ਪਾਕਿਸਤਾਨ ਵਿੱਚ ਚੋਣਾਂ ਕਾਰਨ ਸਰਕਾਰ ਨੇ ਇੰਟਰਨੈਟ ਤੇ ਮੋਬਾਈਲ ਸੇਵਾਵਾਂ ਕੀਤੀਆਂ ਠੱਪ

ਇਸਲਾਮਾਬਾਦ, 8 ਫਰਵਰੀ (ਸ.ਬ.) ਪਾਕਿਸਤਾਨ ਵਿਚ ਸੁਰੱਖਿਆ ਦੀ ਵਿਗੜਦੀ ਸਥਿਤੀ ਕਾਰਨ ਮੋਬਾਈਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਸੁਰੱਖਿਆ ਦੀ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਮੋਬਾਈਲ ਸੇਵਾਵਾਂ ਨੂੰ ਅਸਥਾਈ ਤੌਰ ਤੇ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਕਰਾਚੀ ਅਤੇ ਪਿਸ਼ਾਵਰ ਸਮੇਤ ਕੁਝ ਸ਼ਹਿਰਾਂ ਵਿੱਚ ਫੋਨ ਸੇਵਾਵਾਂ ਵੀ ਠੱਪ ਹਨ। ਇੰਟਰਨੈਟ ਅਤੇ ਸੈਲੂਲਰ ਸੇਵਾਵਾਂ ਦੇ ਪ੍ਰਭਾਵਿਤ ਹੋਣ ਬਾਰੇ ਮੁੱਖ ਚੋਣ ਕਮਿਸ਼ਨਰ ਸਿਕੰਦਰ ਸੁਲਤਾਨ ਰਾਜਾ ਨੇ ਕਿਹਾ ਕਿ ਉਹ ਮੰਤਰਾਲੇ ਨੂੰ ਸੇਵਾਵਾਂ ਨੂੰ ਮੁੜ ਚਾਲੂ ਕਰਨ ਲਈ ਨਹੀਂ ਕਹਿਣਗੇ।