National
50 ਹਜ਼ਾਰ ਦਾ ਇਨਾਮੀ ਤਾਂਤਰਿਕ ਨਈਮ ਪੁਲੀਸ ਮੁਕਾਬਲੇ ਵਿੱਚ ਢੇਰ
ਮੇਰਠ, 25 ਜਨਵਰੀ (ਸ.ਬ.) ਮੇਰਠ ਪੁਲੀਸ ਨੇ ਅੱਜ ਤੜਕੇ ਇੱਕ ਮੁਕਾਬਲੇ ਵਿੱਚ 50,000 ਰੁਪਏ ਦੇ ਇਨਾਮੀ ਅਪਰਾਧੀ ਜਮੀਲ ਹੁਸੈਨ ਉਰਫ ਨਈਮ ਨੂੰ ਮਾਰ ਦਿੱਤਾ। ਪੁਲੀਸ ਨੇ ਇਹ ਜਾਣਕਾਰੀ ਦਿੱਤੀ।
ਉੱਤਰ ਪ੍ਰਦੇਸ਼ ਦੇ ਪੁਲੀਸ ਡਾਇਰੈਕਟਰ ਜਨਰਲ ਪ੍ਰਸ਼ਾਂਤ ਕੁਮਾਰ ਵੱਲੋਂ ਜਾਰੀ ਬਿਆਨ ਅਨੁਸਾਰ, ਜਮੀਲ ਹੁਸੈਨ ਉਰਫ਼ ਨਈਮ 9 ਜਨਵਰੀ, 2025 ਨੂੰ ਲਿਸਾਡੀ ਗੇਟ ਸਥਿਤ ਆਪਣੇ ਘਰ ਵਿੱਚ ਆਪਣੇ ਸੌਤੇਲੇ ਭਰਾ ਮੋਇਨ, ਉਸਦੀ ਪਤਨੀ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕੀਤਾ ਸੀ।
ਪੁਲੀਸ ਅਨੁਸਾਰ, ਪੰਜਾਂ ਦੇ ਸਿਰਾਂ ਤੇ ਸੱਟਾਂ ਦੇ ਨਿਸ਼ਾਨ ਸਨ। ਇਨ੍ਹਾਂ ਕਤਲਾਂ ਤੋਂ ਬਾਅਦ, ਪੁਲੀਸ ਨੇ ਜਮੀਲ ਹੁਸੈਨ ਉਰਫ਼ ਨਈਮ ਅਤੇ ਉਸਦੇ ਸਾਥੀ ਸਲਮਾਨ ਤੇ ਇਨਾਮ ਦਾ ਐਲਾਨ ਕੀਤਾ ਸੀ।
ਪੁਲੀਸ ਡਾਇਰੈਕਟਰ ਜਨਰਲ (ਡੀਜੀਪੀ) ਨੇ ਇੱਕ ਬਿਆਨ ਵਿੱਚ ਕਿਹਾ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਨਈਮ ਗ੍ਰਿਫ਼ਤਾਰੀ ਤੋਂ ਬਚਣ ਲਈ ਆਪਣਾ ਨਾਮ ਅਤੇ ਸਥਾਨ ਬਦਲ ਰਿਹਾ ਸੀ। ਇਸ ਘਿਨਾਉਣੇ ਅਪਰਾਧ ਦਾ ਕਾਰਨ ਪੈਸੇ ਅਤੇ ਜਾਇਦਾਦ ਦਾ ਝਗੜਾ ਸੀ। ਨਈਮ ਦਾ ਦਿੱਲੀ ਅਤੇ ਠਾਣੇ ਵਿੱਚ ਅਪਰਾਧਿਕ ਗਤੀਵਿਧੀਆਂ ਦਾ ਇਤਿਹਾਸ ਹੈ।
ਬਿਆਨ ਅਨੁਸਾਰ, ਪੁਲੀਸ ਟੀਮ ਜਮੀਲ ਹੁਸੈਨ ਉਰਫ਼ ਨਈਮ ਅਤੇ ਸਲਮਾਨ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।
ਪੁਲੀਸ ਨੇ ਬਿਆਨ ਵਿੱਚ ਕਿਹਾ ਕਿ ਅੱਜ ਸਵੇਰੇ, ਇੱਕ ਪੁਲੀਸ ਟੀਮ ਨਈਮ ਨੂੰ ਗ੍ਰਿਫ਼ਤਾਰ ਕਰਨ ਗਈ ਅਤੇ ਇੱਕ ਮੁਕਾਬਲਾ ਸ਼ੁਰੂ ਹੋ ਗਿਆ। ਨਈਮ ਨੂੰ ਗੋਲੀ ਲੱਗੀ ਅਤੇ ਜ਼ਖਮੀ ਹਾਲਤ ਵਿੱਚ ਉਸਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਅਜੇ ਵੀ ਇੱਕ ਹੋਰ ਦੋਸ਼ੀ ਸਲਮਾਨ ਦੀ ਭਾਲ ਕਰ ਰਹੀ ਹੈ।
National
