Connect with us

National

ਆਰ ਜੀ ਕਰ ਜਬਰ-ਜਨਾਹ ਅਤੇ ਕਤਲ ਮਾਮਲੇ ਵਿੱਚ ਸੰਜੈ ਰੌਏ ਨੂੰ ਕੁਦਰਤੀ ਮੌਤ ਤੱਕ ਉਮਰ ਕੈਦ ਦੀ ਸਜ਼ਾ

Published

on

 

 

ਪੱਛਮੀ ਬੰਗਾਲ ਸਰਕਾਰ ਨੂੰ ਮਹਿਲਾ ਡਾਕਟਰ ਦੇ ਮਾਪਿਆਂ ਨੂੰ 17 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ

ਕੋਲਕਾਤਾ, 20 ਜਨਵਰੀ (ਸ.ਬ.) ਸਿਆਲਦਾਹ ਕੋਰਟ ਨੇ ਸਰਕਾਰੀ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਟਰੇਨੀ ਮਹਿਲਾ ਡਾਕਟਰ ਨਾਲ ਜਬਰ-ਜਨਾਹ ਤੇ ਕਤਲ ਮਾਮਲੇ ਵਿਚ ਦੋਸ਼ੀ ਠਹਿਰਾਏ ਸੰਜੈ ਰੌਏ ਨੂੰ ਕੁਦਰਤੀ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੀਬੀਆਈ ਨੇ ਹਾਲਾਂਕਿ ਰੌਏ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ। ਕੋਰਟ ਨੇ ਸੂੁਬਾ ਸਰਕਾਰ ਨੂੰ ਹਦਾਇਤ ਕੀਤੀ ਕਿ ਉਹ ਪੀੜਤ ਮਹਿਲਾ ਡਾਕਟਰ ਦੇ ਪਰਿਵਾਰ ਨੂੰ ਮੁਆਵਜ਼ੇ ਵਜੋਂ 17 ਲੱਖ ਰੁਪਏ ਦੀ ਅਦਾਇਗੀ ਕਰੇ। ਜੱਜ ਅਨਿਰਬਨ ਦਾਸ ਨੇ ਕਿਹਾ ਕਿ ਇਹ ਅਪਰਾਧ ਵਿਰਲਿਆਂ ਵਿੱਚੋਂ ਵਿਰਲੇ ਵਰਗ ਵਿਚ ਨਹੀਂ ਆਉਂਦਾ ਜੋ ਦੋਸ਼ੀ ਨੂੰ ਮੌਤ ਦੀ ਸਜ਼ਾ ਨਾ ਦੇਣ ਦਾ ਇਕ ਕਾਰਨ ਹੈ।

