ਨਗਰ ਨਿਗਮ ਦੀ ਟੀਮ ਨੇ ਹਟਾਏ ਨਾਜਾਇਜ ਕਬਜੇ

ਐਸ. ਏ. ਐਸ. ਨਗਰ, 5 ਦਸੰਬਰ (ਆਰ. ਪੀ. ਵਾਲੀਆ) ਨਗਰ ਨਿਗਮ ਦੀ ਟੀਮ ਵਲੋਂ ਕਾਰਵਾਈ ਕਰਦਿਆਂ ਰੇਹੜੀਆਂ ਫੜੀਆਂ ਦੇ ਕਬਜੇ ਹਟਾ ਦਿੱਤੇ ਗਏ।

ਨਗਰ ਨਿਗਮ ਦੇ ਇੰਸਪੈਕਟਰ ਅਨਿਲ ਕੁਮਾਰ ਨੇ ਦੱਸਿਆ ਕਿ ਅੱਜ 9,10-11 ਫੇਜ਼ ਵਿੱਚ ਕਾਰਵਾਈ ਕੀਤੀ ਗਈ ਅਤੇ ਅੱਗੇ ਵੀ ਕਾਰਵਾਈ ਵੀ ਜਾਰੀ ਰਹੀ ਗਈ। ਉਹਨਾਂ ਦੱਸਿਆ ਕਿ ਇਹ ਰੇਹੜੀਆਂ ਫੜੀਆਂ ਦੁਬਾਰਾ ਲੱਗ ਜਾਂਦੀਆਂ ਹਨ ਅਤੇ ਇਹਨਾਂ ਦੇ ਕਬਜੇ ਖਤਮ ਕਰਨ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਸੁਪਰੀਡੈਂਟ ਚਰਨਜੀਤ ਸਿੰਘ ਅਤੇ ਵਰਿੰਦਰ ਸਿੰਘ ਵੀ ਮੌਜੂਦ ਸਨ।