Connect with us

National

ਲਖਨਊ ਵਿੱਚ ਸੜਕ ਹਾਦਸੇ ਦੌਰਾਨ ਮਾਂ-ਪੁੱਤ ਸਮੇਤ 4 ਵਿਅਕਤੀਆਂ ਦੀ ਮੌਤ

Published

on

 

ਲਖਨਊ, 24 ਜਨਵਰੀ (ਸ.ਬ.) ਲਖਨਊ ਵਿੱਚ ਬੀਤੀ ਰਾਤ ਹੋਏ ਸੜਕ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ 9 ਜ਼ਖ਼ਮੀ ਹਨ। ਹਾਦਸਾ ਅਨਵਰ ਗੰਜ ਨੇੜੇ ਕਿਸਾਨ ਮਾਰਗ ਤੇ ਵਾਪਰਿਆ। ਰਾਤ ਕਰੀਬ 10 ਵਜੇ ਚਾਰ ਵਾਹਨ ਆਪਸ ਵਿੱਚ ਟਕਰਾ ਗਏ। ਦੋ ਟਰੱਕਾਂ ਵਿਚਕਾਰ ਫਸੀ ਹੋਈ ਵੈਨ ਦੇ ਟੋਟੇ-ਟੋਟੇ ਹੋ ਗਏ। ਜਿਸ ਵਿੱਚ ਵੈਨ ਵਿੱਚ ਸਵਾਰ 3 ਅਤੇ ਇਨੋਵਾ ਵਿੱਚ ਸਵਾਰ 1 ਦੀ ਮੌਕੇ ਤੇ ਹੀ ਮੌਤ ਹੋ ਗਈ।

ਹਾਦਸੇ ਵਿੱਚ ਇਨੋਵਾ ਅਤੇ ਵੈਨ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਵਾਹਨਾਂ ਵਿੱਚ ਸਫ਼ਰ ਕਰ ਰਹੇ ਲੋਕ ਫਸ ਗਏ। ਪੁਲੀਸ ਨੇ ਰਾਹਗੀਰਾਂ ਦੀ ਮਦਦ ਨਾਲ ਦੋਵਾਂ ਵਾਹਨਾਂ ਦੇ ਦਰਵਾਜ਼ੇ ਕੱਟ ਕੇ ਵਿਅਕਤੀਆਂ ਨੂੰ ਬਾਹਰ ਕੱਢਿਆ। ਪੁਲੀਸ 13 ਵਿਅਕਤੀਆਂ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਲੈ ਗਈ। ਜਿੱਥੇ ਡਾਕਟਰਾਂ ਨੇ 4 ਨੂੰ ਮ੍ਰਿਤਕ ਐਲਾਨ ਦਿੱਤਾ।

ਇਨੋਵਾ ਚਾਲਕ ਮੁਹੰਮਦ ਆਰਿਫ ਖਾਨ ਨੇ ਦੱਸਿਆ ਕਿ ਇਨੋਵਾ ਕਿਸਾਨ ਮਾਰਗ ਤੇ ਜਾ ਰਹੀ ਸੀ। ਮੈਂ ਕਾਰ ਰੋਕਣ ਲਈ ਸਪੀਡ ਘਟਾ ਦਿੱਤੀ। ਉਦੋਂ ਪਿੱਛੇ ਤੋਂ ਆ ਰਹੇ ਟਰੱਕ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਕਾਰਨ ਇਨੋਵਾ ਡਿਵਾਈਡਰ ਤੇ ਚੜ੍ਹ ਕੇ ਪਲਟ ਗਈ। ਹਾਦਸੇ ਵਿੱਚ ਸਾਡੇ ਨਾਲ ਸਫ਼ਰ ਕਰ ਰਹੇ ਸਾਰੇ ਲੋਕ ਜ਼ਖ਼ਮੀ ਹੋ ਗਏ। ਜਦਕਿ ਸ਼ਹਿਜ਼ਾਦ ਦੀ ਮੌਕੇ ਤੇ ਹੀ ਮੌਤ ਹੋ ਗਈ।