ਲਖਨਊ ਐਕਸਪ੍ਰੈਸ ਵੇਅ ਤੇ ਸੜਕ ਹਾਦਸੇ ਦੌਰਾਨ ਇੱਕੋ ਪਰਿਵਾਰ ਦੇ 4 ਵਿਅਕਤੀਆਂ ਦੀ ਮੌਤ
ਆਗਰਾ, 27 ਜਨਵਰੀ (ਸ.ਬ.) ਆਗਰਾ ਦੇ ਫ਼ਤਿਹਾਬਾਦ ਵਿੱਚ ਲਖਨਊ ਐਕਸਪ੍ਰੈਸ ਵੇਅ ਤੇ ਅੱਜ ਸਵੇਰੇ ਇਕ ਭਿਆਨਕ ਹਾਦਸਾ ਵਾਪਰਿਆ। ਕੁੰਭ ਇਸ਼ਨਾਨ ਕਰਨ ਤੋਂ ਬਾਅਦ ਕਾਰ ਰਾਹੀਂ ਜਾ ਰਿਹਾ ਪਰਿਵਾਰ ਦਾ ਐਕਸੀਡੈਂਟ ਹੋ ਗਿਆ। ਜ਼ਿਕਰਯੋਗ ਹੈ ਕਿ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ। ਇਸ ਤੋਂ ਬਾਅਦ ਕਾਰ ਦੂਜੀ ਲਾਈਨ ਤੇ ਚਲੀ ਗਈ ਅਤੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਵਿੱਚ ਸਵਾਰ ਪੂਰੇ ਪਰਿਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲੀਸ ਮੌਕੇ ਤੇ ਪਹੁੰਚ ਗਈ। ਪੁਲੀਸ ਨੇ ਮਾਸੂਮ ਪੁੱਤਰ-ਧੀ ਸਮੇਤ ਕਾਰ ਵਿੱਚ ਫਸੀਆਂ ਪਤੀ-ਪਤਨੀ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ।
ਪਛਾਣ ਤੋਂ ਬਾਅਦ ਪੁਲੀਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਹ ਹਾਦਸਾ ਆਗਰਾ-ਲਖਨਊ ਐਕਸਪ੍ਰੈਸ ਵੇਅ ਦੇ 31 ਕਿਲੋਮੀਟਰ ਤੇ ਵਾਪਰਿਆ। ਜ਼ਿਕਰਯੋਗ ਹੈ ਕਿ ਫਤਿਹਾਬਾਦ ਥਾਣਾ ਖੇਤਰ ਵਿੱਚ ਕਾਰ ਅਚਾਨਕ ਸੜਕ ਦੇ ਦੂਜੇ ਪਾਸੇ ਜਾ ਕੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਬੱਚਿਆਂ ਸਮੇਤ ਚਾਰ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ਤੇ ਪਹੁੰਚ ਗਈ।
ਹਾਦਸੇ ਤੋਂ ਬਾਅਦ ਦੋਵੇਂ ਨੁਕਸਾਨੇ ਵਾਹਨਾਂ ਕਾਰਨ ਐਕਸਪ੍ਰੈਸ ਵੇਅ ਤੇ ਜਾਮ ਲੱਗ ਗਿਆ। ਪੁਲੀਸ ਨੇ ਕਰੇਨ ਦੀ ਮਦਦ ਨਾਲ ਵਾਹਨਾਂ ਨੂੰ ਹਟਾ ਕੇ ਸੜਕ ਤੇ ਟ੍ਰੈਫ਼ਿਕ ਨੂੰ ਹਟਾਇਆ। ਇਸ ਦੇ ਨਾਲ ਹੀ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਐਸਐਨ ਮੈਡੀਕਲ ਕਾਲਜ ਆਗਰਾ ਭੇਜ ਦਿੱਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਇਹ ਪਰਿਵਾਰ ਦਿੱਲੀ ਦੇ ਉੱਤਮ ਨਗਰ ਦਾ ਰਹਿਣ ਵਾਲਾ ਹੈ, ਜੋ ਕੁੰਭ ਇਸ਼ਨਾਨ ਕਰਕੇ ਵਾਪਸ ਆ ਰਿਹਾ ਸੀ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਹੈ।
ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਓਮਪ੍ਰਕਾਸ਼ ਆਰੀਆ, ਉਸ ਦੀ ਪਤਨੀ ਪੂਰਨਿਮਾ ਸਿੰਘ, ਬੇਟੀ ਅਹਾਨਾ ਅਤੇ ਬੇਟਾ ਵਿਨਾਇਕ ਸ਼ਾਮਲ ਹਨ।
National
ਘਰ ਵਿੱਚ ਧਮਾਕੇ ਕਾਰਨ ਡਿੱਗਿਆ ਲੈਂਟਰ, 1 ਔਰਤ ਦੀ ਮੌਤ, 6 ਵਿਅਕਤੀ ਗੰਭੀਰ ਜ਼ਖ਼ਮੀ
ਗਿਰੀਹੀਡ, 27 ਜਨਵਰੀ (ਸ.ਬ.) ਝਾਰਖੰਡ ਦੇ ਗਿਰੀਹੀਡ ਜ਼ਿਲ੍ਹੇ ਦੇ ਸ਼ੀਤਲਪੁਰ ਵਿੱਚ ਹੋਏ ਸ਼ਕਤੀਸ਼ਾਲੀ ਧਮਾਕੇ ਵਿਚ ਇਕ ਔਰਤ ਦੀ ਮੌਤ ਹੋ ਗਈ, ਜਦਕਿ 6 ਜੀਅ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਧਮਾਕਾ ਅੱਜ ਉਮੇਸ਼ ਦਾਸ ਨਾਮੀ ਵਿਅਕਤੀ ਦੇ ਘਰ ਸਵੇਰੇ ਕਰੀਬ 2.00 ਵਜੇ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰ ਨੂੰ ਕਾਫੀ ਨੁਕਸਾਨ ਪਹੁੰਚਿਆ ਅਤੇ ਕੰਧ ਅਤੇ ਲੈਂਟਰ ਡਿੱਗ ਗਿਆ।
ਧਮਾਕੇ ਦੀ ਤੇਜ਼ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਜਾਗ ਗਏ, ਜਿਸ ਤੋਂ ਬਾਅਦ ਲੋਕਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ। ਐਮਰਜੈਂਸੀ ਸੇਵਾਵਾਂ ਅਤੇ ਲੋਕ ਜ਼ਖ਼ਮੀਆਂ ਨੂੰ ਮਲਬੇ ਹੇਠੋਂ ਬਾਹਰ ਕੱਢਣ ਲਈ ਦੌੜੇ, ਜ਼ਖ਼ਮੀਆਂ ਨੂੰ ਗਿਰੀਹੀਡ ਸਦਰ ਹਸਪਤਾਲ ਲਿਜਾਇਆ ਗਿਆ। ਘਰ ਦੇ 6 ਜੀਆਂ- ਉਮੇਸ਼ ਦਾਸ, ਉਸ ਦੀ ਪਤਨੀ ਸਬਿਤਾ ਦੇਵੀ, ਪੁੱਤਰ ਸੰਦੀਪ ਦਾਸ ਅਤੇ ਸੰਨੀ ਦਾਸ, ਧੀ ਲਕਸ਼ਮੀ ਅਤੇ ਉਮੇਸ਼ ਦੀ ਸੱਸ ਦੇ ਗੰਭੀਰ ਸੱਟਾਂ ਲੱਗੀਆਂ। ਹਸਪਤਾਲ ਲਿਜਾਂਦੇ ਸਮੇਂ ਉਮੇਸ਼ ਦੀ ਸੱਸ ਦੀ ਮੌਤ ਹੋ ਗਈ।
