Connect with us

Punjab

ਮਿੰਨੀ ਟਰੱਕ ਅਤੇ ਕੰਟੇਨਰ ਦੀ ਟੱਕਰ ਦੌਰਾਨ 3 ਵਿਅਕਤੀਆਂ ਦੀ ਮੌਤ

Published

on

 

ਸੁਲਤਾਨਪੁਰ, 8 ਫਰਵਰੀ (ਸ.ਬ.) ਬੀਤੀ ਰਾਤ ਕਰੀਬ 12 ਵਜੇ ਯੂਪੀ ਦੇ ਸੁਲਤਾਨਪੁਰ ਵਿੱਚ ਐਕਸਪ੍ਰੈਸ ਵੇਅ ਤੇ ਪੂਰਵਾਂਚਲ ਕੰਟੇਨਰ ਨਾਲ ਡੀਸੀਐਮ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਡਰਾਈਵਰ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਰਾਹਗੀਰ ਰੁਕ ਗਏ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਣਕਾਰੀ ਲਈ। ਇਹ ਹਾਦਸਾ ਗੋਸਾਈਗੰਜ ਥਾਣਾ ਖੇਤਰ ਅਧੀਨ 129 ਮਾਈਲ ਸਟੋਨ ਅਰਵਲ ਕਿਰੀ ਕਰਵਲ ਨੇੜੇ ਵਾਪਰਿਆ। ਡੀਸੀਐਮ ਸਵਾਰ ਮੱਛੀ ਲੈ ਕੇ ਲਖਨਊ ਵਾਲੇ ਪਾਸੇ ਤੋਂ ਬਸਤੀ ਜਾ ਰਹੇ ਸਨ।

ਬੰਨੇ ਸਿੰਘ, ਤੇਜੁਲਾਲ ਅਤੇ ਟਰੱਕ ਮਾਲਕ ਮੁਹੰਮਦ ਰਫੀਕ ਮੱਧ ਪ੍ਰਦੇਸ਼ ਤੋਂ ਬੀਤੇ ਦਿਨ ਮਿੰਨੀ ਟਰੱਕ ਵਿੱਚ ਮੱਛੀਆਂ ਲੱਦ ਕੇ ਰੁਦਰਪੁਰ ਦੇਵਰੀਆ ਜਾਣ ਲਈ ਰਵਾਨਾ ਹੋਏ ਸਨ। ਬੰਨੇ ਸਿੰਘ ਟਰੱਕ ਚਲਾ ਰਿਹਾ ਸੀ। ਇਹ ਸਾਰੇ ਪੂਰਵਾਂਚਲ ਐਕਸਪ੍ਰੈਸਵੇਅ ਤੋਂ ਹੋ ਕੇ ਜਾ ਰਹੇ ਸਨ।

ਬੀਤੀ ਰਾਤ ਕਰੀਬ 12 ਵਜੇ ਗੋਸਾਈਗੰਜ ਥਾਣਾ ਖੇਤਰ ਦੇ ਪਿੰਡ ਗੌਰਾ ਨੇੜੇ ਲੰਘਦੇ ਸਮੇਂ ਮਿੰਨੀ ਟਰੱਕ ਬੇਕਾਬੂ ਹੋ ਕੇ ਅੱਗੇ ਜਾ ਰਹੇ ਕੰਟੇਨਰ ਨਾਲ ਟਕਰਾ ਗਿਆ। ਮਿੰਨੀ ਟਰੱਕ ਤੇਜ਼ ਰਫ਼ਤਾਰ ਤੇ ਸੀ। ਕੰਟੇਨਰ ਨਾਲ ਟਕਰਾਉਣ ਨਾਲ ਮਿੰਨੀ ਟਰੱਕ ਦੇ ਪਰਖੱਚੇ ਉੱਡ ਗਏ। ਬੰਨੇ ਸਿੰਘ ਅਤੇ ਤੇਜੁਲਾਲ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਟਰੱਕ ਮਾਲਕ ਮੁਹੰਮਦ ਰਫੀਕ ਗੰਭੀਰ ਜ਼ਖਮੀ ਹੋ ਗਿਆ।

