National
21 ਫਰਵਰੀ ਨੂੰ ਸੁਣਾਈ ਜਾਵੇਗੀ ਸੱਜਣ ਕੁਮਾਰ ਨੂੰ ਸਜ਼ਾ
ਨਵੀਂ ਦਿੱਲੀ, 18 ਫਰਵਰੀ (ਸ.ਬ.) ਸਿੱਖ ਨੁਸ਼ਲਕੁਸ਼ੀ 1984 ਦੌਰਾਨ ਹੋਏ ਦੋ ਕਤਲ ਦੇ ਮਾਮਲਿਆਂ ਵਿਚ ਦੋਸ਼ੀ ਕਾਂਗਰਸ ਆਗੂ ਸੱਜਣ ਕੁਮਾਰ ਨੂੰ 21 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ। ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਅੱਜ ਬਹਿਸ ਤੋਂ ਬਾਅਦ 21 ਫਰਵਰੀ ਲਈ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਇਸ ਤੋਂ ਪਹਿਲਾਂ ਬੀਤੀ 12 ਫਰਵਰੀ ਨੂੰ ਹੋਈ ਸੁਣਵਾਈ ਦੌਰਾਨ ਕੋਰਟ ਨੇ 18 ਫਰਵਰੀ ਨੂੰ ਦੋਵਾਂ ਧਿਰਾਂ ਵਿਚਾਲੇ ਅੰਤਿਮ ਬਹਿਸ ਲਈ ਸਮਾਂ ਦਿੱਤਾ ਸੀ। ਜਿਸ ਤੋਂ ਬਾਅਦ ਅੱਜ ਬਹਿਸ ਤੋਂ ਬਾਅਦ ਕੋਰਟ ਨੇ 21 ਫਰਵਰੀ ਨੂੰ ਸਜ਼ਾ ਸੁਣਾਉਣ ਦਾ ਫੈਸਲਾ ਸੁਣਾਇਆ ਹੈ। ਜ਼ਿਕਰਯੋਗ ਹੈ ਕਿ ਇਹ ਮਾਮਲਾ 1 ਨਵੰਬਰ 1984 ਦਾ ਹੈ। ਸਰਸਵਤੀ ਵਿਹਾਰ ਵਿਚ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤਰੁਣਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਸੱਜਣ ਕੁਮਾਰ ਨੂੰ ਇਸੇ ਮਾਮਲੇ ਵਿਚ ਹੀ ਦੋਸ਼ੀ ਕਰਾਰ ਦਿੱਤਾ ਗਿਆ ਹੈ।
National
ਸੱਜਣ ਕੁਮਾਰ ਦੀ ਸਜ਼ਾ ਉੱਤੇ ਫੈਸਲਾ 25 ਫਰਵਰੀ ਤੱਕ ਰਾਖਵਾਂ

ਨਵੀਂ ਦਿੱਲੀ, 21 ਫਰਵਰੀ (ਸ.ਬ.) 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ਵਿੱਚ ਜੱਜ ਕਾਵੇਰੀ ਬਵੇਜਾ ਦੀ ਕੋਰਟ ਨੇ ਕਾਂਗਰਸ ਆਗੂ ਸੱਜਣ ਕੁਮਾਰ ਦੀ ਸਜ਼ਾ ਉੱਤੇ ਫੈਸਲਾ 25 ਫਰਵਰੀ ਲਈ ਰਾਖਵਾਂ ਰੱਖ ਲਿਆ ਹੈ। ਸੁਣਵਾਈ ਦੌਰਾਨ ਸ਼ਿਕਾਇਤਕਰਤਾ (ਜਿਸ ਦੇ ਪਤੀ ਤੇ ਪੁੱਤ ਦੀ ਕੁਮਾਰ ਵੱਲੋਂ ਉਕਸਾਏ ਹਜੂਮ ਨੇ ਹੱਤਿਆ ਕਰ ਦਿੱਤੀ ਸੀ) ਨੇ ਸਾਬਕਾ ਕਾਂਗਰਸੀ ਸੰਸਦ ਮੈਂਬਰ (ਸੱਜਣ ਕੁਮਾਰ) ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ।