ਅਧਿਕਾਰੀਆਂ ਮੁਤਾਬਕ ਅਜੇ ਤੱਕ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ। ਫੋਰੈਂਸਿਕ ਮਾਹਿਰਾਂ ਅਤੇ ਜ਼ਿਲ੍ਹਾ ਪੁਲੀਸ ਅਧਿਕਾਰੀਆਂ ਨੂੰ ਜਾਂਚ ਲਈ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨੇ ਵਿਸਥਾਰਪੂਰਲਕ ਵਿਸ਼ਲੇਸ਼ਣ ਲਈ ਸਾਈਟ ਤੋਂ ਨਮੂਨੇ ਇਕੱਠੇ ਕੀਤੇ ਹਨ।
National
ਕੇਜਰੀਵਾਲ ਨੇ ਦਿੱਲੀ ਚੋਣਾਂ ਲਈ ਆਪ ਦੇ ਚੋਣ ਮਨੋਰਥ ਪੱਤਰ ਵਿੱਚ 15 ਗਰੰਟੀਆਂ ਦਾ ਐਲਾਨ ਕੀਤਾ
ਨਵੀਂ ਦਿੱਲੀ, 27 ਜਨਵਰੀ (ਸ.ਬ.) ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ 5 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦਾ ਚੋਣ ਮਨੋਰਥ ਪੱਤਰ ਕੇਜਰੀਵਾਲ ਕੀ ਗਰੰਟੀ ਜਾਰੀ ਕੀਤਾ। ਚੋਣ ਮਨੋਰਥ ਪੱਤਰ ਦੀ ਸ਼ੁਰੂਆਤ ਮੌਕੇ ਬੋਲਦਿਆਂ ਕੇਜਰੀਵਾਲ ਨੇ ਭਾਜਪਾ ਤੇ ਆਪ ਦੇ ਵਾਅਦੇ-ਅਧਾਰਿਤ ਸ਼ਾਸਨ ਦੀ ਨਕਲ ਕਰਨ ਦਾ ਦੋਸ਼ ਲਾਉਂਦਿਆਂ ਉਸ ਤੇ ਨਿਸ਼ਾਨਾ ਸੇਧਿਆ।
ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਵਿੱਚ ਸਭ ਤੋਂ ਪਹਿਲਾਂ ਗਰੰਟੀ ਸ਼ਬਦ ਤਿਆਰ ਕੀਤਾ। ਸਾਡੇ ਤੋਂ ਬਾਅਦ ਭਾਜਪਾ ਨੇ ਇਸ ਨੂੰ ਚੋਰੀ ਕੀਤਾ, ਪਰ ਫਰਕ ਇਹ ਹੈ ਕਿ ਅਸੀਂ ਆਪਣੀਆਂ ਗਰੰਟੀਆਂ ਪੂਰੀਆਂ ਕਰਦੇ ਹਾਂ ਅਤੇ ਉਹ ਨਹੀਂ ਕਰਦੇ।
ਉਨ੍ਹਾਂ ਦਿੱਲੀ ਵਾਸੀਆਂ ਲਈ ਆਪਣੀਆਂ ਗਰੰਟੀਆਂ ਦਾ ਐਲਾਨ ਕੀਤਾ ਜਿਸ ਵਿਚ ਦਿੱਲੀ ਵਾਸੀਆਂ ਲਈ ਮਜਬੂਤ ਰੁਜ਼ਗਾਰ ਸਿਰਜਣਾ, ਮਹਿਲਾ ਸਨਮਾਨ ਯੋਜਨਾ ਦੇ ਤਹਿਤ, ਔਰਤਾਂ ਲਈ 2100 ਰੁਪਏ ਦੀ ਮਹੀਨਾ ਵਿੱਤੀ ਸਹਾਇਤਾ, ਸੰਜੀਵਨੀ ਯੋਜਨਾ ਮੁਫਤ ਸਿਹਤ ਸਹੂਲਤਾਂ, ਬਕਾਇਆ ਵਧੇ ਹੋਏ ਪਾਣੀ ਦੇ ਬਿੱਲਾਂ ਨੂੰ ਮੁਆਫੀ, ਕੌਮੀ ਰਾਜਧਾਨੀ ਦੇ ਹਰ ਘਰ ਨੂੰ ਚੌਵੀ ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ ਆਦਿ ਸ਼ਾਮਲ ਹੈ। ਪਾਰਟੀ ਵੱਲੋਂ ਕੀਤੇ ਮੁੱਖ ਵਾਅਦੇ ਪ੍ਰਦੂਸ਼ਿਤ ਯਮੁਨਾ ਨਦੀ ਨੂੰ ਸਾਫ਼ ਕਰਨ ਅਤੇ ਦਿੱਲੀ ਦੀਆਂ ਸੜਕਾਂ ਨੂੰ ਵਿਸ਼ਵ ਪੱਧਰੀ ਬਣਾਉਣ ਦੀ ਵਚਨਬੱਧਤਾ ਹੈ।