ਰੌਏ ਉੱਤੇ ਲੱਗੇ ਦੋਸ਼ਾਂ ਤਹਿਤ ਉਸ ਨੂੰ ਘੱਟ ਤੋਂ ਘੱਟ ਉਮਰ ਕੈਦ ਜਾਂ ਫ਼ਿਰ ਮੌਤ ਦੀ ਸਜ਼ਾ ਸੁਣਾਈ ਜਾਣ ਦੀ ਉਮੀਦ ਸੀ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਨਿਰਬਨ ਦੀ ਸਿਆਲਦਾਹ ਕੋਰਟ ਨੇ ਸ਼ਨਿੱਚਰਵਾਰ ਨੂੰ ਸੁਣਾਏ ਫੈਸਲੇ ਵਿਚ ਰੌਏ ਨੂੰ ਪੋਸਟਗਰੈਜੂਏਟ ਟਰੇਨੀ ਡਾਕਟਰ ਦੇ ਜਬਰ-ਜਨਾਹ ਤੇ ਕਤਲ ਕੇਸ ਦਾ ਦੋਸ਼ੀ ਕਰਾਰ ਦਿੱਤਾ ਸੀ। ਉਂਝ ਰੌਏ ਨੇ ਅੱਜ ਸਜ਼ਾ ਸੁਣਾਏ ਜਾਣ ਤੋਂ ਠੀਕ ਪਹਿਲਾਂ ਆਪਣੇ ਡਿਫੈਂਸ ਵਿਚ ਕਿਹਾ ਸੀ ਕਿ ਉਹ ਨਿਰਦੋੋਸ਼ ਹੈ ਤੇ ਉਸ ਨੂੰ ਇਸ ਮਾਮਲੇ ਵਿਚ ਫਸਾਇਆ ਗਿਆ ਹੈ। ਰੌਏ ਨੇ ਕਿਹਾ ਸੀ ਕਿ ਮੈਂ ਨਿਰਦੋਸ਼ ਹਾਂ। ਮੈਨੂੰ ਫ਼ਸਾਇਆ ਗਿਆ ਹੈ ਤੇ ਮੈਂ ਕੋਈ ਅਪਰਾਧ ਨਹੀਂ ਕੀਤਾ। ਮੈਂ ਕੁਝ ਵੀ ਨਹੀਂ ਕੀਤਾ ਤੇ ਇਸ ਦੇ ਬਾਵਜੂਦ ਮੈਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਰੌਏ ਨੂੰ ਅੱਜ ਸਵੇਰੇ ਸਵਾ ਦਸ ਵਜੇ ਦੇ ਕਰੀਬ ਪੁਲੀਸ ਵਾਹਨਾਂ ਦੇ ਸਖ਼ਤ ਸੁਰੱਖਿਆ ਪਹਿਰੇ ਹੇਠ ਕੋਰਟ ਲਿਆਂਦਾ ਗਿਆ ਸੀ।

ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਿਆਲਦਾਹ ਕੋਰਟ ਦੇ ਬਾਹਰ ਕਿਲ੍ਹੇਬੰਦੀ ਕਰਦਿਆਂ 500 ਦੇ ਕਰੀਬ ਪੁਲੀਸ ਕਰਮੀ ਤਾਇਨਾਤ ਹਨ। ਪੁਲੀਸ ਮੁਲਾਜ਼ਮਾਂ ਦੀ ਨਫ਼ਰੀ ਦੇ ਬਾਵਜੂਦ ਵੱਡੀ ਗਿਣਤੀ ਲੋਕ ਕੋਰਟ ਕੰਪਲੈਕਸ ਵਿਚ ਪਹੁੰਚੇ ਸਨ।

