Mohali
ਗੋਸਲਾਂ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੀਤਾ ਦੌਰਾ

ਐਸ ਏ ਐਸ ਨਗਰ, 25 ਫਰਵਰੀ (ਸ.ਬ.) ਕੁਰਾਲੀ ਨੇੜਲੇ ਪਿੰਡ ਗੋਸਲਾਂ ਦੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਵਿੱਦਿਅਕ ਟੂਰ ਕਰਵਾਇਆ ਗਿਆ। ਸਕੂਲ ਦੇ ਮੁੱਖ ਅਧਿਆਪਕ ਅਨੂੰ ਅੱਗਰਵਾਲ ਅਤੇ ਕਪਿਲ ਮੋਹਨ ਅੱਗਰਵਾਲ ਦੀ ਅਗਵਾਈ ਹੇਠ ਗਏ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦਾ ਦੌਰਾ ਕੀਤਾ।
ਸਕੂਲ ਅਧਿਆਪਕ ਮਨਿੰਦਰ ਕੌਰ ਅਤੇ ਕੁਲਬੀਰ ਸਿੰਘ ਨੇ ਦਸਿਆਂ ਕਿ ਇਸ ਵਿੱਦਿਅਕ ਟੂਰ ਵਿੱਚ ਕੁਲ 23 ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਸਥਿਤ ਫਾਈਨ ਆਰਟਜ਼ ਮਿਊਜ਼ੀਅਮ, ਪ੍ਰਾਚੀਨ ਭਾਰਤੀ ਇਤਿਹਾਸ ਸਭਿਅਤਾ ਡਿਪਾਰਟਮੈਂਟ ਅਤੇ ਮਿਊਜ਼ੀਅਮ, ਗਾਂਧੀ ਭਵਨ, ਕੰਪਿਊਟਰ ਬਲਾਕ ਅਤੇ ਏ. ਸੀ. ਜੋਸ਼ੀ ਲਾਇਬ੍ਰੇਰੀ ਦਾ ਦੌਰਾ ਕੀਤਾ। ਇਸ ਮੌਕੇ ਫਾਈਨ ਆਰਟਜ਼ ਦੇ ਮੁੱਖੀ ਗੁਰਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਫਾਈਨ ਆਰਟਜ਼ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਏ. ਸੀ. ਜੋਸ਼ੀ ਲਾਇਬ੍ਰੇਰੀ ਦੇ ਮੈਡਮ ਸੀਮਾ ਅਗਰਵਾਲ ਨੇ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੀ ਕਾਰਜਪ੍ਰਣਾਲੀ ਸਮਝਾਉਂਦਿਆਂ ਕਿਹਾ ਕਿ ਇਸ ਲਾਇਬ੍ਰੇਰੀ ਵਿੱਚ 78 ਵਿਭਾਗਾਂ ਦੀਆਂ ਕਿਤਾਬਾਂ ਮੌਜੂਦ ਹਨ ਅਤੇ ਇਸ ਲਾਇਬ੍ਰੇਰੀ ਵਿੱਚ ਕਰੀਬ 14 ਲੱਖ ਕਿਤਾਬਾਂ ਹਨ। ਉਹਨਾਂ ਦੱਸਿਆ ਕਿ ਇਹ ਇੱਕ ਪੂਰਨ ਤੌਰ ਤੇ ਡਿਜਿਟਲ ਲਾਇਬ੍ਰੇਰੀ ਹੈ ਜਿਸਦਾ ਉਦਘਾਟਨ 1963 ਵਿੱਚ ਭਾਰਤ ਦੇ ਤਤਕਾਲੀਨ ਪ੍ਰਧਾਨਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਕੀਤਾ ਸੀ।
