Connect with us

National

ਕੌਮਾਂਤਰੀ ਸਰਹੱਦ ਪਾਰ ਕਰਦੇ 5 ਬੰਗਲਾਦੇਸ਼ੀ ਕਾਬੂ

Published

on

 

 

 

ਤ੍ਰਿਪੁਰਾ, 11 ਜੁਲਾਈ (ਸ.ਬ.) ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਕੌਮਾਂਤਰੀ ਸਰਹੱਦ ਪਾਰ ਕਰਦੇ 5 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੀਐਸਐਫ਼ ਦੀ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ ਅਤੇ ਅਮਤਾਲੀ ਪੁਲੀਸ ਸਟੇਸ਼ਨ ਦੀ ਸਪੈਸ਼ਲ ਬ੍ਰਾਂਚ ਵੱਲੋਂ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ ਇਕ ਮਹਿਲਾ ਅਤੇ ਇਕ ਨਾਬਾਲਗ ਸਮੇਤ ਕੁੱਲ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ 30 ਜੂਨ ਨੂੰ 11 ਬੰਗਲਾਦੇਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਕਿ ਬੰਗਲਾਦੇਸ਼ ਤੋਂ ਭਾਰਤ ਵਿੱਚ ਅਣਅਧਿਕਾਰਤ ਦਾਖਲੇ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਉਨ੍ਹਾਂ ਦਾ ਰੇਲ ਰਾਹੀਂ ਬੈਂਗਲੁਰੂ ਤੋਂ ਕਸ਼ਮੀਰ ਜਾਣ ਦਾ ਇਰਾਦਾ ਸੀ।

Continue Reading

National

ਪੁਰਾਣੇ ਵਾਹਨਾਂ ਤੇ ਪੂਰੀ ਤਰ੍ਹਾਂ ਪਾਬੰਦੀ ਵਿਰੁੱਧ ਦਿੱਲੀ ਸਰਕਾਰ ਨੇ ਕੀਤਾ ਸੁਪਰੀਮ ਕੋਰਟ ਦਾ ਰੁੱਖ

Published

on

By

 

 

ਨਵੀਂ ਦਿੱਲੀ, 26 ਜੁਲਾਈ (ਸ.ਬ.) ਦਿੱਲੀ ਸਰਕਾਰ ਨੇ 10 ਸਾਲ ਤੋਂ ਵੱਧ ਪੁਰਾਣੇ ਡੀਜ਼ਲ ਵਾਹਨਾਂ ਅਤੇ 15 ਸਾਲ ਤੋਂ ਵੱਧ ਪੁਰਾਣੇ ਪੈਟਰੋਲ ਵਾਹਨਾਂ ਤੇ ਪੂਰੀ ਤਰ੍ਹਾਂ ਪਾਬੰਦੀ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ। ਚੀਫ਼ ਜਸਟਿਸ ਭੂਸ਼ਣ ਆਰ. ਗਵਈ ਦੀ ਅਗਵਾਈ ਵਾਲਾ ਤਿੰਨ ਜੱਜਾਂ ਦਾ ਬੈਂਚ 28 ਜੁਲਾਈ ਨੂੰ ਅਦਾਲਤ ਦੇ 29 ਅਕਤੂਬਰ, 2018 ਦੇ ਹੁਕਮ ਨੂੰ ਵਾਪਸ ਲੈਣ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਸੁਣਵਾਈ ਕਰ ਸਕਦਾ ਹੈ। 2018 ਦੇ ਹੁਕਮ ਨੇ ਪੁਰਾਣੇ ਵਾਹਨਾਂ ਤੇ ਪਾਬੰਦੀ ਲਗਾਉਣ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸ਼ੁਰੂਆਤੀ ਨਿਰਦੇਸ਼ ਨੂੰ ਬਰਕਰਾਰ ਰੱਖਿਆ ਸੀ।

