ਹਨੇਰੀ ਕਾਰਨ ਜੜ੍ਹ ਤੋਂ ਪੁੱਟਿਆ ਗਿਆ 40 ਫੁਟ ਉੱਚਾ ਦਰਖਤ ਨਾਲ ਲੱਗਦੇ ਮਕਾਨ ਦੀ ਛੱਤ ਨਾਲ ਟਿਕਿਆ, ਵੱਡੇ ਨੁਕਸਾਨ ਤੋਂ ਬਚਾਓ

ਐਸ ਏ ਐਸ ਨਗਰ, 25 ਮਈ (ਸ਼ਬy) ਬੀਤੀ ਰਾਤ ਆਏ ਤੇਜ ਤੂਫਾਨ ਅਤੇ ਹਨੇਰੀ ਕਾਰਨ ਬੀਤੀ ਰਾਤ ਸਥਾਨਕ ਫੇ੭ 3 ਬੀ 1 ਵਿੱਚ ਲੱਗਿਆ ਇੱਕ ਲਗਭਗ 40 ਫੁੱਟ ਉੱਚਾ ਦਰਖਤ ਜੜ੍ਹ ਤੋਂ ਪੁੱਟਿਆ ਗਿਆ ਅਤੇ ਨਾਲ ਲੱਗਦੀ ਕੋਠੀ ਨੰਬਰ 432 ਦੀ ਛਤ ਨਾਲ ਜਾ ਕੇ ਟਿਕ ਗਿਆ।

ਕੋਠੀ ਮਾਲਕ ਅਤੇ ਰੈਜੀਡੈਂਟ ਵੈਲਫੇਅਰ ਐਸੋਸੀਏ੪ਨ ਫੇ੭ 3 ਬੀ 1 ਦੇ ਚੇਅਰਮੈਨ ਸzy ਦਵਿੰਦਰ ਸਿੰਘ ਭਾਟੀਆ ਨੇ ਦੱਸਿਆ ਕਿ ਬੀਤੀ ਰਾਤ ਆਏ ਤੇਜ ਤੂਫਾਨ ਦੌਰਾਨ ਇਹ ਦਰਖਤ ਜੜ੍ਹ ਤੋਂ ਪੁੱਟਿਆ ਗਿਆ ਹੈ ਅਤੇ ਉਹਨਾਂ ਦੇ ਘਰ ਦੀ ਛਤ ਨਾਲ ਟਿਕ ਗਿਆ ਹੈ। ਉਹਨਾਂ ਦੱਸਿਆ ਕਿ ਇਸ ਹਾਦਸੇ ਦੌਰਾਨ ਭਾਵੇਂ ਕੋਈ ਨੁਕਸਾਨ ਨਹੀਂ ਹੋਇਆ ਹੈ ਪਰੰਤੂ ਇਹ ਦਰਖਤ ਕਦੇ ਵੀ ਡਿੱਗ ਸਕਦਾ ਹੈ ਅਤੇ ਭਾਰੀ ਨੁਕਸਾਨ ਕਰ ਸਕਦਾ ਹੈ।

ਉਹਨਾਂ ਕਿਹਾ ਕਿ ਉਹਨਾਂ ਵਲੋਂ ਇਸ ਬਾਰੇ ਸਵੇਰੇ ਹੀ ਨਗਰ ਨਿਗਮ ਦੇ ਦਫਤਰ ਨੂੰ ਸੂਚਿਤ ਕੀਤਾ ਗਿਆ ਸੀ ਜਿਸਤੋਂ ਬਾਅਦ ਨਗਰ ਨਿਗਮ ਦਾ ਇੱਕ ਕਰਮਚਾਰੀ ਮੌਕਾ ਵੇਖਣ ਆਇਆ ਸੀ ਅਤੇ ਵਾਪਸ ਚਲਾ ਗਿਆ। ਉਸਤੋਂ ਬਾਅਦ ਪੂਰਾ ਦਿਨ ਲੰਘ ਜਾਣ ਦੇ ਬਾਵਜੂਦ ਇੱਥੇ ਕੋਈ ਨਹੀਂ ਆਇਆ ਹੈ। ਉਹਨਾਂ ਕਿਹਾ ਕਿ ਅੱਜ ਵੀ ਤੇਜ ਹਵਾਵਾਂ ਚਲਦੀਆਂ ਰਹੀਆਂ ਅਤੇ ਉਹਨਾਂ ਨੂੰ ਡਰ ਹੈ ਕਿ ਤੇਜ ਹਨੇਰੀ ਆਉਣ ਤੇ ਇਹ ਦਰਖਤ ਡਿੱਗ ਕੇ ਭਾਰੀ ਨੁਕਸਾਨ ਕਰ ਸਕਦਾ ਹੈ।

ਉਹਨਾਂ ਕਿਹਾ ਕਿ ਇਸ ਥਾਂ ਤੇ ਇਹ ਦਰਖਤ 25੍ਰ30 ਸਾਲ ਪਹਿਲਾਂ ਲਗਵਾਏ ਗਏ ਸਨ ਜਿਹੜੇ 35੍ਰ40 ਫੁੱਟ ਉੱਚੇ ਹਨ ਅਤੇ ਇਹਨਾਂ ਵਿੱਚੋਂ ਕਈਆਂ ਨੂੰ ਦੀਮਕ ਲੱਗੀ ਹੋਈ ਹੈ ਅਤੇ ਹੋਰਨਾਂ ਦਰਖਤਾਂ ਦੇ ਡਿੱਗਣ ਦਾ ਵੀ ਖਤਰਾ ਹੈ।

ਉਹਨਾਂ ਮੰਗ ਕੀਤੀ ਕਿ ਇਸ ਦਰਖਤ ਨੂੰ ਇੱਥੋਂ ਤੁਰੰਤ ਚੁਕਵਾਇਆ ਜਾਵੇ ਤਾਂ ਜੋ ਦੁਬਾਰਾ ਹਨੇਰੀ ਅਤੇ ਤੂਫਾਨ ਕਾਰਨ ਇਹ ਦੂਜੇ ਪਾਸੇ ਡਿੱਗ ਕੇ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਕਰ ਸਕੇ।