ਅਧਿਕਾਰੀਆਂ ਨਾਲ ਗੱਲ ਕਰ ਕੇ ਹੱਲ ਕਰਾਂਗੇ ਮੋਟਰ ਮਾਰਕੀਟ ਦੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ : ਕੁਲਵੰਤ ਸਿੰਘ ਦੁਕਾਨਦਾਰਾਂ ਦੇ ਵਫਦ ਨੂੰ ਦਿੱਤਾ ਭਰੋਸਾ

ਐਸ. ਏ. ਐਸ. ਨਗਰ, 5 ਦਸੰਬਰ (ਸ.ਬ.) ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਅਧਿਕਾਰੀਆਂ ਨਾਲ ਗੱਲ ਕਰ ਕੇ ਮੋਟਰ ਮਾਰਕੀਟ ਦੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਨੂੰ ਹਲ ਕੀਤਾ ਜਾਵੇਗਾ। ਸਾਬਕਾ ਕੌਂਸਲਰ ਸz. ਫੂਲਰਾਜ ਸਿੰਘ ਅਤੇ ਸz. ਪਰਮਜੀਤ ਸਿੰਘ ਕਾਹਲੋਂ ਦੀ ਅਗਵਾਈ ਵਿੱਚ ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਨੂੰ ਮਿਲਣ ਆਏ ਮੋਟਰ ਮਾਰਕੀਟ ਅਤੇ ਸਕੂਟਰ ਮਾਰਕੀਟ ਐਸੋਸੀਏਸ਼ਨ ਦੇ ਵਫਦ ਨਾਲ ਗੱਲ ਕਰਨ ਦੌਰਾਨ ਹਲਕਾ ਵਿਧਾਇਕ ਨੇ ਮੌਕੇ ਤੇ ਹੀ ਸੀ. ਏ. ਗਮਾਡਾਂ ਅਤੇ ਹੋਰ ਅਫਸਰਾਂ ਨਾਲ ਮੁਸੀਬਤਾਂ ਦੇ ਹੱਲ ਲਈ ਗੱਲਬਾਤ ਕੀਤੀ। ਐਮ. ਐਲ. ਏ. ਸਾਹਿਬ ਨੇ ਅਫਸਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਦੁਕਾਨਦਾਰਾਂ ਅਤੇ ਮਕੈਨਿਕਾਂ ਦੇ ਵਫਦ ਨੂੰ ਵਿਸ਼ਵਾਸ਼ ਦੁਆਇਆ ਕਿ 2 ਮਹੀਨੇ ਦੇ ਅੰਦਰ ਨਵੇਂ ਮਾਰਕੀਟ ਵਿੱਚ ਦੁਕਾਨਾਂ ਅਲਾਟ ਕਰ ਦਿੱਤੀਆਂ ਜਾਣਗੀਆਂ।

ਇਸ ਮੌਕੇ ਵਪਾਰ ਮੰਡਲ ਦੇ ਆਗੂ ਅਕਵਿੰਦਰ ਸਿੰਘ ਗੋਸਲ, ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਕਰਮ ਚੰਦ, ਸਤਨਾਮ ਸਿੰਘ ਸੈਵੀ, ਅਸ਼ੋਕ ਕੁਮਾਰ, ਕੁਲਵੰਤ ਸਿੰਘ, ਸਤੀਸ਼ ਕੁਮਾਰ ਅਤੇ ਦਵਿੰਦਰ ਸਿੰਘ ਆਦਿ ਹਾਜ਼ਿਰ ਸਨ।