Connect with us

National

ਬਰਾਤੀਆਂ ਨਾਲ ਭਰੀ ਮਿੰਨੀ ਬੱਸ ਅਤੇ ਦੁੱਧ ਦੇ ਟੈਂਕਰ ਵਿਚਾਲੇ ਟੱਕਰ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ

Published

on

 

ਬੇਗੂਸਰਾਏ, 26 ਫਰਵਰੀ (ਸ.ਬ.) ਬੇਗੂਸਰਾਏ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਵਿਆਹ ਸਮਾਗਮ ਵਿੱਚ ਲੈ ਕੇ ਜਾ ਰਹੀ ਇੱਕ ਮਿੰਨੀ ਬੱਸ ਅਤੇ ਇੱਕ ਤੇਜ਼ ਰਫ਼ਤਾਰ ਦੁੱਧ ਦੇ ਟੈਂਕਰ ਵਿਚਕਾਰ ਹੋਈ ਜ਼ਬਰਦਸਤ ਟੱਕਰ ਵਿੱਚ ਵਿਆਹ ਦੇ ਤਿੰਨ ਮਹਿਮਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਛੇ ਹੋਰ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹਾਦਸਾ ਬਛਵਾੜਾ ਥਾਣਾ ਖੇਤਰ ਦੇ ਰਾਣੀ ਪੈਟਰੋਲ ਪੰਪ ਨੇੜੇ ਵਾਪਰਿਆ। ਜ਼ਿਕਰਯੋਗ ਹੈ ਕਿ ਬਰਾਤ ਭਗਵਾਨਪੁਰ ਬਲਾਕ ਦੇ ਵਿਕਾਸ ਸੁਲਤਾਨ ਤੋਂ ਦੁਲਾਰਪੁਰ ਪਿੰਡ ਜਾ ਰਹੀ ਸੀ। ਇਸੇ ਦੌਰਾਨ ਬੱਛਵਾੜਾ ਨੇੜੇ ਤੇਜ਼ ਰਫ਼ਤਾਰ ਦੁੱਧ ਦੇ ਟੈਂਕਰ ਨੇ ਮਿੰਨੀ ਬੱਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮਿੰਨੀ ਬੱਸ ਸੜਕ ਤੇ ਹੀ ਪਲਟ ਗਈ।

ਸਥਾਨਕ ਲੋਕਾਂ ਨੇ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਿਚ ਮਦਦ ਕੀਤੀ। ਇਸ ਹਾਦਸੇ ਵਿੱਚ ਮਿੰਨੀ ਬੱਸ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਛੇ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਮੁਤਾਬਕ ਤਿੰਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬਛੌੜਾ ਦੀ ਪੁਲੀਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਦੁੱਧ ਦੇ ਟੈਂਕਰ ਦਾ ਡਰਾਈਵਰ ਫਰਾਰ ਹੋ ਗਿਆ। ਫਿਲਹਾਲ ਟੈਂਕਰ ਅਤੇ ਮਿੰਨੀ ਬੱਸ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਪੁਲੀਸ ਨੇ ਭਰੋਸਾ ਦਿੱਤਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Continue Reading

National

ਲਾਰੈਂਸ ਬਿਸ਼ਨੋਈ ਗੈਂਗ ਦਾ ਇੱਕ ਲੱਖ ਦਾ ਇਨਾਮੀ ਗੈਂਗਸਟਰ ਜਤਿੰਦਰ ਪੁਲੀਸ ਮੁਕਾਬਲੇ ਵਿੱਚ ਹਲਾਕ

Published

on

By

 

ਮੇਰਠ, 26 ਫਰਵਰੀ (ਸ.ਬ.) ਯੂਪੀ ਦੇ ਮੇਰਠ ਵਿਚ ਅੱਜ ਸਵੇਰੇ ਹੋਏ ਇਕ ਪੁਲੀਸ ਮੁਕਾਬਲੇ ਵਿੱਚ ਲਾਰੈਂਸ ਬਿਸ਼ਰੋਈ ਗੈਂਗ ਦਾ ਬਦਮਾਸ਼ ਜਤਿੰਦਰ ਉਰਫ਼ ਜੀਤੂ ਮਾਰਿਆ ਗਿਆ ਹੈ। ਐਸ ਟੀ ਐਫ਼ ਅਤੇ ਪੁਲੀਸ ਦੀ ਨੋਇਡਾ ਯੂਨਿਟ ਨੇ ਇਸ ਮੁਕਾਬਲੇ ਨੂੰ ਅੰਜਾਮ ਦਿੱਤਾ।