ਇਸ ਮੌਕੇ ਚਰਨਜੀਤ ਸਿੰਘ, ਰਾਜਿੰਦਰ ਸਿੰਘ, ਜਸਬੀਰ ਸਿੰਘ, ਮਿੰਨੀ ਸ਼ਰਮਾ, ਮੀਨਾਕਸ਼ੀ ਸ਼ਰਮਾ, ਅਮਰਜੀਤ ਸਿੰਘ, ਰਣਜੀਤ ਸਿੰਘ, ਕੁਲਵੰਤ ਸਿੰਘ ਅਤੇ ਸਮੂਹ ਵਿਦਿਆਰਥੀ ਹਾਜ਼ਿਰ ਸਨ।
Mohali
ਕੋਮਲ ਮਿੱਤਲ ਨੇ ਐਸ.ਏ.ਐਸ.ਨਗਰ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

ਮੁਹਾਲੀ ਵਾਸੀਆਂ ਦੀ ਪੂਰੀ ਤਨਦੇਹੀ ਨਾਲ ਸੇਵਾ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ
ਐਸ ਏ ਐਸ ਨਗਰ, 25 ਫਰਵਰੀ (ਸ.ਬ.) 2014 ਬੈਚ ਦੇ ਆਈ. ਏ. ਐਸ. ਅਫ਼ਸਰ, ਸ੍ਰੀਮਤੀ ਕੋਮਲ ਮਿੱਤਲ ਨੇ ਅੱਜ ਡਿਪਟੀ ਕਮਿਸ਼ਨਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਜੋਂ ਅਹੁਦਾ ਸੰਭਾਲ ਲਿਆ। ਉਨ੍ਹਾਂ ਨੇ 2015 ਬੈਚ ਦੀ ਆਈ.ਏ.ਐਸ. ਅਧਿਕਾਰੀ ਸ਼੍ਰੀਮਤੀ ਆਸ਼ਿਕਾ ਜੈਨ ਦੀ ਥਾਂ ਲੈ ਲਈ ਹੈ, ਜਿਨ੍ਹਾਂ ਨੂੰ ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ ਨਿਯੁਕਤ ਕੀਤਾ ਗਿਆ ਹੈ।
ਸ਼੍ਰੀਮਤੀ ਕੋਮਲ ਮਿੱਤਲ ਜੋ ਕਿ ਐਸ.ਏ.ਐਸ.ਨਗਰ ਵਿੱਚ ਆਉਣ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਜੋਂ ਤਾਇਨਾਤ ਸਨ, ਇਸ ਤੋਂ ਪਹਿਲਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਏ ਡੀ ਸੀ (ਜ) ਅਤੇ ਏ ਡੀ ਸੀ (ਯੂ ਡੀ), ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਪੰਜਾਬ ਦੇ ਵਧੀਕ ਸਕੱਤਰ, ਵਧੀਕ ਕਮਿਸ਼ਨਰ, ਨਗਰ ਨਿਗਮ, ਅੰਮ੍ਰਿਤਸਰ ਅਤੇ ਐਸ ਡੀ ਐਮ ਮੁਕੇਰੀਆਂ ਰਹਿ ਚੁੱਕੇ ਹਨ।
