Connect with us

Mohali

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਆਯੋਜਿਤ

Published

on

 

ਐਸ ਏ ਐਸ ਨਗਰ, 12 ਫਰਵਰੀ (ਸ.ਬ.) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਚੱਪੜਚਿੜੀ ਵਿਖੇ ਦਵਿੰਦਰ ਸਿੰਘ ਜਿਲਾ ਪ੍ਰਧਾਨ ਮੁਹਾਲੀ ਦੇ ਸਰਪ੍ਰਸਤੀ ਹੇਠ ਹੋਈ ਜਿਸ ਵਿੱਚ ਹੇਠ ਲਿਖੇ ਮੁੱਦਿਆਂ ਦੇ ਵਿਚਾਰ ਕੀਤਾ ਗਿਆ।

ਮੀਟਿੰਗ ਵਿੱਚ ਕਿਹਾ ਗਿਆ ਕਿ 5 ਮਾਰਚ ਨੂੰ ਰਾਜਧਾਨੀਆਂ ਦਾ ਘਿਰਾਓ ਕੀਤਾ ਜਾਵੇਗਾ ਜੋ ਕਿ ਅਣਮਿੱਥੇ ਸਮੇਂ ਲਈ ਹੋਵੇਗਾ। ਮੀਟਿੰਗ ਵਿੱਚ ਬਲਾਕ ਪ੍ਰਧਾਨਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਕਿ ਸਾਰੇ ਬਲਾਕ ਪ੍ਰਧਾਨ 30 ਟਰਾਲੀਆਂ ਲੈ ਕੇ ਆਉਣ ਅਤੇ ਜਿਲਾ ਕਮੇਟੀ ਦੇ ਹਰੇਕ ਮੈਂਬਰ ਨੂੰ ਪੰਜ ਟਰਾਲੀਆਂ ਦਾ ਬੰਦੋਬਸਤ ਕਰਨ ਦੀਆਂ ਡਿਊਟੀਆਂ ਲਾਈਆਂ ਗਈਆਂ।

ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਆਵਾਰਾ ਪਸ਼ੂਆਂ ਤੇ ਕਾਬੂ ਕਰਨ ਲਈ ਕਾਰਵਾਈ ਕੀਤੀ ਜਾਵੇ ਜਿਹੜੇ ਫਸਲਾਂ ਦਾ ਉਜਾੜਾ ਕਰਦੇ ਹਨ ਅਤੇ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ। ਇਸਦੇ ਨਾਲ ਹੀ ਮੰਗ ਕੀਤੀ ਗਈ ਕਿ ਦੂਸਰੇ ਦੇਸ਼ਾਂ ਨਾਲ ਵਪਾਰ ਕਰਨ ਲਈ ਸਾਡੇ ਬਾਰਡਰ ਖੋਲੇ ਜਾਣ ਅਤੇ ਪੰਜਾਬ ਲਈ ਬਾਘਾ ਬਾਰਡਰ ਖੋਲਿਆ ਜਾਵੇ। ਇਸਦੇ ਨਾਲ ਹੀ ਕਿਸਾਨ ਮਜ਼ਦੂਰਾਂ ਦੀ ਬੁਢਾਪਾ ਪੈਨਸ਼ਨ ਲਾਗੂ ਕਰਨ ਅਤੇ ਕਿਸਾਨ ਮਜ਼ਦੂਰਾਂ ਦਾ ਸਾਰਾ ਕਰਜ਼ਾ ਮਾਫ ਕਰਨ ਦੀ ਮੰਗ ਵੀ ਕੀਤੀ ਗਈ।

