National
ਕਪਿਲ ਸ਼ਰਮਾ, ਰੇਮੋ ਡਿਸੂਜ਼ਾ, ਸੁਗੰਧਾ ਮਿਸ਼ਰਾ ਅਤੇ ਰਾਜਪਾਲ ਯਾਦਵ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਮੁੰਬਈ, 23 ਜਨਵਰੀ (ਸ.ਬ.) ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਅਤੇ ਅਦਾਕਾਰ ਰਾਜਪਾਲ ਯਾਦਵ ਨੂੰ ਇੱਕ ਈਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਕ ਧਮਕੀ ਭਰਿਆ ਸੰਦੇਸ਼ ਰਾਜਪਾਲ ਯਾਦਵ ਦੇ ਈਮੇਲ ਖਾਤੇ ਤੇ ਵਿਸ਼ਨੂੰ ਨਾਮ ਦੇ ਵਿਅਕਤੀ ਵੱਲੋਂ ਭੇਜਿਆ ਗਿਆ ਸੀ, ਜਿਸ ਨੇ ਕਥਿਤ ਤੌਰ ਤੇ ਚੇਤਾਵਨੀ ਦਿੱਤੀ ਸੀ ਕਿ ਸ਼ਰਮਾ, ਉਸਦੇ ਪਰਿਵਾਰ, ਉਸਦੇ ਸਾਥੀਆਂ ਅਤੇ ਰਾਜਪਾਲ ਯਾਦਵ ਨੂੰ ਮਾਰ ਦਿੱਤਾ ਜਾਵੇਗਾ। 14 ਦਸੰਬਰ, 2024 ਨੂੰ ਭੇਜੀ ਗਈ ਈਮੇਲ ਨੇ ਸਬੰਧੀ ਪਰਿਵਾਰਕ ਮੈਂਬਰਾਂ ਨੇ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ।
ਇਸ ਤੇ ਤੁਰੰਤ ਕਾਰਵਾਈ ਕਰਦਿਆਂ ਯਾਦਵ ਦੀ ਪਤਨੀ ਰਾਧਾ ਰਾਜਪਾਲ ਯਾਦਵ ਨੇ ਮੁੰਬਈ ਦੇ ਅੰਬੋਲੀ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਹ ਹੁਣ ਧਮਕੀ ਅਤੇ ਖਤਰਨਾਕ ਈਮੇਲ ਦੇ ਪਿੱਛੇ ਵਾਲੇ ਵਿਅਕਤੀ ਦੀ ਜਾਂਚ ਕਰ ਰਹੇ ਹਨ।
ਫਿਲਮ ਨਿਰਦੇਸ਼ਕ ਰੇਮੋ ਡਿਸੂਜ਼ਾ ਅਤੇ ਅਦਾਕਾਰਾ ਅਤੇ ਗਾਇਕਾ ਸੁਗੰਧਾ ਮਿਸ਼ਰਾ ਨੂੰ ਵੀ ਅਜਿਹਾ ਹੀ ਧਮਕੀ ਭਰਾ ਈਮੇਲ ਮਿਲਿਆ ਹੈ। ਦੋਹਾਂ ਨੇ ਅਲੱਗ-ਅਲੱਗ ਥਾਣਿਆਂ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
ਪੁਲੀਸ ਦੀ ਮੁਢਲੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਹ ਈਮੇਲ ਪਾਕਿਸਤਾਨ ਤੋਂ ਭੇਜੀ ਗਈ ਹੈ। ਈਮੇਲ ਵਿੱਚ ਲਿਖਿਆ ਗਿਆ ਹੈ ਕਿ ਅਸੀਂ ਤੁਹਾਡੇ ਹਾਲੀਆ ਗਤਿਵਿਧੀਆਂ ਤੇ ਨਜ਼ਰ ਰੱਖ ਰਹੇ ਹਾਂ ਅਤੇ ਤੁਹਾਨੂੰ ਇਹ ਸੰਵੇਦਨਸ਼ੀਲ ਮੁੱਦਾ ਗੰਭੀਰਤਾ ਨਾਲ ਲੈਣ ਦੀ ਸਲਾਹ ਦਿੰਦੇ ਹਾਂ। ਇਹ ਨਾ ਤਾਂ ਪਬਲਿਸਿਟੀ ਸਟੰਟ ਹੈ ਅਤੇ ਨਾ ਹੀ ਤੁਹਾਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼। ਕਿਰਪਾ ਕਰਕੇ ਇਸ ਸੰਦੇਸ਼ ਨੂੰ ਗੁਪਤ ਅਤੇ ਗੰਭੀਰਤਾ ਨਾਲ ਲਵੋ। ਈਮੇਲ ਨੂੰ ਵਿਸ਼ਨੁ ਨਾਮ ਦੇ ਵਿਅਕਤੀ ਨੇ ਸਾਈਨ ਕੀਤਾ ਹੈ।
