Punjab
ਗੱਡੀ ਦੀ ਸਾਈਡ ਵੱਜਣ ਕਾਰਨ ਮੋਟਰ ਸਾਈਕਲ ਸਵਾਰ ਨੌਜਵਾਨ ਗੰਭੀਰ ਜ਼ਖ਼ਮੀ
ਭੁਲੱਥ, 22 ਜਨਵਰੀ (ਸ.ਬ.) ਸਬ ਡਵੀਜ਼ਨ ਕਸਬਾ ਭੁਲੱਥ ਤੋਂ ਥੋੜ੍ਹੀ ਦੂਰੀ ਤੇ ਪੈਂਦੇ ਪਿੰਡ ਮੁਬਾਰਕਪੁਰ ਬਾਉਲੀ ਵਿਖੇ ਗੱਡੀ ਦੀ ਸਾਈਡ ਵੱਜਣ ਕਰਕੇ ਮੋਟਰ ਸਾਈਕਲ ਸਵਾਰ ਨੌਜਵਾਨ ਦੇ ਗੰਭੀਰ ਜਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਰਬਜੀਤ ਸਿੰਘ ਵਾਸੀ ਮੁਬਾਰਕਪੁਰ ਬਾਉਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਭੁਲੱਥ ਸਿਟੀ ਲੈਬ ਤੇ ਕੰਮ ਕਰਦਾ ਹੈ। ਉਹ ਬੀਤੀ ਰਾਤ ਤਕਰੀਬਨ ਸਾਢੇ ਅੱਠ ਵਜੇ ਦੀ ਆਪਣੇ ਪਿੰਡ ਮੁਬਾਰਕਪੁਰ ਬਾਉਲੀ ਨੂੰ ਜਾ ਰਿਹਾ ਸੀ ਤੇ ਜਦੋਂ ਉਹ ਆਪਣੇ ਪਿੰਡ ਦੇ ਨਜ਼ਦੀਕ ਪਹੁੰਚਿਆ ਤੇ ਬੇਗੋਵਾਲ ਵਾਲੀ ਸਾਈਡ ਤੋਂ ਆ ਰਹੀ ਇੱਕ ਗੱਡੀ ਦੀ ਸਾਈਡ ਵੱਜਣ ਕਰਕੇ ਉਹ ਸੜਕ ਦੇ ਕਿਨਾਰੇ ਲੱਗੇ ਖੰਬੇ ਵਿਚ ਜਾ ਵੱਜਿਆ ਤੇ ਕਾਰ ਚਾਲਕ ਫ਼ਰਾਰ ਹੋ ਗਿਆ ਤੇ ਬਾਅਦ ਵਿਚ ਉਸ ਨੂੰ ਭੁਲੱਥ ਦੇ ਹਸਪਤਾਲ ਵਿਖੇ ਲਿਆਂਦਾ ਗਿਆ । ਉਸ ਨੇ ਦੱਸਿਆ ਕਿ ਉਸ ਦੀ ਖੱਬੀ ਲੱਤ ਦੀ ਹੱਡੀ ਟੁੱਟ ਗਈ ਹੈ ਤੇ ਲੱਤ ਵਿੱਚ ਰਾਡ ਪੈਣੀ ਹੈ ਤੇ ਹੋਰ ਕਈਆਂ ਥਾਵਾਂ ਤੇ ਸੱਟਾ ਲੱਗੀਆਂ ਹਨ।
Punjab
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 58ਵੇਂ ਦਿਨ ਵਿੱਚ ਦਾਖਿਲ
ਤਾਜ਼ੀ ਹਵਾ ਅਤੇ ਧੁੱਪ ਦੀ ਲੋੜ ਲਈ ਟਰਾਲੀ ਦੇ ਬਜਾਏ ਕਮਰੇ ਵਿੱਚ ਤਬਦੀਲ ਕੀਤਾ
ਖਨੌਰੀ, 22 ਜਨਵਰੀ (ਸ.ਬ.) ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਖਨੌਰੀ ਮੋਰਚਾ ਵਿਖੇ ਮਰਨ ਵਰਤ ਅੱਜ 58ਵੇਂ ਦਿਨ ਵਿੱਚ ਦਾਖਿਲ ਹੋ ਗਿਆ ਹੈ। ਸz. ਡੱਲੇਵਾਲ ਦੇ ਵਰਤ ਤੇ ਰਹਿਣ ਕਾਰਨ ਡੱਲੇਵਾਲ ਦੇ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਕਾਫੀ ਘੱਟ ਗਈ ਹੈ।
ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਦੱਸਿਆ ਕਿ ਡਾਕਟਰਾਂ ਦੀ ਸਲਾਹ ਅਨੁਸਾਰ ਡੱਲੇਵਾਲ ਨੂੰ ਆਪਣੀ ਸਿਹਤ ਸੁਧਾਰਨ ਲਈ ਤਾਜ਼ੀ ਹਵਾ ਅਤੇ ਧੁੱਪ ਦੀ ਲੋੜ ਹੈ। ਇਸ ਦੇ ਮੱਦੇਨਜ਼ਰ ਉਨ੍ਹਾਂ ਲਈ ਵਿਸ਼ੇਸ਼ ਕਮਰਾ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਲਈ ਟਰਾਲੀ ਨੂੰ ਡੱਲੇਵਾਲ ਲਈ ਇੱਕ ਕਮਰੇ ਵਿੱਚ ਬਦਲ ਦਿੱਤਾ ਗਿਆ ਹੈ ਅਤੇ ਉਹਨਾਂ ਨੂੰ ਇਸ ਟਰਾਲੀ ਵਿੱਚ ਸ਼ਿਫਟ ਕੀਤਾ ਗਿਆ ਹੈ। ਇਸ ਵਿੱਚ ਸ਼ੀਸ਼ੇ ਲੱਗੇ ਹਨ, ਜਿਨ੍ਹਾਂ ਰਾਹੀਂ ਡੱਲੇਵਾਲ ਨੂੰ ਸੂਰਜ ਦੀ ਰੌਸ਼ਨੀ ਮਿਲ ਸਕੇਗੀ। ਮਾਹਿਰਾਂ ਦੀ ਟੀਮ ਟਰਾਲੀ ਦੇ ਆਲੇ-ਦੁਆਲੇ ਦੇ ਖੇਤਰ ਨੂੰ ਬੈਕਟੀਰੀਆ ਮੁਕਤ ਬਣਾਉਣ ਲਈ ਸਫਾਈ ਅਤੇ ਦਵਾਈਆਂ ਦਾ ਛਿੜਕਾਅ ਕਰ ਰਹੀ ਹੈ।
ਕੋਹਾੜ ਨੇ ਦੱਸਿਆ ਕਿ ਇਹ ਟਰਾਲੀ ਖਨੌਰੀ ਸਰਹੱਦ ਤੇ ਸਟੇਜ ਦੇ ਨੇੜੇ ਲਗਾਈ ਗਈ ਹੈ। ਇਸ ਦੇ ਨਾਲ ਹੀ ਕੰਡਿਆਲੀ ਤਾਰ ਵੀ ਲਗਾਈ ਜਾਵੇਗੀ, ਤਾਂ ਜੋ ਜੇਕਰ ਡੱਲੇਵਾਲ ਬਾਹਰ ਆ ਕੇ ਧੁੱਪ ਸੇਕਣ ਲਈ ਫਰਸ਼ ਤੇ ਲੇਟਣਾ ਚਾਹੁੰਦੇ ਹਨ ਤਾਂ ਉਹ ਅਜਿਹਾ ਕਰ ਸਕਦੇ ਹਨ।
ਡੱਲੇਵਾਲ ਦਾ ਇਲਾਜ ਕਰ ਰਹੇ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਆਪਣੀ ਡਿਊਟੀ ਛੱਡੀ
ਪਟਿਆਲਾ, 22 ਜਨਵਰੀ (ਸ.ਬ.)ਖਨੌਰੀ ਮੋਰਚੇ ਵਿਚ ਮਰਨ ਵਰਤ ਉੱਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਇਲਾਜ ਕਰਨ ਵਾਲੀ ਰਜਿੰਦਰਾ ਹਸਪਤਾਲ ਪਟਿਆਲਾ ਦੀ ਟੀਮ ਆਪਣੀ ਡਿਊਟੀ ਛੱਡ ਕੇ ਵਾਪਸ ਚਲੀ ਗਈ ਹੈ। ਇਸ ਸਬੰਧੀ ਡਾਕਟਰਾਂ ਨੇ ਸਿਵਲ ਸਰਜਨ ਪਟਿਆਲਾ ਡਾਕਟਰ ਦਵਿੰਦਰਪਾਲ ਸਿੰਘ ਨੂੰ ਇਕ ਪੱਤਰ ਵੀ ਸੌਂਪਿਆ ਹੈ, ਜਿਸ ਵਿਚ ਡਾਕਟਰਾਂ ਨੇ ਕਿਸਾਨ ਆਗੂਆਂ ਵਲੋਂ ਗ਼ਲਤ ਵਿਹਾਰ ਕਰਨ ਦੇ ਇਲਜ਼ਾਮ ਲਾਏ ਹਨ ਜਦਕਿ ਕਿਸਾਨ ਆਗੂਆਂ ਨੇ ਡਾਕਟਰਾਂ ਨਾਲ ਕਿਸੇ ਵੀ ਤਰ੍ਹਾਂ ਦੇ ਗ਼ਲਤ ਵਿਹਾਰ ਨੂੰ ਸਿਰੇ ਤੋਂ ਖਾਰਜ ਕੀਤਾ ਹੈ।
Mohali
ਗਣਤੰਤਰ ਦਿਵਸ ਦੇ ਜਿਲ੍ਹਾ ਪੱਧਰੀ ਸਮਾਗਮ ਦੌਰਾਨ ਮੁਹਾਲੀ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਫ਼ਹਿਰਾਉਣਗੇ ਕੌਮੀ ਝੰਡਾ
ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਕਾਲਜ ਫ਼ੇਜ਼ 6 ਵਿਖੇ ਗਣਤੰਤਰ ਦਿਵਸ ਦੀਆਂ ਤਿਆਰੀਆਂ ਦੇ ਜਾਇਜ਼ੇ ਲਈ ਮੀਟਿੰਗ
ਐਸ ਏ ਐਸ ਨਗਰ, 20 ਜਨਵਰੀ (ਸ.ਬ.) 26 ਜਨਵਰੀ ਨੂੰ ਸ਼ਹੀਦ ਮੇਜਰ (ਸ਼ੌਰਿਆ ਚੱਕਰ) ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ, ਫ਼ੇਜ਼ 6 ਵਿਖੇ ਗਕਰਵਾਏ ਜਾਂਣ ਵਾਲੇ ਗਣਤੰਤਰ ਦਿਵਸ ਦੇ ਜਿਲ੍ਹਾ ਪੱਧਰੀ ਸਮਾਗਮ ਦੌਰਾਨ ਮੁਹਾਲੀ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਕੌਮੀ ਝੰਡਾ ਫ਼ਹਿਰਾਉਣ ਲਈ ਆਊਣਗੇ। ਇਸ ਸੰਬੰਧੀ ਪ੍ਰਸ਼ਾਸ਼ਨ ਵਲੋਂ ਜੋਰਾਂ ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਵਲੋਂ ਸਰਕਾਰੀ ਕਾਲਜ, ਫ਼ੇਜ਼ 6 ਦੇ ਮੈਦਾਨ ਵਿਖੇ ਕੀਤੀ ਮੀਟਿੰਗ ਦੌਰਾਨ 26 ਜਨਵਰੀ ਨੂੰ ਕਰਵਾਏ ਜਾਣ ਵਾਲੇ ਗਣਤੰਤਰ ਦਿਵਸ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।
ਇਸ ਮੌਕੇ ਸਮੂਹ ਅਧਿਕਾਰੀਆਂ ਨੂੰ ਸੌਂਪੀਆਂ ਜ਼ਿੰਮੇਂਵਾਰੀਆਂ ਅਨੁਸਾਰ ਉਨ੍ਹਾਂ ਵੱਲੋਂ ਕੀਤੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੌਮੀ ਮਹੱਤਤਾ ਦੇ ਦਿਹਾੜੇ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਵਿੱਚ ਕੋਈ ਕਸਰ ਨਾ ਛੱਡੀ ਜਾਵੇ।
ਉਨ੍ਹਾਂ ਇਸ ਮੌਕੇ ਟ੍ਰੈਫ਼ਿਕ ਅਤੇ ਸੁਰੱਖਿਆ ਬੰਦੋਬਸਤਾਂ, ਸਕੂਲੀ ਬੱਚਿਆਂ ਵੱਲੋਂ ਸਭਿਅਚਾਰਕ ਸਮਾਗਮ ਦੀਆਂ ਕੀਤੀਆਂ ਜਾ ਰਹੀਆਂ ਰਿਹਸਰਲਾਂ, ਪੁੁਲਿਸ ਅਤੇ ਐਨ ਸੀ ਸੀ ਕੈਡੇਟਾਂ ਵੱਲੋਂ ਕੀਤੀ ਜਾ ਰਹੀ ਮਾਰਚ ਪਾਸਟ ਦੀ ਤਿਆਰੀ, ਠੰਡ ਦੇ ਮੱਦੇਨਜ਼ਰ ਉਨ੍ਹਾਂ ਦੇ ਬੈਠਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ, ਸਮਾਗਮ ਦੌਰਾਨ ਪੇਸ਼ ਕੀਤੀਆਂ ਜਾਣ ਵਾਲੀਆਂ ਵਿਕਾਸ ਅਤੇ ਭਲਾਈ ਸਕੀਮਾ ਤੇ ਅਧਾਰਿਤ ਝਾਕੀਆਂ ਬਾਰੇ ਵਿਸਤਾਰ ਵਿੱਚ ਵਿਭਾਗ ਵਾਰ ਕੀਤੀ ਗਈ ਪ੍ਰਗਤੀ ਦੀ ਜਾਣਕਾਰੀ ਹਾਸਲ ਕੀਤੀ।
