ਘਰ ਵਿੱਚ ਅੱਗ ਲੱਗਣ ਕਾਰਨ ਜਿਊਂਦੀਆਂ ਸੜੀਆਂ ਤਿੰਨ ਭੈਣਾਂ

ਬਨਿਹਾਲ, 12 ਫਰਵਰੀ (ਸ.ਬ.) ਜੰਮੂ ਕਸ਼ਮੀਰ ਵਿੱਚ ਰਾਮਬਨ ਜ਼ਿਲ੍ਹੇ ਦੇ ਸਦੂਰ ਪਿੰਡ ਵਿੱਚ ਅੱਜ ਇਕ ਘਰ ਵਿੱਚ ਅੱਗ ਲੱਗ ਗਈ। ਇਸ ਹਾਦਸੇ 3 ਭੈਣਾਂ ਦੀ ਜਿਊਂਦੇ ਸੜਨ ਨਾਲ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਉਖਰਾਲ ਮੰਡਲ ਦੇ ਧਨਮਸਤਾ-ਤਜਨੀਹਾਲ ਪਿੰਡ ਵਿੱਚ ਤਿੰਨ ਮੰਜ਼ਿਲਾ ਮਕਾਨ ਵਿੱਚ ਅੱਜ ਸਵੇਰੇ ਅੱਗ ਲੱਗ ਗਈ।

ਉਨ੍ਹਾਂ ਦੱਸਿਆ ਕਿ ਘਟਨਾ ਦੇ ਸਮੇਂ ਬਿਸਮਾ, ਸੈਕਾ ਅਤੇ ਸਾਨੀਆ ਸਭ ਤੋਂ ਉੱਪਰੀ ਮੰਜ਼ਿਲ ਤੇ ਸੌਂ ਰਹੀਆਂ ਸਨ ਅਤੇ ਅੱਗ ਦੇ ਪੂਰੇ ਘਰ ਵਿੱਚ ਫੈਲਣ ਕਾਰਨ ਉਹ ਬਾਹਰ ਨਹੀਂ ਨਿਕਲ ਸਕੀਆਂ। ਅਧਿਕਾਰੀਆਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀਆਂ ਨੇ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਅੱਗ ਲੱਗਣ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗਾ ਹੈ।