ਰੂਸ ਵਿੱਚ ਇਮਾਰਤ ਨੂੰ ਲੱਗੀ ਅੱਗ, 400 ਵਿਅਕਤੀ ਸੁਰੱਖਿਅਤ ਬਾਹਰ ਕੱਢੇ

ਮਾਸਕੋ, 9 ਫਰਵਰੀ (ਸ.ਬ.) ਰੂਸ ਦੇ ਮਾਸਕੋ ਵਿਚ ਏਅਰਪੋਰਟ ਮੈਟਰੋ ਸਟੇਸ਼ਨ ਨੇੜੇ ਇਕ ਛੇ ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿਚ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ 400 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਐਮਰਜੈਂਸੀ ਸੇਵਾਵਾਂ ਨੇ ਅੱਜ ਇਹ ਜਾਣਕਾਰੀ ਦਿੱਤੀ।

ਮਾਸਕੋ ਵਿੱਚ ਰੂਸੀ ਐਮਰਜੈਂਸੀ ਮੰਤਰਾਲੇ ਦੇ ਪ੍ਰੈਸ ਦਫ਼ਤਰ ਨੇ ਦਿਨ ਦੇ ਸ਼ੁਰੂ ਵਿੱਚ ਕਿਹਾ ਕਿ ਅੱਗ ਦਾ ਖੇਤਰ ਸ਼ੁਰੂ ਵਿੱਚ ਦੋ ਹਜ਼ਾਰ ਵਰਗ ਮੀਟਰ ਨੂੰ ਕਵਰ ਕੀਤਾ ਗਿਆ ਅਤੇ ਬਾਅਦ ਵਿੱਚ ਚਾਰ ਹਜ਼ਾਰ ਵਰਗ ਮੀਟਰ ਤੱਕ ਫੈਲ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਮਾਸਕੋ ਵਿੱਚ ਚੇਰਨੀਆਖੋਵਸਕੀ ਸਟਰੀਟ ਤੇ ਅੱਗ ਲੱਗਣ ਵਾਲੀ ਛੇ ਮੰਜ਼ਿਲਾ ਇਮਾਰਤ ਵਿੱਚੋਂ 400 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਦਫਤਰ ਨੇ ਦੱਸਿਆ ਕਿ ਅੱਗ ਪਹਿਲਾਂ ਹੀ ਬੁਝ ਚੁੱਕੀ ਹੈ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।