Mohali
ਸੈਕਟਰ 76-80 ਦੇ ਅਲਾਟੀਆਂ ਨੂੰ ਪਾਈ ਪਲਾਟਾਂ ਦੀ ਵਾਧੂ ਕੀਮਤ ਘਟਣ ਦੇ ਆਸਾਰ
ਗਮਾਡਾ ਵੱਲੋਂ ਐਂਟੀ ਅਨਰਾਸਮੈਂਟ ਕਮੇਟੀ ਨੂੰ ਲਿਖੀ ਚਿੱਠੀ
ਐਸ ਏ ਐਸ ਨਗਰ, 23 ਜਨਵਰੀ (ਸ.ਬ.) ਪਿਛਲੇ ਦੋ ਸਾਲਾਂ ਤੋਂ ਸੰਘਰਸ਼ ਕਰ ਰਹੀ ਐਂਟੀ ਐਨਹਾਂਸਮੈਂਟ ਕਮੇਟੀ ਸੈਕਟਰ 76-80 ਮੁਹਾਲੀ ਵੱਲੋਂ 76 ਤੋਂ 80 ਸੈਕਟਰਾਂ ਦੇ ਅਲਾਟੀਆਂ ਨੂੰ ਹੁਣ ਗਮਾਡਾ ਵੱਲੋਂ ਪਾਈ ਕਰੋੜਾਂ ਰੁਪਏ ਦੀ ਐਨਹਾਂਸਮੈਂਟ ਦੀ ਦਰ ਵਿੱਚ ਕਟੌਤੀ ਹੋਣ ਅਤੇ ਰਾਹਤ ਮਿਲਣ ਦੇ ਆਸਾਰ ਪੈਦਾ ਹੋ ਗਏ ਹਨ। ਇਸ ਸੰਬੰਧੀ ਅੱਜ ਇੱਥੇ ਕਮੇਟੀ ਦੇ ਕਨਵੀਨਰ ਸੁਖਦੇਵ ਸਿੰਘ ਪਟਵਾਰੀ, ਮਿਉਂਸਪਲ ਕੌਂਸਲਰ ਸਰਬਜੀਤ ਸਿੰਘ ਸਮਾਣਾ ਅਤੇ ਕਮੇਟੀ ਮੈਂਬਰਾਂ ਰਾਜੀਵ ਵਿਸਿਸ਼ਟ, ਜਰਨੈਲ ਸਿੰਘ, ਸੁਖਚੈਨ ਸਿੰਘ, ਚਰਨਜੀਤ ਕੌਰ ਤੇ ਮੇਜਰ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਦੀ ਅਗਵਾਈ ਵਿੱਚ ਕਮੇਟੀ ਦੀਆਂ ਮੁੱਖ ਮੰਤਰੀ, ਮੁੱਖ ਸਕੱਤਰ, ਪ੍ਰਿੰਸੀਪਲ ਸਕੱਤਰ ਟੂ ਸੀ ਐਮ, ਸੀ ਏ ਗਮਾਡਾ ਨਾਲ 7 ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਮੀਟਿੰਗਾਂ ਵਿੱਚ 824 ਰੁਪਏ ਪ੍ਰਤੀ ਮੀਟਰ ਘਟਾਉਣ ਦੀ ਗੱਲ ਤੇ ਸਹਿਮਤੀ ਵੀ ਹੋ ਗਈ ਸੀ ਪਰ ਐਨ ਮੌਕੇ ਉੱਤੇ ਸੈਕਟਰ 76-80 ਦੇ ਕੁੱਝ ਵਿਅਕਤੀਆਂ ਵੱਲੋਂ ਗਮਾਡਾ ਵਿਰੁੱਧ ਹਾਈਕੋਰਟ ਵਿੱਚ ਕੇਸ ਪਾਉਣ ਕਾਰਨ 15 ਅਕਤੂਬਰ 2024 ਨੂੰ ਐਂਟੀ ਐਨਹਾਂਸਮੈਂਟ ਕਮੇਟੀ ਤੇ ਹਲਕਾ ਵਿਧਾਇਕ ਨਾਲ ਸੀ. ਏ. ਗਮਾਡਾ ਦਾ ਐਨਹਾਸਮੈਂਟ ਦੀ ਰਕਮ ਘਟਾਉਣ ਦਾ ਸਮਝੌਤਾ ਸਰਕਾਰੀ ਮਨਜ਼ੂਰੀ ਪ੍ਰਾਪਤ ਕਰਨ ਲਈ ਲੇਟ ਹੋ ਗਿਆ। ਉਹਨਾਂ ਕਿਹਾ ਕਿ ਹੁਣ ਹਾਈਕੋਰਟ ਵਾਲੇ ਇਸ ਕੇਸ ਦੇ ਨਿਪਟਾਰੇ ਤੋਂ ਬਾਅਦ ਗਮਾਡਾ ਨੇ ਐਂਟੀ ਐਨਹਾਂਸਮੈਂਟ ਕਮੇਟੀ ਸੈਕਟਰ 76-80 ਮੁਹਾਲੀ ਨੂੰ ਚਿੱਠੀ ਕੱਢ ਕੇ ਕਿਹਾ ਹੈ ਕਿ ਉਨ੍ਹਾਂ ਨਾਲ ਵਿਚਾਰ ਵਟਾਂਦਰੇ ਵਾਲਾ ਕੇਸ ਗਮਾਡਾ ਨੇ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕ ਦੀ ਅਗਵਾਈ ਹੇਠ ਐਂਟੀ ਐਨਹਾਂਸਮੈਂਟ ਕਮੇਟੀ ਦੀ ਪਹਿਲਾਂ ਬੀਤੀ 29 ਫਰਵਰੀ /ਨੂੰ ਮੁੱਖ ਮੰਤਰੀ ਨਾਲ, ਫਿਰ 15 ਮਾਰਚ ਨੂੰ ਮੁੱਖ ਸਕੱਤਰ ਨਾਲ, ਫਿਰ 6 ਅਗਸਤ ਨੂੰ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਵੀ.ਕੇ. ਸਿੰਘ ਤੇ ਸੀ. ਏ. ਗਮਾਡਾ ਨਾਲ, ਫਿਰ 19 ਅਗਸਤ, 4 ਅਕਤੂਬਰ ਅਤੇ 15 ਅਕਤੂਬਰ ਨੂੰ ਸੀ ਏ ਗਮਾਡਾ ਨਾਲ ਲਗਾਤਾਰ ਮੀਟਿੰਗਾਂ ਹੋਈਆਂ ਜਿਨ੍ਹਾਂ ਵਿੱਚ ਪਹਿਲਾਂ 820 ਰੁਪਏ ਪ੍ਰਤੀ ਮੀਟਰ ਤੇ ਫਿਰ 824 ਰੁਪਏ ਪ੍ਰਤੀ ਮੀਟਰ ਐਨਹਾਂਸਮੈਂਟ ਘਟਾਉਣ ਦੀ ਗੱਲ ਤੇ ਸਹਿਮਤੀ ਹੋਈ ਸੀ ਪਰ ਉਸੇ ਸਮੇਂ ਹਾਈਕੋਰਟ ਵਿੱਚ ਕੇਸ ਪੈਣ ਨਾਲ ਮਾਮਲਾ ਲਟਕ ਗਿਆ।
ਉਹਨਾਂ ਦੱਸਿਆ ਕਿ ਹੁਣ ਗਮਾਡਾ ਵੱਲੋਂ 8 ਜਨਵਰੀ 2025 ਨੂੰ ਮੁੜ ਐਂਟੀ ਐਨਹਾਂਸਮੈਂਟ ਕਮੇਟੀ ਸੈਕਟਰ 76-80 ਮੁਹਾਲੀ ਦੇ ਕਨਵੀਨਰ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਪਿਛਲੇ ਸਮੇਂ ਵਿੱਚ ਹਲਕਾ ਵਿਧਾਇਕ ਤੇ ਕਮੇਟੀ ਮੈਂਬਰਾਂ ਵੱਲੋਂ ਮੁੱਖ ਪ੍ਰਸ਼ਾਸਕ ਗਮਾਡਾ ਨਾਲ ਕੀਤੀਆਂ ਮੀਟਿੰਗਾਂ ਵਿੱਚ ਹੋਏ ਵਿਚਾਰ ਵਟਾਂਦਰੇ ਅਨੁਸਾਰ ਗਮਾਡਾ ਵੱਲੋਂ ਵਧੀ ਕੀਮਤ ਤੇ ਮੁੜ ਵਿਚਾਰ ਕਰਨ ਹਿੱਤ ਕੇਸ ਸਰਕਾਰ ਨੂੰ ਭੇਜਿਆ ਜਾ ਚੁੱਕਾ ਹੈ ਜਿਸ ਬਾਰੇ ਸਰਕਾਰ ਕਿਸੇ ਵੀ ਵੇਲੇ ਫੈਸਲਾ ਲੈ ਸਕਦੀ ਹੈ।
Mohali
ਸ਼ੈਲਰਾਂ ਵਿੱਚੋਂ ਜੀਰੀ ਚੋਰੀ ਕਰਨ ਵਾਲੇ 4 ਕਾਬੂ
ਜੀਰੀ ਦੀਆਂ ਬੋਰੀਆਂ ਅਤੇ ਦੋ ਕਾਰਾਂ ਬਰਾਮਦ
