ਅਮਰੀਕਾ: ਵਰਜੀਨੀਆ ਦੇ ਵਾਲਮਾਰਟ ਸਟੋਰ ਵਿੱਚ ਗੋਲੀਬਾਰੀ ਦੌਰਾਨ 10 ਵਿਅਕਤੀਆਂ ਦੀ ਮੌਤ

ਵਰਜੀਨੀਆ, 23 ਨਵੰਬਰ (ਸ.ਬ.) ਅਮਰੀਕਾ ਦੇ ਵਰਜੀਨੀਆ ਰਾਜ ਵਿਚ ਗੋਲੀਬਾਰੀ ਦੀ ਇਕ ਘਟਨਾ ਦੌਰਾਨ 10 ਲੋਕ ਮਾਰੇ ਗਏ ਅਤੇ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਕਰਨ ਵਾਲੇ ਦੀ ਵੀ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਅਨਸਾਰ ਗੋਲੀਬਾਰੀ ਵਰਜੀਨੀਆ ਦੇ ਚੈਸਪੀਕ ਵਿੱਚ ਇੱਕ ਵਾਲਮਾਰਟ ਸਟੋਰ ਵਿੱਚ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੇ ਰਾਤ 10:12 ਵਜੇ (ਸਥਾਨਕ ਸਮੇਂ) ਦੇ ਆਸਪਾਸ ਸਟੋਰ ਵਿਚ ਜਵਾਬੀ ਕਾਰਵਾਈ ਕੀਤੀ ਅਤੇ ਅੰਦਰ ਗੋਲੀਬਾਰੀ ਦੇ ਸਬੂਤ ਮਿਲੇ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਅਧਿਕਾਰੀ ਸਟੋਰ ਵਿੱਚ ਦਾਖਲ ਹੋਏ ਅਤੇ ਉਹਨਾਂ ਨੇ ਕਈ ਵਿਅਕਤੀਆਂ ਨੂੰ ਮ੍ਰਿਤਕ ਅਤੇ ਜ਼ਖਮੀ ਦੇਖਿਆ

ਚੈਸਪੀਕ ਪੁਲੀਸ ਦੇ ਜਨਤਕ ਸੂਚਨਾ ਅਧਿਕਾਰੀ ਲੀਓ ਕੋਸਿਨਸਕੀ ਨੇ ਦੱਸਿਆ ਕਿ ਗੋਲੀਬਾਰੀ ਦੇ ਮ੍ਰਿਤਕਾਂ ਵਿੱਚ ਸ਼ੂਟਰ ਵੀ ਸ਼ਾਮਲ ਹੈ। ਚੈਸਪੀਕ ਸ਼ਹਿਰ ਦੇ ਅਧਿਕਾਰੀਆਂ ਨੇ ਜਾਂਚ ਦੌਰਾਨ ਲੋਕਾਂ ਨੂੰ ਸਟੋਰ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਸ਼ਹਿਰ ਵਲੋਂ ਇੱਕ ਟਵੀਟ ਵਿੱਚ ਕਿਹਾ ਕਿ ਚੈਸਪੀਕ ਪੁਲੀਸ ਨੇ ਸੈਮ ਦੇ ਸਰਕਲ ਤੇ ਵਾਲਮਾਰਟ ਤੇ ਮੌਤਾਂ ਦੇ ਨਾਲ ਇੱਕ ਸਰਗਰਮ ਸ਼ੂਟਰ ਘਟਨਾ ਦੀ ਪੁਸ਼ਟੀ ਕੀਤੀ। ਇੱਕ ਟਵੀਟ ਵਿੱਚ ਕਿਹਾ ਕਿ ਸ਼ੂਟਰ ਦੀ ਮੌਤ ਹੋ ਗਈ ਹੈ।