ਇਸ ਦੌਰਾਨ ਪਿੱਛੇ ਆ ਰਹੀ ਵੈਨ ਗੱਡੀ ਟਰੱਕ ਨਾਲ ਟਕਰਾ ਗਈ। ਪਿੱਛੇ ਆ ਰਹੇ ਟਰੱਕ ਨੇ ਉਸ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ। ਇਸ ਕਾਰਨ ਵੈਨ ਦੇ ਪਰਖੱਚੇ ਉੱਡ ਗਏ। ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ। ਲੋਕ ਵੈਨ ਵਿੱਚ ਫਸੇ ਰਹੇ। ਰਾਹਗੀਰਾਂ ਤੋਂ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲੀਸ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਗੈਸ ਕਟਰਾਂ ਨਾਲ ਵਾਹਨਾਂ ਦੇ ਦਰਵਾਜ਼ੇ ਕੱਟ ਕੇ ਲੋਕਾਂ ਨੂੰ ਬਾਹਰ ਕੱਢਿਆ ਗਿਆ।

ਚਿਨਹਾਟ ਦੇ ਖੰਦਕ ਪਿੰਡ ਦਾ ਸ਼ੁਭਮ ਆਪਣੀ ਮਾਂ ਕਿਰਨ ਯਾਦਵ ਨੂੰ ਡਾਕਟਰ ਕੋਲ ਲੈ ਕੇ ਜੱਗੌਰ ਤੋਂ ਵਾਪਸ ਆ ਰਿਹਾ ਸੀ। ਉਸ ਦੇ ਨਾਲ ਗੁਆਂਢੀ ਹਿਮਾਂਸ਼ੂ ਉਰਫ ਬੰਟੀ ਅਤੇ ਸ਼ੋਭਿਤ ਉਰਫ ਲਾਲੇ ਵੀ ਸਨ। ਹਾਦਸੇ ਵਿੱਚ ਮਾਂ, ਪੁੱਤਰ ਅਤੇ ਗੁਆਂਢੀ ਹਿਮਾਂਸ਼ੂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਸ਼ੋਭਿਤ ਜ਼ਖ਼ਮੀ ਹੈ।

Continue Reading

National

ਕੇਜਰੀਵਾਲ ਨੂੰ ਦਿੱਤੀ ਪੰਜਾਬ ਪੁਲੀਸ ਸੁਰੱਖਿਆ ਹਟਾਉਣ ਤੇ ਮੁੱਖ ਮੰਤਰੀ ਮਾਨ ਅਤੇ ਆਤਿਸ਼ੀ ਨੇ ਭਾਜਪਾ ਤੇ ਲਗਾਏ ਇਲਜ਼ਾਮ

Published

on

By

 

 

ਨਵੀਂ ਦਿੱਲੀ, 24 ਜਨਵਰੀ (ਸ.ਬ.) ਕੇਜਰੀਵਾਲ ਨੂੰ ਦਿੱਤੀ ਪੰਜਾਬ ਪੁਲੀਸ ਸੁਰੱਖਿਆ ਹਟਾਉਣ ਦੇ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਇਲਜਾਮ ਲਗਾਇਆ ਹੈ ਕਿ ਭਾਜਪਾ ਦਿੱਲੀ ਪੁਲੀਸ ਦੀ ਮਦਦ ਨਾਲ ਅਰਵਿੰਦ ਕੇਜਰੀਵਾਲ ਦੀ ਜਾਨ ਲੈਣਾ ਚਾਹੁੰਦੀ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਨੂੰ ਲੈ ਕੇ ਜਾਰੀ ਬਿਆਨ ਵਿੱਚ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਕੇਜਰੀਵਾਲ ਤੇ ਹਮਲੇ ਹੋ ਰਹੇ ਹਨ ਅਤੇ ਪੰਜਾਬ ਪੁਲੀਸ ਕੋਲ ਪੁਖ਼ਤਾ ਸਬੂਤ ਸੀ, ਪਰ ਦਿੱਲੀ ਪੁਲੀਸ ਨੇ ਐਕਸ਼ਨ ਨਹੀਂ ਲਿਆ। ਉਨ੍ਹਾਂ ਕਿਹਾ ਕਿ ਇਨਪੁੱਟ ਦੇ ਆਧਾਰ ਤੇ ਹੀ ਪੰਜਾਬ ਪੁਲੀਸ ਦੀ ਉਨ੍ਹਾਂ ਨੂੰ ਜੈੱਡ ਸੁਰੱਖਿਆ ਦਿੱਤੀ ਸੀ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਤੇ ਦਿੱਲੀ ਪੁਲੀਸ ਵਲੋਂ ਕੇਜਰੀਵਾਲ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੀ ਨਿੱਜੀ ਸੁਰੱਖਿਆ ਰਾਜਨੀਤੀ ਦੇ ਹਵਾਲੇ ਹੋ ਗਈ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਵਾਲੇ ਕਹਿ ਰਹੇ ਨੇ ਕਿ ਦਿੱਲੀ ਵਿੱਚ ਪੰਜਾਬ ਨੰਬਰ ਵਾਲੀਆਂ ਗੱਡੀਆਂ ਕਿਉਂ ਆ ਗਈਆਂ, ਇਹਨਾਂ ਨੂੰ ਪੰਜਾਬੀ ਖ਼ਤਰਾ ਲੱਗਦੇ ਹਨ। ਉਨ੍ਹਾਂ ਕਿਹਾ ਕਿ ਜੇ ਪੰਜਾਬੀ ਕੁਰਬਾਨੀਆਂ ਨਾ ਦਿੰਦੇ ਤਾਂ ਅਸੀਂ ਅੱਜ ਗਣਤੰਤਤਰ ਦਿਵਸ ਕਿਵੇਂ ਮਨਾਉਂਦੇ।