ਹਾਦਸੇ ਦੀ ਸੂਚਨਾ ਮਿਲਦੇ ਹੀ ਗੋਸਾਈਗੰਜ ਥਾਣੇ ਦੀ ਪੁਲੀਸ ਅਤੇ ਉਪੇਡਾ ਦੀ ਟੀਮ ਮੌਕੇ ਤੇ ਪਹੁੰਚ ਗਈ। ਸਾਰਿਆਂ ਨੂੰ ਟਰੱਕ ਵਿੱਚੋਂ ਬਾਹਰ ਕੱਢ ਲਿਆ ਗਿਆ। ਜ਼ਖਮੀ ਮੁਹੰਮਦ ਰਫੀਕ ਨੂੰ ਕੁਰੇਭਾਰ ਸੀ.ਐਚ.ਸੀ. ਜਿੱਥੇ ਉਸ ਦੀ ਮੌਤ ਹੋ ਗਈ। ਯੂਪੀਡੀਏ ਦੀ ਪੈਟਰੋਲਿੰਗ ਟੀਮ ਦੇ ਐਸਡੀਓ ਰਾਮ ਜਗਤ ਤਿਵਾੜੀ ਨੇ ਦੱਸਿਆ ਕਿ ਨੁਕਸਾਨੇ ਵਾਹਨ ਨੂੰ ਕਰੇਨ ਦੀ ਮਦਦ ਨਾਲ ਮੁੱਖ ਸੜਕ ਤੋਂ ਹਟਾਇਆ ਗਿਆ ਅਤੇ ਆਵਾਜਾਈ ਬਹਾਲ ਕਰ ਦਿੱਤੀ ਗਈ। ਹਾਦਸੇ ਸਬੰਧੀ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਭਟਮਈ ਚੌਕੀ ਦੇ ਇੰਚਾਰਜ ਜਤਿੰਦਰ ਯਾਦਵ ਨੇ ਦੱਸਿਆ ਕਿ ਪੁਲੀਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

Continue Reading

Mohali

ਆਮ ਆਦਮੀ ਪਾਰਟੀ ਦਾ ਝਾੜੂ ਹੋਇਆ ਤੀਲਾ ਤੀਲਾ : ਸੰਜੀਵ ਵਸ਼ਿਸ਼ਠ

Published

on

By

 

 

ਦਿੱਲੀ ਚੋਣਾਂ ਵਿੱਚ ਮਿਲੀ ਜਿੱਤ ਭਾਜਪਾ ਨੇ ਮਨਾਇਆ ਜ਼ਸ਼ਨ

ਐਸ ਏ ਐਸ ਨਗਰ, 8 ਫਰਵਰੀ (ਸ.ਬ.) ਭਾਜਪਾ ਦੇ ਜਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਠ ਨੇ ਕਿਹਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਮਿਲੀ ਸ਼ਾਨਦਾਰ ਜਿੱਤ ਨਾਲ ਸਾਬਿਦ ਹੋ ਗਿਆ ਹੈ ਕਿ ਦਿੱਲੀ ਦੀ ਜਨਤਾ ਵਲੋਂ ਆਮ ਆਦਮੀ ਪਾਰਟੀ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਹੈ ਅਤੇ ਆਮ ਆਦਮੀ ਪਾਰਟੀ ਦਾ ਝਾੜੂ ਤੀਲਾ ਤੀਲਾ ਹੋ ਕੇ ਖਿੰਡ ਗਿਆ ਹੈ।

