ਅਮਰੀਕਾ ਵਿੱਚ ਦੋ ਥਾਵਾਂ ਤੇ ਗੋਲੀਬਾਬੀ ਕਾਰਨ 7 ਮੌਤਾਂ, 67 ਸਾਲ ਵਿਅਕਤੀ ਗ੍ਰਿਫ਼ਤਾਰ

ਸਾਨ ਫਰਾਸਸਿਕੋ, 24 ਜਨਵਰੀ (ਸ.ਬ.) ਸਾਨ ਫਰਾਂਸਿਸਕੋ ਦੇ ਨੇੜੇ ਹਾਫ ਮੂਨ ਬੇਅ ਸ਼ਹਿਰ ਵਿੱਚਗੋਲੀਬਾਰੀ ਦੀ ਘਟਨਾ ਵਿੱਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਇਸ ਸਬੰਧ ਵਿੱਚ ਮਸ਼ਕੂਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪੁਲੀਸ ਮੁਤਾਬਕ ਸਾਨ ਫਰਾਂਸਿਸਕੋ ਤੋਂ 48 ਕਿਲੋਮੀਟਰ ਦੂਰ ਹਾਫ ਮੂਨ ਬੇਅ ਕਸਬੇ ਵਿਚਲੇ ਖੇਤ ਵਿੱਚ ਹੋਈ ਗੋਲੀਬਾਰੀ ਵਿੱਚ ਚਾਰ ਮੌਤਾਂ ਹੋਈਆਂ ਤੇ ਟਰੱਕ ਕੰਪਨੀ ਵਿੱਚ ਹੋਈ ਗੋਲੀਬਾਰੀ ਵਿੱਚ ਤਿੰਨ ਵਿਅਕਤੀ ਮਾਰੇ ਗਏ। ਪੁਲੀਸ ਨੇ ਗੋਲੀਬਾਰੀ ਸਬੰਧੀ 1 ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਇਨ੍ਹਾਂ ਦੋਵਾਂ ਵਿਚੋਂ ਕਿਸੇ ਇਕ ਥਾਂ ਤੇ ਕੰਮ ਕਰਦਾ ਸੀ।