Mohali
ਯੂਥ ਆਫ ਪੰਜਾਬ ਵਲੋਂ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਉਣ ਦਾ ਐਲਾਨ
ਐਸ ਏ ਐਸ ਨਗਰ, 20 ਜਨਵਰੀ (ਸ.ਬ.) ਸਮਾਜ ਸੇਵੀ ਅਤੇ ਸ਼ਹੀਦਾਂ ਦੇ ਹੱਕਾਂ ਲਈ ਕਾਰਜਸ਼ੀਲ ਸੰਸਥਾ ਯੂਥ ਆਫ ਪੰਜਾਬ ਵਲੋਂ ਦਾਨੀ ਸੱਜਣਾਂ ਸਮੇਤ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸਹਿਯੋਗ ਨਾਲ ਆਉਂਦੀ ਪੰਜ ਅਪ੍ਰੈਲ ਨੂੰ ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਜਾਣਗੇ। ਇਸ ਸੰਬੰਧੀ ਗੱਲ ਕਰਦਿਆਂ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਣ ਨੇ ਦੱਸਿਆ ਕਿ ਸਮੂਹਿਕ ਵਿਆਹ ਮੌਕੇ ਧੀਆਂ ਨੂੰ ਲੋੜ ਦਾ ਘਰੇਲੂ ਸਮਾਜ ਵੀ ਦਿੱਤਾ ਜਾਵੇਗਾ ਤਾਂ ਕਿ ਉਹਨਾਂ ਆਪਣਾ ਵਿਵਾਹਿਕ ਜੀਵਨ ਸੁੱਖ ਸ਼ਾਂਤੀ ਅਤੇ ਖੁਸ਼ੀ ਨਾਲ ਬਤੀਤ ਹੋ ਸਕੇ।
ਉਹਨਾਂ ਕਿਹਾ ਕਿ ਇਹਨਾਂ ਸਮੂਹਿਕ ਵਿਆਹਾਂ ਲਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਖਾਸ ਯੋਗਦਾਨ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਵੱਡੇ ਕਾਰਜ ਲਈ ਸਥਾਨ ਨਿਸ਼ਚਿਤ ਕਰਕੇ ਜਲਦੀ ਸਭ ਨੂੰ ਦੱਸਿਆ ਜਾਵੇਗਾ। ਇਸ ਮੌਕੇ ਉਹਨਾਂ ਵਲੋਂ ਸੰਸਥਾ ਦੇ ਅਹੁਦੇਦਾਰਾਂ ਸਮੇਤ ਦਾਨੀ ਸੱਜਣਾਂ ਦੀ ਹਾਜਰੀ ਵਿੱਚ ਇੱਕ ਪੋਸਟਰ ਵੀ ਰਿਲੀਜ ਕੀਤਾ ਗਿਆ ਅਤੇ ਪੋਸਟਰ ਦੇ ਹੇਠਲੇ ਪਾਸੇ ਅਹੁਦੇਦਾਰਾਂ ਦੇ ਨੰਬਰ ਵੀ ਜਾਰੀ ਕੀਤੇ ਗਏ ਤਾਂ ਕਿ ਲੋੜਵੰਦ ਪਰਿਵਾਰ ਸੰਸਥਾ ਨਾਲ ਸਿੱਧਾ ਸੰਪਰਕ ਕਰ ਸਕਣ।
ਇਸ ਮੌਕੇ ਵਾਈਸ ਚੇਅਰਮੈਨ ਕਰਮਜੀਤ ਸਿੰਘ ਢੇਲਪੁਰ, ਪ੍ਰਧਾਨ ਰਮਾਂਕਾਤ ਕਾਲੀਆ, ਮੀਤ ਪ੍ਰਧਾਨ ਬੱਬੂ ਚੱਕਲ ਮੁਹਾਲੀ, ਜਨਰਲ ਸਕੱਤਰ ਲੱਕੀ ਕਲਸੀ, ਸਤਨਾਮ ਧੀਮਾਨ, ਸਕੱਤਰ ਵਿਨੀਤ ਕਾਲੀਆ, ਪ੍ਰੈਸ ਸਕੱਤਰ ਕਾਕਾ ਰਣਜੀਤ, ਜਿਲ੍ਹਾ ਪ੍ਰਧਾਨ ਗੁਰਜੀਤ ਮਾਮਾ, ਬਿੰਦਰਾ ਬੈਦਵਾਣ, ਜੱਗੀ ਸਰਪੰਚ, ਵਿੱਕੀ ਮਨੌਲੀ, ਨਰਿੰਦਰ ਵਤਸ, ਮਨਵੀਰ ਬੈਦਵਾਣ, ਅਵੀ ਸ਼ੇਰਗਿੱਲ, ਅਵਤਾਰ ਸਿੰਘ ਚਡਿਆਲਾ, ਚੰਨੀ ਖਿਜਰਾਬਾਦ, ਜੰਗ ਬਹਾਦੁਰ, ਰਵੀ ਅਰੋੜਾ, ਜੋਤੀ ਸਿੰਗਲਾ, ਇਸ਼ਾਂਤ ਮੋਹਾਲੀ, ਬਲਕਾਰ ਸਿੰਘ ਸਰਪੰਚ, ਰਵੀ ਪੈਂਤਪੁਰ, ਰਵਿੰਦਰ ਸਿੰਘ ਵਜੀਦਪੁਰ, ਸ਼ਾਂਟੂ ਮਾਣਕਪੁਰ, ਰਣਦੀਪ ਬੈਦਵਾਣ, ਜਸਪਾਲ ਬਿੱਲਾ, ਸੋਨੂੰ ਬੈਦਵਾਣ, ਅੰਮ੍ਰਿਤ ਜੋਲੀ, ਮਨਜੀਤ ਸਿੰਘ ਸਰਪੰਚ, ਬੱਬੂ ਕੁਰਾਲੀ ਸਮੇਤ ਹੋਰ ਪਤਵੰਤੇ ਸੱਜਣ ਹਾਜਰ ਸਨ।
Mohali
ਮੁਹਾਲੀ ਪੁਲੀਸ ਵਲੋਂ ਗੈਂਗਸਟਰ ਲਖਵੀਰ ਲੰਡਾ ਅਤੇ ਗੁਰਦੇਵ ਜੈਸਲ ਦੇ 2 ਗੁਰਗੇ ਨਾਜਾਇਜ ਹਥਿਆਰਾਂ ਸਮੇਤ ਗ੍ਰਿਫਤਾਰ, ਇਕ ਹਾਲੇ ਵੀ ਫਰਾਰ
ਲੁੱਟ-ਖੋਹ ਅਤੇ ਫਿਰੌਤੀਆਂ ਮੰਗਣ ਦੀਆਂ ਵਾਰਦਾਤਾਂ ਨੂੰ ਦਿੰਦੇ ਸਨ ਅੰਜਾਮ
ਐਸ ਏ ਐਸ ਨਗਰ, 20 ਜਨਵਰੀ (ਜਸਬੀਰ ਸਿੰਘ ਜੱਸੀ) ਮੁਹਾਲੀ ਪੁਲੀਸ ਵਲੋਂ ਪੰਜਾਬ ਦੇ ਵੱਖ ਵੱਖ ਜਿਲਿਆਂ ਵਿਚ ਲੁੱਟ ਖੋਹ ਅਤੇ ਫਿਰੌਤੀ ਮੰਗਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਲਖਵੀਰ ਸਿੰਘ ਲੰਡਾ ਅਤੇ ਗੁਰਦੇਵ ਜੈਸਲ ਦੇ 2 ਗੁਰਗਿਆਂ ਨੂੰ ਨਾਜਾਇਜ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਅਵਤਾਰ ਸਿੰਘ ਉਰਫ ਵਿੱਕੀ ਵਾਸੀ ਪੱਤੀ ਗੁਰਮੁਖਾਂ ਦੀ ਜਿਲਾ ਤਰਨਤਾਰਨ ਅਤੇ ਅਮਰਵੀਰ ਸਿੰਘ ਵਾਸੀ ਡੱਫਰ ਕੀ ਪੱਤੀ ਜਿਲਾ ਤਰਨਤਾਰਨ ਵਜੋਂ ਹੋਈ ਹੈ, ਜਦੋਂਕਿ ਇਨਾਂ ਦਾ ਇਕ ਸਾਥੀ ਅਨਮੋਲ ਸਿੰਘ ਉਰਫ ਮੌਲਾ ਵਾਸੀ ਪਿੰਡ ਵਾੜਿੰਗ ਸੂਬਾ ਸਿੰਘ ਜਿਲਾ ਤਰਨਤਾਰਨ ਫਰਾਰ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਐਸ. ਐਸ. ਪੀ ਮੁਹਾਲੀ ਸ੍ਰੀ ਦੀਪਕ ਪਾਰੀਕ ਨੇ ਦੱਸਿਆ ਕਿ ਉਕਤ ਗ੍ਰਿਫਤਾਰ ਮੁਲਜਮਾਂ ਕੋਲੋਂ 3 ਪਿਸਟਲ 32 ਬੋਰ ਅਤੇ 9 ਜਿੰਦਾ ਰੌਂਦ, 1 ਦੇਸੀ ਪਿਸਤੋਲ 32 ਬੋਰ ਅਤੇ 2 ਕਾਰਤੂਸ, 1 ਦੇਸੀ ਪਿਸਤੋਲ 315 ਬੋਰ ਅਤੇ 2 ਕਾਰਤੂਸ, ਇਕ ਖੋਹ ਕੀਤੀ ਗਈ ਬਰੀਜਾ ਕਾਰ ਬਰਾਮਦ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਉਕਤ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਲਈ ਸੀ.