ਇਸ ਮੌਕੇ ਸ੍ਰੀਮਤੀ ਕੋਮਲ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮਾਂ ਨੂੰ ਜ਼ਿਲ੍ਹੇ ਵਿੱਚ ਲਾਗੂ ਕਰਨ ਦੇ ਨਾਲ-ਨਾਲ ਨਸ਼ਿਆਂ ਵਿਰੁੱਧ ਮੁਹਿੰਮ ਦੀ ਅਗਵਾਈ ਕਰਨਾ ਉਨ੍ਹਾਂ ਦੀ ਪਹਿਲ ਹੋਵੇਗੀ। ਉਹਨਾਂ ਕਿਹਾ ਕਿ ਪ੍ਰਸਾਸ਼ਨ ਵਿੱਚ ਪਾਰਦਰਸ਼ਤਾ, ਭ੍ਰਿਸ਼ਟਾਚਾਰ ਵਿਰੁੱਧ ਲੜਾਈ ਜਾਰੀ ਰੱਖਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਘੱਟ ਕਰਨ ਲਈ ਨਾਗਰਿਕ ਕੇਂਦਰਿਤ ਸੇਵਾਵਾਂ ਨੂੰ ਸਮੇਂ ਸਿਰ ਪ੍ਰਦਾਨ ਕਰਨਾ ਵੀ ਯਕੀਨੀ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਐਸ.ਏ.ਐਸ ਨਗਰ ਅਤੇ ਖਾਸ ਕਰਕੇ ਮੁਹਾਲੀ ਵਿੱਚ ਵੱਧ ਰਹੇ ਸ਼ਹਿਰੀਕਰਨ ਨੂੰ ਧਿਆਨ ਵਿੱਚ ਰੱਖਦਿਆਂ ਯੋਜਨਾਬੱਧ ਵਿਕਾਸ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਨਾਜਾਇਜ਼ ਉਸਾਰੀਆਂ ਅਤੇ ਕਬਜ਼ਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਗੈਰਕਾਨੂੰਨੀ ਇਮੀਗ੍ਰੇਸ਼ਨ ਵਿਰੁੱਧ ਜ਼ਿਲ੍ਹਾ ਵਾਸੀਆਂ ਦੇ ਹਿੱਤਾਂ ਦੀ ਰਾਖੀ ਲਈ ਜਲਦੀ ਹੀ ਟਰੈਵਲ ਏਜੰਟਾਂ ਨਾਲ ਮੀਟਿੰਗ ਕਰਕੇ, ਜ਼ਿਲ੍ਹੇ ਵਿੱਚ ਕੰਮ ਕਰ ਰਹੇ ਰਜਿਸਟਰਡ ਟਰੈਵਲ ਏਜੰਟਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਇਸਤੋਂ ਪਹਿਲਾਂ ਜਿਲ੍ਹਾ ਸਕਤਰੇਤ ਪਹੁੰਚਣ ਤੇ ਜ਼ਿਲ੍ਹਾ ਪੁਲੀਸ ਵੱਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਇਸੋ ਮੌਕੇ ਏ ਡੀ ਸੀ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ, ਏ ਡੀ ਸੀ (ਪੇਂਡੂ ਵਿਕਾਸ) ਸੋਨਮ ਚੌਧਰੀ, ਐਸ ਡੀ ਐਮ ਮੁਹਾਲੀ ਦਮਨਦੀਪ ਕੌਰ, ਐਸ ਡੀ ਐਮ ਖਰੜ ਗੁਰਮੰਦਰ ਸਿੰਘ, ਸਹਾਇਕ ਕਮਿਸ਼ਨਰ (ਜ) ਡਾ. ਅੰਕਿਤਾ ਕਾਂਸਲ, ਵਧੀਕ ਸਹਾਇਕ ਕਮਿਸ਼ਨਰ (ਅੰਡਰ ਟਰੇਨਿੰਗ) ਗੁਰਮੀਤ ਸਿੰਘ ਅਤੇ ਡੀ ਡੀ ਪੀ ਓ ਬਲਜਿੰਦਰ ਸਿੰਘ ਗਰੇਵਾਲ ਅਤੇ ਡੀ ਸੀ ਦਫ਼ਤਰ ਦੇ ਸਟਾਫ਼ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
Mohali
ਮਸ਼ਹੂਰ ਖੂਨਦਾਨੀ ਜਸਵੰਤ ਕੌਰ ਦਾ ਅਕਾਲ ਚਲਾਣਾ