ਇਨ੍ਹਾਂ ਈਮੇਲਜ਼ ਨੇ ਹਾਲ ਹੀ ਵਿੱਚ ਮੁੰਬਈ ਪੁਲੀਸ ਨੂੰ ਹੋਰ ਚੌਕਸ ਹੋਣ ਲਈ ਮਜਬੂਰ ਕੀਤਾ ਹੈ, ਕਿਉਂਕਿ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਨੂੰ ਚੁਣੌਤੀ ਦੇਣ ਵਾਲੀਆਂ ਘਟਨਾਵਾਂ ਵੱਧ ਰਹੀਆਂ ਹਨ। ਇਸ ਵਿੱਚ ਨੇਤਾ ਬਾਬਾ ਸਿਦਦੀਕੀ ਉੱਤੇ ਹਮਲਾ, ਸੂਪਰਸਟਾਰ ਸਲਮਾਨ ਖਾਨ ਨੂੰ ਧਮਕੀ ਅਤੇ ਅਦਾਕਾਰ ਸੈਫ ਅਲੀ ਖਾਨ ਉੱਤੇ ਹੋਏ ਛੁਰੀ ਦੇ ਹਮਲੇ ਜਿਹੇ ਮਾਮਲੇ ਸ਼ਾਮਿਲ ਹਨ। ਪੁਲੀਸ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਧਮਕੀ ਦੇਣ ਵਾਲੇ ਵਿਅਕਤੀ ਦੀ ਪਛਾਣ ਕਰਨ ਵਿੱਚ ਲੱਗੀ ਹੋਈ ਹੈ।
National
ਚੋਣ ਜ਼ਾਬਤੇ ਦੀ ਉਲੰਘਣਾ ਲਈ ਹੁਣ ਤੱਕ 504 ਮਾਮਲੇ ਦਰਜ, ਹਥਿਆਰ, ਸੋਨਾ-ਚਾਂਦੀ ਅਤੇ 4.5 ਕਰੋੜ ਰੁਪਏ ਵੀ ਜ਼ਬਤ
ਨਵੀਂ ਦਿੱਲੀ, 23 ਜਨਵਰੀ (ਸ.ਬ.) ਦਿੱਲੀ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਜੋਰਾਂ ਤੇ ਹੈ ਅਤੇ ਹਰ ਪਾਰਟੀ ਵਲੋਂ ਪ੍ਰਚਾਰ ਭਖਾ ਦਿੱਤਾ ਗਿਆ ਹੈ। ਇਸ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵੀ ਵੱਧ ਗਏ ਹਨ ਅਤੇ ਦਿੱਲੀ ਪੁਲੀਸ ਨੇ ਇਸ ਮਾਮਲੇ ਵਿੱਚ ਕੁੱਲ 504 ਮਾਮਲੇ ਦਰਜ ਕੀਤੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਇਹ ਸ਼ਿਕਾਇਤਾਂ 7 ਜਨਵਰੀ ਤੋਂ 22 ਜਨਵਰੀ ਦੇ ਵਿਚਕਾਰ ਕੀਤੀਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, ਚੋਣ ਮੁਹਿੰਮ ਦੌਰਾਨ ਦਿੱਲੀ ਪੁਲੀਸ ਨੇ 270 ਗੈਰ ਲਾਇਸੈਂਸੀ ਹਥਿਆਰ ਅਤੇ 372 ਕਾਰਤੂਸ ਜ਼ਬਤ ਕੀਤੇ ਹਨ। ਇਸ ਦੌਰਾਨ 1.3 ਕਰੋੜ ਰੁਪਏ ਦੀ 44,256 ਲੀਟਰ ਸ਼ਰਾਬ ਵੀ ਜ਼ਬਤ ਕੀਤੀ ਗਈ ਹੈ। ਇਸ ਤੋਂ ਇਲਾਵਾ, 110.53 ਕਿਲੋਗ੍ਰਾਮ ਨਸ਼ੀਲੇ ਪਦਾਰਥ ਅਤੇ 1200 ਤੋਂ ਵੱਧ ਟੀਕੇ ਜ਼ਬਤ ਕੀਤੇ ਗਏ ਹਨ। ਇਨ੍ਹਾਂ ਦੀ ਕੀਮਤ 20 ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ। 4.5 ਕਰੋੜ ਰੁਪਏ ਦੀ ਕਰੰਸੀ ਵੀ ਜ਼ਬਤ ਕੀਤੀ ਗਈ ਹੈ।