ਇਸ ਸੰਬੰਧੀ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਇੱਕ ਵਿਆਪਕ ਨੀਤੀ ਦੀ ਲੋੜ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਿਰਫ਼ ਵਰਤੋਂ ਦੀ ਮਿਆਦ ਦੇ ਆਧਾਰ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਬਜਾਏ, ਵਿਗਿਆਨਕ ਤਰੀਕਿਆਂ ਅਨੁਸਾਰ ਵਿਅਕਤੀਗਤ ਵਾਹਨਾਂ ਦੇ ਅਸਲ ਨਿਕਾਸ ਪੱਧਰਾਂ ਦੇ ਆਧਾਰ ਤੇ ਵਾਹਨ ਦੀ ਤੰਦਰੁਸਤੀ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਸੁਪਰੀਮ ਕੋਰਟ ਨੇ ਪਹਿਲਾਂ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਦੇ ਆਲੇ-ਦੁਆਲੇ ਦੇ ਰਾਜਾਂ ਦੇ ਟਰਾਂਸਪੋਰਟ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਸਨ ਕਿ ਰਾਸ਼ਟਰੀ ਗ੍ਰੀਨ ਟ੍ਰਿਬਿਊਨਲ (ਐਨ ਜੀ ਟੀ) ਦੇ ਹੁਕਮਾਂ ਅਨੁਸਾਰ 10 ਸਾਲ ਤੋਂ ਪੁਰਾਣੇ ਸਾਰੇ ਡੀਜ਼ਲ ਵਾਹਨਾਂ ਅਤੇ 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਨਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਦਾਲਤ ਨੇ ਕਿਹਾ ਸੀ, ਡੀਜ਼ਲ ਅਤੇ ਪੈਟਰੋਲ ਸਮੇਤ 15 ਸਾਲ ਤੋਂ ਪੁਰਾਣੇ ਸਾਰੇ ਵਾਹਨਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜਿੱਥੇ ਵੀ ਅਜਿਹੇ ਵਾਹਨ ਦਿਖਾਈ ਦੇਣਗੇ, ਸਬੰਧਤ ਅਧਿਕਾਰੀ ਕਾਨੂੰਨ ਅਨੁਸਾਰ ਢੁਕਵੀਂ ਕਾਰਵਾਈ ਕਰਨਗੇ, ਜਿਸ ਵਿੱਚ ਮੋਟਰ ਵਾਹਨ ਐਕਟ ਦੇ ਉਪਬੰਧਾਂ ਅਨੁਸਾਰ ਵਾਹਨਾਂ ਨੂੰ ਜ਼ਬਤ ਕਰਨਾ ਸ਼ਾਮਲ ਹੈ।

ਐਨਜੀਟੀ ਨੇ 26 ਨਵੰਬਰ, 2014 ਨੂੰ ਆਪਣੇ ਆਦੇਸ਼ ਵਿੱਚ ਕਿਹਾ ਸੀ, 15 ਸਾਲ ਤੋਂ ਪੁਰਾਣੇ ਵਾਹਨਾਂ ਨੂੰ ਕਿਸੇ ਵੀ ਜਨਤਕ ਖੇਤਰ ਵਿੱਚ ਪਾਰਕ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਪੁਲੀਸ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਖਿੱਚ ਕੇ ਲੈ ਜਾਵੇਗੀ। ਇਹ ਨਿਰਦੇਸ਼ ਬਿਨਾਂ ਕਿਸੇ ਅਪਵਾਦ ਦੇ ਸਾਰੇ ਵਾਹਨਾਂ, ਦੋ ਪਹੀਆ ਵਾਹਨਾਂ, ਤਿੰਨ ਪਹੀਆ ਵਾਹਨਾਂ, ਚਾਰ ਪਹੀਆ ਵਾਹਨਾਂ, ਹਲਕੇ ਵਾਹਨਾਂ ਅਤੇ ਭਾਰੀ ਵਾਹਨਾਂ ਤੇ ਲਾਗੂ ਹੋਵੇਗਾ।

Continue Reading

National

ਅੱਤਵਾਦੀ ਸਮਰਥਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਫੌਜ ਮੁਖੀ

Published

on

By

 

