Connect with us

National

ਵਪਾਰਕ ਐਲ ਪੀ ਜੀ ਸਲਿੰਡਰ ਦੀ ਕੀਮਤ ਵਿੱਚ ਵਾਧਾ

Published

on

 

 

ਨਵੀਂ ਦਿੱਲੀ, 1 ਮਾਰਚ (ਸ.ਬ.) ਸਰਕਾਰ ਵੱਲੋਂ ਐਲਪੀਜੀ ਸਲਿੰਡਰ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ। ਹੋਲੀ ਤੋਂ ਪਹਿਲਾਂ ਵਪਾਰਕ ਗ਼ੈਸ ਸਲਿੰਡਰ ਖ਼ਪਤਕਾਰਾਂ ਨੂੰ ਵੱਡਾ ਝਟਕਾ ਲੱਗਾ ਹੈ। ਮਾਰਚ ਮਹੀਨੇ ਦੇ ਪਹਿਲੇ ਦਿਨ ਤੇਲ ਕੰਪਨੀਆਂ ਨੇ 19 ਕਿਲੋਗ੍ਰਾਮ ਵਾਲੇ ਵਪਾਰਕ ਐਲਪੀਜੀ ਸਲਿੰਡਰ ਦੀ ਕੀਮਤ ਵਧਾ ਦਿਤੀ ਹੈ। ਨਵੀਆਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਹਨ।

ਐਲਪੀਜੀ ਦੀਆਂ ਕੀਮਤਾਂ ਦੀ ਸਮੀਖਿਆ ਕਰਨ ਤੋਂ ਬਾਅਦ, ਪੈਟਰੋਲੀਅਮ ਕੰਪਨੀਆਂ ਨੇ ਵਪਾਰਕ ਗੈਸ ਸਲਿੰਡਰ ਦੀ ਕੀਮਤ ਵਿਚ 6 ਰੁਪਏ ਦਾ ਵਾਧਾ ਕੀਤਾ ਹੈ। ਅਜਿਹੀ ਸਥਿਤੀ ਵਿਚ, ਹੁਣ ਰਾਜਸਥਾਨ ਵਿਚ, 19 ਕਿਲੋਗ੍ਰਾਮ ਵਪਾਰਕ ਗੈਸ ਸਲਿੰਡਰ 1824.50 ਰੁਪਏ ਦੀ ਬਜਾਏ 1830.50 ਰੁਪਏ ਵਿਚ ਉਪਲਬਧ ਹੋਵੇਗਾ। ਪਰ, ਘਰੇਲੂ ਗੈਸ ਸਲਿੰਡਰਾਂ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ।

ਘਰੇਲੂ ਗੈਸ ਸਲਿੰਡਰ 806.50 ਰੁਪਏ ਵਿਚ ਉਪਲਬਧ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਨਵਰੀ ਅਤੇ ਫ਼ਰਵਰੀ ਵਿਚ ਤੇਲ ਕੰਪਨੀਆਂ ਨੇ ਵਪਾਰਕ ਗੈਸ ਸਲਿੰਡਰਾਂ ਦੀਆਂ ਕੀਮਤਾਂ ਘਟਾ ਦਿਤੀਆਂ ਸਨ। ਵਪਾਰਕ ਗ਼ੈਸ ਸਲਿੰਡਰ ਦੀ ਕੀਮਤ ਜਨਵਰੀ ਵਿਚ 14.50 ਰੁਪਏ ਅਤੇ ਫਰਵਰੀ ਵਿਚ 6 ਰੁਪਏ ਘਟਾਈ ਗਈ ਸੀ। ਪਰ, ਮਾਰਚ ਵਿਚ 6 ਰੁਪਏ ਦਾ ਵਾਧਾ ਹੋਇਆ ਹੈ।

Continue Reading

National

ਖੜ੍ਹੇ ਟਰੱਕ ਨਾਲ ਟੱਕਰਾਈ ਬੱਸ, 4 ਵਿਅਕਤੀਆਂ ਦੀ ਮੌਤ, 20 ਜ਼ਖਮੀ

Published

on

By

 

 

