ਵੱਖ ਵੱਖ ਖੇਡਾਂ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਣਗੇ ਲਾਰੈਂਸ ਪਬਲਿਕ ਸਕੂਲ ਦੇ ਖਿਡਾਰੀ

ਐਸ ਏ ਐਸ ਨਗਰ, 24 ਜਨਵਰੀ (ਸ.ਬ.) ਲਾਰੈਂਸ ਪਬਲਿਕ ਸਕੂਲ ਦੇ ਵਿਦਿਆਰਥੀ ਆਉਣ ਵਾਲੇ ਸਮੇਂ ਵਿੱਚ ਵੱਖ ਵੱਖ ਥਾਵਾਂ ਤੇ ਹੋਣ ਵਾਲੇ ਖੇਡ ਮੁਕਾਬਲਿਆਂ ਦੌਰਾਨ ਪੰਜਾਬ ਦੀ ਨੁਮਾਇੰਦਗੀ ਕਰਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਲਾਰੈਂਸ ਪਬਲਿਕ ਸਕੂਲ ਦੇ ਬੁਲਾਰੇ ਨੇ ਦੱਸਿਆ ਕਿ 12 ਤੋਂ 15 ਫਰਵਰੀ ਤਕ ਪਟਨਾ ਵਿੱਚ ਹੋਣ ਵਾਲੀ ਆਲ ਇੰਡੀਆ ਅਥਲੈਟਿਕ ਮੀਟ ਵਿੱਚ ਜਸਕਰਨ ਸਿੰਘ, ਸ਼ਿਵਦੀਪ ਸਿੰਘ, ਗੁਰਮਨਦੀਪ ਸਿੰਘ ਅਤੇ ਦਲਪ੍ਰੀਤ ਕੌਰ ਪੰਜਾਬ ਵਲੋਂ ਭਾਗ ਪੈਣਗੇ। ਇਸਦੇ ਨਾਲ ਹੀ ਸਮਰੀਨ, ਆਰਯਨ, ਪ੍ਰਥਮ ਸ਼ਰਮਾ, ਦਕਸ਼ ਸ਼ਰਮਾ, ਸਾਰੀਮ ਖਾਨ ਅਤੇ ਸਾਹਿਬ ਸਿੰਘ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ 12 ਤੋਂ 16 ਫਰਵਰੀ ਤਕ ਹੋਣ ਵਾਲੀ ਨੈਸ਼ਨਲ ਕਿਕ ਬਾਕਸਿੰਗ ਚੈਂਪੀਅਨ ਸ਼ਿਪ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਣਗੇ।

ਉਹਨਾਂ ਦੱਸਿਆ ਕਿ ਦੀਕਸ਼ਾ ਸ਼ਰਮਾ ਅਤੇ ਜਾਨ੍ਹਵੀ ਬਨਾਰਸ ਵਿੱਚ ਹੋਣ ਵਾਲੇ 27ਵੇਂ ਆਲ ਇੰਡੀਆ ਫੈਡਰੇਸ਼ਨ ਕਪ ਕੈਰਮ ਟੂਰਨਾਮੈਂਟ ਵਿੱਚ ਭਾਗ ਲੈਣਗੀਆਂ। ਇਸੇ ਤਰ੍ਹਾਂ ਮਾਨਯਾ ਬਤਰਾ ਅਤੇ ਏਕਮ ਕੌਰ ਕੋਲਕਾਤਾ ਵਿੱਚ ਹੋਣ ਵਾਲੀ ਸਬ ਜੂਨੀਅਰ ਆਰਟਿਸਟਿਕ ਚੈਂਪੀਅਨਸ਼ਿਪ ਵਿੱਚ ਭਾਗ ਲੈਣਗੀਆਂ ਅਤੇ ਤੇਜਸ ਮਿਸ਼ਰਾ ਅਤੇ ਭਵਯਾ ਕੰਬੋਜ ਨੂੰ ਇੰਟਰ ਸਕੂਲ ਨੈਸ਼ਨਲ ਸਕੇਟਿੰਗ ਚੈਂਪੀਅਨਸ਼ਿਪ ਲਈ ਚੁਣਿਆ ਗਿਆ ਹੈ।