ਗਾਜ਼ੀਆਬਾਦ ਪੁਲੀਸ ਨੇ ਜਤਿੰਦਰ ਤੇ ਇਕ ਲੱਖ ਰੁਪਏ ਦਾ ਇਨਾਮ ਘੋਸ਼ਿਤ ਕੀਤਾ ਸੀ। ਪੈਰੋਲ ਤੇ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਉਹ ਫ਼ਰਾਰ ਹੋ ਗਿਆ ਸੀ। ਉਸ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਜਾਣਕਾਰੀ ਅਨੁਸਾਰ ਇਹ ਮੁਕਾਬਲਾ ਸਵੇਰੇ ਤੜਕੇ 2 ਵਜੇ ਤੋਂ ਬਾਅਦ ਹੋਇਆ। ਐਸ ਟੀ ਐਫ਼ ਅਤੇ ਪੁਲੀਸ ਨੇ ਜਿਤੇਂਦਰ ਨੂੰ ਮੇਰਠ ਦੇ ਮੁੰਡਾਲੀ ਥਾਣਾ ਖੇਤਰ ਵਿੱਚ ਘੇਰ ਲਿਆ ਸੀ। ਪੁਲੀਸ ਨੇ ਜਤਿੰਦਰ ਨੂੰ ਹਥਿਆਰ ਸੁੱਟਣ ਅਤੇ ਆਤਮ ਸਮਰਪਣ ਕਰਨ ਲਈ ਕਿਹਾ ਪਰ ਉਸ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ। ਪੁਲੀਸ ਦੀ ਜਵਾਬੀ ਗੋਲੀਬਾਰੀ ਵਿੱਚ ਉਸ ਨੂੰ ਗੋਲੀ ਲੱਗ ਗਈ। ਜ਼ਖ਼ਮੀ ਹੋਣ ਤੋਂ ਬਾਅਦ ਜਤਿੰਦਰ ਨੂੰ ਪੁਲੀਸ ਵਲੋਂ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਇਲਾਜ ਦੌਰਾਨ ਜਤਿੰਦਰ ਦੀ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਮੁਕਾਬਲੇ ਵਿੱਚ ਮਾਰਿਆ ਗਿਆ ਜਤਿੰਦਰ ਉਰਫ਼ ਜੀਤੂ ਹਰਿਆਣਾ ਦੇ ਝੱਜਰ ਦੇ ਪਿੰਡ ਅਸੌਂਡਾ ਸੀਵਾਨ ਦਾ ਰਹਿਣ ਵਾਲਾ ਸੀ। ਉਸ ਵਿਰੁਧ 8 ਮਾਮਲੇ ਦਰਜ ਹਨ। ਉਸ ਨੂੰ ਇਕ ਦੋਹਰੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਜਤਿੰਦਰ 2023 ਵਿੱਚ ਪੈਰੋਲ ਤੇ ਜੇਲ ਵਿੱਚੋਂ ਬਾਹਰ ਆਉਣ ਤੋਂ ਬਾਅਦ ਫ਼ਰਾਰ ਹੋ ਗਿਆ ਸੀ। ਉਦੋਂ ਤੋਂ ਪੁਲੀਸ ਉਸ ਦੀ ਭਾਲ ਕਰ ਰਹੀ ਸੀ। ਗਾਜ਼ੀਆਬਾਦ ਪੁਲੀਸ ਨੇ ਜਤਿੰਦਰ ਤੇ 1 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ ਕਿਉਂਕਿ ਉਹ ਟੀਲਾ ਮੋਡ ਥਾਣੇ ਦੇ ਕੋਲ 2023 ਵਿੱਚ ਹੋਏ ਕਤਲ ਕੇਸ ਵਿੱਚ ਲੋੜੀਂਦਾ ਸੀ। ਇਸ ਦੌਰਾਨ ਐਸ ਟੀ ਐਫ਼ ਨੂੰ ਜਤਿੰਦਰ ਬਾਰੇ ਸੂਚਨਾ ਮਿਲੀ, ਜਿਸ ਦੇ ਆਧਾਰ ਤੇ ਜਤਿੰਦਰ ਨੂੰ ਮੇਰਠ ਵਿੱਚ ਘੇਰ ਲਿਆ ਗਿਆ, ਜਿੱਥੇ ਆਖ਼ਰਕਾਰ ਉਹ ਮੁਕਾਬਲੇ ਵਿੱਚ ਮਾਰਿਆ ਗਿਆ।