ਭਾਜਪਾ ਦੀ ਜਿੱਤ ਦੀ ਖੁਸ਼ੀ ਵਿੱਚ ਭਾਜਪਾ ਆਗੂਆਂ ਅਤੇ ਵਰਕਰਾਂ ਵਲੋਂ ਮੁਹਾਲੀ ਦੇ ਭਾਜਪਾ ਵਰਕਰਾਂ ਵਲੋਂ ਜਸ਼ਨ ਮਣਾਏ ਜਾਨ ਦੌਰਾਨ ਉਹਨਾਂ ਕਿਹਾ ਕਿ ਆਮ ਆਦਮੀ ਦੀ ਹਾਰ ਦਾ ਕਾਰਨ ਇਹਨਾਂ ਵੱਲੋਂ ਕੀਤੇ ਹੋਏ ਝੂਠੇ ਵਾਅਦੇ ਅਤੇ ਦਿੱਲੀ ਦੇ ਲੋਕਾਂ ਨੇ ਇਹਨਾਂ ਨੂੰ ਝੁਠਲਾ ਕੇ ਬੀਜੇਪੀ ਨੂੰ ਜਿੱਤ ਦਵਾਈ ਤਾਂ ਜੋ ਡਬਲ ਇੰਜਨ ਦੀ ਸਰਕਾਰ ਦਿੱਲੀ ਵਿੱਚ ਚਲਾਈ ਜਾ ਸਕੇ। ਉਹਨਾਂ ਕਿਹਾ ਕਿ ਅਗਲੀ ਵਾਰ ਪੰਜਾਬ ਵਿੱਚ ਵੀ ਭਾਜਪਾ ਦੀ ਸਰਕਾਰ ਬਣੇਗੀ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਿਸ਼ਿਸਟ ਅਤੇ ਬੀਜੇਪੀ ਦੇ ਵਰਕਰਾਂ ਨੇ ਮਿਲ ਕੇ ਪਾਇਆ ਭੰਗੜਾ ਅਤੇ ਲੱਡੂ ਵੰਡ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਾਇਆ।

Continue Reading

Mohali

ਸ੍ਰੀ ਗੁਰੂ ਹਰਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਏ

Published

on

By

 

ਐਸ ਏ ਐਸ ਨਗਰ, 8 ਫਰਵਰੀ (ਸ.ਬ.) ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧੀ ਵਿੱਚ ਇਤਿਹਾਸਕ ਗੁਰੂਦੁਆਰਾ ਸ੍ਰੀ ਅੰਬ ਸਾਹਿਬ ਤੋਂ ਨਗਰ ਕੀਰਤਨ ਸਜਾਏ ਗਏ। ਨਗਰ ਕੀਰਤਨ ਗੁਰੂਦੁਆਰਾ ਸ੍ਰੀ ਅੰਬ ਸਾਹਿਬ ਤੋਂ ਆਰੰਭ ਹੋ ਕੇ ਲੰਬਿਆ ਦੇ ਗੁਰੂਦਆਰਾ ਸੀz ਅੰਗੀਠਾ ਸਾਹਿਬ, ਗੁਰੂਦੁਆਰਾ ਸਿੰਘ ਸ਼ਹੀਦਾ ਸੋਹਾਣਾ, ਫੇਜ਼ 7 ਦੀਆਂ ਲਾਈਟਾਂ, ਗੁਰੂਦੁਆਰਾ ਸਾਚਾ ਧਨ, 3-5 ਦੀਆਂ ਲਾਈਟਾਂ, ਗੁਰੂਦੁਆਰਾ ਸਾਹਿਬਵਾੜਾ ਫੇਜ਼ 5, ਚੀਮ ਹਸਪਤਾਲ, ਬੋਗਨਵਿਲਾ ਪਾਰਕ, ਗੁਰੂਦੁਆਰਾ ਸ੍ਰੀ ਕਲਗੀਧਰ ਸਿੰਘ ਸੋਭਾ ਫੇਜ਼ 4, ਸਾਬਿਜਾਦਾ ਅਜੀਤ ਸਿੰਘ ਮਾਰਕੀਟ ਫੇਜ਼ 4, ਗੁਰੂਦੁਆਰਾ ਸਿੰਘ ਸਭਾ ਫੇਜ਼ 1, ਪੁਾਣਾ ਡੀ ਸੀ ਦਫਤਰ, ਫਰੈਂਕੋ ਹੋਟਲ ਹੁੰਦਾ ਹੋਇਆ ਗੁਰੂਦੁਆਰਾ ਸਾਹਿਬਜਾਦਾ ਅਜੀਤ ਸਿੰੰਘ ਫੇਜ਼ 2 ਵਿਖੇ ਸਮਾਪਤ ੋਇਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ।