ਬਾਬਾ ਸਾਹਿਬ ਅੰਬੇਡਕਰ ਸਕਾਲਰਸ਼ਿਪ ਦੇ ਤਹਿਤ ਐਸਸੀ ਅਤੇ ਐਸਟੀ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਨ ਲਈ ਵਜ਼ੀਫੇ ਦੇਣ ਦਾ ਵਾਅਦਾ, ਨਿਸ਼ੁਲਕ ਬੱਸ ਸਵਾਰੀ ਅਤੇ ਮੈਟਰੋ ਕਿਰਾਏ ਵਿੱਚ 50 ਪ੍ਰਤੀਸ਼ਤ ਦੀ ਛੋਟ ਦੀ ਗਰੰਟੀ ਦਿੱਤੀ ਗਈ ਹੈ। ਮੈਨੀਫੈਸਟੋ ਵਿੱਚ ਪੁਜਾਰੀਆਂ ਅਤੇ ਗੁਰਦੁਆਰਾ ਗ੍ਰੰਥੀਆਂ ਨੂੰ 18,000 ਰੁਪਏ ਮਹੀਨਾ ਵਿੱਤੀ ਸਹਾਇਤਾ ਅਤੇ ਕਿਰਾਏਦਾਰਾਂ ਨੂੰ ਮੁਫਤ ਬਿਜਲੀ ਅਤੇ ਪਾਣੀ ਦੇ ਲਾਭ ਦੇਣ ਦਾ ਵਾਅਦਾ ਕੀਤਾ ਗਿਆ ਹੈ।
ਕੇਜਰੀਵਾਲ ਨੇ ਕਿਹਾ ਕਿ ਚੋਣ ਮਨੋਰਥ ਪੱਤਰ ਆਪ ਦੇ ਸ਼ਾਸਨ ਦੇ ਫਲਸਫੇ ਦੀ ਪੁਸ਼ਟੀ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ, ਜੋ ਕਿ ਲੋਕ ਭਲਾਈ ਅਤੇ ਬੁਨਿਆਦੀ ਢਾਂਚੇ ਦੇ ਸੁਧਾਰਾਂ ਨੂੰ ਪਹਿਲ ਦਿੰਦਾ ਹੈ।
-
National2 months ago
ਦੋ ਕਾਰਾਂ ਦੀ ਟੱਕਰ ਦੌਰਾਨ 5 ਵਿਦਿਆਰਥੀਆਂ ਸਮੇਤ 7 ਵਿਅਕਤੀਆਂ ਦੀ ਮੌਤ
-
International2 months ago
ਚੰਡੀਗੜ੍ਹ ਦੀ ਹਰਮੀਤ ਢਿੱਲੋਂ ਨੂੰ ਟਰੰਪ ਨੇ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ
-
International2 months ago
ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦਾ ਕਤਲ, ਦੋ ਮੁਲਜ਼ਮ ਗ੍ਰਿਫਤਾਰ
-
National2 months ago
ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, 30,000 ਡਾਲਰ ਮੰਗੇ
-
International1 month ago
ਮੀਂਹ ਕਾਰਨ ਭਾਰਤ ਅਤੇ ਆਸਟ੍ਰੇਲੀਆ ਟੈਸਟ ਮੈਚ ਡਰਾਅ
-
National2 months ago
ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
-
Mohali2 months ago
ਬਾਬਾ ਫਤਹਿ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਪੂਰਵਕ ਮਨਾਇਆ
-
Mohali2 months ago
ਮਾਂ ਅੰਨਪੂਰਣਾ ਸੇਵਾ ਸਮਿਤੀ ਨੇ ਲੋੜਵੰਦ ਕੁੜੀ ਦੇ ਵਿਆਹ ਲਈ ਮਦਦ ਦਿੱਤੀ