ਇਸ ਮੌਕੇ ਦਰਸ਼ਨ ਸਿੰਘ ਦੁਰਾਲੀ ਬਲਾਕ ਪ੍ਰਧਾਨ ਮੁਹਾਲੀ, ਜਸਪਾਲ ਸਿੰਘ ਨਿਆਮੀਆਂ, ਗੁਰਮੀਤ ਸਿੰਘ ਖੂਨੀ ਮਾਜਰਾ ਬਲਾਕ ਪ੍ਰਧਾਨ ਖਰੜ, ਅਮਰੀਕ ਸਿੰਘ ਭੋਲਾ ਬਲਾਕ ਮਾਜਰੀ ਪ੍ਰਧਾਨ, ਕੁਲਦੀਪ ਸਿੰਘ ਕੁਰੜੀ, ਜਸਵੰਤ ਸਿੰਘ ਪੂਨੀਆ, ਸੋਹਣ ਸਿੰਘ ਚੱਪੜਚਿੜੀ, ਸ਼ੇਰ ਸਿੰਘ ਚੋਲਟਾ, ਸਪਿੰਦਰ ਸਿੰਘ ਤੋਲੇ ਮਾਜਰਾ, ਸੋਨੀ ਰਸਨਹੇੜੀ, ਗੁਰੀ ਤੇਲੇ ਮਾਜਰਾ, ਅਮਨਦੀਪ ਸਿੰਘ ਬਡਾਲਾ, ਭਜਨ ਸਿੰਘ ਦੁਰਾਲੀ, ਸੁਰਿੰਦਰ ਸਿੰਘ ਬਰਿਆਲੀ, ਕੁਲਵੰਤ ਸਿੰਘ ਚਿੱਲਾ, ਰਣਬੀਰ ਸਿੰਘ ਗਰੇਵਾਲ, ਮਨਜਿੰਦਰ ਸਿੰਘ ਭੜੋਜੀਆ, ਰਣਧੀਰ ਸਿੰਘ, ਸੁੱਖੀ ਕੈਲੋ, ਏਕਮਜੋਤ ਕੈਲੋ, ਦਰਸ਼ਨ ਸਿੰਘ, ਪਰਮਿੰਦਰ ਸਿੰਘ, ਜਰਨੈਲ ਸਿੰਘ ਘੜੂੰਆ, ਜਤਿੰਦਰ ਸਿੰਘ, ਪੱਪੀ ਘੜੂੰਆ, ਬਲਵਿੰਦਰ ਸਿੰਘ ਗੋਲਡੀ, ਕੇਸਰ ਸਿੰਘ ਮਾਣਕ ਮਾਜਰਾ, ਨਰਿੰਦਰ ਸਿੰਘ ਮਾਣਕ ਮਾਜਰਾ, ਬਲਵੀਰ ਸਿੰਘ ਦੁਰਾਲੀ ਵੀ ਹਾਜਰ ਸਨ।

Continue Reading

Mohali

ਰਾਜਪੁਰਾ ਪੁਲੀਸ ਵਲੋਂ ਆਈਲੈਟਸ ਤੇ ਇਮੀਗ੍ਰੇਸ਼ਨ ਸੈਂਟਰਾਂ ਤੇ ਛਾਪੇਮਾਰੀ, ਵੱਡੀ ਗਿਣਤੀ ਵਿੱਚ ਪਾਸਪੋਰਟ ਕਬਜ਼ੇ ਵਿੱਚ ਲਏ

Published

on

By

 

ਬਰਾਮਦ ਹੋਏ ਪਾਸਪੋਰਟ ਦੇ ਮਾਲਕਾਂ ਦੇ ਘਰਦਿਆਂ ਨਾਲ ਗੱਲਬਾਤ ਉਪਰੰਤ ਕੀਤੇ ਜਾਣਗੇ ਵਾਪਸ : ਐਸਐਚ ਓ ਸਿਟੀ ਬਲਵਿੰਦਰ ਸਿੰਘ