ਇੰਨਾ ਹੀ ਨਹੀਂ, ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ, ਦਿੱਲੀ ਪੁਲੀਸ ਨੇ ਰਾਜ ਵਿੱਚ 850 ਗ੍ਰਾਮ ਸੋਨਾ ਅਤੇ 37.39 ਕਿਲੋਗ੍ਰਾਮ ਚਾਂਦੀ ਵੀ ਜ਼ਬਤ ਕੀਤੀ ਹੈ। ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ 17,879 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 70 ਸੀਟਾਂ ਵਾਲੀ ਦਿੱਲੀ ਵਿਧਾਨ ਸਭਾ ਲਈ ਵੋਟਿੰਗ 5 ਫਰਵਰੀ ਨੂੰ ਹੋਣੀ ਹੈ। ਇਸ ਤੋਂ ਬਾਅਦ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ।
National
ਸੁਰੱਖਿਆ ਬਲਾਂ ਵੱਲੋਂ ਵੱਡੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ ਬਰਾਮਦ
ਸੁਕਮਾ, 23 ਜਨਵਰੀ (ਸ.ਬ.) ਇਕ ਵੱਡੇ ਮਾਓਵਾਦੀ ਵਿਰੋਧੀ ਅਭਿਆਨ ਵਿਚ, 203 ਕੋਬਰਾ ਬਟਾਲੀਅਨ ਅਤੇ 131 ਬਟਾਲੀਅਨ ਸੀ.ਆਰ.ਪੀ.ਐਫ਼. ਦੀ ਇਕ ਸਾਂਝੀ ਟੀਮ ਨੇ ਮੈਟਾਗੁਡੇਮ ਅਤੇ ਦੁਲੇਰ ਪਿੰਡਾਂ ਦੇ ਵਿਖੇ ਜੰਗਲੀ ਖੇਤਰ ਵਿਚ ਵਿਸਫੋਟਕ ਸਮੱਗਰੀ ਅਤੇ ਹਥਿਆਰ ਬਣਾਉਣ ਦੇ ਉਪਕਰਣਾਂ ਦਾ ਇਕ ਵੱਡਾ ਭੰਡਾਰ ਸਫ਼ਲਤਾਪੂਰਵਕ ਬਰਾਮਦ ਕੀਤਾ ਹੈ। ਬਰਾਮਦ ਕੀਤੇ ਗਏ ਅਸਲੇਖਾਨੇ ਵਿਚ ਸਾਬਣ ਦੇ ਡੱਬਿਆਂ ਵਿਚ ਪੈਕ ਕੀਤੇ 21 ਇੰਪ੍ਰੋਵਾਈਜ਼ਡ ਵਿਸਫੋਟਕ ਯੰਤਰ (ਆਈ.ਈ.ਡੀ.), ਮਲਟੀਪਲ ਬੈਰਲ ਗ੍ਰਨੇਡ ਲਾਂਚਰ (ਬੀ.ਜੀ.ਐਲ.) ਬੰਬ, ਇਕ ਜਨਰੇਟਰ ਸੈਟ, ਲੇਥ ਮਸ਼ੀਨ ਉਪਕਰਣ, ਵੱਡੀ ਮਾਤਰਾ ਵਿਚ ਵਿਸਫੋਟਕ ਬਣਾਉਣ ਵਾਲੀ ਸਮੱਗਰੀ, ਬੰਦੂਕ ਬਣਾਉਣ ਦੇ ਉਪਕਰਣ ਅਤੇ ਜ਼ਰੂਰੀ ਡਾਕਟਰੀ ਸਪਲਾਈ ਸ਼ਾਮਿਲ ਸੀ। ਹਰੇਕ ਬਰਾਮਦ ਕੀਤੇ ਗਏ ਆਈ.ਈ.ਡੀ. ਦਾ ਭਾਰ ਲਗਭਗ 250 ਗ੍ਰਾਮ ਸੀ।
National
ਬਿਹਾਰ ਦੇ ਸਿੱਖਿਆ ਅਫ਼ਸਰ ਦੇ ਘਰ ਛਾਪੇਮਾਰੀ ਦੌਰਾਨ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ
ਬੇਤੀਆ, 23 ਜਨਵਰੀ (ਸ.ਬ.) ਬਿਹਾਰ ਦੇ ਬੇਤੀਆ ਜ਼ਿਲ੍ਹੇ ਵਿੱਚ ਸਿੱਖਿਆ ਵਿਭਾਗ ਦੇ ਇੱਕ ਅਧਿਕਾਰੀ ਦੇ ਘਰੋਂ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ ਹੈ। ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਬੇਤੀਆ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਘਰ ਤੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਵੱਡੀ ਮਾਤਰਾ ਵਿੱਚ ਨਕਦੀ ਜ਼ਬਤ ਕੀਤੀ ਗਈ। ਵਿਜੀਲੈਂਸ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਰਜਨੀਕਾਂਤ ਪ੍ਰਵੀਨ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਪਟਨਾ ਦੀ ਵਿਜੀਲੈਂਸ ਟੀਮ ਸਵੇਰ ਤੋਂ ਹੀ ਡੀਈਓ ਤੋਂ ਪੁੱਛਗਿੱਛ ਕਰ ਰਹੀ ਹੈ। ਜਾਂਚ ਵਿੱਚ ਹੁਣ ਤੱਕ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ ਹੈ। ਨੋਟਾਂ ਦੀ ਗਿਣਤੀ ਲਈ ਮਸ਼ੀਨ ਮੰਗਵਾਈ ਗਈ ਹੈ। ਜ਼ਿਕਰਯੋਗ ਹੈ ਕਿ ਅੱਜ ਸਵੇਰੇ ਪਟਨਾ ਤੋਂ ਆਈ ਵਿਜੀਲੈਂਸ ਟੀਮ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਰਿਹਾਇਸ਼ ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਿਸੇ ਨੂੰ ਵੀ ਅੰਦਰ ਜਾਣ ਜਾਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਫ਼ਿਲਹਾਲ ਸਥਾਨਕ ਪ੍ਰਸ਼ਾਸਨ ਅਤੇ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਇਸ ਮਾਮਲੇ ਤੇ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੇ ਹਨ।
ਇਹ ਕਾਰਵਾਈ ਬੇਤੀਆ ਦੇ ਮੁਫਾਸਿਲ ਥਾਣਾ ਖੇਤਰ ਵਿੱਚ ਸਥਿਤ ਬਸੰਤ ਬਿਹਾਰ ਕਾਲੋਨੀ ਵਿੱਚ ਜ਼ਿਲਾ ਸਿੱਖਿਆ ਅਧਿਕਾਰੀ ਦੇ ਘਰ ਤੇ ਕੀਤੀ ਜਾ ਰਹੀ ਹੈ। ਡੀਈਓ ਰਜਨੀਕਾਂਤ ਪ੍ਰਵੀਨ ਪਿਛਲੇ ਤਿੰਨ ਸਾਲਾਂ ਤੋਂ ਬੇਤੀਆ ਵਿੱਚ ਤਾਇਨਾਤ ਹਨ। ਵਿਜੀਲੈਂਸ ਦੀ ਟੀਮ ਕਈ ਘੰਟੇ ਉਸ ਦੇ ਘਰ ਮੌਜੂਦ ਰਹੀ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਸੂਤਰਾਂ ਮੁਤਾਬਕ ਹੁਣ ਤੱਕ ਘਰ ਵਿੱਚੋਂ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ ਹੈ। ਹਾਲਾਤ ਇਹ ਹਨ ਕਿ ਨੋਟ ਗਿਣਨ ਵਾਲੀ ਮਸ਼ੀਨ ਮੰਗਵਾਉਣੀ ਪਈ। ਮੌਕੇ ਤੇ ਪੁਲੀਸ ਬਲ ਵੀ ਤਾਇਨਾਤ ਕਰ ਦਿੱਤਾ ਗਿਆ ਹੈ। ਵਿਜੀਲੈਂਸ ਟੀਮ ਨੇ ਡੀਈਓ ਦੇ ਹੋਰ ਟਿਕਾਣਿਆਂ ਤੇ ਵੀ ਛਾਪੇਮਾਰੀ ਕੀਤੀ ਹੈ। ਸੂਤਰਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਹਨ। ਇਸ ਸਬੰਧ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਡੀਈਓ ਖ਼ਿਲਾਫ਼ ਵਿੱਤੀ ਬੇਨਿਯਮੀਆਂ ਅਤੇ ਨਾਜਾਇਜ਼ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ।
-
National2 months ago
ਦੋ ਕਾਰਾਂ ਦੀ ਟੱਕਰ ਦੌਰਾਨ 5 ਵਿਦਿਆਰਥੀਆਂ ਸਮੇਤ 7 ਵਿਅਕਤੀਆਂ ਦੀ ਮੌਤ
-
International1 month ago
ਚੰਡੀਗੜ੍ਹ ਦੀ ਹਰਮੀਤ ਢਿੱਲੋਂ ਨੂੰ ਟਰੰਪ ਨੇ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ
-
International2 months ago
ਤਨਮਨਜੀਤ ਸਿੰਘ ਢੇਸੀ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਮੈਂਬਰ ਨਿਯੁਕਤ
-
National2 months ago
ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ
-
National2 months ago
ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, 30,000 ਡਾਲਰ ਮੰਗੇ
-
Chandigarh2 months ago
ਸ਼ਹਿਰਾਂ ਦੇ ਯੋਜਨਾਬੱਧ ਵਿਕਾਸ ਵਿੱਚ ਆਉਂਦੇ ਸਾਰੇ ਅੜਿੱਕੇ ਦੂਰ ਕਰਾਂਗੇ: ਹਰਦੀਪ ਸਿੰਘ ਮੁੰਡੀਆਂ
-
International1 month ago
ਮੀਂਹ ਕਾਰਨ ਭਾਰਤ ਅਤੇ ਆਸਟ੍ਰੇਲੀਆ ਟੈਸਟ ਮੈਚ ਡਰਾਅ
-
International2 months ago
ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦਾ ਕਤਲ, ਦੋ ਮੁਲਜ਼ਮ ਗ੍ਰਿਫਤਾਰ