ਇਸ ਦੌਰਾਨ ਪੀੜਤ ਮਹਿਲਾ ਡਾਕਟਰ ਦੇ ਮਾਪਿਆਂ ਨੇ ਅੱਜ ਸਵੇਰੇ ਕਿਹਾ ਸੀ ਕਿ ਉਨ੍ਹਾਂ ਨੂੰ ਨਿਆਂਪਾਲਿਕਾ ਤੇ ਪੂਰਾ ਭਰੋਸਾ ਹੈ। ਪੀੜਤਾ ਦੀ ਮਾਂ ਨੇ ਸੀਬੀਆਈ ਵੱਲੋਂ ਕੀਤੀ ਜਾਂਚ ਤੇ ਅਫ਼ਸੋਸ ਜਤਾਉਂਦਿਆਂ ਦਾਅਵਾ ਕੀਤਾ ਕਿ ਇਸ ਅਪਰਾਧ ਵਿਚ ਸ਼ਾਮਲ ਹੋਰਨਾਂ ਸਾਜ਼ਿਸ਼ਘਾੜਿਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਨਹੀਂ ਖੜ੍ਹਾ ਕੀਤਾ ਗਿਆ। ਸੋਗ ਵਿਚ ਘਿਰੀ ਮਾਂ ਨੇ ਕਿਹਾ ਕਿ ਇਸ ਅਪਰਾਧ ਵਿਚ ਸਿਰਫ਼ ਇਕ ਵਿਅਕਤੀ ਸ਼ਾਮਲ ਨਹੀਂ ਸੀ, ਪਰ ਇਸ ਦੇ ਬਾਵਜੂਦ ਸੀਬੀਆਈ ਹੋਰਨਾਂ ਨੂੰ ਕਾਬੂ ਕਰਨ ਵਿਚ ਨਾਕਾਮ ਰਹੀ। ਜੇ ਅਸੀਂ ਭਵਿੱਖ ਵਿਚ ਅਜਿਹੇ ਅਪਰਾਧਾਂ ਨੂੰ ਰੋਕਣਾ ਹੈ ਤਾਂ ਅਜਿਹੇ ਅਪਰਾਧੀਆਂ ਨੂੰ ਜਿਊਣ ਦਾ ਕੋਈ ਅਧਿਕਾਰ ਨਹੀਂ ਹੈ। ਰੌਏ, ਜੋ ਕੋਲਕਾਤਾ ਪੁਲੀਸ ਦਾ ਸਾਬਕਾ ਸਿਵਿਕ ਵਲੰਟੀਅਰ ਸੀ, ਨੂੰ ਪਿਛਲੇ ਸਾਲ 9 ਅਗਸਤ ਦੀ ਇਸ ਘਟਨਾ ਤੋਂ ਅਗਲੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ। ਕੇਸ ਮਗਰੋਂ ਸੀਬੀਆਈ ਨੂੰ ਸੌਂਪ ਦਿੱਤਾ ਗਿਆ। ਜੱਜ ਨੇ ਰੌਏ ਨੂੰ ਭਾਰਤੀ ਨਿਆਂਏ ਸੰਹਿਤਾ ਦੀ ਧਾਰਾ 64, 66 ਤੇ 103 (1) ਤਹਿਤ ਦੋਸ਼ੀ ਕਰਾਰ ਦਿੱਤਾ ਹੈ।

ਇਸ ਦੌਰਾਨ ਕੋਲਕਾਤਾ ਪੁਲੀਸ ਨੇ ਜੂਨੀਅਰ ਡਾਕਟਰਾਂ ਦੀ ਜਥੇਬੰਦੀ ਨੂੰ ਸਿਆਲਦਾਹ ਕੋਰਟ ਇਲਾਕੇ ਵਿਚ ਰੋਸ ਮੁਜ਼ਾਹਰੇ ਲਈ ਮਨਜ਼ੂਰੀ ਦੇਣ ਤੋਂ ਨਾਂਹ ਕਰ ਦਿੱਤੀ ਹੈ। ਉਧਰ ਸੰਜੈ ਰੌਏ ਦੀ ਮਾਂ ਨੇ ਭਾਵੇਂ ਮੀਡੀਆ ਨਾਲ ਗੱਲ ਨਹੀਂ ਕੀਤੀ, ਪਰ ਉਸ ਦੀ ਭੈਣ ਨੇ ਕਿਹਾ ਕਿ ਸਾਰੇ ਸਬੂਤ ਉਸ ਦੇ ਖਿਲਾਫ਼ ਹਨ। ਜੇ ਉਸ ਨੂੰ ਮੌਤ ਦੀ ਸਜ਼ਾ ਵੀ ਮਿਲਦੀ ਹੈ ਤਾਂ ਅਸੀਂ ਇਸ ਵਿਚ ਕੀ ਕਰ ਸਕਦੇ ਹਾਂ? ਉਧਰ ਸੀਪੀਆਈ (ਐਮ) ਆਗੂ ਵਿਕਾਸ ਰੰਜਨ ਭੱਟਾਚਾਰੀਆ ਨੇ ਦਾਅਵਾ ਕੀਤਾ ਕਿ ਸੀਬੀਆਈ ਵੱਲੋਂ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ ਜਾ ਰਹੀ ਹੈ। ਭਾਜਪਾ ਦੇ ਸੂਬਾਈ ਪ੍ਰਧਾਨ ਸੁਕਾਂਤਾ ਮਜੂਮਦਾਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੀਬੀਆਈ ਵੱਲੋਂ ਜਾਂਚ ਆਪਣੇ ਹੱਥਾਂ ਵਿਚ ਲੈਣ ਤੋਂ ਪਹਿਲਾਂ ਹੀ ਸਾਰੇੇ ਸਬੂਤ ਮਿਟਾ ਦਿੱਤੇ ਗਏ ਸਨ। ਅਜਿਹੇ ਹਾਲਾਤ ਵਿਚ ਸਬੂਤ ਇਕੱਤਰ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ।

