ਨਗਰ ਨਿਗਮ ਦੀ ਟੀਮ ਨੇ ਨਾਜਾਇਜ ਕਬਜੇ ਹਟਾਏ

ਐਸ ਏ ਐਸ ਨਗਰ, 12 ਫਰਵਰੀ (ਆਰਪੀ ਵਾਲੀਆ) ਨਗਰ ਨਿਗਮ ਦੇ ਨਾਜਾਇਜ ਕਬਜੇ ਹਟਾਉਣ ਵਾਲੇ ਸਟਾਫ ਵਲੋਂ ਫੇਜ਼-1 ਵਿੱਚ ਸੜਕਾਂ ਤੇ ਲੱਗਦੀਆਂ ਰੇਹੜੀਆਂ ਦੇ ਨਜਾਇਜ਼ ਕਬਜ਼ੇ ਹਟਾਏ ਗਏ। ਨਿਗਮ ਦੇ ਸੁਪਰਡੈਂਟ ਰਘਵੀਰ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ ਇਸ ਕਾਰਵਾਈ ਦੌਰਾਨ ਇੱਕ ਮਹਿਲਾ ਰੇਹੜੀ ਚਾਲਕ ਟੀਮ ਨਾਲ ਉਲਝ ਗਈ ਅਤੇ ਬਹਿਸ ਦੌਰਾਨ ਗੱਲ ਇੰਨੀ ਵੱਧ ਗਈ ਕਿ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ ਸੀ।

ਨਗਰ ਨਿਗਮ ਦੇ ਇੰਸਪੈਕਟਰ ਵਰਿੰਦਰ ਨੇ ਦੱਸਿਆ ਕਿ ਇਹ ਰੇਹੜੀ ਫੜੀ ਵਾਲੇ ਸੜਕਾਂ ਦੇ ਦੋਨੋਂ ਪਾਸੇ ਆਪਣੀਆਂ ਰੇੜੀਆਂ ਖੜੀਆਂ ਕਰ ਲੈਂਦੇ ਹਨ ਅਤੇ ਖਰੀਦਦਾਰ ਆਪਣੀਆਂ ਗੱਡੀਆਂ ਸੜਕ ਵਿੱਚ ਖੜਾ ਕਰਕੇ ਉਹ ਖਰੀਦਦਾਰੀ ਕਰਨ ਲੱਗ ਜਾਂਦੇ ਹਨ ਜਿਸ ਕਰਕੇ ਸੜਕਾਂ ਤੇ ਜਾਮ ਲੱਗ ਜਾਂਦਾ ਹੈ ਅਤੇ ਵਾਹਨ ਚਾਲਕਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ।