ਕਾਂਗੋ ਵਿੱਚ ਸੜਕ ਹਾਦਸੇ ਦੌਰਾਨ 18 ਵਿਅਕਤੀਆਂ ਦੀ ਮੌਤ

ਕਿਨਸ਼ਾਸਾ, 9 ਫਰਵਰੀ (ਸ.ਬ.) ਕਾਂਗੋ ਲੋਕਤੰਤਰੀ ਗਣਰਾਜ ਦੀ ਰਾਜਧਾਨੀ ਕਿਨਸ਼ਾਸਾ ਵਿੱਚ ਸਥਿਤ ਇੱਕ ਪੈਰੀਫਿਰਲ ਕਮਿਊਨ ਕਿਮਬਨਸੇਕੇ ਵਿੱਚ ਬੀਤੇ ਦਿਨ ਇੱਕ ਟ੍ਰੈਫਿਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ 18 ਵਿਅਕਤੀਆਂ ਦੀ ਮੌਤ ਹੋ ਗਈ। ਇਕ ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਕਿਮਬਨਸੇਕੇ ਦੇ ਮੇਅਰ ਜੀਨੋਟ ਕੈਨਨ ਅਨੁਸਾਰ ਨਦਜਿਲੀ ਹਵਾਈ ਅੱਡੇ ਤੋਂ ਆ ਰਹੇ ਇੱਕ ਡੰਪ ਟਰੱਕ ਨੇ ਇੱਕ ਮਿੰਨੀ-ਬੱਸ ਨੂੰ ਟੱਕਰ ਮਾਰ ਦਿੱਤੀ ਜੋ ਸ਼ਹਿਰ ਦੇ ਕੇਂਦਰ ਵੱਲ ਲੂਮੁੰਬਾ ਦੇ ਮੁੱਖ ਬੁਲੇਵਾਰਡ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ। ਸਥਾਨਕ ਅਧਿਕਾਰੀਆਂ ਅਨੁਸਾਰ ਪੀੜਤਾਂ ਦੀਆਂ ਲਾਸ਼ਾਂ ਨੂੰ ਲੀਮੇਟ ਦੇ ਆਸ ਪਾਸ ਦੇ ਕਮਿਊਨ ਵਿੱਚ ਸਥਿਤ ਇੱਕ ਹਸਪਤਾਲ ਦੇ ਮੁਰਦਾਘਰ ਵਿੱਚ ਲਿਜਾਇਆ ਗਿਆ। ਕਿਨਸ਼ਾਸਾ ਦੇ ਸ਼ਹਿਰ ਵਿਚ ਨਿਯਮਿਤ ਤੌਰ ਤੇ ਡਰਾਈਵਰਾਂ ਦੇ ਮਾੜੇ ਵਿਵਹਾਰ ਅਤੇ ਵਾਹਨਾਂ ਦੀ ਮਾੜੀ ਸਥਿਤੀ ਕਾਰਨ ਟ੍ਰੈਫਿਕ ਹਾਦਸੇ ਵਾਪਰਦੇ ਹਨ।