ਭਾਜਪਾ ਦੀ ਪੰਜਾਬ ਇਕਾਈ ਦਾ ਐਲਾਨ 11 ਮੀਤ ਪ੍ਰਧਾਨ, 5 ਜਨਰਲ ਸਕੱਤਰ, 11 ਸਕੱਤਰ ਅਤੇ ਹੋਰ ਅਹੁਦੇਦਾਰ ਐਲਾਨੇ

ਚੰਡੀਗੜ੍ਹ, 3 ਦਸੰਬਰ (ਸ.ਬ.) ਭਾਜਪਾ ਦੀ ਪੰਜਾਬ ਇਕਾਈ ਵਲੋਂ ਸੂਬਾਈ ਅਹੁਦੇਦਾਰਾਂ ਦੀ ਨਵੀਂ ਸੂਚੀ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਦੀ ਮਨਜੂਰੀ ਤੋਂ ਬਾਅਦ ਪੰਜਾਬ ਇਕਾਈ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਪੰਜਾਬ ਭਾਜਪਾ ਦੇ 11 ਮੀਤ ਪ੍ਰਧਾਨ, 5 ਜਨਰਲ ਸੈਕਟਰੀ, 11 ਸਟੇਟ ਸੈਕਟਰੀ ਅਤੇ ਹੋਰ ਅਹੁਦੇਦਾਰ ਨਿਯੁਕਤ ਕੀਤੇ ਗਏ ਹਨ।

ਨਵੀਂ ਸੂਚੀ ਵਿੱਚ ਰਾਕੇਸ਼ ਰਾਠੋਰ, ਕੇਵਲ ਸਿੰਘ ਢਿੱਲੋਂ, ਸੁਭਾਸ ਸ਼ਰਮਾ, ਦਿਆਲ ਸੋਢੀ, ਬੀਬੀ ਜੈਇੰਦਰ ਕੌਰ, ਰਾਜ ਕੁਮਾਰ ਵੇਰਕਾ, ਜਗਮੋਹਨ ਸਿੰਘ ਰਾਜੂ, ਲਖਵਿੰਦਰ ਕੌਰ ਗਰਚਾ, ਫਤਹਿਜੰਗ ਸਿੰਘ ਬਾਜਵਾ, ਅਰਵਿੰਦ ਖੰਨਾ ਅਤੇ ਜਗਦੀਪ ਸਿੰਘ ਨਕਈ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ ਜਦੋਂਕਿ ਜੀਵਨ ਗੁਪਤਾ, ਬਿਕਰਮਜੀਤ ਸਿੰਘ, ਗੁਰਪ੍ਰੀਤ ਸਿੰਘ ਕਾਂਗੜ, ਰਾਜੇਸ਼ ਬੱਗਾ, ਮੋਨਾ ਜੈਸਵਾਲ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਇਸਦੇ ਨਾਲ ਨਾਲ ਅਨਿਲ ਸੱਚਰ, ਰਾਜੇਸ ਹਨੀ, ਡਾ. ਹਰਜੋਤ ਕਮਲ ਸਿੰਘ, ਪਰਮਿੰਦਰ ਸਿੰਘ ਬਰਾੜ, ਸੁਨੀਤਾ ਗਰਗ, ਜੈਸਮੀਨ ਸੰਧਾਵਾਲੀਆ, ਜਸਰਾਜ ਸਿੰਘ ਲਂੌਗੀਆਂ (ਜੱਸੀ ਜਸਰਾਜ), ਸ਼ਿਵਰਾਜ ਚੌਧਰੀ, ਸੁਖਵਿੰਦਰ ਸਿੰਘ ਨੌਲੱਖਾ, ਸੰਜੀਵ ਖੰਨਾ, ਦਮਨ ਥਿੰਦ ਬਾਜਵਾ ਨੂੰ ਸੱਕਤਰ, ਗੁਰਦੇਵ ਸ਼ਰਮਾ ਅਤੇ ਸੁਖਵਿੰਦਰ ਸਿੰਘ ਗੋਲਡੀ ਨੂੰ ਖਜਾਨਚੀੇ/ ਜੁਆਇੰਟ ਖਜਾਨਚੀ, ਸੁਨੀਲ ਭਾਰਦਵਾਜ ਨੂੰ ਦਫਤਰ ਸਕੱਤਰ, ਜਨਾਰਦਨ ਸ਼ਰਮਾ, ਡਾ. ਸੁਰਿੰਦਰ ਕੌਰ, ਸੁਨੀਲ ਕੁਮਾਰ ਸਿੰਗਲਾ, ਹਰਦੇਵ ਸਿੰਘ ਊਭਾ ਨੂੰ ਮੀਡੀਆ ਟੀਮ ਮੈਂਬਰ, ਜਤਿੰਦਰ ਕਾਲਰਾ, ਰਾਕੇਸ ਸ਼ਰਮਾ ਨੂੰ ਸੈਲ ਕੋਆਰਡੀਨੇਟਰ, ਰਾਕੇਸ ਗੋਇਲ, ਅਜੈ ਅਰੋੜਾ ਨੂੰ ਸੋਸਲ ਮੀਡੀਆ, ਮੀਨਾ ਸੇਠੀ ਨੂੰ ਮਹਿਲਾ ਮੋਰਚਾ, ਕੰਵਰਵੀਰ ਸਿੰਘ ਟੋਹੜਾ ਨੂੰ ਯੁਵਾ ਮੋਰਚਾ, ਸੁੱਚਾ ਰਾਮ ਲਾਡੀ ਨੂੰ ਐਸ ਸੀ ਮੋਰਚਾ, ਦਰਸ਼ਨ ਸਿੰਘ ਨੈਣੇਵਾਲ ਨੂੰ ਕਿਸਾਨ ਮੋਰਚਾ, ਰਜਿੰਦਰ ਬਿੱਟਾ ਨੂੰ ਓਬੀਸੀ ਮੋਰਚਾ, ਥਾਮਸ ਮਸੀਹ ਨੂੰ ਘੱਟ ਗਿਣਤੀ ਮੋਰਚਾ ਦੀ ਜਿੰਮੇਵਾਰੀ ਦਿਤੀ ਗਈ ਹੈ।

ਭਾਜਪਾ ਦੀ ਸੂਬਾ ਅਹੁਦੇਦਾਰਾਂ ਦੀ ਸੂਚੀ ਵਿੱਚ ਮੁਹਾਲੀ ਜ਼ਿਲ੍ਹੇ ਦੇ 10 ਆਗੂ

ਐਸ ਏ ਐਸ ਨਗਰ, 3 ਦਸੰਬਰ (ਸ.ਬ.) ਭਾਰਤੀ ਜਨਤਾ ਪਾਰਟੀ ਵਲੋਂ ਅੱਜ ਐਲਾਨੀ ਗਈ ਪੰਜਾਬ ਕਾਰਜਕਾਰਨੀ ਦੀ ਸੂਚੀ ਵਿੱਚ ਮੁਹਾਲੀ ਜ਼ਿਲ੍ਹੇ ਦੇ 10 ਆਗੂਆਂ ਨੂੰ ਥਾਂ ਮਿਲੀ ਹੈ। ਸੂਚੀ ਅਨੁਸਾਰ ਸੁਭਾਸ਼ ਸ਼ਰਮਾ ਅਤੇ ਲਖਵਿੰਦਰ ਕੌਰ ਗਰਚਾ ਨੂੰ ਮੀਤ ਪ੍ਰਧਾਨ, ਜਸਮੀਨ ਸੰਧਾਵਾਲੀਆ, ਜਸਰਾਜ ਸਿੰਘ ਲੌਂਗੀਆ (ਜੱਸੀ ਜਸਰਾਜ) ਅਤੇ ਸੰਜੀਵ ਖੰਨਾ ਨੂੰ ਸਕੱਤਰ, ਸੁਖਵਿੰਦਰ ਸਿੰਘ ਗੋਲਡੀ ਨੂੰ ਸਹਾਇਕ ਖਜਾਂਚੀ, ਖੁਸ਼ਵੰਤ ਰਾਏ ਗੀਗਾ ਨੂੰ ਪ੍ਰੋਟੋਕਾਲ ਸਕੱਤਰ, ਐਸ ਐਸ ਚੰਨੀ ਨੂੰ ਸਪੋਕਸ ਪਰਸਨ, ਹਰਦੇਵ ਸਿੰਘ ਉਭਾ ਨੂੰ ਸਟੇਟ ਮੀਡੀਆ ਟੀਮ ਮੈਂਬਰ ਅਤੇ ਕੰਵਰ ਇੰਦਜੀਤ ਸਿੰਘ ਨੂੰ ਆਈ ਟੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਹਾਲਾਂਕਿ ਸਾਬਕਾ ਮੰਤਰੀ ਸz. ਬਲਬੀਰ ਸਿੰਘ ਸਿੱਧੂ ਨੂੰ ਇਸ ਸੂਚੀ ਵਿੱਚ ਥਾਂ ਨਹੀਂ ਮਿਲੀ ਹੈ।