ।
ਕੁੰਭ: ਦਲਾਲੀ, ਕਮਿਸ਼ਨ, ਵਿਆਜ ਆਦਿ ਦੀ ਕਮਾਈ ਵਿੱਚ ਵਾਧਾ ਹੋਵੇਗਾ। ਇਸ ਨਾਲ ਤੁਹਾਡਾ ਆਰਥਿਕ ਪੱਧਰ ਮਜਬੂਤ ਬਣੇਗਾ। ਤੁਹਾਡੇ ਮਾਨ – ਸਨਮਾਨ ਵਿੱਚ ਵਾਧਾ ਹੋ ਸਕਦਾ ਹੈ। ਛੋਟੀ ਮੋਟੀ ਯਾਤਰਾ ਦਾ ਯੋਗ ਹੈ।
ਮੀਨ: ਨੌਕਰੀ ਅਤੇ ਵਪਾਰਕ ਖੇਤਰ ਵਿੱਚ ਤੁਹਾਨੂੰ ਸਹਿਕਰਮੀਆਂ ਦਾ ਬਹੁਤ ਸਹਿਯੋਗ ਮਿਲੇਗਾ। ਘਰ ਵਿੱਚ ਆਨੰਦਪੂਰਣ ਮਾਹੌਲ ਰਹੇਗਾ। ਸਿਹਤ ਚੰਗੀ ਰਹੇਗੀ।
-
National1 month ago
ਦੋ ਕਾਰਾਂ ਦੀ ਟੱਕਰ ਦੌਰਾਨ 5 ਵਿਦਿਆਰਥੀਆਂ ਸਮੇਤ 7 ਵਿਅਕਤੀਆਂ ਦੀ ਮੌਤ
-
International1 month ago
ਚੰਡੀਗੜ੍ਹ ਦੀ ਹਰਮੀਤ ਢਿੱਲੋਂ ਨੂੰ ਟਰੰਪ ਨੇ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ
-
National2 months ago
ਪੁਲੀਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ ਦੌਰਾਨ 1 ਗੈਂਗਸਟਰ ਢੇਰ, 2 ਜ਼ਖਮੀ
-
Chandigarh2 months ago
10 ਦਸੰਬਰ ਨੂੰ ਸਾਰੇ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਕੀਤੀਆਂ ਜਾਣਗੀਆਂ ਰੋਸ ਰੈਲੀਆਂ : ਬੰਤ ਬਰਾੜ
-
International2 months ago
ਤਨਮਨਜੀਤ ਸਿੰਘ ਢੇਸੀ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਮੈਂਬਰ ਨਿਯੁਕਤ
-
National2 months ago
ਦੇਵੇਂਦਰ ਫੜਨਵੀਸ ਹੋਣਗੇ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ
-
National1 month ago
ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, 30,000 ਡਾਲਰ ਮੰਗੇ
-
Chandigarh2 months ago
ਸ਼ਹਿਰਾਂ ਦੇ ਯੋਜਨਾਬੱਧ ਵਿਕਾਸ ਵਿੱਚ ਆਉਂਦੇ ਸਾਰੇ ਅੜਿੱਕੇ ਦੂਰ ਕਰਾਂਗੇ: ਹਰਦੀਪ ਸਿੰਘ ਮੁੰਡੀਆਂ