ਬੈਸਟੈਕ ਮਾਲ ਨੇੜਿਓਂ ਨਾਜਾਇਜ਼ ਕਬਜੇ ਹਟਾਏ

ਐਸ ਏ ਐਸ ਨਗਰ, 24 ਨਵੰਬਰ (ਸ.ਬ.) ਨਗਰ ਨਿਗਮ ਦੀ ਨਾਜਾਇਜ਼ ਕਬਜੇ ਹਟਾਓ ਟੀਮ ਵਲੋਂ ਸੁਪਰਡਂੈਟ ਚਰਨਜੀਤ ਸਿੰਘ ਦੀ ਅਗਵਾਈ ਵਿੱਚ ਕਾਰਵਾਈ ਕਰਦਿਆਂ ਸੈਕਟਰ 66 ਵਿੱਚ ਬੈਸਟੈਕ ਮਾਲ ਨੇੜਿਓਂ ਨਾਜਾਇਜ਼ ਲੱਗੀਆਂ ਰੇਹੜੀਆਂ ਫੜੀਆਂ ਨੂੰ ਚੁਕਵਾ ਦਿਤਾ ਗਿਆ।

ਜਿਵੇਂ ਹੀ ਨਿਗਮ ਦੀ ਟੀਮ ਨਾਜਾਇਜ਼ ਕਬਜੇ ਹਟਵਾਉਣ ਲਈ ਉਥੇ ਪਹੁੰਚੀ ਤਾਂ ਉਥੇ ਮੌਜੂਦ ਰੇਹੜੀਆਂ ਫੜੀਆਂ ਵਾਲਿਆਂ ਵਿੱਚ ਭਾਜੜਾਂ ਪੈ ਗਈਆਂ ਅਤੇ ਕਈ ਰੇਹੜੀ ਫੜੀ ਵਾਲੇ ਆਪਣਾਂ ਸਮਾਨ ਲੈ ਕੇ ਤੁਰੰਤ ਖਿਸਕ ਗਏ, ਜਦੋਂਕਿ ਅਨੇਕਾਂ ਰੇਹੜੀਆਂ ਫੜੀਆਂ ਦਾ ਸਮਾਨ ਨਿਗਮ ਟੀਮ ਵਲੋਂ ਜਬਤ ਕਰ ਲਿਆ ਗਿਆ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਗਮ ਦੇ ਇੰਸਪੈਕਟਰ ਅਨਿਲ ਨੇ ਦਸਿਆ ਕਿ ਨਗਰ ਨਿਗਮ ਵਲੋਂ ਅੱਜ ਕਾਰਵਾਈ ਕਰਦਿਆਂ ਬੈਸਟੈਕ ਮਾਲ ਨੇੜਿਓਂ ਰੇਹੜੀਆਂ ਫੜੀਆਂ ਵਲੋਂ ਕੀਤੇ ਗਏ ਨਾਜਾਇਜ਼ ਕਬਜੇ ਹਟਾਏ ਗਏ ਅਤੇ ਰੇਹੜੀਆਂ ਫੜੀਆਂ ਦਾ ਸਮਾਨ ਜਬਤ ਕਰ ਲਿਆ ਗਿਆ।

ਉਹਨਾਂ ਦੱਸਿਆ ਕਿ ਇਸ ਮੌਕੇ ਬਿਨਾ ਪਾਰਕਿੰਗ ਤੋਂ ਸੜਕਾਂ ਕਿਨਾਰੇ ਖੜੇ ਅਨੇਕਾਂ ਦੋ ਪਹੀਆ ਵਾਹਨਾਂ ਨੂੰ ਵੀ ਜਬਤ ਕਰ ਲਿਆ ਗਿਆ। ਉਹਨਾਂ ਕਿਹਾ ਕਿ ਨਿਗਮ ਟੀਮ ਵਲੋਂ ਨਾਜਾਇਜ਼ ਕਬਜਿਆਂ ਵਿਰੁੱਧ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇਗੀ।