ਸਾਂਝੀਵਾਲਤਾ ਯਾਤਰਾ ਦਾ ਸਵਾਗਤ

ਐਸ ਏ ਐਸ ਨਗਰ, 24 ਨਵੰਬਰ (ਸ.ਬ.) ਸਾਂਝੀਵਾਲਤਾ ਯਾਤਰਾ ਸਮਿਤੀ ਵਲੋਂ ਮੀਰਾ ਚੱਲੀ ਸਤਿਗੁਰ ਦੇ ਧਾਮ ਸਾਂਝੀਵਾਲਤਾ ਯਾਤਰਾ ਦਾ ਸਵਾਗਤ ਭਗਵਾਨ ਵਾਲਮੀਕੀ ਮੰਦਰ ਸੈਕਟਰ 68 ਕੁੰਭੜਾ ਵਿੱਚ ਬਂੈਡ ਵਾਜਿਆਂ ਨਾਲ ਕੀਤਾ ਗਿਆ। ਇਸ ਮੌਕੇ ਦੁੱਧ ਦਾ ਭੰਡਾਰਾ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਸਮਰਸਤਾ ਮੰਚ ਮੁਹਾਲੀ ਦੇ ਆਗੂ ਸੰਜੀਵ ਧੁਰਿਆ ਨੇ ਦਸਿਆ ਕਿ ਇਸ ਉਪਰੰਤ ਇਹ ਯਾਤਰਾ ਮਾਂ ਦੁਰਗਾ ਮੰਦਰ ਸੈਕਟਰ 68 ਵਿੱਚ ਪਹੁੰਚੀ, ਜਿਥੇ ਮਹੰਤ ਪੁਰਸ਼ੋਤਮ ਲਾਲ ਅਤੇ ਮਹੰਤ ਗੁਰਵਿੰਦਰ ਸਿੰਘ ਵਲੋਂ ਪ੍ਰਵਚਨ ਕਰਦਿਆਂ ਜਾਤੀ ਬੰਧਨਾਂ ਨੂੰ ਤੋੜਨ ਦਾ ਸੱਦਾ ਦਿਤਾ। ਉਹਨਾਂ ਕਿਹਾ ਕਿ ਗੁਰੂ ਸਾਹਿਬਾਨ ਦੀ ਧਰਤੀ ਪੰਜਾਬ ਵਿੱਚ ਜਾਤੀ ਭੇਦਭਾਵ ਦੇਸ਼ ਦੇ ਹੋਰਨਾਂ ਪ੍ਰਾਂਤਾ ਨਾਲੋਂ ਘੱਟ ਹੈ ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਪੰਜਾਬ ਵਿਚ ਜਾਤੀ ਭੇਦਭਾਵ ਨਹੀਂ ਹੈ। ਉਹਨਾਂ ਕਿਹਾ ਕਿ ਜਾਤੀ ਭੇਦਭਾਵ ਨੂੰ ਦੂਰ ਕਰਨਾ ਜਰੂਰੀ ਹੈ।

ਇਸ ਮੌਕੇ ਦੁਰਗਾ ਮੰਦਰ ਕਮੇਟੀ ਸੈਕਟਰ 68 ਦੇ ਪ੍ਰਧਾਨ ਮਨੋਜ ਅਗਰਵਾਲ, ਸੰਜੀਵ ਵਸ਼ਿਸਟ, ਰਾਜੇਸ਼ ਲਖੋਤਰਾ, ਸ਼ਵੇਤਾ ਨੇ ਸੰਤਾਂ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਲੰਗਰ ਲਗਾਇਆ ਗਿਆ। ਇਸ ਉਪਰੰਤ ਯਾਤਰਾ ਚੰਡੀਗੜ੍ਹ ਲਈ ਰਵਾਨਾ ਹੋ ਗਈ।