ਭਾਜਪਾ ਦੇ ਸਾਬਕਾ ਕੌਂਸਲਰਾਂ ਨੇ ਅਨੰਦਪੁਰ ਸਾਹਿਬ ਸੰਸਦੀ ਖੇਤਰ ਬਾਰੇ ਮੀਟਿੰਗ

ਐਸ ਏ ਐਸ ਨਗਰ, 12 ਫਰਵਰੀ (ਸ.ਬ.) ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੌਂਸਲਰਾਂ ਵਲੋਂ ਆਉਣ ਵਾਲੀਆਂ ਲੋਕਸਭਾ ਚੋਣਾਂ ਸੰਬੰਧੀ ਲੋਕਸਭਾ ਹਲਕਾ ਆਨੰਦਪੁਰ ਸਾਹਿਬ ਸੰਸਦੀ ਖੇਤਰ ਬਾਰੇ ਮੀਟਿੰਗ ਕੀਤੀ ਜਿਸ ਦੌਰਾਨ ਆਨੰਦਪੁਰ ਸਾਹਿਬ ਹਲਕੇ ਦੀਆਂ ਸੰਭਾਵਿਤ ਯੋਜਨਾਵਾਂ, ਵਿਕਾਸ ਦੇ ਮੁੱਦਿਆਂ ਅਤੇ ਚੋਣ ਰਣਨੀਤੀ ਨੂੰ ਲੈ ਕੇ ਚਰਚਾ ਕੀਤੀ ਗਈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੌਂਸਲਰਾਂ ਸ੍ਰੀ ਅਸ਼ੋਕ ਝਾਅ ਨੇ ਦੱਸਿਆ ਕਿ ਪਾਰਟੀ ਦੇ ਸਾਬਕਾ ਕੌਂਸਲਰਾਂ ਵਲੋਂ ਕੀਤੀ ਗਈ ਇਸ ਮੀਟਿੰਗ ਵਿੱਚ ਮੌਜੂਦ ਆਗੂਆਂ ਨੇ ਅਨੰਦਪੁਰ ਸਾਹਿਬ ਸੰਸਦੀ ਖੇਤਰ ਦੀਆਂ ਸਮੱਸਿਆਵਾਂ ਅਤੇ ਵਿਕਾਸ ਬਾਰੇ ਗੱਲ ਕੀਤੀ ਅਤੇ ਸੰਭਾਵਿਤ ਹਲ ਤੇ ਵਿਚਾਰ ਕੀਤਾ।

ਇਸ ਮੌਕੇ ਅਨੰਦਪੁਰ ਸਾਹਿਬ ਸੰਸਦੀ ਖੇਤਰ ਦੇ ਵਿਕਾਸ ਲਈ ਸਾਂਝੇ ਯਤਨ ਕਰਨ ਲਈ ਆਉਣ ਵਾਲੇ ਦਿਨਾਂ ਵਿੱਚ ਹਲਕੇ ਵਾਈਜ ਮੀਟਿੰਗ ਕਰਕੇ ਮੁਹਿਮ ਨੂੰ ਤੇਜ ਕਰਨ ਦਾ ਫੈਸਲਾ ਕੀਤਾ ਗਆ। ਮੀਟਿੰਗ ਦੌਰਾਨ ਸਾਬਕਾ ਕੌਂਸਲਰ ਅਰੁਣ ਸ਼ਰਮਾ, ਸਹਿਬੀ ਅਨੰਦ, ਬੌਬੀ ਕੰਬੋਜ ਅਤੇ ਭਾਜਪਾ ਆਗੂ ਰਮੇਸ਼ ਵਰਮਾ ਵੀ ਹਾਜ਼ਰ ਸਨ।