ਆਈ.ਏ ਸਟਾਫ ਦੇ ਇਚਾਰਜ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਬਣਾਈ ਗਈ ਸੀ ਅਤੇ ਟੀਮ ਵਲੋਂ ਗ੍ਰਿਫਤਾਰ ਮੁਲਜਮਾਂ ਦੀ ਮੁੁਢਲੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਹ ਥਾਣਾ ਗੋਇੰਦਵਾਲ ਸਾਹਿਬ, ਥਾਣਾ ਕਰਤਾਰਪੁਰ ਪੁਲੀਸ ਨੂੰ ਲੁੜੀਂਦੇ ਹਨ।
ਉਹਨਾਂ ਦੱਸਿਆ ਕਿ ਉਕਤ ਮੁਲਜਮਾਂ ਨੇ 7 ਜਨਵਰੀ ਨੂੰ ਤਰਨਤਾਰਨ ਤੋਂ ਬੱਸ ਵਿੱਚ ਸਵਾਰ ਹੋ ਕੇ ਵਾਰਦਾਤਾਂ ਕਰਨ ਦੀ ਨੀਅਤ ਨਾਲ ਰਾਜਪੁਰਾ ਅਤੇ ਮੁਹਾਲੀ ਵਿਖੇ ਆਏ ਸਨ। ਉਕਤ ਮੁਲਜਮਾਂ ਨੇ ਰਾਜਪੁਰਾ ਅੰਬਾਲਾ ਰੋਡ ਤੇ ਪਿੰਡ ਗੰਡਿਆ ਕੱਟ ਤੋਂ ਦਲੇਰ ਸਿੰਘ ਨਾਂ ਦੇ ਵਿਅਕਤੀ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਹਵਾਈ ਫਾਇਰ ਕਰਦਿਆਂ ਉਸ ਦਾ ਸਪਲੈਂਡਰ ਮੋਟਰਸਾਈਕਲ ਖੋਹ ਲਿਆ ਸੀ। ਉਕਤ ਤਿੰਨਾ ਮੁਲਜਮਾਂ ਨੇ ਮੋਟਰਸਾਈਕਲ ਖੋਹਣ ਤੋਂ ਬਾਅਦ ਏਅਰਪੋਰਟ ਰੋਡ ਤੇ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜਮ ਏਅਰਪੋਰਟ ਰੋਡ ਤੇ ਗੱਡੀ ਖੋਹਣ ਦੀ ਨਾਕਾਮ ਕੋਸ਼ਿਸ਼ ਕਰਨ ਤੋਂ ਬਾਅਦ ਦਲੀਪ ਕੁਮਾਰ ਤੋਂ ਸਾਹਨੇਵਾਲ ਵਿਖੇ ਉਸ ਦੀ ਬਰੀਜਾ ਕਾਰ ਖੋਹੀ ਅਤੇ ਹਵਾਈ ਫਾਇਰ ਕਰਕੇ ਉਸ ਨੂੰ ਧਮਕਾਇਆ।
ਐਸ.ਐਸ.ਪੀ ਮੁਤਾਬਕ ਮੁਲਜਮਾਂ ਨੇ 9 ਜਨਵਰੀ ਨੂੰ ਆਪਣੇ ਹੋਰਨਾਂ ਸਾਥੀਆਂ ਨਾਲ ਮਿਲ ਕੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਲਖਵੀਰ ਸਿੰਘ ਸਿੰਘ ਲੰਡਾ ਅਤੇ ਗੁਰਦੇਵ ਸਿੰਘ ਉਰਫ ਜੈਸਲ ਦੇ ਕਹਿਣ ਤੇ ਰਾਜੇਸ਼ ਕੁਮਾਰ ਉਰਫ ਸੋਨੂੰ ਵਾਸੀ ਮੁਕੇਰੀਆਂ (ਜੋ ਇਸ ਸਮੇਂ ਗਰੀਸ ਵਿਚ ਰਹਿ ਰਿਹਾ ਹੈ) ਪਾਸੋਂ 1 ਕਰੋੜ ਦੀ ਫਿਰੌਤੀ ਮੰਗੀ ਅਤੇ ਫਿਰੌਤੀ ਨਾ ਦੇਣ ਤੇ ਉਕਤ ਮੁਲਜਮਾਂ ਨੇ ਖੋਹ ਕੀਤੀ ਬਰੀਜਾ ਕਾਰ ਵਿੱਚ ਸਵਾਰ ਹੋ ਕੇ ਰਾਜੇਸ਼ ਕੁਮਾਰ ਦੇ ਘਰ ਗੋਲੀਆਂ ਚਲਾਈਆਂ ਸਨ।
