ਖੁਦ ਨੂੰ ਇਮਾਨਦਾਰ ਤੇ ਸੱਚੀ-ਸੁੱਚੀ ਅਖਵਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ : ਬਲਵਿੰਦਰ ਸਿੰਘ ਕੁੰਭੜਾ

ਐਸ ਏ ਐਸ ਨਗਰ, 5 ਦਸੰਬਰ (ਪਵਨ ਕੁਮਾਰ) ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਅਂੱਜ ਬਲਵਿੰਦਰ ਸਿੰਘ ਕੁੰਭੜਾ ਪ੍ਰਧਾਨ ਨੇ ਕਿਹਾ ਹੈ ਕਿ ਖੁਦ ਨੂੰ ਇਮਾਨਦਾਰ ਤੇ ਸੱਚੀ-ਸੁੱਚੀ ਅਖਵਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਉਹਨਾਂ ਇਲਜਾਮ ਲਗਾਇਆ ਕਿ ਹਰੇਕ ਸਰਕਾਰੀ ਦਫਤਰ ਵਿੱਚ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਗਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਾਬਾ ਸਾਹਿਬ ਦੇ ਵਾਰਸਾਂ ਤੇ ਆਖਰੀ ਸੀਮਾ ਤੱਕ ਅਤਿਆਚਾਰ ਕਰ ਰਹੀ ਹੈ ਤੇ ਜਾਣ ਬੁੱਝ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਇਸ ਮੌਕੇ ਹਾਜ਼ਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਦਸੂਹਾ ਦੇ ਸਰਪੰਚ ਨੇ ਕਿਹਾ ਕਿ ਸਰਕਾਰ ਦੇ ਅਫ਼ਸਰ ਸਰਪੰਚਾਂ ਨੂੰ ਦੋਵੇਂ ਹੱਥੀਂ ਲੁੱਟ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਵਲੋਂ ਤਿੰਨ ਮਹੀਨੇ ਪਹਿਲਾਂ ਪੰਚਾਇਤ ਅਫਸਰ ਦੇ ਖਿਲਾਫ ਵਿਜੀਲੈਂਸ ਪੰਜਾਬ, ਮੁੱਖ ਮੰਤਰੀ ਪੰਜਾਬ ਤੇ ਪੰਚਾਇਤ ਡਾਇਰੈਕਟਰ ਨੂੰ ਸ਼ਿਕਾਇਤ ਭੇਜੇ ਜਾਣ ਦੇ ਬਾਵਜੂਦ ਉਕਤ ਅਧਿਕਾਰੀ ਤੇ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਇਲਜਾਮ ਲਗਾਇਆ ਕਿ ਰਾਖਵੇਂ ਵਰਗ ਨਾਲ ਸੰਬੰਧਿਤ ਜਿਹੜੇ ਵਿਅਕਤੀ ਜਨਰਲ ਸੀਟ ਤੇ ਚੋਣ ਲੜ ਕੇ ਸਰਪੰਚ ਬਣੇ ਹਨ ਉਹਨਾਂ ਤੇ ਸਰਕਾਰ ਦੇ ਅਧਿਕਾਰੀ ਬਹੁਤ ਅੱਤਿਆਚਾਰ ਕਰ ਰਹੇ ਹਨ।

ਇਸ ਮੌਕੇ ਲਖਵੀਰ ਸਿੰਘ ਸਰਪੰਚ, ਗਰਾਮ ਪੰਚਾਇਤ ਪਿੰਡ ਮੀਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਕਿਹਾ ਕਿ ਉਹ ਦਲਿਤ ਪਰਿਵਾਰ ਨਾਲ ਸੰਬੰਧਤ ਹਨ ਅਤੇ ਉਹਨਾਂ ਨੇ 5 ਡਿਪਲੋਮੇ ਕੀਤੇ ਹੋਏ ਹਨ। ਉਹਨਾਂ ਦੱਸਿਆ ਕਿ ਉਹ 2008 ਤੋਂ 2013 ਤੱਕ ਪਹਿਲਾਂ ਵੀ ਸਰਪੰਚ ਰਹੇ ਹਨ ਅਤੇ ਉਹਨਾਂ ਦੀ ਵਧੀਆ ਕਾਰਜਕਾਰੀ ਕਰਕੇ 2019 ਵਿੱਚ ਪਿੰਡ ਵਾਸੀਆਂ ਨੇ ਮੈਨੂੰ ਐਸ ਸੀ ਹੋਣ ਦੇ ਬਾਵਜੂਦ ਜਨਰਲ ਸੀਟ ਤੇ ਭਾਰੀ ਬਹੁਮੱਤ ਨਾਲ ਜਿਤਾ ਕੇ ਸਰਪੰਚ ਬਣਾਇਆ ਸੀ ਪਰੰਤੂ ਬੀ ਡੀ ਪੀ ਓ ਦਸੂਹਾ ਧੰਨਵੰਤ ਸਿੰਘ ਰੰਧਾਵਾ ਵੱਲੋਂ ਹੱਦ ਤੋਂ ਵੱਧ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਹੈ।

ਉਨ੍ਹਾਂ ਇਲਜਾਮ ਲਗਾਇਆ ਕਿ ਉਹਨਾਂ ਦੇ ਪਿੰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਜਾਣ ਬੁੱਝ ਕੇ ਰੁਕਾਵਟਾਂ ਪਾਈਆਂ ਜਾ ਰਹੀਆਂ ਹਨ ਅਤੇ ਉਹਨਾਂ ਤੇ ਜਾਨਲੇਵਾ ਹਮਲੇ ਵੀ ਕਰਵਾਏ ਗਏ ਪਰੰਤੂ ਰਾਜਨੀਤਕ ਦਬਾਅ ਹੋਣ ਕਾਰਨ ਉਹਨਾਂ ਦੀ ਐਫ. ਆਈ. ਆਰ. ਵੀ ਦਰਜ ਨਹੀਂ ਕੀਤੀ ਗਈ। ਉਹਨਾਂ ਇਲਜਾਮ ਲਗਾਇਆ ਕਿ ਬੀ. ਡੀ. ਪੀ. ਓ. ਨੇ ਉਹਨਾਂ ਕੋਲੋਂ ਛੱਪੜ ਦੀ ਉਸਾਰੀ ਚਲਾਉਣ ਲਈ 30 ਹਜ਼ਾਰ ਰੁਪਏ ਰਿਸ਼ਵਤ ਮੰਗੀ ਜਿਸ ਦੀ ਰਿਕਾਰਡਿੰਗ ਉਹਨਾਂ ਨੇ ਸਬੂਤ ਦੇ ਤੌਰ ਤੇ ਪ੍ਰਸ਼ਾਸਨ ਤੱਕ ਪਹੁੰਚਾਈ। ਪਰ ਕੋਈ ਕਾਰਵਾਈ ਨਹੀਂ ਹੋਈ ਉਲਟਾ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਇਸ ਮੌਕੇ ਕੁਲਦੀਪ ਸਿੰਘ ਸਰਪੰਚ ਪਿੰਡ ਰਾਗੋਵਾਲ, ਹਰਭਜਨ ਸਿੰਘ ਪੰਚ, ਜਸਵੀਰ ਸਿੰਘ ਪੰਚ ਚਿੰਗੜ ਕਲਾਂ, ਪਰਮਿੰਦਰ ਸਿੰਘ ਪੰਚ ਮੀਰਪੁਰ, ਦਲਵੀਰ ਕੌਰ ਪੰਚ ਮੀਰਪੁਰ, ਤਰਸੇਮ ਸਿੰਘ ਢਿੱਲੋਂ ਪ੍ਰਧਾਨ ਡੇਅਰੀ ਐਸੋਸੀਏਸ਼ਨ, ਦਵਿੰਦਰ ਸਿੰਘ, ਸੁਮਿੰਦਰ ਸਿੰਘ ਲੱਖੋਵਾਲ, ਕਿਰਪਾਲ ਸਿੰਘ ਮੁੰਡੀ ਖਰੜ, ਅਵਤਾਰ ਸਿੰਘ ਮਕੜਿਆਂ, ਬਲਵਿੰਦਰ ਸਿੰਘ ਮੱਕੜਿਆਂ, ਹਰਪਿੰਦਰ ਸਿੰਘ ਸੁਰਲ ਕਲਾਂ ਪਟਿਆਲਾ, ਲਖਵੀਰ ਸਿੰਘ ਵੱਡਾਲਾ, ਵਿਕਰਮ ਸਿੰਘ ਬਾਕਰਪੁਰ ਆਦਿ ਹਜ਼ਾਰ ਹੋਏ।