ਉਨ੍ਹਾਂ ਕਿਹਾ ਕਿ ਸੁੰਤਰਤਤਾ ਦਿਵਸ ਅਤੇ ਗਣਤੰਤਰ ਦਿਵਸ ਸਾਡੇ ਦੇਸ਼ ਦੇ ਸਭ ਤੋਂ ਅਹਿਮ ਦਿਹਾੜੇ ਹਨ, ਜਿਨ੍ਹਾਂ ਤੋਂ ਸਾਨੂੰ ਆਜ਼ਾਦੀ ਵਿੱਚ ਪਾਏ ਯੋਗਦਾਨ ਪਾਉਣ ਵਾਲੇ ਸੁਤੰਤਰਤਾ ਸੰਗਰਾਮੀਆਂ ਅਤੇ ਬਾਅਦ ਵਿੱਚ ਸ਼ਹੀਦਾਂ ਦੇ ਸੁਫ਼ਨਿਆਂ ਦਾ ਭਾਰਤ ਬਣਾਉਣ ਲਈ ਇਸ ਨੂੰ ਗਣਰਾਜ ਦਾ ਰੂਪ ਦੇਣ ਲਈ ਸੰਵਿਧਾਨ ਲਾਗੂ ਕਰਨ ਜਿਹੀਆਂ ਅਹਿਮ ਇਤਿਹਾਸਕ ਘਟਨਾਵਾਂ ਬਾਰੇ ਪਤਾ ਲਗਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮਾਗਮ ਦੌਰਾਨ ਗੈਲੰਟਰੀ ਅਵਾਰਡੀਜ਼ ਅਤੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਅਸਾਧਾਰਨ ਯੋਗਦਾਨ ਪਾਉਣ ਵਾਲੇ ਸੁਤੰਤਰਤਾ ਸੰਗਰਾਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੁਲ੍ਹੇ ਦਿਲ ਨਾਲ ਜੀ ਆਇਆਂ ਆਖਿਆ ਜਾਵੇਗਾ।
ਇਸ ਮੌਕੇ ਸ੍ਰੀਮਤੀ ਆਸ਼ਿਕਾ ਜੈਨ ਨੇ ਸਭਿਆਚਾਰਕ ਸਮਾਗਮਾਂ ਵਿੱਚ ਭਾਗ ਲੈਣ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਠੰਡ ਤੋਂ ਬਚਣ ਦੇ ਉਪਰਾਲੇ ਤਹਿਤ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੀ ਤਰਫ਼ੋਂ 321 ਟ੍ਰੈਕ ਸੂਟ ਵੀ ਵੰਡੇ।
ਮੀਟਿੰਗ ਦੌਰਾਨ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਵਿਰਾਜ ਐਸ ਤਿੜਕੇ, ਅਨਮੋਲ ਸਿੰਘ ਧਾਲੀਵਾਲ, ਸੋਨਮ ਚੌਧਰੀ, ਐਸ ਪੀ ਟ੍ਰੈਫ਼ਿਕ ਐਚ ਐਸ ਮਾਨ, ਐਸ ਡੀ ਐਮ ਮੁਹਾਲੀ ਦਮਨਦੀਪ ਕੌਰ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਦੀਪਾਂਕਰ ਗਰਗ, ਸਹਾਇਕ ਕਮਿਸ਼ਨਰ (ਜ) ਡਾ. ਅੰਕਿਤਾ ਕਾਂਸਲ ਅਤੇ ਜ਼ਿਲ੍ਹੇ ਦੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
Punjab
ਐਨ ਆਈ ਏ ਵੱਲੋਂ ਬਠਿੰਡਾ ਵਿੱਚ ਇਮੀਗ੍ਰੇਸ਼ਨ ਏਜੰਟ ਦੇ ਘਰ ਛਾਪਾ
ਬਠਿੰਡਾ, 22 ਜਨਵਰੀ (ਸ.