ਐਸ ਏ ਐਸ ਨਗਰ, 25 ਫਰਵਰੀ (ਸ.ਬ.) ਮਸ਼ਹੂਰ ਖੂਨਦਾਨੀ ਜੋੜੀ ਬਲਵੰਤ ਸਿੰਘ – ਜਸਵੰਤ ਕੌਰ ਦੇ ਬੀਬੀ ਜਸਵੰਤ ਕੌਰ ਅੱਜ ਅਕਾਲ ਚਲਾਣਾ ਕਰ ਗਏ। ਉਹ 69 ਵਰ੍ਹਿਆਂ ਦੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਬੀ ਜਸਵੰਤ ਕੌਰ ਅੱਜ ਸਵੇਰੇ ਸੈਕਟਰ 126 ਖਰੜ ਵਿਚਲੇ ਆਪਣੇ ਘਰ ਵਿੱਚ ਕਿਤੇ ਜਾਣ ਵਾਸਤੇ ਤਿਆਰ ਹੋ ਰਹੇ ਸਨ, ਜਦੋਂ ਉਹ ਅਚਾਨਕ ਡਿੱਗ ਪਏ। ਉਹਨਾਂ ਦੇ ਪਤੀ ਉਹਨਾਂ ਨੂੰ ਫੋਰਟਿਸ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਵਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਬੀਬੀ ਜਸਵੰਤ ਕੌਰ ਬਾਬਾ ਸ਼ੇਖ ਫਰੀਦ ਬਲੱਡ ਡੋਨਰਜ ਕੌਂਸਲ ਰਜਿ. ਦੇ ਮੋਢੀ ਪ੍ਰਧਾਨ ਸਨ ਅਤੇ ਉਹਨਾਂ ਦੀ ਅਗਵਾਈ ਵਿੱਚ ਕੌਂਸਲ ਵਲੋਂ 150 ਦੇ ਕਰੀਬ ਖੂਨਦਾਨ ਕੈਂਪ ਲਗਵਾਏ ਗਏ ਸਨ। ਉਹ ਅਤੇ ਉਹਨਾਂ ਦੇ ਪਤੀ ਖੂਨਦਾਨੀ ਜੋੜੀ ਵਜੋਂ ਮਸ਼ਹੂਰ ਸਨ ਜਿਹਨਾਂ ਵਲੋਂ 110 ਤੋਂ ਵੱਧ ਵਾਰ ਖੂਨਦਾਨ ਕੀਤਾ ਗਿਆ ਸੀ।
ਬਾਬਾ ਸ਼ੇਖ ਫਰੀਦ ਬਲੱਡ ਡੋੋਨਰਜ ਕੌਂਸਲ ਰਜਿ. ਦੇ ਜਨਰਲ ਸਕੱਤਰ ਸz. ਹਾਕਮ ਸਿੰਘ ਜਵੰਦਾ ਨੇ ਦੱਸਿਆ ਕਿ ਬੀਬੀ ਜਸਵੰਤ ਕੌਰ ਦੇ ਬੱਚੇ ਕਨੈਡਾ ਵਿੱਚ ਸੈਟਲ ਹਨ ਜਿਹਨਾਂ ਦੇ ਭਲਕੇ ਸ਼ਾਮ ਤਕ ਆਉਣ ਦੀ ਉਮੀਦ ਹੈ ਜਿਸਤੋਂ ਬਾਅਦ ਅੰਤਮ ਸਸਕਾਰ ਕੀਤਾ ਜਾਵੇਗਾ।
Mohali
ਬਿਨਾਂ ਐਨਓਸੀ ਰਜਿਸਟਰੀਆਂ ਦੀ 31 ਮਾਰਚ ਤੱਕ ਮਿਆਦ ਵਧਾਈ ਜਾਵੇ: ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ

ਲੋਕਾਂ ਨੂੰ ਰਜਿਸਟ੍ਰੀਆਂ ਕਰਵਾਉਣ ਲਈ ਨਹੀਂ ਮਿਲ ਰਹੇ ਸਲਾਟ