ਆਗਰਾ, 1 ਮਾਰਚ (ਸ.ਬ.) ਆਗਰਾ ਵਿੱਚ ਇੱਕ ਤੇਜ਼ ਰਫ਼ਤਾਰ ਬੱਸ ਇੱਕ ਖੜ੍ਹੇ ਟਰੱਕ ਨਾਲ ਟਕਰਾ ਗਈ। ਹਾਦਸੇ ਵਿੱਚ 4 ਵਿਅਕਤੀਆਂ ਦੀ ਮੌਤ ਹੋ ਗਈ, 20 ਵਿਅਕਤੀ ਜ਼ਖ਼ਮੀ ਹੋ ਗਏ। ਬੱਸ ਵਾਰਾਣਸੀ ਤੋਂ ਜੈਪੁਰ ਜਾ ਰਹੀ ਸੀ। ਬੱਸ ਵਿੱਚ 30 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਹਾਂਕੁੰਭ ਵਿੱਚ ਇਸ਼ਨਾਨ ਕਰ ਕੇ ਵਾਪਸ ਆ ਰਹੇ ਸਨ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦੇ ਟੁਕੜੇ-ਟੁਕੜੇ ਹੋ ਗਏ। ਬੱਸ ਦੇ ਪਿਛਲੇ ਹਿੱਸੇ ਵਿੱਚ ਫਸੇ ਯਾਤਰੀਆਂ ਨੂੰ ਲੋਕਾਂ ਨੇ ਖਿੜਕੀਆਂ ਤੋੜ ਕੇ ਬਾਹਰ ਕੱਢਿਆ। ਇਹ ਹਾਦਸਾ ਅੱਜ ਸਵੇਰੇ 5 ਵਜੇ ਫਤਿਹਾਬਾਦ ਥਾਣਾ ਖੇਤਰ ਦੇ ਆਗਰਾ ਐਕਸਪ੍ਰੈਸਵੇਅ ਤੇ ਵਾਪਰਿਆ। ਪੁਲੀਸ ਨੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਹਾਦਸੇ ਤੋਂ ਬਾਅਦ, ਐਕਸਪ੍ਰੈਸਵੇਅ ਦੇ ਇੱਕ ਪਾਸੇ ਸੜਕ ਬੰਦ ਹੈ, ਇਸ ਨੂੰ ਸਾਫ਼ ਕੀਤਾ ਜਾ ਰਿਹਾ ਹੈ।

ਪੁਲੀਸ ਨੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਭੇਜ ਦਿੱਤਾ। ਬੱਸ ਵਿੱਚ ਬੈਠੇ ਲਗਭਗ ਸਾਰੇ ਲੋਕ ਜ਼ਖ਼ਮੀ ਹੋ ਗਏ ਹਨ। ਪੁਲੀਸ ਨਿੱਜੀ ਵਾਹਨਾਂ ਦੀ ਮਦਦ ਨਾਲ ਆਗਰਾ ਦੇ ਲੋਕਾਂ ਨੂੰ ਲਿਜਾ ਰਹੀ ਹੈ।

Continue Reading

National

ਕਾਰ ਸਵਾਰ ਨੌਜਵਾਨਾਂ ਵੱਲੋਂ ਅੰਬਾਲਾ ਅਦਾਲਤ ਦੇ ਬਾਹਰ ਹਵਾਈ ਫਾਇਰ

Published

on

By

 

 

ਅੰਬਾਲਾ, 1 ਮਾਰਚ (ਸ.ਬ.) ਅੱਜ ਅੰਬਾਲਾ ਅਦਾਲਤ ਵਿੱਚ ਪੇਸ਼ੀ ਲਈ ਆਏ ਨੌਜਵਾਨਾਂ ਤੇ ਗੋਲੀਬਾਰੀ ਹੋਈ। ਜ਼ਿਕਰਯੋਗ ਹੈ ਕਿ ਦੋ ਨੌਜਵਾਨ ਇੱਕ ਕਾਲੇ ਰੰਗ ਦੀ ਕਾਰ ਵਿੱਚ ਆਏ ਅਤੇ ਹਵਾ ਵਿੱਚ ਦੋ ਗੋਲੀਆਂ ਚਲਾਈਆਂ। ਜਿਸ ਤੋਂ ਬਾਅਦ ਹਮਲਾਵਰ ਆਸਾਨੀ ਨਾਲ ਫ਼ਰਾਰ ਹੋ ਗਏ। ਫ਼ਿਲਹਾਲ ਪੁਲੀਸ ਸੀਸੀਟੀਵੀ ਦੀ ਮਦਦ ਨਾਲ ਗੋਲੀਬਾਰੀ ਕਰਨ ਵਾਲੇ ਲੋਕਾਂ ਦੀ ਭਾਲ ਕਰ ਰਹੀ ਹੈ।

ਅਦਾਲਤ ਵਿੱਚ ਪੇਸ਼ ਹੋਣ ਆਏ ਅਮਨ ਸੋਨਕਰ ਨਾਮ ਦੇ ਇੱਕ ਨੌਜਵਾਨ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਅਮਨ ਸੋਨਕਰ ਅਦਾਲਤ ਵਿੱਚ ਦਾਖ਼ਲ ਹੋ ਰਿਹਾ ਸੀ, ਤਾਂ ਇੱਕ ਕਾਲੇ ਰੰਗ ਦੀ ਸਕਾਰਪੀਓ ਕਾਰ ਵਿੱਚ ਸਵਾਰ 2-3 ਨੌਜਵਾਨ ਹਵਾ ਵਿੱਚ ਗੋਲੀਆਂ ਚਲਾ ਕੇ ਭੱਜ ਗਏ। ਇਸ ਸਮੇਂ ਸਿਟੀ ਪੁਲੀਸ ਸਟੇਸ਼ਨ ਇੰਚਾਰਜ ਅਤੇ ਡੀਐਸਪੀ ਰਜਤ ਗੁਲੀਆ ਘਟਨਾ ਦੀ ਜਾਂਚ ਲਈ ਮੌਕੇ ਤੇ ਪਹੁੰਚੇ।

ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਚਓ ਸੁਨੀਲ ਵਤਸ ਕੋਤਵਾਲੀ ਸਿਟੀ ਪੁਲੀਸ ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਅੰਬਾਲਾ ਛਾਉਣੀ ਦੀ ਖਟੀਕ ਮੰਡੀ ਦੇ ਵਾਸੀ ਅਦਾਲਤ ਵਿੱਚ ਪੇਸ਼ ਹੋਣ ਲਈ ਆਏ ਸਨ ਅਤੇ ਜਦੋਂ ਉਹ ਗੇਟ ਨੇੜੇ ਪਹੁੰਚੇ ਤਾਂ ਇੱਕ ਕਾਰ ਵਿੱਚ ਆ ਰਹੇ ਕੁਝ ਨੌਜਵਾਨਾਂ ਨੇ ਅਚਾਨਕ ਉਨ੍ਹਾਂ ਤੇ ਗੋਲੀਆਂ ਚਲਾ ਦਿੱਤੀਆਂ। ਦੋਵਾਂ ਧੜਿਆਂ ਦੀ ਆਪਸ ਵਿੱਚ ਪੁਰਾਣੀ ਰੰਜਿਸ਼ ਸੀ। ਫ਼ਿਲਹਾਲ ਮੌਕੇ ਤੋਂ ਦੋ ਗੋਲੀਆਂ ਦੇ ਖੋਲ ਬਰਾਮਦ ਹੋਏ ਹਨ ਅਤੇ ਜਾਂਚ ਜਾਰੀ ਹੈ।

Continue Reading

National

ਮਨੀਪੁਰ ਦੇ ਦੋ ਜ਼ਿਲ੍ਹਿਆਂ ਵਿੱਚੋਂ ਇੱਕ ਅੱਤਵਾਦੀ ਸਣੇ ਪੰਜ ਵਿਅਕਤੀ ਗ੍ਰਿਫ਼ਤਾਰ

Published

on

By

 

ਇੰਫਾਲ, 1 ਮਾਰਚ (ਸ.ਬ.) ਸੁਰੱਖਿਆ ਬਲਾਂ ਨੇ ਮਨੀਪੁਰ ਦੇ ਕਾਂਗਪੋਕਪੀ ਤੇ ਕਾਮਜੋਂਗ ਜ਼ਿਲ੍ਹਿਆਂ ਵਿਚੋਂ ਇੱਕ ਅੱਤਵਾਦੀ ਸਣੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਾਂਗਪੋਕਪੀ ਦੇ ਬਿਮਪਰਾਓ ਵਿੱਚੋਂ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਪਾਬੰਦੀਸ਼ੁਦਾ ਕੁਕੀ ਨੈਸ਼ਨਲ ਫਰੰਟ (ਪੀ) ਅਧੀਨ ਕੰਮ ਕਰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਵੱਲੋਂ ਲੰਘੇ ਦਿਨ ਮਨੀਪੁਰ-ਮਿਆਂਮਾਰ ਸਰਹੱਦ ਨਾਲ ਲੱਗਦੇ ਕਾਮਜੋਂਗ ਜ਼ਿਲ੍ਹੇ ਦੇ ਕੁਲਤੂਹ ਪਿੰਡ ਵਿੱਚੋਂ ਪੀਪਲਜ਼ ਲਿਬਰੇਸ਼ਨ ਆਰਮੀ ਦੇ ਇੱਕ ਸਰਗਰਮ ਅਤਿਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀ ਮੁਤਾਬਕ ਉਸ ਕੋਲੋਂ ਇੱਕ ਪਿਸਤੌਲ, ਇੱਕ ਗਰਨੇਡ ਤੇ ਹੋਰ ਅਸਲਾ ਬਰਾਮਦ ਹੋਇਆ। ਪੁਲੀਸ ਮੁਤਾਬਕ ਇਸੇ ਦੌਰਾਨ ਬੀਤੇ ਦਿਨ ਸੂਬੇ ਦੇ ਪੰਜ ਦੱਖਣ-ਪੂਰਬੀ ਜ਼ਿਲ੍ਹਿਆਂ ਤੇਂਗਨੌਪਾਲ, ਇੰਫਾਲ ਪੁੂਰਬੀ, ਕਾਂਗਪੋਕਪੀ, ਇੰਫਾਲ ਪੱਛਮੀ ਤੇ ਥੌਬਰ ਵਿੱਚ ਲੋਕਾਂ ਵੱਲੋਂ ਸਵੈਇੱਛਾ ਨਾਲ ਵੀ ਹਥਿਆਰ ਵੀ ਜਮ੍ਹਾਂ ਕਰਵਾਏ ਗਏ।

Continue Reading

Latest News

Trending