ਕੇਜਰੀਵਾਲ ਨੂੰ ਮਿਲੀ ਪੰਜਾਬ ਪੁਲੀਸ ਸੁਰੱਖਿਆ ਹਟਾਉਣ ਤੇ ਦਿੱਲੀ ਦੀ ਸੀ ਐੱਮ ਆਤਿਸ਼ੀ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੁਕਮਾਂ ਤੇ ਇਹ ਸੁਰੱਖਿਆ ਹਟਾਈ ਗਈ ਹੈ। ਆਤਿਸ਼ੀ ਨੇ ਕਿਹਾ ਭਾਜਪਾ ਦੇ ਵਰਕਰ ਕੇਜਰੀਵਾਲ ਤੇ ਹਮਲੇ ਕਰਦੇ ਹਨ। ਉਨ੍ਹਾਂ ਕਿਹਾ ਕਿ ਹਮਲੇ ਪਿੱਛੇ ਦਿੱਲੀ ਪੁਲੀਸ ਮੁੱਖ ਸਾਜ਼ਿਸ਼ਕਰਤਾ ਹੈ। ਬੀਜੇਪੀ ਤੇ ਦਿੱਲੀ ਪੁਲੀਸ ਵੱਲੋਂ ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਆਪ ਨੇ ਚੋਣ ਕਮਿਸ਼ਨ ਨੂੰ ਚਿੱਠੀ ਵੀ ਲਿਖੀ ਸੀ।

Continue Reading

National

ਅਸਲਾ ਫੈਕਟਰੀ ਵਿੱਚ ਧਮਾਕੇ ਕਾਰਨ 8 ਵਿਅਕਤੀਆਂ ਦੀ ਮੌਤ

Published

on

By

 

ਮੁੰਬਈ, 24 ਜਨਵਰੀ (ਸ.ਬ.) ਮਹਾਰਾਸ਼ਟਰ ਦੇ ਭੰਡਾਰਾ ਵਿਚ ਅੱਜ ਸਵੇਰੇ ਅਸਲਾ ਫੈਕਟਰੀ (ਔਰਡਨੈਂਸ ਕੰਪਨੀ) ਵਿਚ ਕਈ ਧਮਾਕੇ ਹੋਏ। ਇਹ ਹਾਦਸਾ ਸਵੇਰੇ 10 :30 ਵਜੇ ਵਾਪਰਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਫੈਕਟਰੀ ਵਿਚ ਇਕ ਤੋਂ ਬਾਅਦ ਇਕ ਕਈ ਧਮਾਕੇ ਹੋਏ। ਇਹਨਾਂ ਧਮਾਕਿਆਂ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਬਾਕੀ ਕਰਮਚਾਰੀਆਂ ਲਈ ਖੋਜ ਤੇ ਬਚਾਅ ਕਾਰਜ ਜਾਰੀ ਹਨ। ਪੀ ਆਰ ਓ ਡਿਫੈਂਸ ਨਾਗਪੁਰ ਦੇ ਅਨੁਸਾਰ ਬਚੇ ਲੋਕਾਂ ਦੀ ਭਾਲ ਲਈ ਬਚਾਅ ਅਤੇ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਤੇ ਬਚਾਅ ਕਾਰਜ ਜਾਰੀ ਹਨ।