ਜਿਕਰਯੋਗ ਹੈ ਕਿ ਜਸਵੰਤ ਸਿੰਘ ਅਤੇ ਉਸ ਦੇ ਪੁੱਤਰ ਤਰੁਣਦੀਪ ਸਿੰਘ ਦੀ 1 ਨਵੰਬਰ 1984 ਨੂੰ ਹੱਤਿਆ ਕੀਤੀ ਗਈ ਸੀ। ਸ਼ੁਰੂਆਤ ਵਿਚ ਪੰਜਾਬੀ ਬਾਗ ਪੁਲੀਸ ਥਾਣੇ ਨੇ ਕੇਸ ਦਰਜ ਕੀਤਾ ਸੀ, ਪਰ ਬਾਅਦ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਜਾਂਚ ਸੰਭਾਲ ਲਈ। ਇਸ ਸੰਬੰਧੀ ਅਦਾਲਤ ਨੇ 16 ਦਸੰਬਰ, 2021 ਨੂੰ ਕੁਮਾਰ ਵਿਰੁੱਧ ਦੋਸ਼ ਤੈਅ ਕੀਤੇ ਸਨ।
ਇਸਤਗਾਸਾ ਧਿਰ ਨੇ ਦੋਸ਼ ਲਗਾਇਆ ਹੈ ਕਿ ਘਾਤਕ ਹਥਿਆਰਾਂ ਨਾਲ ਲੈਸ ਇੱਕ ਵੱਡੇ ਹਜੂਮ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦਾ ਬਦਲਾ ਲੈਣ ਲਈ ਸਿੱਖਾਂ ਦੀਆਂ ਜਾਇਦਾਦਾਂ ਨੂੰ ਵੱਡੇ ਪੱਧਰ ਤੇ ਲੁੱਟਿਆ ਤੇ ਅੱਗਜ਼ਨੀ ਕੀਤੀ। ਇਸਤਗਾਸਾ ਧਿਰ ਨੇ ਦਾਅਵਾ ਕੀਤਾ ਕਿ ਭੀੜ ਨੇ ਸ਼ਿਕਾਇਤਕਰਤਾ (ਜਸਵੰਤ ਸਿੰਘ ਦੀ ਪਤਨੀ) ਦੇ ਘਰ ਤੇ ਹਮਲਾ ਕੀਤਾ, ਸਾਮਾਨ ਲੁੱਟਿਆ ਅਤੇ ਉਨ੍ਹਾਂ ਦੇ ਘਰ ਨੂੰ ਅੱਗ ਲਗਾਉਣ ਤੋਂ ਇਲਾਵਾ ਪਿਉ ਪੁੱਤ ਦੀ ਹੱਤਿਆ ਕਰ ਦਿੱਤੀ।
National
ਮਹਾਕੁੰਭ ਤੋਂ ਪਰਤਦੇ ਸਮੇਂ ਸੜਕ ਹਾਦਸੇ ਦੌਰਾਨ 6 ਸ਼ਰਧਾਲੂਆਂ ਦੀ ਮੌਤ

ਭੋਜਪੁਰ, 21 ਫਰਵਰੀ (ਸ.ਬ.) ਬਿਹਾਰ ਦੇ ਭੋਜਪੁਰ ਵਿਚ ਇਕ ਸੜਕ ਹਾਦਸੇ ਵਿਚ ਮਹਾਕੁੰਭ ਤੋਂ ਪਰਤ ਰਹੇ 6 ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਇਕ ਪਰਿਵਾਰ ਦੇ ਚਾਰ ਵਿਅਕਤੀ ਸ਼ਾਮਲ ਹਨ। ਇਹ ਘਟਨਾ ਅੱਜ ਸਵੇਰੇ ਪਟਨਾ ਤੋਂ 40 ਕਿਲੋਮੀਟਰ ਪੂਰਬ ਵਿੱਚ ਆਰਾ-ਮੋਹਨੀਆ ਨੈਸ਼ਨਲ ਹਾਈਵੇ ਤੇ ਦੁਲਹਨਗੰਜ ਬਾਜ਼ਾਰ ਵਿੱਚ ਸਥਿਤ ਪਟਰੌਲ ਪੰਪ ਦੇ ਕੋਲ ਵਾਪਰੀ। ਇੱਥੇ ਸੜਕ ਕਿਨਾਰੇ ਖੜੇ ਇਕ ਟਰੱਕ ਦੇ ਪਿੱਛੇ ਇਕ ਕਾਰ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਕਾਰ ਦਾ ਇਕ ਪਹੀਆ 20 ਫੁੱਟ ਦੂਰ ਪਿਆ ਮਿਲਿਆ। ਸਾਰੀਆਂ ਲਾਸ਼ਾਂ ਕਾਰ ਦੇ ਅੰਦਰ ਹੀ ਫਸ ਗਈਆਂ ਸਨ। ਕਾਫੀ ਮਿਹਨਤ ਤੋਂ ਬਾਅਦ ਸਾਰੇ ਮ੍ਰਿਤਕਾਂ ਨੂੰ ਬਾਹਰ ਕੱਢਿਆ ਗਿਆ। ਸਾਰੇ ਲੋਕ ਪਟਨਾ ਦੇ ਰਹਿਣ ਵਾਲੇ ਸਨ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦਸਿਆ ਕਿ ਇਹ ਸਾਰੇ ਮਹਾਕੁੰਭ ਇਸ਼ਨਾਨ ਲਈ ਪਟਨਾ ਤੋਂ ਪ੍ਰਯਾਗਰਾਜ ਗਏ ਸਨ। ਕਾਰ ਨੂੰ ਮ੍ਰਿਤਕ ਦਾ ਲੜਕਾ ਚਲਾ ਰਿਹਾ ਸੀ। ਨੀਂਦ ਦੀ ਝਪਕੀ ਲੱਗਣ ਕਾਰਨ ਕਾਰ ਖੜੇ ਟਰੱਕ ਨਾਲ ਜਾ ਟਕਰਾਈ।
ਮਰਨ ਵਾਲਿਆਂ ਵਿੱਚ ਸੰਜੇ ਕੁਮਾਰ, ਪਤਨੀ ਕਰੁਣਾ ਦੇਵੀ, ਪੁੱਤਰ ਲਾਲ ਬਾਬੂ ਸਿੰਘ ਅਤੇ ਭਤੀਜੀ ਪ੍ਰਿਯਮ ਕੁਮਾਰੀ ਪਟਨਾ ਦੇ ਜਕਨਪੁਰ ਵਾਸੀ ਸਨ। ਨਾਲ ਹੀ ਪਟਨਾ ਦੀ ਕੁਮਰਾਰ ਨਿਵਾਸੀ ਆਸ਼ਾ ਕਿਰਨ ਅਤੇ ਜੂਹੀ ਰਾਣੀ ਵਾਸੀ ਵੀ ਸ਼ਾਮਲ ਸਨ।
ਜਗਦੀਸ਼ਪੁਰ ਥਾਣੇ ਦੇ ਐਸਆਈ ਆਫ਼ਤਾਬ ਖ਼ਾਨ ਨੇ ਕਿਹਾ ਕਿ ਪਿੰਡ ਵਾਸੀਆਂ ਤੋਂ ਸੂਚਨਾ ਮਿਲੀ ਸੀ ਕਿ ਦੁਲਹਨਗੰਜ ਪਟਰੌਲ ਪੰਪ ਨੇੜੇ ਹਾਦਸਾ ਵਾਪਰਿਆ ਹੈ। ਮੌਕੇ ਤੇ ਪਹੁੰਚ ਕੇ ਦੇਖਿਆ ਕਿ ਕੰਟੇਨਰ ਦੇ ਪਿੱਛੇ ਤੋਂ ਇਕ ਕਾਰ ਅੰਦਰ ਵੜੀ ਹੋਈ ਸੀ। ਤੁਰੰਤ ਕਰੇਨ ਬੁਲਾਈ ਗਈ ਅਤੇ ਟਰੱਕ ਵਿਚ ਫਸੀ ਕਾਰ ਨੂੰ ਪਿੱਛੇ ਖਿੱਚ ਲਿਆ ਗਿਆ। ਇਸ ਤੋਂ ਬਾਅਦ ਦੇਖਿਆ ਕਿ ਸਾਰਿਆਂ ਦੀ ਮੌਤ ਹੋ ਚੁੱਕੀ ਸੀ। ਕਾਰ ਦੇ ਦੋ ਏਅਰ ਬੈਗ ਖੁਲ੍ਹੇ ਹੋਏ ਸਨ।
ਮ੍ਰਿਤਕ ਸੰਜੇ ਕੁਮਾਰ ਦੇ ਭਰਾ ਕੌਸ਼ਲੇਂਦਰ ਨੇ ਦਸਿਆ ਕਿ 19 ਫ਼ਰਵਰੀ ਨੂੰ 13 ਲੋਕ ਪਟਨਾ ਤੋਂ ਪ੍ਰਯਾਗਰਾਜ ਮਹਾਕੁੰਭ ਲਈ ਰਵਾਨਾ ਹੋਏ ਸਨ। ਬਲੇਨੋ ਕਾਰ ਵਿੱਚ ਭਰਾ, ਭਰਜਾਈ, ਉਸ ਦੀ ਧੀ ਅਤੇ ਭਤੀਜੀ ਸਮੇਤ 6 ਵਿਅਕਤੀ ਸਵਾਰ ਸਨ। ਇਕ ਸਕਾਰਪੀਓ ਵਿਚ 7 ਲੋਕ ਬੈਠੇ ਸਨ। ਪ੍ਰਯਾਗਰਾਜ ਤੋਂ ਪਟਨਾ ਵਾਪਸ ਆਉਂਦੇ ਸਮੇਂ ਕਾਰ ਨੂੰ ਸੰਜੇ ਕੁਮਾਰ ਦਾ ਪੁੱਤਰ ਲਾਲ ਬਾਬੂ ਚਲਾ ਰਿਹਾ ਸੀ। ਇਸ ਦੌਰਾਨ ਦੁਲਹਨਗੰਜ ਪਟਰੌਲ ਪੰਪ ਨੇੜੇ ਲਾਲ ਬਾਬੂ ਦੀ ਨੂੰ ਨੀਂਦ ਆ ਗਈ। ਜਿਸ ਕਾਰਨ ਇਹ ਭਿਆਨਕ ਸੜਕ ਹਾਦਸਾ ਵਾਪਰ ਗਿਆ।
