ਯੂਕ੍ਰੇਨ : ਹੈਲੀਕਾਪਟਰ ਹਾਦਸੇ ਵਿੱਚ ਗ੍ਰਹਿ ਮੰਤਰੀ ਸਮੇਤ 16 ਵਿਅਕਤੀਆਂ ਦੀ ਮੌਤ

ਕੀਵ, 18 ਜਨਵਰੀ (ਸ.ਬ.) ਯੂਕ੍ਰੇਨ ਦੇ ਬਰੋਵਰੀ ਸ਼ਹਿਰ ਵਿਚ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਯੂਕ੍ਰੇਨ ਦੇ ਗ੍ਰਹਿ ਮੰਤਰੀ ਡੇਨਿਸ ਮੋਨਾਸਟਿਰਸਕੀ, ਉਨ੍ਹਾਂ ਦੇ ਡਿਪਟੀ ਯੇਵਗੇਨੀ ਐਨਿਨ ਅਤੇ 2 ਬੱਚਿਆਂ ਸਮੇਤ ਘੱਟੋ-ਘੱਟ 16 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦੋਂਕਿ 22 ਹੋਰ ਜ਼ਖ਼ਮੀ ਹੋ ਗਏ।

ਕੀਵ ਖੇਤਰੀ ਫੌਜੀ ਪ੍ਰਸ਼ਾਸਨ ਦੇ ਮੁਖੀ ਓਲੇਕਸੀ ਕੁਲੇਬਾ ਨੇ ਕਿਹਾ ਕਿ ਬਰੋਵਰੀ ਵਿੱਚ ਇੱਕ ਕਿੰਡਰਗਾਰਟਨ ਅਤੇ ਰਿਹਾਇਸ਼ੀ ਇਮਾਰਤਾਂ ਦੇ ਨੇੜੇ ਇੱਕ ਹੈਲੀਕਾਪਟਰ ਕਰੈਸ਼ ਹੋ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਦਸਿਆ ਕਿ ਕੁੱਲ 16 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚੋਂ 2 ਬੱਚੇ ਹਨ। ਉਨ੍ਹਾਂ ਵਿੱਚੋਂ 9 ਹੈਲੀਕਾਪਟਰ ਵਿੱਚ ਸਵਾਰ ਸਨ। ਹੋਰ 22 ਪੀੜਤ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 10 ਬੱਚੇ ਹਨ। ਪੁਲੀਸ ਅਧਿਕਾਰੀਆਂ ਨੇ ਦਸਿਆ ਕਿ ਹਾਦਸੇ ਵਿੱਚ ਦੀ ਮੌਤ ਹੋ ਗਈ।