ਭੰਡਾਰਾ ਦੇ ਕੁਲੈਕਟਰ ਸੰਜੇ ਕੋਲਟੇ ਨੇ ਕਿਹਾ ਕਿ ਅਸਲਾ ਫੈਕਟਰੀ (ਔਰਡਨੈਂਸ ਕੰਪਨੀ) ਜਵਾਹਰ ਨਗਰ ਭੰਡਾਰਾ ਵਿਚ ਹੋਏ ਧਮਾਕੇ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਵਲੋਂ ਬਚਾਅ ਕਾਰਜ ਜਾਰੀ ਹੈ। ਹਾਦਸੇ ਵਿਚ ਫੈਕਟਰੀ ਦੀ ਛੱਤ ਡਿੱਗ ਗਈ ਹੈ, ਜਿਸ ਨੂੰ ਜੇਸੀਬੀ ਦੀ ਮਦਦ ਨਾਲ ਹਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਧਮਾਕਾ ਜਵਾਹਰ ਨਗਰ ਇਲਾਕੇ ਵਿਚ ਸਥਿਤ ਫੈਕਟਰੀ ਦੇ ਐਲਟੀਪੀ ਸੈਕਸ਼ਨ ਵਿਚ ਹੋਇਆ। ਧਮਾਕੇ ਸਮੇਂ ਸੈਕਸ਼ਨ ਵਿਚ 14 ਕਰਮਚਾਰੀ ਕੰਮ ਕਰ ਰਹੇ ਸਨ, ਜਿਨ੍ਹਾਂ ਵਿੱਚੋਂ ਤਿੰਨ ਨੂੰ ਜ਼ਿੰਦਾ ਬਚਾ ਲਿਆ ਗਿਆ ਤੇ 8 ਦੀ ਮੌਤ ਹੋ ਗਈ।

Continue Reading

National

ਉੱਤਰਕਾਸ਼ੀ ਵਿੱਚ ਤੜਕਸਾਰ ਦੋ ਵਾਰ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਲੋਕਾਂ ਵਿੱਚ ਸਹਿਮ ਦਾ ਮਾਹੌਲ

Published

on

By

 

 

ਨਵੀ ਦਿੱਲੀ, 24 ਜਨਵਰੀ (ਸ.ਬ.) ਉੱਤਰਕਾਸ਼ੀ ਅਤੇ ਆਸਪਾਸ ਦੇ ਕਈ ਇਲਾਕਿਆਂ ਵਿੱਚ ਅੱਜ ਤੜਕੇ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਲਗਣ ਤੇ ਡਰ ਕਾਰਨ ਲੋਕ ਘਰਾਂ ਤੋਂ ਬਾਹਰ ਆ ਗਏ। ਭੂਚਾਲ ਦਾ ਕੇਂਦਰ ਜ਼ਮੀਨ ਤੋਂ ਪੰਜ ਕਿਲੋਮੀਟਰ ਹੇਠਾਂ ਉੱਤਰਕਾਸ਼ੀ ਵਿੱਚ ਸੀ।

ਦੱਸਿਆ ਜਾ ਰਿਹਾ ਹੈ ਕਿ ਸਵੇਰੇ ਕਰੀਬ 7.42 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਵਰੁਣਾਵਤ ਪਹਾੜ ਦੇ ਲੈਂਡਸਲਾਈਡ ਜ਼ੋਨ ਤੋਂ ਮਲਬਾ ਅਤੇ ਪੱਥਰ ਡਿੱਗ ਪਏ। ਇਸ ਤੋਂ ਬਾਅਦ 8.19 ਵਜੇ ਮੁੜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਰਿਕਟਰ ਪੈਮਾਨੇ ਤੇ ਇਸ ਦੀ ਤੀਬਰਤਾ 3.5 ਦੱਸੀ ਗਈ ਹੈ।

ਭੂਚਾਲ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਫਿਲਹਾਲ ਜ਼ਿਲ੍ਹੇ ਵਿੱਚ ਕਿਸੇ ਵੀ ਥਾਂ ਤੋਂ ਜਾਨੀ ਮਾਲੀ ਨੁਕਸਾਨ ਦੀ ਕੋਈ ਸੂਚਨਾ ਸਾਹਮਣੇ ਨਹੀਂ ਆਈ ਹੈ। ਆਪਦਾ ਪ੍ਰਬੰਧਨ ਵਿਭਾਗ ਵੱਲੋਂ ਸਾਰੀਆਂ ਤਹਿਸੀਲਾਂ ਤੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

Continue Reading

Latest News

Trending