ਸ਼ਿਮਲਾ ਨੇੜੇ ਸੜਕ ਹਾਦਸੇ ਵਿੱਚ ਪੰਜਾਬ ਦੇ 3 ਨੌਜਵਾਨਾਂ ਦੀ ਮੌਤ

ਸ਼ਿਮਲਾ, 24 ਜਨਵਰੀ (ਸ.ਬ.) ਸ਼ਿਮਲਾ ਦੇ ਸ਼ੋਘੀ-ਮੇਹਲੀ ਬਾਈਪਾਸ ਤੇ ਬੀਤੀ ਰਾਤ ਹਾਦਸੇ ਵਿੱਚ ਪੰਜਾਬ ਦੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਆਫ਼ਤ ਪ੍ਰਬੰਧਨ ਅਧਿਕਾਰੀਆਂ ਅਨੁਸਾਰ ਇੱਕ ਮਹਿੰਦਰਾ ਮੈਕਸਿਮੋ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ ਵਿੱਚ ਚਾਰ ਵਿਅਕਤੀਆਂ ਵਿੱਚੋਂ ਤਿੰਨ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਚੌਥੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਸ ਨੂੰ ਇਲਾਜ ਲਈ ਸ਼ਿਮਲਾ ਦੇ ਆਈ ਜੀ ਐਸ ਸੀ ਲਿਜਾਇਆ ਗਿਆ। ਮ੍ਰਿਤਕਾਂ ਦੀ ਪਛਾਣ ਕ੍ਰਿਸ਼ਨ (30) ਤੇ ਅਮਰ (18) ਦੋਵੇਂ ਵਾਸੀ ਨੰਗਲ ਅਤੇ ਰਾਜਵੀਰ (16) ਵਾਸੀ ਮਾਛੀਵਾੜਾ, ਲੁਧਿਆਣਾ ਵਜੋਂ ਹੋਈ ਹੈ।