ਰਾਜਪੁਰਾ, 12 ਫਰਵਰੀ (ਜਤਿੰਦਰ ਲੱਕੀ) ਬੀਤੇ ਦਿਨੀਂ ਅਮਰੀਕਾ ਵੱਲੋਂ 104 ਭਾਰਤੀਆਂ ਨੂੰ ਡੀਪੋਰਟ ਕਰਨ ਤੋਂ ਬਾਅਦ ਪੁਲੀਸ ਵਲੋਂ ਡੌਂਕੀ ਲਗਾ ਕੇ ਅਮਰੀਕਾ ਭੇਜਣ ਵਾਲੇ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ਉੱਪਰ ਦਬਿਸ਼ ਦਿੱਤੀ ਗਈ ਹੈ। ਰਾਜਪੁਰਾ ਵਿੱਚ ਥਾਣਾ ਸਿਟੀ ਦੇ ਐਸ ਐਚ ਓ ਇੰਸਪੈਕਟਰ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਵੱਲੋਂ ਸ਼ਹਿਰ ਦੇ ਪ੍ਰਮੁਖ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ਉੱਪਰ ਅਚਾਨਕ ਛਾਪੇਮਾਰੀ ਕੀਤੀ ਅਤੇ ਉਹਨਾਂ ਕੋਲ ਰੱਖੇ ਪਾਸਪੋਰਟ ਅਤੇ ਫਾਈਲਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਥਾਣਾ ਸਿਟੀ ਐਸ ਐਚ ਓ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ਦੇ ਵਿੱਚ ਮੌਜੂਦ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ਦੇ ਉੱਪਰ ਜਾਂਚ ਕੀਤੀ ਗਈ ਹੈ ਅਤੇ ਇਹਨਾਂ ਦਫਤਰਾਂ ਵਿੱਚੋਂ ਲਗਭਗ 60 ਦੇ ਕਰੀਬ ਪਾਸਪੋਰਟ ਕਬਜ਼ੇ ਵਿੱਚ ਲਏ ਗਏ ਹਨ ਅਤੇ ਨਾਲ ਹੀ ਕੁੱਝ ਫਾਈਲਾਂ ਅਤੇ ਡਾਇਰੀਆਂ ਵੀ ਜਾਂਚ ਲਈ ਲਈਆਂ ਗਈਆਂ ਹਨ।

ਉਹਨਾਂ ਕਿਹਾ ਕਿ ਪੁਲੀਸ ਵਲੋਂ ਜਾਂਚ ਕੀਤੀ ਜਾਵੇਗੀ ਅਤੇ ਇੱਥੇ ਮਿਲੇ ਪਾਸਪੋਰਟਾਂ ਦੇ ਮਾਲਕਾਂ ਨਾਲ ਸੰਪਰਕ ਕਰ ਉਹਨਾਂ ਤੋਂ ਵੀ ਪੁੱਛਗਿਛ ਕੀਤੀ ਜਾਵੇਗੀ ਕਿ ਉਨਾਂ ਨੇ ਇਹ ਪਾਸਪੋਰਟ ਇਨਾਂ ਆਈਲੈਸ ਸੈਂਟਰ ਵਿੱਚ ਕਿਉਂ ਜਮਾ ਕਰਾਏ ਹਨ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਜੋ ਵੀ ਵਿਅਕਤੀ ਨੌਜਵਾਨਾਂ ਨੂੰ ਡੌਂਕੀ ਲਗਵਾ ਕੇ ਅਮਰੀਕਾ ਭੇਜਦੇ ਹਨ ਜਾਂ ਫਿਰ ਜੋ ਨੌਜਵਾਨ ਡੌਂਕੀ ਜਾਂ ਫਿਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਣਗੇ ਉਹਨਾਂ ਖਿਲਾਫ ਵੀ ਪੁਲੀਸ ਦੇ ਵੱਲੋਂ ਕਾਰਵਾਈ ਕੀਤੀ ਜਾਵੇਗੀ।

Continue Reading

Mohali

ਸੀ-ਪੀ 67 ਅਤੇ ਬੈਸਟੈਕ ਮਾਲ ਸੈਕਟਰ 66 ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰਕੇ ਵੇਚਣ ਵਾਲੇ ਗੈਂਗ ਦੇ 2 ਵਿਅਕਤੀ ਕਾਬੂ

Published

on

By

 