Continue Reading

National

ਧੂੰਏਂ ਕਾਰਨ ਦਮ ਘੁੱਟਣ ਕਾਰਨ ਮਾਂ ਸਮੇਤ ਦੋ ਬੱਚਿਆਂ ਦੀ ਮੌਤ

Published

on

By

 

 

ਕਟੜਾ, 20 ਜਨਵਰੀ (ਸ.ਬ.) ਕਟੜਾ ਇਲਾਕੇ ਵਿੱਚ ਇਕ ਔਰਤ ਅਤੇ ਉਸ ਦੇ ਦੋ ਬੱਚਿਆਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਫ਼ੌਜ ਵਿੱਚ ਤਾਇਨਾਤ ਪਤੀ ਦਾ ਜਦੋਂ ਕਈ ਵਾਰ ਫ਼ੋਨ ਨਹੀਂ ਚੁੱਕੀਆ ਤਾਂ ਉਸ ਨੇ ਪਿੰਡ ਮੁੰਨੀ ਖੇੜਾ ਵਿੱਚ ਰਹਿੰਦੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ। ਭਰਾ ਨੇ ਮੌਕੇ ਤੇ ਪਹੁੰਚ ਕੇ ਦਰਵਾਜ਼ਾ ਖੜਕਾਇਆ ਪਰ ਜਦੋਂ ਉਹ ਨਾ ਖੁੱਲ੍ਹਿਆ ਤਾਂ ਉਹ ਛੱਤ ਰਾਹੀਂ ਅੰਦਰ ਚਲਾ ਗਿਆ। ਤਿੰਨੋਂ ਕਮਰੇ ਵਿੱਚ ਮਰੇ ਪਏ ਸਨ। ਪੁਲੀਸ ਨੇ ਜਾਂਚ ਕੀਤੀ, ਮੁੱਢਲੀ ਜਾਂਚ ਵਿੱਚ ਬੈਡ ਦੇ ਕੋਲ ਰੱਖਿਆ ਚੁੱਲ੍ਹਾ ਮਿਲਿਆ। ਮੌਤ ਧੂੰਏਂ ਕਾਰਨ ਦਮ ਘੁਟਣ ਕਾਰਨ ਹੋਈ ਹੋਣ ਦਾ ਸ਼ੱਕ ਹੈ।

ਬੰਗੜਮਾਊ ਕੋਤਵਾਲੀ ਇਲਾਕੇ ਦੇ ਮੁਹੱਲਾ ਕਟੜਾ ਦਾ ਰਹਿਣ ਵਾਲਾ ਅਲੋਕ ਸਿੰਘ ਫ਼ੌਜ ਵਿੱਚ ਸੂਬੇਦਾਰ ਦੇ ਅਹੁਦੇ ਤੇ ਤਾਇਨਾਤ ਹੈ। ਫਿਲਹਾਲ ਉਹ ਲੱਦਾਖ ਵਿੱਚ ਤਾਇਨਾਤ ਹੈ। ਅੱਜ ਸਵੇਰੇ ਉਸ ਨੇ ਆਪਣੀ ਪਤਨੀ ਰਚਨਾ ਸਿੰਘ ਉਰਫ ਨੀਸ਼ੂ ਨੂੰ ਕਈ ਵਾਰ ਫੋਨ ਕੀਤਾ ਤਾਂ ਉਸ ਨੇ ਫੋਨ ਦਾ ਜਵਾਬ ਨਹੀਂ ਦਿੱਤਾ, ਇਸ ਤੇ ਉਸ ਨੇ ਫਤਿਹਪੁਰ 84 ਥਾਣਾ ਖੇਤਰ ਦੇ ਪਿੰਡ ਮੁੰਨੀਖੇੜਾ ਦੇ ਰਹਿਣ ਵਾਲੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਸੂਚਨਾ ਦਿੱਤੀ। ਆਲੋਕ ਦਾ ਛੋਟਾ ਭਰਾ ਪੰਕਜ ਸਵੇਰੇ 10 ਵਜੇ ਕਟੜਾ ਸਥਿਤ ਘਰ ਪਹੁੰਚਿਆ। ਉਸ ਨੇ ਕਈ ਵਾਰ ਖੜਕਾਇਆ ਪਰ ਜਦੋਂ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਉਹ ਗੁਆਂਢੀ ਦੇ ਘਰ ਤੋਂ ਛੱਤ ਰਾਹੀਂ ਆਪਣੇ ਘਰ ਵਿਚ ਦਾਖਲ ਹੋਇਆ।

ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਹੋਣ ਕਾਰਨ ਟੁੱਟਿਆ ਹੋਇਆ ਸੀ। ਅੰਦਰੋਂ ਦੇਖ ਕੇ ਉਸ ਨੂੰ ਹਉਕਾ ਆ ਗਿਆ। ਨੀਸ਼ੂ ਦੇ ਨਾਲ ਸੱਤ ਸਾਲ ਦਾ ਬੇਟਾ ਵੈਭਵ ਅਤੇ ਚਾਰ ਸਾਲ ਦੀ ਬੇਟੀ ਵੈਸ਼ਨਵੀ ਮਰੇ ਹੋਏ ਸਨ। ਮੌਤ ਦੀ ਖ਼ਬਰ ਮਿਲਦਿਆਂ ਹੀ ਉੱਥੇ ਭੀੜ ਇਕੱਠੀ ਹੋ ਗਈ ਸੀ.ਓ. ਕੋਤਵਾਲ ਫੋਰੈਂਸਿਕ ਟੀਮ ਨਾਲ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਕੋਤਵਾਲ ਰਾਜੇਸ਼ ਪਾਠਕ ਨੇ ਦੱਸਿਆ ਕਿ ਮੁੱਢਲੇ ਤੌਰ ਤੇ ਮੌਤ ਚੁੱਲ੍ਹੇ ਦੇ ਧੂੰਏਂ ਕਾਰਨ ਦਮ ਘੁਟਣ ਕਾਰਨ ਹੋਈ ਹੋਣ ਦਾ ਸ਼ੱਕ ਹੈ।

Continue Reading

National

ਬਲਵੰਤ ਸਿੰਘ ਰਾਜੋਆਣਾ ਮਾਮਲੇ ਤੇ 18 ਮਾਰਚ ਨੂੰ ਹੋਵੇਗੀ ਸੁਣਵਾਈ

Published

on

By

 

ਨਵੀਂ ਦਿੱਲੀ, 20 ਜਨਵਰੀ (ਸ.ਬ.) ਕੇਂਦਰ ਦੀ ਬੇਨਤੀ ਤੇ ਸੁਪਰੀਮ ਕੋਰਟ ਨੇ ਮੌਤ ਦੀ ਸਜ਼ਾ ਪ੍ਰਾਪਤ ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ਤੇ ਜਵਾਬ ਦਾਇਰ ਕਰਨ ਲਈ ਕੇਂਦਰ ਸਰਕਾਰ ਨੂੰ ਹੋਰ ਸਮਾਂ ਦਿਤਾ ਹੈ, ਜਿਸ ਵਿਚ 1995 ਵਿਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਲਈ ਉਸ ਨੂੰ ਦਿਤੀ ਗਈ ਮੌਤ ਦੀ ਸਜ਼ਾ ਨੂੰ ਘਟਾਉਣ ਦੀ ਮੰਗ ਕੀਤੀ ਗਈ ਹੈ। ਸੁਪਰੀਮ ਕੋਰਟ ਨੇ ਕੇਂਦਰ ਨੂੰ ਹਲਫ਼ਨਾਮਾ ਦਾਇਰ ਕਰਨ ਦਾ ਆਖ਼ਰੀ ਮੌਕਾ ਦਿਤਾ ਹੈ ਅਤੇ ਮਾਮਲੇ ਦੀ ਸੁਣਵਾਈ 18 ਮਾਰਚ ਨੂੰ ਤੈਅ ਕੀਤੀ ਹੈ।

