ਸ਼ਾਸ਼ਤਰੀ ਮਾਡਲ ਸਕੂਲ ਦਾ ਨਤੀਜਾ 100 ਫੀਸਦੀ ਰਿਹਾ

ਐਸ ਏ ਐਸ ਨਗਰ, 25 ਮਈ (ਸ.ਬ.) ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜੇ ਵਿੱਚ ਸ਼ਾਸ਼ਤਰੀ ਮਾਡਲ ਸਕੂਲ ਫੇਜ਼-1 ਮੁਹਾਲੀ ਦਾ ਨਤੀਜਾ 100 ਫੀਸਦੀ ਰਿਹਾ। ਸਕੂਲ ਦੇ ਮੈਨੇਜਰ ਸ੍ਰੀ ਰਜਨੀਸ਼ ਸੇਵਕ ਨੇ ਦੱਸਿਆ ਕਿ ਸਕੂਲ ਦੇ ਸਾਰੇ ਵਿਦਿਆਰਥੀ ਪਾਸ ਹੋਏ ਹਨ।

ਸਕੂਲ ਮੁੱਖੀ ਸ੍ਰੀਮਤੀ ਆਰ. ਬਾਲਾ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਸੰਸਾਰ ਵਿੱਚ ਫੈਲੀ ਮਹਾਂਮਾਰੀ ਕਾਰਨ ਬੱਚਿਆਂ ਦੀ ਪੜ੍ਹਾਈ ਵਿੱਚ ਕਾਫੀ ਉਤਰਾਅ ਚੜਾਅ ਆਏ ਹਨ, ਪਰ ਫਿਰ ਵੀ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਇਸ ਸਾਨਦਾਰ ਨਤੀਜੇ ਨਾਲ ਵਿਦਿਆਰਥੀ ਬਹੁਤ ਖੁਸ਼ ਸਨ।