 

Continue Reading

National

ਜੰਮੂ-ਕਸ਼ਮੀਰ ਵਿੱਚ ਫੌਜ ਦੇ ਵਾਹਨ ਤੇ ਗੋਲੀਬਾਰੀ

Published

on

By

 

 

ਜੰਮੂ, 26 ਫਰਵਰੀ (ਸ.ਬ.) ਜੰਮੂ-ਕਸ਼ਮੀਰ ਦੇ ਰਾਜੌਰੀ ਵਿੱਚ ਅੱਤਵਾਦੀਆਂ ਵਲੋਂ ਫੌਜ ਦੇ ਵਾਹਨ ਤੇ ਗੋਲੀਬਾਰੀ ਕੀਤੀ ਗਈ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ ਦੇ ਰੋਜਾਰੀ ਦੇ ਸੁੰਦਰਬਨੀ ਸੈਕਟਰ ਵਿੱਚ ਦੁਪਹਿਰ 12.45 ਵਜੇ ਦੇ ਕਰੀਬ ਫੌਜ ਦੇ ਵਾਹਨ ਤੇ 4 ਤੋਂ 5 ਰਾਉਂਡ ਫਾਇਰਿੰਗ ਕੀਤੀ ਗਈ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਤੁਰੰਤ ਬਾਅਦ ਅੱਤਵਾਦੀ ਮੌਕੇ ਤੋਂ ਭੱਜ ਗਏ। ਫਿਲਹਾਲ ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਜਾਂ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਮਲਾ ਕੰਟਰੋਲ ਰੇਖਾ ਦੇ ਨਾਲ ਲੱਗਦੇ ਜੰਮੂ ਦੇ ਸੁੰਦਰਬਨੀ ਇਲਾਕੇ ਵਿੰਚ ਹੋਇਆ। ਇੱਥੇ ਸਵੇਰ ਤੋਂ ਹੀ ਤਲਾਸ਼ੀ ਮੁਹਿੰਮ ਚੱਲ ਰਹੀ ਸੀ, ਜਿਸ ਦੌਰਾਨ ਫੌਜ ਦੀ ਗੱਡੀ ਤੇ ਹਮਲਾ ਹੋ ਗਿਆ। ਹਾਲਾਂਕਿ, ਫੌਜ ਨੇ ਅਧਿਕਾਰਤ ਤੌਰ ਤੇ ਇਸਦੀ ਪੁਸ਼ਟੀ ਨਹੀਂ ਕੀਤੀ ਹੈ।

ਇਹ ਇਲਾਕਾ ਪਾਕਿਸਤਾਨ ਸਰਹੱਦ ਨਾਲ ਲੱਗਦਾ ਹੈ, ਇਸ ਲਈ ਪੁਲੀਸ ਨੂੰ ਫਿਲਹਾਲ ਉੱਥੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਅਤੇ ਫੌਜ ਖੁਦ ਉੱਥੇ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਪੂਰੇ ਇਲਾਕੇ ਵਿੱਚ ਹਾਈ ਅਲਰਟ ਐਲਾਨ ਦਿੱਤਾ ਗਿਆ ਹੈ। ਫੌਜ ਦੇ ਜਵਾਨਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ।

