ਖਰੜ ਦੀ ਅਨਾਜ ਮੰਡੀ ਵਿੱਚ ਹੋਵੇਗਾ ਗਣਤੰਤਰ ਦਿਵਸ ਸਮਾਗਮ

ਖਰੜ 24 ਜਨਵਰੀ (ਸ਼ਮਿੰਦਰ ਸਿੰਘ )ਖਰੜ ਦਾ ਤਹਿਸੀਲ ਪੱਧਰੀ ਗਣਤੰਤਰ ਦਿਵਸ ਸਮਾਗਮ ਅਨਾਜ ਮੰਡੀ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ਉਪ ਮੰਡਲ ਮਜਿਸਟਰੇਟ ਖਰੜ, ਸ੍ਰੀ ਰਵਿੰਦਰ ਸਿੰਘ ਝੰਡਾ ਲਹਿਰਾਉਣ ਦੀ ਰਸਮ ਨਿਭਾਉਣਗੇ।

ਇਸ ਮੌਕੇ ਜਸਵਿੰਦਰ ਸਿੰਘ ਤਹਿਸੀਲਦਾਰ ਖਰੜ, ਅਮਰਜੀਤ ਸਿੰਘ ਸਬ ਰਜਿਸਟਰਾਰ ਖਰੜ, ਜਸਵੀਰ ਕੌਰ ਨਾਇਬ ਤਹਿਸੀਲਦਾਰ ਖਰੜ, ਪੁਨੀਤ ਬਾਂਸਲ ਨੈਬ ਤਸੀਲਦਾਰ ਘੜੂੰਆ, ਮਨਵੀਰ ਸਿੰਘ ਗਿੱਲ ਕਾਰਜਸਾਧਕ ਅਫਸਰ ਖਰੜ, ਮਨੀਸ਼ ਕੁਮਾਰ ਨਾਇਬ ਤਸੀਲਦਾਰ ਮਾਜਰੀ ਵੀ ਹਾਜਰ ਹੋਣਗੇ। ਗਣਤੰਤਰ ਦਿਵਸ ਮੌਕੇ ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ।

ਗਣਤਤਰ ਦਿਵਸ ਮੌਕੇ ਨਗਰ ਕੌਂਸਲ ਖਰੜ ਵਿੱਚ ਕੌਂਸਲ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਝੰਡਾ ਲਹਿਰਾਉਣਗੇ।