ਖੂਨਦਾਨ ਕੈਂਪ ਲਗਾਇਆ

ਐਸ.ਏ.ਐਸ ਨਗਰ, 24 ਜਨਵਰੀ (ਸ.ਬ.) ਸਮਾਜਸੇਵੀ ਸੰਸਥਾ ਫਾਰ ਏ ਕਾਜ਼ ਵਲੋਂ ਆਈ ਵੀ ਵਾਈ ਹਸਪਤਾਲ ਦੇ ਸਹਿਯੋਗ ਨਾਲ ਫੇਜ਼ 3 ਬੀ 1 ਵਿੱਚ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸਾਬਕਾ ਐਮ ਸੀ ਹਰਮਨ ਪ੍ਰੀਤ ਸਿੰਘ ਵੀ ਸ਼ਾਮਿਲ ਹੋਏ।

ਸੰਸਥਾ ਦੇ ਪ੍ਰਧਾਨ ਸz. ਨਵਰੂਪ ਸ਼ੇਰਗਿੱਲ ਨੇ ਦੱਸਿਆ ਕਿ ਕੈਂਪ ਦੌਰਾਨ 50 ਤੋਂ ਵੱਧ ਖੂਨਦਾਨੀਆਂ ਵਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਮੈਂਬਰ ਸੁਖਮਨੀ ਧਾਲੀਵਾਲ, ਹਰਮਨ ਸੰਧੂ, ਆਦਿਤਿਆ, ਸਹਿਜ, ਬਾਣੀ, ਅਨਮੋਲ ਅਤੇ ਹੋਰ ਮੈਂਬਰ ਹਾਜ਼ਰ ਸਨ।