National
ਪੇਪਰ ਨਾ ਦਿਖਾਉਣ ਤੇ ਦੋ ਵਿਦਿਆਰਥੀਆਂ ਨੂੰ ਮਾਰੀ ਗੋਲੀ, ਇੱਕ ਦੀ ਮੌਤ, ਇੱਕ ਗੰਭੀਰ ਜ਼ਖਮੀ

ਰੋਹਤਾਸ, 21 ਫਰਵਰੀ (ਸ.ਬ.) ਰੋਹਤਾਸ ਵਿੱਚ ਮੈਟ੍ਰਿਕ ਦੀ ਪ੍ਰੀਖਿਆ ਦੇ ਕੇ ਘਰ ਪਰਤ ਰਹੇ ਇਕ ਆਟੋ ਵਿੱਚ ਬਦਮਾਸ਼ਾਂ ਨੇ ਦੋ ਪ੍ਰੀਖਿਆਰਥੀਆਂ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਨਾਲ ਜ਼ਖਮੀ ਹੋਏ ਇਕ ਵਿਦਿਆਰਥੀ ਅਮਿਤ ਕੁਮਾਰ ਦੀ ਅੱਜ ਸਵੇਰੇ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਦੂਜੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਿਸ ਦਾ ਇਲਾਜ ਚੱਲ ਰਿਹਾ ਹੈ। ਦੋਵਾਂ ਦਾ ਕਸੂਰ ਸਿਰਫ ਇਹ ਸੀ ਕਿ ਦੋਵਾਂ ਨੇ ਪ੍ਰੀਖਿਆ ਦੇਣ ਸਮੇਂ ਆਪਣੇ ਪੇਪਰ ਦਿਖਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ, ਦੋਸ਼ੀ ਵਿਦਿਆਰਥੀਆਂ ਨੂੰ ਨਕਲ ਕਰਨ ਤੋਂ ਵਰਜਿਆ ਗਿਆ। ਦੋਵੇਂ ਉਮੀਦਵਾਰ ਦੇਹਰੀ ਮੁਫਸਿਲ ਥਾਣਾ ਖੇਤਰ ਦੇ ਮੰਜੂਬੀਘਾ ਪਿੰਡ ਦੇ ਰਹਿਣ ਵਾਲੇ ਹਨ ਅਤੇ ਦੋਵੇਂ ਬੀਤੀ ਸ਼ਾਮ ਇਕੱਠੇ ਦਸਵੀਂ ਦੀ ਪ੍ਰੀਖਿਆ ਦੇ ਕੇ ਘਰ ਪਰਤ ਰਹੇ ਸਨ। ਇਸ ਦੌਰਾਨ ਬਦਮਾਸ਼ਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ।
ਇੱਥੇ ਇਕ ਵਿਦਿਆਰਥੀ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਅੱਜ ਸਵੇਰੇ ਗੁੱਸੇ ਵਿੱਚ ਆ ਕੇ ਨੈਸ਼ਨਲ ਹਾਈਵੇਅ 19 ਤੇ ਜਾਮ ਲਗਾ ਕੇ ਪ੍ਰਦਰਸ਼ਨ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਏਐਸਪੀ ਕੋਟਾ ਕਿਰਨ ਕੁਮਾਰ ਸਮੇਤ ਆਸਪਾਸ ਦੇ ਥਾਣਿਆਂ ਦੀ ਪੁਲੀਸ ਮੌਕੇ ਤੇ ਪਹੁੰਚ ਗਈ ਅਤੇ ਲੋਕਾਂ ਨੂੰ ਸ਼ਾਂਤ ਕੀਤਾ। ਗੁੱਸੇ ਵਿੱਚ ਆਏ ਲੋਕ ਕਾਤਲ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਨ। ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਕਿਸੇ ਤਰ੍ਹਾਂ ਸ਼ਾਂਤ ਕਰ ਕੇ ਸੜਕ ਤੋਂ ਹਟਾਇਆ ਗਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ ਗਿਆ। ਇਸ ਦੌਰਾਨ ਕਰੀਬ ਇੱਕ ਘੰਟੇ ਤੱਕ ਕੌਮੀ ਮਾਰਗ ਤੇ ਆਵਾਜਾਈ ਵਿੱਚ ਵਿਘਨ ਪਿਆ। ਜਿਸ ਕਾਰਨ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਧੂੰਦ ਦੀ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਦੋਸ਼ੀਆਂ ਨੂੰ ਫੜਨ ਲਈ ਰਾਤ ਭਰ ਜਾਰੀ ਛਾਪੇਮਾਰੀ ਵਿੱਚ ਇਕ ਨਾਬਾਲਗ ਦੋਸ਼ੀ ਨੂੰ ਕਾਬੂ ਕੀਤਾ ਗਿਆ।
-
International1 month ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International1 month ago
ਆਸਟਰੇਲੀਆ ਵਿੱਚ ਸੀਪਲੇਨ ਹਾਦਸਾਗ੍ਰਸਤ ਹੋਣ ਕਾਰਨ 3 ਸੈਲਾਨੀਆਂ ਦੀ ਮੌਤ, 3 ਜ਼ਖ਼ਮੀ
-
Punjab2 months ago
ਗੰਨੇ ਦੀ ਟਰਾਲੀ ਨਾਲ ਟਕਰਾਈ ਸਵਾਰੀਆਂ ਨਾਲ ਭਰੀ ਬੱਸ, 7 ਵਿਅਕਤੀ ਜ਼ਖਮੀ
-
International1 month ago
ਕੈਲੀਫੋਰਨੀਆ ਵਿਚ ਅੱਗ ਨੇ ਮਚਾਈ ਤਬਾਹੀ, ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਸਿੱਖ ਸੰਸਥਾਵਾਂ
-
International1 month ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
Mohali1 month ago
ਕਣਕ ਦਾ ਰੇਟ 2275 ਰੁਪਏ ਪ੍ਰਤੀ ਕੁਇੰਟਲ, ਆਟਾ ਵਿਕ ਰਿਹਾ 40 ਰੁਪਏ ਕਿਲੋ
-
Mohali1 month ago
ਦੁਖ ਦਾ ਪ੍ਰਗਟਾਵਾ
-
Punjab1 month ago
ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਨਗਰ ਕੌਂਸਲ ਪ੍ਰਧਾਨ ਦੀ ਗੱਡੀ ਤੇ ਚਲਾਈਆਂ ਗੋਲੀਆਂ