ਉਨਾਂ ਦੱਸਿਆ ਕਿ ਉਕਤ ਤਿੰਨਾ ਮੁਲਜਮਾਂ ਵਿਰੁਧ ਆਈ.ਟੀ.ਸਿਟੀ ਥਾਣੇ ਵਿੱਚ ਧਾਰਾ 109, 126 (2), 3 (5), ਬੀ.ਐਨ.ਐਸ ਐਕਟ ਅਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਤਿੰਨੋ ਮੁਲਜਮ ਚਾਰ ਦਿਨ ਦੇ ਪੁਲੀਸ ਰਿਮਾਂਡ ਤੇ ਹਨ।
ਮੁਲਜਮਾਂ ਨੇ ਮੁਹਾਲੀ ਵਿੱਚ ਇਸ ਵਾਰਦਾਤ ਨੂੰ ਦਿੱਤਾ ਸੀ ਅੰਜਾਮ
ਐਸ.ਐਸ.ਪੀ ਦੀਪਕ ਪਾਰੀਕ ਮੁਤਾਬਕ ਮੁਲਜਮਾਂ ਨੇ 8 ਜਨਵਰੀ ਨੂੰ ਏਕਮਦੀਪ ਸਿੰਘ ਬਰਾੜ ਵਾਸੀ ਪਟਿਆਲਾ (ਜੋ ਆਪਣੇ ਦੋਸਤ ਨਾਲ ਪਟਿਆਲਾ ਤੋਂ ਚੰਡੀਗੜ੍ਹ ਵੱਲ ਜਾ ਰਹੇ ਸਨ) ਦੀ ਕਾਰ ਦਾ ਪਿੱਛਾ ਕੀਤਾ ਅਤੇ ਆਪਣਾ ਮੋਟਰਸਾਈਕਲ ਗੱਡੀ ਅੱਗੇ ਲਾ ਕੇ ਆਪਣੇ ਨਜਾਇਜ ਹਥਿਆਰਾਂ ਨਾਲ ਜਾਨੋ ਮਾਰਨ ਦੀ ਨੀਅਤ ਅਤੇ ਕਾਰ ਖੋਹਣ ਲਈ ਉਨਾਂ ਤੇ ਸਿੱਧੀ ਫਾਇਰਿੰਗ ਕੀਤੀ ਸੀ। ਇਸ ਫਾਇਰਿੰਗ ਵਿੱਚ ਇਕ ਗੋਲੀ ਸੱਜੇ ਪਾਸੇ ਬੈਠੇ ਦੋਸਤ ਦੇ ਮੋਢੇ ਤੇ ਵੱਜੀ, ਇਕ ਫਾਇਰ ਪਿੱਠ ਵਿੱਚ ਅਤੇ ਬਾਕੀ ਫਾਇਰ ਗੱਡੀ ਤੇ ਲੱਗੇ। ਇਸ ਉਪਰੰਤ ਤਿੰਨੋ ਮੁਲਜਮ ਕਾਰ ਖੋਹ ਦੀ ਵਾਰਦਾਤ ਵਿੱਚ ਨਾਕਾਮ ਹੋਣ ਕਾਰਨ ਮੌਕੇ ਤੋਂ ਫਰਾਰ ਹੋ ਗਏ ਸਨ।
Mohali
ਮੁਹਾਲੀ ਵਿੱਚ ਆਰੰਭ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ, ਪਾਰਟੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਰਵਾਈ ਸ਼ੁਰੂਆਤ
2027 ਦੀਆਂ ਵਿਧਾਨ ਸਭਾ ਚੋਣਾਂ ਡੱਟ ਕੇ ਲੜੇਗਾ ਸ਼੍ਰੋਮਣੀ ਅਕਾਲੀ ਦਲ : ਪਰਵਿੰਦਰ ਸਿੰਘ ਸੋਹਾਣਾ