ਨਗਰ ਕੀਰਤਨ ਵਿੱਚ ਵੱਡੀ ਗਿਣਤੀ ਸੰਗਤਾ ਨੇ ਭਾਗ ਲਿਆ। ਨਗਰ ਕੀਰਤਨ ਦਾ ਥਾਂ ਥਾਂ ਤੇ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਵਲੋਂ ਲੰਗਰ ਲਗਾਏ ਗਏ।

Continue Reading

Chandigarh

ਪੰਜਾਬ ਸਰਕਾਰ ਕੇਂਦਰ ਦੀ ਤਰਜ ਤੇ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਨੂੰ ਸੰਵਿਧਾਨਿਕ ਦਰਜਾ ਦੇਵੇ : ਪ੍ਰੋ. ਬਡੂੰਗਰ

Published

on

By

 

 

ਚੰਡੀਗੜ੍ਹ, 8 ਫਰਵਰੀ (ਸ.ਬ.) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕੇਂਦਰ ਸਰਕਾਰ ਵੱਲੋਂ ਰਾਸ਼ਟਰੀ ਪਛੜੀ ਸ਼੍ਰੇਣੀ ਕਮਿਸ਼ਨ ਨੂੰ ਸੰਵਿਧਾਨਿਕ ਦਰਜਾ ਦਿੱਤੇ ਜਾਣ ਦਾ ਸਵਾਗਤ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਵੀ ਕੇਂਦਰ ਦੀ ਤਰਜ ਤੇ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਨੂੰ ਸੰਵਿਧਾਨਿਕ ਦਰਜਾ ਦੇਵੇ।

ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਉਨਾਂ ਵੱਲੋਂ ਪੰਜਾਬ ਰਾਜ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ਤੇ ਖ਼ੁਦ ਪੰਜ ਸਾਲ ਬਤੌਰ ਚੇਅਰਮੈਨ ਵਜੋਂ ਸੇਵਾਵਾਂ ਨਿਭਾਈਆਂ ਗਈਆਂ ਹਨ ਅਤੇ ਪਹਿਲਾਂ ਤੋਂ ਹੀ ਉਨਾਂ ਵੱਲੋਂ ਮੰਗ ਕੀਤੀ ਜਾਂਦੀ ਰਹੀ ਹੈ ਕਿ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਨੂੰ ਸੰਵਿਧਾਨਿਕ ਦਰਜਾ ਦਿੱਤਾ ਜਾਵੇ ਤਾਂ ਜੋ ਇਸ ਦਾ ਕਾਨੂੰਨਨ ਤੌਰ ਤੇ ਵਿਧੀ ਵਿਧਾਨ ਤਿਆਰ ਕੀਤਾ ਜਾ ਸਕੇ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕੇਂਦਰ ਦੀ ਤਰਜ ਤੇ ਰਾਸ਼ਟਰੀ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਨੂੰ ਸੰਵਿਧਾਨਿਕ ਦਰਜਾ ਪ੍ਰਦਾਨ ਕੀਤਾ ਜਾਵੇ। ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਪੰਜਾਬ ਦੇ ਸਪੀਕਰ ਨੂੰ ਚਿੱਠੀ ਲਿਖਣਗੇ।

Continue Reading

Latest News

Trending