8 ਮੋਟਰਸਾਇਕਲ ਅਤੇ 2 ਸਕੂਟਰੀਆਂ ਬਰਾਮਦ

ਐਸ ਏ ਐਸ ਨਗਰ, 12 ਫਰਵਰੀ (ਸ.ਬ.) ਮੁਹਾਲੀ ਪੁਲੀਸ ਨੇ ਸੀ-ਪੀ 67 ਅਤੇ ਬੈਸਟੈਕ ਮਾਲ ਸੈਕਟਰ 66, ਮੁਹਾਲੀ ਦੇ ਬਾਹਰੋਂ ਮੋਟਰਸਾਇਕਲ ਚੋਰੀ ਕਰਕੇ ਵੇਚਣ ਵਾਲੇ ਗੈਂਗ ਦੇ 2 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਤੋਂ ਚੋਰੀ ਕੀਤੇ 8 ਮੋਟਰਸਾਇਕਲ ਅਤੇ 2 ਸਕੂਟਰੀਆਂ ਬਰਾਮਦ ਕੀਤੀਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਥਾਣਾ ਫੇਜ਼-11 ਦੇ ਮੁੱਖ ਅਫਸਰ ਇੰਸਪੈਕਟਰ ਗਗਨਦੀਪ ਸਿੰਘ ਦੀ ਨਿਗਰਾਨੀ ਹੇਠ ਪੁਲੀਸ ਟੀਮ ਵਲੋਂ ਕਾਬੂ ਕੀਤਾ ਗਿਆ ਹੈ। ਕਾਬੂ ਕੀਤੇ ਗਏ ਵਿਅਕਤੀਆਂ ਦੀ ਪਹਿਚਾਨ ਕਰਨਦੀਪ ਸਿੰਘ ਉਰਫ ਕਰਨ ਅਤੇ ਗੁਰਜੀਤ ਸਿੰਘ (ਦੋਵੇਂ ਵਾਸੀ ਪਿੰਡ ਬੰਡਾਲਾ ਕਲਾ, ਜਿਲਾ ਅਮ੍ਰਿਤਸਰ) ਵਜੋਂ ਹੋਈ ਹੈ ਅਤੇ ਇਹ ਦੋਵੇਂ ਸੀ-ਪੀ 67 ਅਤੇ ਬੈਸਟੈਕ ਮਾਲ ਸੈਕਟਰ 66 ਮੁਹਾਲੀ ਦੇ ਬਾਹਰੋਂ ਮੋਟਰਸਾਇਕਲ ਚੋਰੀ ਕਰਕੇ ਵੇਚਦੇ ਸਨ।

ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਪਾਸੋਂ ਅੱਲਗ ਅੱਲਗ ਜਗ੍ਹਾ ਤੋਂ ਚੋਰੀ ਕਰਕੇ ਅਮ੍ਰਿਤਸਰ ਦੇ ਏਰੀਆ ਦੇ ਨੇੜੇ ਵੇਚੇ 8 ਮੋਟਰਸਾਇਕਲ ਅਤੇ 2 ਸਕੂਟਰੀਆ ਬ੍ਰਾਮਦ ਕੀਤੀਆਂ ਗਈਆਂ ਹਨ। ਪੁਲੀਸ ਵਲੋਂ ਇਹਨਾਂ ਦੋਵਾਂ ਦੇ ਖਿਲਾਫ ਬੀ ਐਨ ਐਸ ਐਕਟ ਦੀ ਧਾਰਾ 303 (2) ਅਧੀਨ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

Continue Reading

Mohali

ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

Published

on

By

 

 

ਐਸ ਏ ਐਸ ਨਗਰ, 12 ਫਰਵਰੀ (ਸ.ਬ.) ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਹਿਰ ਅਤੇ ਆਸਪਾਸ ਦੇ ਖੇਤਰਾਂ ਦੇ ਗੁਰੂਘਰਾਂ ਵਿੱਚ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਣਾਇਆ ਗਿਆ। ਇਸ ਸੰਬੰਧੀ ਸਥਾਨਕ ਫੇਜ਼ 7 ਵਿੱਚ ਸਥਿਤ ਸ੍ਰੀ ਰਵਿਦਾਸ ਜੀ ਡਾਇਮੰਡ ਟੈਂਪਲ ਵਿਖੇ ਅੱਜ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਗਏ ਜਿਹਨਾਂ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਲਗਵਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