ਐਸ ਏ ਐਸ ਨਗਰ, 20 ਜਨਵਰੀ (ਸ.ਬ.) ਸ਼੍ਰੋਮਣੀ ਅਕਾਲੀ ਦਲ ਜਿਲਾ ਐਸ ਏ ਐਸ ਨਗਰ ਮੁਹਾਲੀ ਵੱਲੋਂ ਅੱਜ ਭਰਤੀ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸ. ਬਲਵਿੰਦਰ ਸਿੰਘ ਭੂੰਦੜ ਵੱਲੋਂ ਭਰਤੀ ਮੁਹਿੰਮ ਆਰੰਭ ਕਰਵਾਈ ਗਈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ, ਗੁਲਜਾਰ ਸਿੰਘ ਰਾਣੀਕੇ, ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ ਅਤੇ ਪਾਰਟੀ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਤੋਂ ਇਲਾਵਾ ਹਲਕਾ ਮੁਹਾਲੀ ਦਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਭਰਤੀ ਮੌਕੇ ਹਲਕੇ ਦੀ ਇਸ ਮੈਂਬਰਸ਼ਿਪ ਮੁਹਿੰਮ ਦੇ ਅਬਜਰਵਰ ਕੁਲਦੀਪ ਕੌਰ ਕੰਗ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਇਸ ਮੌਕੇ ਗੱਲਬਾਤ ਕਰਦਿਆਂ ਸ. ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਅਕਾਲੀ ਦਲ ਦੀ ਭਰਤੀ ਦਾ ਬਹੁਤ ਭਾਰੀ ਉਤਸਾਹ ਹੈ ਅਤੇ ਮੁਹਾਲੀ ਵਿੱਚ ਉਹ ਖੁਦ ਇਸ ਮੁਹਿੰਮ ਦਾ ਆਗਾਜ਼ ਕਰਨ ਪਹੁੰਚੇ ਹਨ ਜਦੋਂ ਕਿ ਪੂਰੇ ਪੰਜਾਬ ਵਿੱਚ ਹੀ ਭਰਤੀ ਮੁਹਿੰਮ ਜ਼ੋਰਾਂ ਤੇ ਸ਼ੁਰੂ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਹੋਰਨਾਂ ਸੂਬਿਆਂ ਵਿੱਚ ਵੀ ਭਰਤੀ ਮੁਹਿਮ ਆਰੰਭ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ ਕਿ ਭਰਤੀ ਸਹੀ ਹੋਵੇ ਤੇ ਵੱਧ ਤੋਂ ਵੱਧ ਹੋਵੇ।
ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਦਾ ਟੀਚਾ 25 ਲੱਖ ਭਰਤੀ ਦਾ ਹੈ ਪਰ ਜਿਸ ਤਰ੍ਹਾਂ ਦਾ ਉਤਸ਼ਾਹ ਹੈ ਇਸ ਨਾਲ ਲੱਗਦਾ ਹੈ ਕਿ 20 ਫਰਵਰੀ ਤੱਕ ਇਸ ਟੀਚੇ ਤੋਂ ਭਰਤੀ ਇਸ ਤੋਂ ਕਿਤੇ ਵੱਧ ਹੋਵੇਗੀ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਜਥੇਬੰਦਕ ਚੋਣਾਂ ਹੋਣਗੀਆਂ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਡੱਟ ਕੇ ਲੜੀਆਂ ਜਾਣਗੀਆਂ। ਉਹਨਾਂ ਕਿਹਾ ਕਿ ਸੱਤ ਮੈਂਬਰੀ ਕਮੇਟੀ ਬਾਰੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਤਕਨੀਕੀ ਤਰੁਟੀਆਂ ਬਾਰੇ ਦੱਸ ਦਿੱਤਾ ਗਿਆ ਸੀ ਅਤੇ ਵਰਕਿੰਗ ਕਮੇਟੀ ਦੇ ਫੈਸਲੇ ਅਨੁਸਾਰ ਇਹ ਭਰਤੀ ਕਰਵਾਈ ਜਾ ਰਹੀ ਹੈ। ਉਹਨਾਂ ਗੁਰ ਪਤਾਪ ਸਿੰਘ ਵਡਾਲਾ ਨੂੰ ਵੀ ਅਪੀਲ ਕੀਤੀ ਕਿ ਉਹ ਇਕੱਲੇ ਖਿਲਾਰਾ ਨਾ ਪਾਉਣ ਤੇ ਜੇਕਰ ਅਕਾਲੀ ਦਲ ਵਿੱਚ ਆਉਣਾ ਚਾਹੁੰਦੇ ਹਨ ਤਾਂ ਡਿਸਿਪਲਨਰੀ ਕਮੇਟੀ ਕੋਲ ਜਾਣ।
ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਇਸ ਗੱਲ ਦੀ ਖੁਸ਼ੀ ਪ੍ਰਗਟ ਕੀਤੀ ਕਿ ਪਾਰਟੀ ਦੀ ਚਲਾਈ ਜਾਣ ਵਾਲੀ ਇਸ ਵਿਸ਼ੇਸ਼ ਮੁਹਿੰਮ ਦੀ ਜਿਹੜਾ ਆਗਾਜ਼ ਹੈ ਉਹ ਹਲਕਾ ਮੁਹਾਲੀ ਤੋਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਮੀਨ ਨਾਲ ਜੁੜੀ ਹੋਈ ਪਾਰਟੀ ਹੈ ਅਤੇ ਇੱਕੋ ਇੱਕ ਖੇਤਰੀ ਪਾਰਟੀ ਹੈ। ਉਹਨਾਂ ਕਿਹਾ ਕਿ ਜੋ ਕੰਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਏ ਹਨ ਉਹ ਲੋਕ ਅੱਜ ਵੀ ਯਾਦ ਕਰਦੇ ਹਨ। ਉਹਨਾਂ ਕਿਹਾ ਕਿ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਡੱਟ ਕੇ ਵਿਧਾਨ ਸਭਾ ਚੋਣਾਂ ਲੜ ਕੇ ਪੰਜਾਬ ਵਿੱਚ ਸਰਕਾਰ ਬਣਾਵੇਗਾ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਉਹਨਾਂ ਨੇ ਮੂਹਰਲੀ ਕਤਾਰ ਦੇ ਸਮੁੱਚੇ ਆਗੂਆਂ ਨਾਲ ਮੀਟਿੰਗ ਕੀਤੀ ਹੈ ਅਤੇ ਭਰਤੀ ਦੀ ਰੂਪਰੇਖਾ ਸਮਝਾ ਕੇ ਭਰਤੀ ਆਰੰਭ ਕਰ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਭਰੋਸਾ ਹੈ ਕਿ ਆਉਣ ਵਾਲੇ ਨਿਰਧਾਰਤ ਸਮੇਂ ਦੇ ਵਿੱਚ ਪਾਰਟੀ ਦੀ ਰਿਕਾਰਡ ਮੈਂਬਰਸ਼ਿਪ ਹੋਵੇਗੀ। ਉਹਨਾਂ ਕਿਹਾ ਕਿ ਉਹਨਾਂ ਕਿਹਾ ਕਿ ਇਸ ਤੋਂ ਬਾਅਦ ਡੈਲੀਗੇਟ ਬਣਨਗੇ ਅਤੇ ਫਿਰ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ।