ਆਪ੍ਰੇਸ਼ਨ ਸਿੰਦੂਰ ਨਾਲ ਦਿੱਤਾ ਪਾਕਿਸਤਾਨ ਨੂੰ ਸਿੱਧਾ ਸੁਨੇਹਾ

ਨਵੀਂ ਦਿੱਲੀ, 26 ਜੁਲਾਈ (ਸ.ਬ.) ਭਾਰਤੀ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਕਿਹਾ ਹੈ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ ਕੀਤੇ ਗਏ ਸਰਜੀਕਲ ਸਟ੍ਰਾਈਕ ਪਾਕਿਸਤਾਨ ਨੂੰ ਸਿੱਧਾ ਸੁਨੇਹਾ ਸਨ ਕਿ ਅਤਿਵਾਦ ਦੇ ਸਮਰਥਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਲੱਦਾਖ ਦੇ ਦਰਾਸ ਵਿੱਚ ਕਾਰਗਿਲ ਵਿਜੇ ਦਿਵਸ ਤੇ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਜਨਰਲ ਦਿਵੇਦੀ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਪਹਿਲਗਾਮ ਅੱਤਵਾਦੀ ਹਮਲੇ ਦਾ ਜਵਾਬ ਸੀ, ਜਿਸ ਨੇ ਪੂਰੇ ਦੇਸ਼ ਨੂੰ ਡੂੰਘਾ ਜ਼ਖ਼ਮੀ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਇਸ ਵਾਰ ਭਾਰਤ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਕੀਤਾ ਅਤੇ ਢੁਕਵਾਂ ਜਵਾਬ ਵੀ ਦਿੱਤਾ।

5 ਮਈ 1999 ਨੂੰ ਪਾਕਿਸਤਾਨ ਦੇ ਘੁਸਪੈਠ ਤੋਂ ਬਾਅਦ, ਕਾਰਗਿਲ ਦੀਆਂ ਪਹਾੜੀ ਚੋਟੀਆਂ ਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਸ਼ੁਰੂ ਹੋ ਗਈ ਸੀ ਜਿਹੜੀ ਲਗਭਗ 84 ਦਿਨ ਚੱਲੀ। ਇਹ ਜੰਗ ਅਧਿਕਾਰਤ ਤੌਰ ਤੇ 26 ਜੁਲਾਈ 1999 ਨੂੰ ਭਾਰਤ ਦੀ ਜਿੱਤ ਨਾਲ ਖ਼ਤਮ ਹੋਈ। ਕਾਰਗਿਲ ਵਿਜੇ ਦਿਵਸ ਹਰ ਸਾਲ 26 ਜੁਲਾਈ ਨੂੰ ਭਾਰਤੀ ਸੈਨਿਕਾਂ ਦੇ ਬਲੀਦਾਨ ਅਤੇ ਬਹਾਦਰੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।

 

Continue Reading

National

ਸੇਵਾਮੁਕਤੀ ਮਗਰੋਂ ਕੋਈ ਅਹੁਦਾ ਸਵੀਕਾਰ ਨਹੀਂ ਕਰਾਂਗਾ: ਸੀ ਜੇ ਆਈ ਗਵਈ

Published

on

By

 

ਅਮਰਾਵਤੀ, 26 ਜੁਲਾਈ (ਸ.ਬ.) ਭਾਰਤ ਦੇ ਚੀਫ਼ ਜਸਟਿਸ ਬੀ ਆਰ ਗਵਈ ਨੇ ਅੱਜ ਕਿਹਾ ਕਿ ਉਹ ਸੇਵਾਮੁਕਤੀ ਮਗਰੋਂ ਕੋਈ ਵੀ ਸਰਕਾਰੀ ਅਹੁਦਾ ਸਵੀਕਾਰ ਨਹੀਂ ਕਰਨਗੇ, ਪਰ ਸਲਾਹ ਮਸ਼ਵਰੇ ਤੇ ਸਾਲਸੀ ਦਾ ਕੰਮ ਜਾਰੀ ਰੱਖਣਗੇ।

ਅਮਰਾਵਤੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿੱਚ ਸਵਰਗੀ ਟੀ ਆਰ ਗਿਲਡਾ ਮੈਮੋਰੀਅਲ ਈ-ਲਾਇਬਰੇਰੀ ਦੇ ਉਦਘਾਟਨ ਮੌਕੇ ਬੋਲਦਿਆਂ ਚੀਫ ਜਸਟਿਸ ਗਵਈ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਵੀ ਕਈ ਵਾਰ ਐਲਾਨ ਕੀਤਾ ਹੈ ਕਿ ਉਹ 24 ਨਵੰਬਰ ਤੋਂ ਬਾਅਦ ਕੋਈ ਵੀ ਸਰਕਾਰੀ ਅਹੁਦਾ ਸਵੀਕਾਰ ਨਹੀਂ ਕਰਨਗੇ। ਉਹ ਸਲਾਹ-ਮਸ਼ਵਰੇ ਅਤੇ ਸਾਲਸੀ ਦਾ ਕੰਮ ਕਰਦਾ ਰਹਾਂਗਾ।

ਸੀਜੇਆਈ ਗਵਈ 23 ਨਵੰਬਰ ਨੂੰ ਸੇਵਾਮੁਕਤ ਹੋਣਗੇ।

Continue Reading

Latest News

Trending