ਘਨੌਰ, 25 ਜਨਵਰੀ (ਅਭਿਸ਼ੇਕ ਸੂਦ) ਘਨੌਰ ਪੁਲੀਸ ਨੇ ਸ਼ੈਲਰਾਂ ਵਿੱਚੋਂ ਚੌਰੀ ਕਰਨ ਵਾਲੇ 4 ਚੋਰ ਕਾਬੂ ਕੀਤੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਘਨੌਰ ਦੇ ਮੁੱਖ ਅਫਸਰ ਥਾਣਾ ਘਨੌਰ ਸਾਹਿਬ ਸਿੰਘ ਵਿਰਕ ਨੇ ਦੱਸਿਆ ਘਨੌਰ ਨੇੜਲੇ ਪਿੰਡ ਸੀਲ ਸ਼ੈਲਰ ਵਿੱਚ ਜੀਰੀ ਦੀਆਂ ਬੋਰੀਆਂ ਦੀ ਚੋਰੀ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ ਜਿਸਦੀ ਤਫਤੀਸ਼ ਦੌਰਾਨ ਸੰਜੀਵ ਕੁਮਾਰ ਉਰਫ ਸੰਦੀਪ ਵਾਸੀ ਕ੍ਰਿਸਨਾ ਕਲੋਨੀ ਨੇੜੇ ਆਈ ਟੀ ਆਈ ਅਬਲੋਵਾਲ ਪਟਿਆਲਾ, ਅਮਿਤ ਉਰਫ ਖੰਨਾ ਵਾਸੀ ਉਮਾਪੁਰ ਥਾਣਾ ਬਾਬਾ ਬਜਾਰ ਯੂ ਪੀ ਹਾਲ ਵਾਸੀ ਬਾਜਵਾ ਕਲੋਨੀ ਪਟਿਆਲਾ, ਸੂਰਜ ਉਰਫ ਬੱਚੀ ਵਾਸੀ ਨੇੜੇ ਆਸ਼ੂ ਹਸਪਤਾਲ ਪਿੰਡ ਛੋਟਾ ਅਰਾਈ ਮਾਜਰਾ ਦੇਵੀਗੜ ਰੋੜ ਪਟਿਆਲਾ ਅਤੇ ਮਿੱਥਨ ਵਾਸੀ ਪਿੰਡ ਸੁਰਾਹਾ ਥਾਣਾ ਖਰੀਕ ਯੂ ਪੀ ਹਾਲ ਵਾਸੀ ਬਾਜਵਾ ਕਲੋਨੀ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਤੋਂ ਚੋਰੀ ਹੋਈਆਂ ਜੀਰੀ ਦੀਆਂ ਬੋਰੀਆ ਬ੍ਰਾਮਦ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਵਾਰਦਾਤ ਕਰਨ ਵੇਲੇ ਵਰਤੀਆਂ ਗਈਆਂ ਦੋ ਕਾਰਾਂ ਮਹਿੰਦਰਾ ਵਰੀਟੋ ਅਤੇ ਇੰਜੋਏ ਕਾਰ (ਜਿਸ ਵਿੱਚ ਇਹ ਚੋਰੀ ਕੀਤੇ ਸਮਾਨ ਦੀ ਢੋਆ ਢੁਆਈ ਕਰਦੇ ਹਨ) ਵੀ ਬਰਾਮਦ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਹਨਾਂ ਪਾਸੋ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
Mohali
ਟਰੈਫਿਕ ਪੁਲੀਸ ਰਾਜਪੁਰਾ ਵੱਲੋਂ ਈ ਚਲਾਨ ਦੀ ਸ਼ੁਰੂਆਤ