Continue Reading

National

ਸ਼ਰਧਾਲੂਆਂ ਲਈ 2 ਮਈ ਨੂੰ ਖੋਲ੍ਹੇ ਜਾਣਗੇ ਕੇਦਾਰਨਾਥ ਮੰਦਰ ਦੇ ਕਿਵਾੜ

Published

on

By

 

ਰੁਦਰਪ੍ਰਯਾਗ, 26 ਫਰਵਰੀ (ਸ.ਬ.) ਸ਼੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਜੇ ਪ੍ਰਸਾਦ ਥਾਪਲਿਆਲ ਨੇ ਅੱਜ ਐਲਾਨ ਕੀਤਾ ਕਿ ਕੇਦਾਰਨਾਥ ਮੰਦਰ ਦੇ ਕਿਵਾੜ 2 ਮਈ ਨੂੰ ਸਵੇਰੇ 7 ਵਜੇ ਖੁੱਲ੍ਹਣਗੇ।

ਕੇਦਾਰਨਾਥ ਮੰਦਰ ਦੇ ਖੁੱਲਣ ਦੇ ਐਲਾਨ ਦੇ ਨਾਲ ਹੀ ਗੜ੍ਹਵਾਲ ਹਿਮਾਲਿਆ ਦੇ ਸਾਰੇ ਚਾਰ ਪਵਿੱਤਰ ਸਥਾਨਾਂ ਨੂੰ ਖੋਲ੍ਹਣ ਦੀਆਂ ਤਰੀਕਾਂ ਹੁਣ ਤੈਅ ਹੋ ਗਈਆਂ ਹਨ। ਜਿਨ੍ਹਾਂ ਵਿਚ ਬਦਰੀਨਾਥ ਧਾਮ 4 ਮਈ, ਜਦਕਿ ਗੰਗੋਤਰੀ ਅਤੇ ਯਮੁਨੋਤਰੀ ਧਾਮ 30 ਅਪ੍ਰੈਲ ਨੂੰ ਅਕਸ਼ੈ ਤ੍ਰਿਤੀਆ ਤੇ ਖੁੱਲ੍ਹਣਗੇ। ਇਹ ਚਾਰੇ ਸਥਾਨ ਮਿਲ ਕੇ ਚਾਰ ਧਾਮ ਬਣਾਉਂਦੇ ਹਨ।

ਸ੍ਰੀ ਥਾਪਲਿਆਲ ਨੇ ਕਿਹਾ ਕਿ ਕੇਦਾਰਨਾਥ ਮੰਦਰ ਦੇ ਉਦਘਾਟਨ ਲਈ ਸ਼ੁਭ ਘੜੀ ਅਤੇ ਤਰੀਕ ਦਾ ਫੈਸਲਾ ਧਾਰਮਿਕ ਗੁਰੂਆਂ ਅਤੇ ਵੇਦਪੀਠਾਂ ਨੇ ਮਹਾਸ਼ਿਵਰਾਤਰੀ ਦੇ ਮੌਕੇ ਤੇ ਉਖੀਮਠ ਦੇ ਓਮਕਾਰੇਸ਼ਵਰ ਮੰਦਰ ਵਿੱਚ ਪ੍ਰਾਰਥਨਾ ਕਰਨ ਤੋਂ ਬਾਅਦ ਕੀਤਾ। ਇਸ ਮੌਕੇ ਫੁੱਲਾਂ ਨਾਲ ਸਜੇ ਓਮਕਾਰੇਸ਼ਵਰ ਮੰਦਰ ਵਿੱਚ ਕੇਦਾਰਨਾਥ ਮੰਦਰ ਦੇ ਮੁੱਖ ਪੁਜਾਰੀ ਰਾਵਲ ਭੀਮਸ਼ੰਕਰ ਤੋਂ ਇਲਾਵਾ ਕੇਦਾਰਨਾਥ ਦੀ ਵਿਧਾਇਕ ਆਸ਼ਾ ਨੌਟਿਆਲ, ਮੰਦਰ ਕਮੇਟੀ ਦੇ ਅਧਿਕਾਰੀ ਅਤੇ ਸੈਂਕੜੇ ਸ਼ਰਧਾਲੂ ਵੀ ਮੌਜੂਦ ਸਨ।

Continue Reading

Latest News

Trending