ਐਸ ਏ ਐਸ ਨਗਰ, 25 ਫਰਵਰੀ (ਸ.ਬ.) ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਨਾਂ ਐਨਓਸੀ (ਨੋ ਅਬਜੈਕਸ਼ਨ ਸਰਟੀਫਿਕੇਟ) ਰਜਿਸਟਰੀਆਂ ਕਰਨ ਦੀ ਅੰਤਰਿਮ ਮਿਆਦ 28 ਫਰਵਰੀ ਤੋਂ ਵਧਾ ਕੇ 31 ਮਾਰਚ ਤੱਕ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਮੁਹਾਲੀ ਸਮੇਤ ਪੂਰੇ ਪੰਜਾਬ ਵਿੱਚ ਸਲਾਟਾਂ ਦੀ ਭਾਰੀ ਕਮੀ ਆ ਗਈ ਹੈ, ਜਿਸ ਕਰਕੇ ਲੋਕ ਰਜਿਸਟਰੀਆਂ ਕਰਵਾਉਣ ਲਈ ਪਰੇਸ਼ਾਨ ਹੋ ਰਹੇ ਹਨ।
ਡਿਪਟੀ ਮੇਅਰ ਨੇ ਦੱਸਿਆ ਕਿ ਲੋਕ ਰਜਿਸਟਰੀ ਕਰਵਾਉਣ ਲਈ ਆਨਲਾਈਨ ਅਪਵਾਇੰਟਮੈਂਟ ਲੈਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ 28 ਫਰਵਰੀ ਤੋਂ ਚਾਰ ਦਿਨ ਪਹਿਲਾਂ ਹੀ ਸਾਰੇ ਸਲਾਟ ਭਰ ਗਏ ਹਨ। ਇਸ ਸੰਬੰਧੀ ਤਹਿਸੀਲਦਾਰ ਦਫ਼ਤਰਾਂ ਵਿੱਚ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ, ਪਰ ਜ਼ਿਆਦਾ ਲੋੜ ਹੋਣ ਦੇ ਬਾਵਜੂਦ ਸਰਕਾਰ ਵਾਧੂ ਸਲਾਟਾਂ ਦੀ ਵਿਵਸਥਾ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਇੰਝ ਜਾਪਦਾ ਹੈ ਜਿਵੇਂ ਲੋਕਾਂ ਨੂੰ ਸਹੂਲੀਅਤ ਦੇਣ ਦੀ ਥਾਂ ਉਹਨਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਤਹਿਸੀਲਦਾਰ ਅਤੇ ਹੋਰ ਅਧਿਕਾਰੀ ਕਈ ਵਾਰ ਮੀਟਿੰਗਾਂ ਵਿੱਚ ਵਿਅਸਤ ਰਹਿੰਦੇ ਹਨ ਜਾਂ ਦਫ਼ਤਰ ਤੋਂ ਬਾਹਰ ਹੋਣ ਕਰਕੇ ਕਈ ਲੋਕਾਂ ਦੀ ਰਜਿਸਟਰੀ ਹੋਣ ਤੋਂ ਰਹਿ ਜਾਂਦੀ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਸਹੀ ਮਾਇਨਿਆਂ ਵਿੱਚ ਲੋਕ ਭਲਾਈ ਚਾਹੁੰਦੀ ਹੈ, ਤਾਂ ਇਸ ਮਿਆਦ ਨੂੰ 31 ਮਾਰਚ 2025 ਤੱਕ ਵਧਾਇਆ ਜਾਵੇ।
ਉਹਨਾਂ ਕਿਹਾ ਕਿ ਜੇਕਰ ਰਜਿਸਟਰੀਆਂ ਦੀ ਮਿਆਦ ਵਧਾਈ ਜਾਂਦੀ ਹੈ, ਤਾਂ ਇਹ ਸਰਕਾਰ ਅਤੇ ਲੋਕ ਦੋਵਾਂ ਲਈ ਫਾਇਦੇਮੰਦ ਹੋਵੇਗਾ। ਸਰਕਾਰ ਨੂੰ ਵੱਧ ਤੋਂ ਵੱਧ ਰਵੈਨਿਊ ਮਿਲੇਗਾ ਅਤੇ ਲੋਕ ਆਸਾਨੀ ਨਾਲ ਆਪਣੀਆਂ ਜਾਇਦਾਦਾਂ ਦੀ ਰਜਿਸਟਰੀ ਕਰਵਾ ਸਕਣਗੇ। ਜੇਕਰ ਮਿਆਦ ਨਹੀਂ ਵਧਾਈ ਜਾਂਦੀ, ਤਾਂ ਘੱਟੋ-ਘੱਟ ਵਾਧੂ ਕਰਮਚਾਰੀ ਅਤੇ ਅਧਿਕਾਰੀ ਲਗਾ ਕੇ ਸਾਰੇ ਲੋਕਾਂ ਦੀ ਰਜਿਸਟਰੀ ਪੱਕੀ ਕਰਨ ਦੀ ਵਿਵਸਥਾ ਕੀਤੀ ਜਾਵੇ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਤੁਰੰਤ ਮਿਆਦ ਵਧਾਉਣ ਬਾਰੇ ਫੈਸਲਾ ਨਾ ਕੀਤਾ, ਤਾਂ ਲੋਕਾਂ ਦੀ ਨਾਰਾਜ਼ਗੀ ਵਧੇਗੀ ਅਤੇ ਉਹਨਾਂ ਪ੍ਰਤੀਕਰਮ ਦੇ ਤੌਰ ਤੇ ਸਰਕਾਰ ਵਿਰੁੱਧ ਅੰਦੋਲਨ ਵੀ ਕਰ ਸਕਦੇ ਹਨ। ਡਿਪਟੀ ਮੇਅਰ ਨੇ ਮੰਗ ਕੀਤੀ ਕਿ ਬਿਨਾਂ ਐਨ ਓ ਸੀ ਰਜਿਸਟਰੀਆਂ ਦੀ ਮਿਆਦ 31 ਮਾਰਚ 2025 ਤੱਕ ਵਧਾਈ ਜਾਵੇ। ਵਾਧੂ ਕਰਮਚਾਰੀ ਅਤੇ ਅਧਿਕਾਰੀ ਤਹਿਸੀਲ ਦਫ਼ਤਰਾਂ ਵਿੱਚ ਤਾਇਨਾਤ ਕੀਤੇ ਜਾਣ ਅਤੇ ਜਿੰਨਾ ਹੋ ਸਕੇ, ਹੋਰ ਨਵੇਂ ਸਲਾਟ ਖੋਲ੍ਹੇ ਜਾਣ ਤਾਂ ਜੋ ਲੋਕ ਆਸਾਨੀ ਨਾਲ ਆਪਣੀ ਰਜਿਸਟਰੀ ਕਰਵਾ ਸਕਣ।
-
International1 month ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International2 months ago
ਆਸਟਰੇਲੀਆ ਵਿੱਚ ਸੀਪਲੇਨ ਹਾਦਸਾਗ੍ਰਸਤ ਹੋਣ ਕਾਰਨ 3 ਸੈਲਾਨੀਆਂ ਦੀ ਮੌਤ, 3 ਜ਼ਖ਼ਮੀ
-
International1 month ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
International2 months ago
ਕੈਲੀਫੋਰਨੀਆ ਵਿਚ ਅੱਗ ਨੇ ਮਚਾਈ ਤਬਾਹੀ, ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਸਿੱਖ ਸੰਸਥਾਵਾਂ
-
Mohali2 months ago
ਕਣਕ ਦਾ ਰੇਟ 2275 ਰੁਪਏ ਪ੍ਰਤੀ ਕੁਇੰਟਲ, ਆਟਾ ਵਿਕ ਰਿਹਾ 40 ਰੁਪਏ ਕਿਲੋ
-
Mohali1 month ago
ਦੁਖ ਦਾ ਪ੍ਰਗਟਾਵਾ
-
Punjab2 months ago
ਦੋਸਤ ਵੱਲੋਂ ਦੋਸਤ ਦਾ ਕਤਲ
-
Punjab2 months ago
ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਨਗਰ ਕੌਂਸਲ ਪ੍ਰਧਾਨ ਦੀ ਗੱਡੀ ਤੇ ਚਲਾਈਆਂ ਗੋਲੀਆਂ