ਕੈਨੇਡਾ: ਬਰੈਂਪਟਨ ਵਿੱਚ ਪੰਜਾਬੀ ਔਰਤ ਦਾ ਗੋਲੀ ਮਾਰ ਕੇ ਕਤਲ

ਬਰੈਂਪਟਨ, 5 ਦਸੰਬਰ (ਸ.ਬ.) ਕੈਨੇਡਾ ਦੇ ਬਰੈਂਪਟਨ ਵਿੱਚ 21 ਸਾਲਾ ਪੰਜਾਬੀ ਔਰਤ ਪਵਨਪ੍ਰੀਤ ਕੌਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਹਗਿਆ।

ਪੀਲ ਰੀਜਨਲ ਪੁਲੀਸ ਨੇ ਦੱਸਿਆ ਕਿ ਇਹ ਘਟਨਾ ਰਾਤ 10.40 ਵਜੇ ਦੇ ਕਰੀਬ ਕ੍ਰੈਡਿਟਵਿਊ ਰੋਡ ਅਤੇ ਬ੍ਰਿਟਾਨੀਆ ਰੋਡ ਵੈਸਟ ਵਿਖੇ ਇੱਕ ਪੈਟਰੋ-ਕੈਨੇਡਾ ਵਿਖੇ ਵਾਪਰੀ।

ਪੁਲੀਸ ਨੇ ਕਿਹਾ ਕਿ ਇੱਕ ਗੈਸ ਸਟੇਸ਼ਨ ਕਰਮਚਾਰੀ, ਜਿਸਦੀ ਬਾਅਦ ਵਿੱਚ ਪਵਨਪ੍ਰੀਤ ਕੌਰ ਵਜੋਂ ਪਛਾਣ ਕੀਤੀ ਗਈ, ਨੂੰ ਕਈ ਗੋਲੀਆਂ ਮਾਰੀਆਂ ਗਈਆਂ ਅਤੇ ਡਾਕਟਰੀ ਸਹਾਇਤਾ ਦੇ ਬਾਵਜੂਦ ਉਸਦੀ ਮੌਕੇ ਤੇ ਹੀ ਮੌਤ ਹੋ ਗਈ।