ਬ.) ਐਨ ਆਈ ਏ ਦੀ ਟੀਮ ਨੇ ਅੱਜ ਪ੍ਰਤਾਪ ਨਗਰ ਬਠਿੰਡਾ ਦੇ ਰਹਿਣ ਵਾਲੇ ਸੰਨੀ ਜੋਦਾ ਉਰਫ ਗੁਰਪ੍ਰੀਤ ਸਿੰਘ ਅਤੇ ਮਨੀ ਜੋਦਾ ਦੇ ਘਰ ਛਾਪਾ ਮਾਰਿਆ ਅਤੇ ਦੋਵਾਂ ਭਰਾਵਾਂ ਤੋਂ ਪੁੱਛਗਿੱਛ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਐਨਆਈਏ ਦੀ ਟੀਮ ਅਤੇ ਪੰਜਾਬ ਪੁਲੀਸ ਦੇ ਕਰਮਚਾਰੀ ਪ੍ਰਤਾਪ ਨਗਰ ਦੀ ਗਲੀ ਨੰਬਰ 19 ਵਿੱਚ ਸੰਨੀ ਜੋਦਾ ਉਰਫ਼ ਗੁਰਪ੍ਰੀਤ ਸਿੰਘ ਅਤੇ ਮਨੀ ਜੋਦਾ ਦੇ ਘਰ ਪਹੁੰਚੇ, ਜਿੱਥੇ ਐਨ ਆਈ ਏ ਦੀ ਟੀਮ ਨੇ ਦੋਵਾਂ ਭਰਾਵਾਂ ਤੋਂ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਦੇ ਮੋਬਾਈਲ ਚੈਕ ਕਰਨ ਦੇ ਨਾਲ ਨਾਲ ਕੁਝ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ।
ਇਸ ਤੋਂ ਬਾਅਦ ਐਨ ਆਈ ਏ ਦੀ ਟੀਮ ਨੇ ਦੋਵਾਂ ਨੂੰ ਚੰਡੀਗੜ੍ਹ ਸਥਿਤ ਐਨਆਈਏ ਦਫ਼ਤਰ ਵਿੱਚ ਬੁਲਾਇਆ ਹੈ। ਜਿਸ ਸਬੰਧੀ ਟੀਮ ਨੇ ਦੋਵਾਂ ਨੂੰ ਨੋਟਿਸ ਵੀ ਦਿੱਤਾ ਹੈ। ਦੋਵੇਂ ਭਰਾ ਬਠਿੰਡਾ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਦੇ ਹਨ।
-
National1 month ago
ਦੋ ਕਾਰਾਂ ਦੀ ਟੱਕਰ ਦੌਰਾਨ 5 ਵਿਦਿਆਰਥੀਆਂ ਸਮੇਤ 7 ਵਿਅਕਤੀਆਂ ਦੀ ਮੌਤ
-
International1 month ago
ਚੰਡੀਗੜ੍ਹ ਦੀ ਹਰਮੀਤ ਢਿੱਲੋਂ ਨੂੰ ਟਰੰਪ ਨੇ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ
-
National2 months ago
ਪੁਲੀਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ ਦੌਰਾਨ 1 ਗੈਂਗਸਟਰ ਢੇਰ, 2 ਜ਼ਖਮੀ
-
International2 months ago
ਤਨਮਨਜੀਤ ਸਿੰਘ ਢੇਸੀ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਮੈਂਬਰ ਨਿਯੁਕਤ
-
National2 months ago
ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ
-
International1 month ago
ਮੀਂਹ ਕਾਰਨ ਭਾਰਤ ਅਤੇ ਆਸਟ੍ਰੇਲੀਆ ਟੈਸਟ ਮੈਚ ਡਰਾਅ
-
National1 month ago
ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, 30,000 ਡਾਲਰ ਮੰਗੇ
-
Chandigarh2 months ago
ਸ਼ਹਿਰਾਂ ਦੇ ਯੋਜਨਾਬੱਧ ਵਿਕਾਸ ਵਿੱਚ ਆਉਂਦੇ ਸਾਰੇ ਅੜਿੱਕੇ ਦੂਰ ਕਰਾਂਗੇ: ਹਰਦੀਪ ਸਿੰਘ ਮੁੰਡੀਆਂ