Connect with us

Mohali

ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ

Published

on

 

ਐਸ ਏ ਐਸ ਨਗਰ, 10 ਜੁਲਾਈ (ਸ.ਬ.) ਸ਼ਹਿਰ ਦੇ ਕੁੱਝ ਹਿੱਸਿਆਂ ਵਿੱਚ ਅਗਲੇ ਦੋ ਦਿਨ ਤਕ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਸੰਬੰਧੀ ਜਨਸਿਹਤ ਅਤੇ ਸੈਨੀਟੇਸ਼ਨ ਮੰਡਲ ਨੰ:2 ਦੇ ਕਾਰਜਕਾਰੀ ਇੰਜੀਨੀਅਰ ਮਾਇਕਲ ਜੀ ਨੇ ਦੱਸਿਆ ਕਿ ਚੰਡੀਗੜ ਵਾਟਰ ਸਪਲਾਈ ਵਲੋਂ ਕਜੌਲੀ ਸਕੀਮ ਫੇਜ਼-1 ਅਤੇ 2 ਕਜੌਲੀ ਦੀ 11 ਅਤੇ 12 ਜੁਲਾਈ ਨੂੰ ਪਾਣੀ ਸਪਲਾਈ ਦੀ ਬੰਦੀ ਲਈ ਗਈ ਹੈ। ਇਸ ਲਈ ਮੁਹਾਲੀ ਸ਼ਹਿਰ ਵਿਚ ਫੇਜ਼ 1 ਤੋਂ 7, ਪਿੰਡ ਮਦਨਪੁਰਾ, ਇੰਡਸਟ੍ਰੀਅਲ ਗਰੋਥ ਫੇਜ਼-1 ਤੋਂ 5 ਐਸ. ਏ. ਐਸ. ਨਗਰ ਵਿਖੇ ਪਾਣੀ ਦੀ ਸਪਲਾਈ ਪ੍ਰਭਾਵਤ ਰਹੇਗੀ।

ਉਹਨਾਂ ਦੱਸਿਆ ਕਿ 11 ਜੁਲਾਈ ਨੂੰ ਦੁਪਹਿਰ ਵੇਲੇ ਪਾਣੀ ਦੀ ਸਪਲਾਈ ਨਹੀਂ ਹੋਵੇਗੀ ਅਤੇ ਸਾਮ ਨੂੰ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ਨਾਲ ਹੋਵੇਗੀ। 12 ਜੁਲਾਈ ਨੂੰ ਸਵੇਰੇ ਪਾਣੀ ਦੀ ਸਪਲਾਈ ਘੱਟ ਪਰੈਸਰ ਨਾਲ ਹੋਵੇਗੀ, ਦੁਪਹਿਰ ਨੂੰ ਪਾਣੀ ਦੀ ਸਪਲਾਈ ਨਹੀਂ ਹੋਵੇਗੀ ਅਤੇ ਸ਼ਾਮ ਨੂੰ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ਨਾਲ ਹੋਵੇਗੀ। 13 ਜੁਲਾਈ ਨੂੰ ਸਵੇਰੇ ਪਾਣੀ ਦੀ ਸਪਲਾਈ ਪਾਣੀ ਦੀ ਉਪਲਬਧਤਾ ਮੁਤਾਬਕ ਹੋਵੇਗੀ।

Continue Reading

Mohali

ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਲਾਇਬਰੇਰੀ ਦਾ ਦੌਰਾ

Published

on

By

 

 

ਐਸ ਏ ਐਸ ਨਗਰ, 23 ਨਵੰਬਰ (ਸ.ਬ.) ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਟੀ ਬੈਨਿਥ ਵਲੋਂ ਅੱਜ ਸਥਾਨਕ ਫੇਜ਼ 3 ਬੀ 1 ਦੇ ਰੋਜ ਗਾਰਡਨ ਵਿੱਚ ਸਥਿਤ ਡਾਕਟਰ ਅਮਰਜੀਤ ਸਿੰਘ ਮੈਮੋਰੀਅਲ ਲਾਇਬਰੇਰੀ ਰੋਜ਼ਗਾਰ ਦਾ ਦੌਰਾ ਕੀਤਾ ਗਿਆ।

ਲਾਈਬਰੇਰੀ ਦੇ ਪ੍ਰਸ਼ਾਸ਼ਕ ਸ੍ਰੀ ਪ੍ਰਿੰਸੀਪਲ ਸਵਰਨ ਚੌਧਰੀ ਨੇ ਦੱਸਿਆ ਕਿ ਇਸ ਮੌਕੇ ਉਹਨਾਂ ਲਾਈਬਰੇਰੀ ਦਾ ਰਿਕਾਰਡ ਚੈੱਕ ਕਰਨ ਤੋਂ ਬਾਅਦ ਲਾਇਬਰੇਰੀ ਨੂੰ ਦੋ ਤਿੰਨ ਹੋਰ ਰੈਕ ਲੈ ਕੇ ਦੇਣ ਦਾ ਵਾਇਦਾ ਕੀਤਾ ਅਤੇ ਭਵਿੱਖ ਵਿੱਚ ਵੀ ਲੋੜੀਂਦੀ ਮਦਦ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਉੱਥੇ ਮੌਜੂਦ ਸz. ਸੁਰਿੰਦਰ ਸਿੰਘ ਬੇਦੀ ਵਲੋਂ ਸ੍ਰੀ ਬੈਨਿਥ ਨੂੰ ਲਾਈਬਰੇਰੀ ਬਾਰੇ ਪੂਰਾ ਵੇਰਵਾ ਦਿੱਤਾ ਗਿਆ। ਇਸ ਮੌਕੇ ਲਾਇਬਰੇਰੀਅਨ ਸ਼੍ਰੀਮਤੀ ਸੀਮਾ ਰਾਵਤ ਅਤੇ ਨੀਤੂ ਅਤੇ ਲਾਇਬਰੇਰੀ ਵਿੱਚ ਪੜ੍ਹਣ ਆਏ ਵਿਦਿਆਰਥੀ ਵੀ ਹਾਜ਼ਰ ਸਨ।

Continue Reading

Mohali

ਸਿਵਲ ਹਸਪਤਾਲ ਵਿਖੇ ਲੋੜਵੰਦਾਂ ਨੂੰ ਚਾਹ, ਬਿਸਕੁਟ ਅਤੇ ਬਰੈੱਡ ਪਕੌੜੇ ਵੰਡੇ

Published

on

By

 

 

 

ਐਸ ਏ ਐਸ ਨਗਰ, 23 ਨਵੰਬਰ (ਸ.ਬ.) ਲਿਓ ਕਲੱਬ ਮੁਹਾਲੀ ਸਮਾਈਲਿੰਗ, ਡਿਸਟ੍ਰਿਕਟ 321-ਐਫ ਵਲੋਂ ਸਿਵਲ ਹਸਪਤਾਲ, ਫੇਜ਼ 6, ਮੁਹਾਲੀ ਵਿਖੇ ਲੋੜਵੰਦਾਂ ਨੂੰ ਚਾਹ, ਬਿਸਕੁਟ ਅਤੇ ਬਰੈੱਡ ਪਕੌੜੇ ਵੰਡੇ ਗਏ।

ਕਲੱਬ ਦੇ ਪ੍ਰਧਾਨ ਜਾਫਿਰ ਨੇ ਦੱਸਿਆ ਕਿ ਇੰਟਰਨੈਸ਼ਨਲ ਐਸੋਸੀਏਸ਼ਨ ਦੇ ਟੀਚਿਆਂ ਅਨੁਸਾਰ ਆਯੋਜਿਤ ਇਸ ਪ੍ਰੋਗਰਾਮ ਦੌਰਾਨ ਮਰੀਜਾਂ ਦੇ ਨਾਲ ਆਏ ਲੋਕਾਂ ਨੂੰ ਚਾਹ ਦੇ ਨਾਲ-ਨਾਲ ਬਿਸਕੁਟ ਅਤੇ ਬਰੈੱਡ ਪਕੌੜੇ ਵੰਡੇ ਗਏ। ਇਸ ਮੌਕੇ ਕਲੱਬ ਦੇ ਸਕੱਤਰ ਆਯੂਸ਼ ਭਸੀਨ, ਖਜਾਂਚੀ ਹਰਦੀਪ ਅਤੇ ਹੋਰ ਮੈਂਬਰ ਸਤਨਾਮ ਸਿੰਘ ਚਾਹਲ, ਪਿੰਕੇਸ਼ ਅਤੇ ਰਾਹੁਲ ਵੀ ਹਾਜਿਰ ਸਨ।

Continue Reading

Mohali

ਲਾਰੇਂਸ ਪਬਲਿਕ ਸਕੂਲ ਵਿੱਚ ਕਿਡਸ ਕਾਰਨੀਵਾਲ ਦਾ ਆਯੋਜਨ

Published

on

By

 

ਵਿਦਿਆਰਥੀਆਂ ਵੱਲੋਂ ਡਾਂਸ, ਪੇਂਟਿੰਗ ਅਤੇ ਖੇਡ ਪ੍ਰਤਿਭਾਵਾਂ ਦਾ ਪ੍ਰਦਰਸ਼ਨ

ਐਸ ਏ ਐਸ ਨਗਰ, 23 ਨਵੰਬਰ (ਸ.ਬ.) ਲਾਰੇਂਸ ਪਬਲਿਕ ਸਕੂਲ, ਸੈਕਟਰ 51 ਵਿੱਚ ਵਿਦਿਆਰਥੀਆਂ ਲਈ ਕਿਡਸ ਕਾਰਨੀਵਾਲ ਦਾ ਆਯੋਜਨ ਕੀਤਾ ਗਿਆ, ਜਿਸ ਦਾ ਮੁੱਖ ਮੰਤਵ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਸਰੀਰਕ ਗਤੀਵਿਧੀਆਂ ਅਤੇ ਉਨ੍ਹਾਂ ਦੇ ਅੰਦਰ ਲੁਕੀਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨਾ ਸੀ। ਸਕੂਲ ਦੇ ਪ੍ਰਿੰਸੀਪਲ ਵੀਨਾ ਮਲਹੋਤਰਾ ਨੇ ਦੱਸਿਆ ਕਿ ਵੱਖ ਵੱਖ ਪ੍ਰਦੇਸ਼ਾਂ ਦੇ ਥੀਮ ਤੇ ਆਯੋਜਿਤ ਇਸ ਪ੍ਰੋਗਰਾਮ ਵਿਚ ਛੋਟੇ ਬੱਚਿਆਂ ਵਲੋਂ ਵੱਖ ਵੱਖ ਤਰ੍ਹਾਂ ਦੇ ਲੋਕ ਨਾਚ, ਪੇਂਟਿੰਗ ਅਤੇ ਹੋਰ ਖੇਡ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ।

 

Continue Reading

Trending