ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਪੰਜਵੜ ਦਾ ਲਾਹੌਰ ਵਿੱਚ ਗੋਲੀਆਂ ਮਾਰ ਕੇ ਕਤਲ

ਲਾਹੌਰ, 6 ਮਈ (ਸ.ਬ.) ਖਾਲਿਸਤਾਨ ਕਮਾਂਡੋ ਫੋਰਸ (ਕੇ. ਸੀ.ਐਫ.) ਦੇ ਮੁਖੀ ਪਰਮਜੀਤ ਸਿੰਘ ਪੰਜਵੜ ਉਰਫ ਮਲਿਕ ਸਰਦਾਰ ਸਿੰਘ ਦਾ ਅੱਜ ਸਵੇਰੇ ਪਾਕਿਸਤਾਨ ਦੇ ਲਾਹੌਰ ਦੇ ਜੌਹਰ ਟਾਊਨ ਵਿੱਚ 2 ਅਣਪਛਾਤੇ ਬੰਦੂਕਧਾਰੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੋਟਰਸਾਈਕਲ ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਸਵੇਰੇ 6 ਵਜੇ ਦੇ ਕਰੀਬ ਜੋਹਰ ਟਾਊਨ ਸਥਿਤ ਸਨਫਲਾਵਰ ਸੋਸਾਇਟੀ ਵਿੱਚ ਆਪਣੇ ਘਰ ਦੇ ਬਾਹਰ ਸੈਰ ਕਰਦੇ ਸਮੇਂ ਪੰਜਵੜ ਦੇ ਗੰਨਮੈਨ ਸਮੇਤ ਉਸ ਦਾ ਕਤਲ ਕਰ ਦਿੱਤਾ।