ਭਰਤੀ ਦੌਰਾਨ ਇਲਾਕੇ ਦੇ ਸੀਨੀਅਰ ਆਗੂਆਂ ਨੇ ਇਸ ਮੁਹਿੰਮ ਦੇ ਵਿੱਚ ਸ਼ਿਰਕਤ ਕਰਕੇ ਇਸ ਗੱਲ ਦਾ ਅਹਿਦ ਕੀਤਾ ਕਿ ਹਾਈ ਕਮਾਂਡ ਵੱਲੋਂ ਦਿੱਤੇ ਗਏ ਟੀਚੇ ਨੂੰ ਸਫਲਤਾ ਪੂਰਵਕ ਸਮਾਂ ਵੱਧ ਪੂਰਾ ਕਰ ਲਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਹਿਰੀ ਪ੍ਰਧਾਨ ਕਮਲਜੀਤ ਸਿੰਘ ਰੂਬੀ, ਸਾਬਕਾ ਸ਼ਹਿਰੀ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ, ਚਰਨਜੀਤ ਸਿੰਘ ਕਾਲੇਵਾਲ, ਮੈਂਬਰ ਐਸ ਜੀ ਪੀ ਸੀ ਰਵਿੰਦਰ ਸਿੰਘ ਖੇੜਾ, ਤਰਸੇਮ ਸਿੰਘ ਗੰਦੋ, ਰਮਨਦੀਪ ਸਿੰਘ ਬਾਵਾ, ਸ਼ਮਸ਼ੇਰ ਸਿੰਘ ਪੁਰਖਾਲਵੀ, ਕਰਮ ਸਿੰਘ ਬਾਬਰਾ, ਪਾਲ ਸਿੰਘ ਰੱਤੂ, ਬਲਜੀਤ ਸਿੰਘ ਡੈਡੀ, ਸਾਬਕਾ ਸਰਪੰਚ ਨਿਰਮਲ ਸਿੰਘ ਪਿੰਡ ਮਾਣਕ ਮਾਜਰਾ, ਬਲਵਿੰਦਰ ਸਿੰਘ ਬਿੰਦਾ ਲਖਨੌਰ, ਕੁਲਦੀਪ ਸਿੰਘ ਬੈਰੋਪੁਰ, ਜੀਤ ਮਾਨ, ਹਰਜੀਤ ਮਾਨ, ਅਵਤਾਰ ਸਿੰਘ ਦਾਊ, ਐਮ ਸੀ ਹਰਜਿੰਦਰ ਕੌਰ ਬੈਦਵਾਨ ਸਮੇਤ ਹੋਰ ਆਗੂ ਹਾਜ਼ਰ ਰਹੇ।
Mohali
21ਵੀਂ ਪਸ਼ੂ ਧਨ ਗਣਨਾ ਦੇ ਸਬੰਧ ਵਿੱਚ ਰਿਫ੍ਰੈਸ਼ਰ ਟ੍ਰੇਨਿੰਗ ਕਰਵਾਈ
ਐਸ ਏ ਐਸ ਨਗਰ, 20 ਜਨਵਰੀ (ਸ.ਬ.) 21ਵੀਂ ਪਸ਼ੂ ਧਨ ਗਣਨਾ ਦੇ ਸਬੰਧ ਵਿੱਚ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਗਿਣਤੀਕਾਰਾਂ ਅਤੇ ਸੁਪਰਵਾਈਜਰਾਂ ਨੂੰ ਅਪਡੇਟ ਕਰਨ ਲਈ ਰਿਫ੍ਰੈਸ਼ਰ ਟ੍ਰੇਨਿੰਗ ਕਰਵਾਈ ਗਈ ਜਿਸਦੀ ਪ੍ਰਧਾਨਗੀ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਗੁਰਸ਼ਰਨਜੀਤ ਸਿੰਘ ਬੇਦੀ ਵੱਲੋ ਕੀਤੀ ਗਈ।
ਇਸ ਮੌਕੇ 13 ਸੁਪਰਵਾਈਜ਼ਰਾਂ ਅਤੇ 95 ਗਿਣਤੀਕਾਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਜਿਸ ਦੌਰਾਨ ਸਟੇਟ ਨੋਡਲ ਅਫਸਰ ਡਾ. ਰਵੀਕਾਂਤ ਵੱਲੋ 21ਵੀਂ ਪਸ਼ੂ ਧਨ ਗਣਨਾ ਸਬੰਧੀ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨ ਬਾਰੇ ਦੱਸਿਆ ਗਿਆ।