ਇਸ ਦੌਰਾਨ ਗੁਰੂਦੁਆਰਾ ਸਾਹਿਬ ਸੈਕਟਰ 70, ਗੁਰੂਦੁਆਰਾ ਸਾਹਿਬ ਫੇਜ਼ 5, ਮੁਹਾਲੀ ਪਿੰਡ, ਫੇਜ਼ ਇੱਕ, ਪਿੰਡ ਮਟੌਰ, ਦੁਰਾਲੀ, ਰਾਏਪੁਰ ਖੁਰਦ, ਮੌਲੀ ਬੈਦਵਾਣ, ਸੋਹਾਣਾ, ਮਟੌਰ, ਕੁੰਬੜਾ, ਮਾਣਕਪੁਰ ਕੱਲਰ, ਕੰਬਾਲਾ, ਬਾਕਰਪੁਰ ਸਮੇਤ ਹੋਰਨਾਂ ਥਾਵਾਂ ਤੇ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਾਈ ਮਲਕੀਤ ਸਿੰਘ ਦੇ ਇੰਨਟਰਨੈਸ਼ਨ ਢਾਡੀ ਜੱਥੇ ਨੇ ਭਗਤ ਰਵਿਦਾਸ ਜੀ ਦਾ ਜੀਵਨ ਬ੍ਰਿਤਾਂਤ ਸੰਗਤਾਂ ਨੂੰ ਢਾਡੀ ਵਾਰਾਂ ਵਿੱਚ ਵਿਸਥਾਰ ਸਹਿਤ ਜਾਣੂ ਕਰਵਾਇਆ। ਸ਼੍ਰੋਮਣੀ ਪ੍ਰਚਾਰਕ ਭਾਈ ਗੁਰਬਚਨ ਸਿੰਘ ਜਵੱਦੀ ਟਕਸਾਲ ਵਾਲਿਆਂ ਆਪਣੇ ਪ੍ਰਵਚਨਾਂ ਰਾਹੀ ਭਗਤ ਰਵਿਦਾਸ ਜੀ ਦੁਆਰਾ ਉਚਾਰਣ ਕੀਤੀ ਗਈ ਧੁਰ ਕੀ ਬਾਣੀ ਦੇ 16 ਰਾਗਾਂ ਵਿੱਚ 40 ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਸ਼ੋਭਿਤ ਹੋਣ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਭਾਈ ਵਾਵਲਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਵਾਲਿਆਂ ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ।

ਇਸ ਤੋਂ ਇਲਾਵਾ ਭਾਈ ਦਲੀਪ ਸਿੰਘ ਗੁ ਦੁੱਖ ਨਿਵਾਰਨ ਸਾਹਿਬ ਜੀ ਲੁਧਿਆਣਾ, ਭਾਈ ਗੁਰਲਾਲ ਸਿੰਘ, ਹਰਜੱਸੇ ਕੀਰਤਨੀ ਜੱਥਾ, ਭਾਈ ਹਰਪ੍ਰੀਤ ਸਿੰਘ, ਭਾਈ ਸ਼ਮਸ਼ੇਰ ਸਿੰਘ, ਬਾਬਾ ਦੀਪ ਸਿੰਘ ਜੀ ਕਵੀਸ਼ਰੀ ਜੱਥਾ, ਮਿੱਤਰ ਪਿਆਰੇ ਨੂੰ ਕੀਤਰਨੀ ਜੱਥਾ, ਸ਼੍ਰੋਮਣੀ ਪ੍ਰਚਾਰਕ ਭਾਈ ਜਰਨੈਲ ਸਿੰਘ ਲੁਧਿਆਣੇ ਵਾਲੇ, ਭਾਈ ਸੰਦੀਪ ਸਿੰਘ ਸ੍ਰੀ ਅਨੰਦਪੁਰ ਸਾਹਿਬ ਜੀ ਵਾਲੇ, ਭਗੜਾਨੇ ਵਾਲਿਆਂ ਦਾ ਕਵੀਸ਼ਰੀ ਜੱਥਾ, ਭਾਈ ਰਵਿੰਦਰ ਸਿੰਘ ਦੇ ਜੱਥਿਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਇੰਦਰਜੀਤ ਸਿੰਘ, ਭਾਈ ਜਸਵੰਤ ਸਿੰਘ, ਭਾਈ ਹਰਬਖਸ਼ ਸਿੰਘ ਅਤੇ ਭਾਈ ਗੁਰਮੀਤ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ। ਗੁਰੂ ਕਾ ਲੰਗਰ ਸਾਰਾ ਦਿਨ ਅਤੁੱਟ ਵਰਤਾਇਆ ਗਿਆ।

ਇਸ ਮੌਕੇ ਹਰ ਵਿਭਾਗ ਦੇ ਮਾਹਿਰ ਡਾਕਟਰਾਂ ਵਲੋ ਮਰੀਜਾਂ ਦਾ ਮੁਆਇਨਾ ਕੀਤਾ ਗਿਆ ਅਤੇ ਦਵਾਈ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਦਿਤੀ ਗਈ।

Continue Reading

Latest News

Trending