ਕੇਂਦਰ ਵਲੋਂ ਪੇਸ਼ ਹੋਏ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਦਾ ਕਹਿਣਾ ਹੈ ਕਿ ਮਾਮਲਾ ਸੰਵੇਦਨਸ਼ੀਲ ਹੈ ਕਿਉਂਕਿ ਇਹ ਇਕ ਮੌਜੂਦਾ ਮੁੱਖ ਮੰਤਰੀ ਦੇ ਕਤਲ ਨਾਲ ਸਬੰਧਤ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਕੋਈ ਫ਼ੈਸਲਾ ਨਹੀਂ ਲਿਆ ਤਾਂ ਮੈਰਿਟ ਦੇ ਆਧਾਰ ਤੇ ਸੁਣਵਾਈ ਕਰਾਂਗੇ। 2007 ਵਿਚ ਰਾਜੋਆਣਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।

Continue Reading

National

ਤੇਜ਼ ਰਫਤਾਰ ਡੰਪਰ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਕੀਤਾ ਜ਼ਖਮੀ

Published

on

By

 

 

ਇੰਦੌਰ, 20 ਜਨਵਰੀ (ਸ.ਬ.) ਇੰਦੌਰ ਦੇ ਵਿਜੇਨਗਰ ਚੌਰਾਹੇ ਤੇ ਅੱਜ ਸਵੇਰੇ ਸੜਕ ਹਾਦਸਾ ਵਾਪਰਿਆ। ਇੱਕ ਤੇਜ਼ ਰਫ਼ਤਾਰ ਡੰਪਰ ਨੇ ਬਾਈਕ ਸਵਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਉਸਨੂੰ ਕਰੀਬ 15 ਫੁੱਟ ਤੱਕ ਘਸੀਟਿਆ। ਮੌਕੇ ਤੇ ਮੌਜੂਦ ਲੋਕਾਂ ਨੇ ਡੰਪਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਡਰਾਈਵਰ ਗੱਡੀ ਛੱਡ ਕੇ ਫਰਾਰ ਹੋ ਗਿਆ। ਸੜਕ ਤੇ ਪਏ ਜ਼ਖਮੀ ਬਾਈਕ ਸਵਾਰ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ। ਜ਼ਖਮੀ ਦੇ ਸਿਰ, ਹੱਥ ਅਤੇ ਲੱਤਾਂ ਤੇ ਗੰਭੀਰ ਸੱਟਾਂ ਲੱਗੀਆਂ ਹਨ।

ਵਿਜੇਨਗਰ ਪੁਲੀਸ ਮੁਤਾਬਕ ਇਹ ਹਾਦਸਾ ਰੈਡੀਸਨ ਚੌਰਾਹੇ ਤੇ ਵਾਪਰਿਆ। ਬਾਈਕ ਚਾਲਕ ਸੜਕ ਪਾਰ ਕਰ ਰਿਹਾ ਸੀ ਤਾਂ ਇਕ ਤੇਜ਼ ਰਫਤਾਰ ਡੰਪਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਡੰਪਰ ਚਾਲਕ ਨੇ ਗੱਡੀ ਨਹੀਂ ਰੋਕੀ ਅਤੇ ਬਾਈਕ ਨੂੰ ਕੁਚਲ ਕੇ ਅੱਗੇ ਨਿਕਲ ਗਿਆ। ਰਾਹਗੀਰਾਂ ਨੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਪੁਲੀਸ ਨੇ ਡੰਪਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਡਰਾਈਵਰ ਦੀ ਭਾਲ ਜਾਰੀ ਹੈ।

Continue Reading

Latest News

Trending