ਉਨ੍ਹਾਂ ਤੋਂ ਇਲਾਵਾ ਸਹਾਇਕ ਨਿਰਦੇਸ਼ਕ ਪਸ਼ੂ ਪਾਲਣ ਡਾ. ਲੋਕੇਸ਼ ਕੁਮਾਰ, ਸਹਾਇਕ ਨਿਰਦੇਸ਼ਕ ਡਾ. ਆਲਮਦੀਪ ਕੌਰ, ਸੀਨੀਅਰ ਵੈਟਰਨਰੀ ਅਫਸਰ ਡੇਰਾਬਸੀ ਡਾ. ਭੁਪਿੰਦਰ ਪਾਲ ਸਿੰਘ, ਸੀਨੀਅਰ ਵੈਟਰਨਰੀ ਅਫਸਰ ਮੁਹਾਲੀ ਡਾ. ਰਾਜੇਸ਼ ਨਾਰੰਗ, ਸੀਨੀਅਰ ਵੈਟਰਨਰੀ ਅਫਸਰ ਖਰੜ ਡਾ. ਸਤਨਾਮ ਸਿੰਘ ਅਤੇ ਵੈਟਰਨਰੀ ਅਫਸਰ ਰਾਏਪੁਰ ਡਾ. ਹਰਪ੍ਰੀਤ ਸਿੰਘ ਵੱਲੋ ਵੀ ਟ੍ਰੇਨਿੰਗ ਸਬੰਧੀ ਜਾਣਕਾਰੀ ਦਿੱਤੀ ਗਈ।
ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਡਾ. ਸ਼ਿਵਕਾਂਤ ਗੁਪਤਾ ਵੱਲੋ ਟ੍ਰੇਨਿੰਗ ਵਿੱਚ ਆਏ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਇਸ ਕੰਮ ਨੂੰ ਮਿਥੇ ਸਮੇਂ ਵਿੱਚ ਨੇਪਰੇ ਚਾੜ੍ਹਨ ਲਈ ਕਿਹਾ।
-
National1 month ago
ਦੋ ਕਾਰਾਂ ਦੀ ਟੱਕਰ ਦੌਰਾਨ 5 ਵਿਦਿਆਰਥੀਆਂ ਸਮੇਤ 7 ਵਿਅਕਤੀਆਂ ਦੀ ਮੌਤ
-
Mohali2 months ago
ਮੁਹਾਲੀ ਪੁਲੀਸ ਵੱਲੋਂ 150 ਗ੍ਰਾਮ ਹੈਰੋਇਨ ਸਮੇਤ 1 ਸਮਗਲਰ ਕਾਬੂ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
International1 month ago
ਚੰਡੀਗੜ੍ਹ ਦੀ ਹਰਮੀਤ ਢਿੱਲੋਂ ਨੂੰ ਟਰੰਪ ਨੇ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ
-
International1 month ago
ਤਨਮਨਜੀਤ ਸਿੰਘ ਢੇਸੀ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਮੈਂਬਰ ਨਿਯੁਕਤ
-
Mohali2 months ago
3 ਦਸੰਬਰ ਨੂੰ ਖਰੜ ਸਬ ਡਵੀਜ਼ਨ ਦੇ ਪਿੰਡ ਫਤਿਹਪੁਰ ਵਿਖੇ ਲੱਗੇਗਾ ‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਕੈਂਪ
-
Mohali2 months ago
ਮਾਂ ਅੰਨਪੂਰਣਾ ਸੇਵਾ ਸਮਿਤੀ ਨੇ ਲੰਗਰ ਲਗਾਇਆ
-
National2 months ago
ਪੁਲੀਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ ਦੌਰਾਨ 1 ਗੈਂਗਸਟਰ ਢੇਰ, 2 ਜ਼ਖਮੀ