ਰਾਜਪੁਰਾ, 25 ਜਨਵਰੀ (ਜਤਿੰਦਰ ਲੱਕੀ) ਰਾਜਪੁਰਾ ਟ੍ਰੈਫਿਕ ਪੁਲੀਸ ਵੱਲੋਂ ਵਾਹਨਾਂ ਦਾ ਈ ਚਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਦੌਰਾਨ ਸੜਕਾਂ ਦੇ ਕਿਨਾਰੇ ਖੜੇ ਵਾਹਨਾਂ ਦੇ ਚਾਲਾਨ ਕੀਤੇ ਜਾ ਰਹੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਟਰੈਫਿਕ ਇੰਚਾਰਜ ਰਾਜਪੁਰਾ ਸz. ਗੁਰਬਚਨ ਸਿੰਘ ਨੇ ਦੱਸਿਆ ਰਾਜਪੁਰਾ ਦੀ ਟਰੈਫਿਕ ਵਿਵਸਥਾ ਦੀ ਬਦਹਾਲੀ ਦੀ ਗੱਲ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਉਹਨਾਂ ਨੂੰ ਵਿਭਾਗ ਵੱਲੋਂ ਈ ਚਾਲਾਨ ਮਸ਼ੀਨ ਦਿੱਤੀ ਗਈ ਹੈ ਅਤੇ ਟ੍ਰੈਫਿਕ ਪੁਲੀਸ ਵਲੋਂ ਅਜਿਹੀਆਂ ਗੱਡੀਆਂ ਦੇ ਚਾਲਾਨ ਕੀਤੇ ਜਾ ਰਹੇ ਹਨ ਜਿਹੜੀਆਂ ਪਾਰਕਿੰਗ ਦੀ ਥਾਂ ਸੜਕ ਦੇ ਕਿਨਾਰੇ ਖੜ੍ਹਾ ਦਿੱਤੀਆਂ ਜਾਂਦੀਆਂ ਹਨ।
ਉਹਨਾਂ ਕਿਹਾ ਕਿ ਜਿਸ ਵੀ ਗੱਡੀ ਦਾ ਈ ਚਾਲਾਨ ਹੋਵੇਗਾ ਉਸਦਾ ਮੈਸੇਜ ਗੱਡੀ ਮਾਲਕ ਦੇ ਫੋਨ ਉੱਤੇ ਆਏਗਾ ਤੇ ਉਹ ਚਲਾਨ ਉਸ ਗੱਡੀ ਦੇ ਖਾਤੇ ਵਿੱਚ ਪੈ ਜਾਏਗਾ।
ਉਹਨਾਂ ਦੱਸਿਆ ਕਿ ਟ੍ਰੈਫਿਕ ਪੁਲੀਸ ਵਲੋਂ ਪਿਛਲੇ ਤਿੰਨ ਦਿਨਾਂ ਤੋਂ ਇਹ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਨਾਲ ਬਿਨਾਂ ਪਾਰਕਿੰਗ ਤੋਂ ਖੜਨ ਵਾਲੀ ਗੱਡੀਆਂ ਤੇ ਕਾਫੀ ਠੱਲ ਪਈ ਹੈ।
Mohali
ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੱਧ ਤੋਂ ਵੱਧ ਵੋਟਾਂ ਬਣਵਾਉਣ ਸਿੱਖ ਵੋਟਰ : ਪੱਤੋਂ
ਐਸ ਏ ਐਸ ਨਗਰ, 25 ਜਨਵਰੀ (ਸ.ਬ.) ਪੰਥਕ ਅਕਾਲੀ ਲਹਿਰ ਦੇ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਹਰਮਿੰਦਰ ਸਿੰਘ ਪੱਤੋਂ ਨੇ ਕਿਹਾ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਸੰਬੰਧੀ ਜਿਨ੍ਹਾਂ ਵੋਟਰਾਂ ਨੇ ਹੁਣ ਤੱਕ ਆਪਣੀ ਵੋਟ ਨਹੀਂ ਬਣਵਾਈ, ਉਹ ਆਪਣੀ ਵੋਟ ਬਣਵਾ ਲੈਣ ਕਿਉਂਕਿ ਵੋਟ ਬਣਾਉਣ ਦੀ ਮਿਤੀ ਹੁਣ ਵੱਧ ਕੇ 10 ਮਾਰਚ ਹੋ ਗਈ ਹੈ। ਉਹਨਾਂ ਕਿਹਾ ਕਿ ਸਿੱਖ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਾਂ ਬਣਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਕਿ ਗੁਰੂ ਘਰਾਂ ਦਾ ਪ੍ਰਬੰਧ ਚੰਗੇ ਇਨਸਾਨਾਂ ਤੇ ਹੱਥ ਵਿੱਚ ਆ ਸਕੇ ਅਤੇ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਆਜ਼ਾਦ ਕਰਾਇਆ ਜਾ ਸਕੇ।
-
National2 months ago
ਦੋ ਕਾਰਾਂ ਦੀ ਟੱਕਰ ਦੌਰਾਨ 5 ਵਿਦਿਆਰਥੀਆਂ ਸਮੇਤ 7 ਵਿਅਕਤੀਆਂ ਦੀ ਮੌਤ
-
International2 months ago
ਚੰਡੀਗੜ੍ਹ ਦੀ ਹਰਮੀਤ ਢਿੱਲੋਂ ਨੂੰ ਟਰੰਪ ਨੇ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ
-
International2 months ago
ਤਨਮਨਜੀਤ ਸਿੰਘ ਢੇਸੀ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਮੈਂਬਰ ਨਿਯੁਕਤ
-
International2 months ago
ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦਾ ਕਤਲ, ਦੋ ਮੁਲਜ਼ਮ ਗ੍ਰਿਫਤਾਰ
-
National2 months ago
ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, 30,000 ਡਾਲਰ ਮੰਗੇ
-
International1 month ago
ਮੀਂਹ ਕਾਰਨ ਭਾਰਤ ਅਤੇ ਆਸਟ੍ਰੇਲੀਆ ਟੈਸਟ ਮੈਚ ਡਰਾਅ
-
National2 months ago
ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
-
Mohali2 months ago
ਬਾਬਾ ਫਤਹਿ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਪੂਰਵਕ ਮਨਾਇਆ