ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਦਾ ਸ਼ਾਨਦਾਰ ਨਤੀਜਾ ਕੁਮਾਰੀ ਵੰਦਨਾ ਨੇ ਏ. ਐਨ. ਐਮ ਭਾਗ ਦੂਜਾ ਵਿੱਚ ਪੰਜਾਬ ਵਿੱਚੋਂ ਹਾਸਿਲ ਕੀਤਾ ਪਹਿਲਾ ਸਥਾਨ

ਐਸ ਏ ਐਸ ਨਗਰ, 25 ਮਈ (ਸ.ਬ.) ਪੰਜਾਬ ਨਰਸਿੰਗ ਰਜਿਸਟਰੇਸ਼ਨ ਕੌਂਸਲ ਵੱਲੋਂ ਏ. ਐਨ. ਐਮ ਭਾਗ ਦੂਜਾ ਦੇ ਐਲਾਨੇ ਨਤੀਜਿਆਂ ਵਿੱਚ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਮੁਹਾਲੀ ਦੀ ਏ. ਐਨ. ਐਮ ਭਾਗ ਦੂਜਾ ਦੀ ਵਿਦਿਆਰਥਣ ਕੁਮਾਰੀ ਵੰਦਨਾ ਨੇ 1400 ਵਿੱਚੋਂ 1200 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸਦੇ ਨਾਲ ਹੀ ਕਾਲਜ ਦੀ ਏ. ਐਨ. ਐਮ ਭਾਗ ਦੂਜੇ ਦੀ ਵਿਦਿਆਰਥਣ ਜਯੋਤੀ ਨੇ 1175 ਅੰਕ ਪ੍ਰਾਪਤ ਕਰਕੇ ਪੰਜਵਾਂ ਸਥਾਨ ਪ੍ਰਾਪਤ ਕੀਤਾ ਹੈ।

ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਬੱਤਰਾ ਨੇ ਇਹਨਾਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉੱਜਵੱਲ ਭਵਿੱਖ ਦੀ ਕਾਮਨਾ ਕੀਤੀ। ਕਾਲਜ ਦੇ ਚੇਅਰਮੈਨ ਸ. ਤੇਗਬੀਰ ਸਿੰਘ ਵਾਲੀਆ, ਡਾਇਰੈਕਟਰ ਜਸਵਿੰਦਰ ਕੌਰ ਵਾਲੀਆ, ਡਾਇਰੈਕਟਰ ਫਾਇਨੈਂਸ ਜਪਨੀਤ ਕੌਰ ਵਾਲੀਆ ਨੇ ਕਿਹਾ ਕਿ ਵਿਦਿਾਰਥਣਾਂ ਨੇ ਇਹ ਪ੍ਰਾਪਤੀ ਹਾਸਿਲ ਕਰਕੇ ਕਾਲੇਜ ਦਾ ਨਾਮ ਰੌਸ਼ਨ ਕੀਤਾ ਹੈ।