ਡੀ ਐਸ ਪੀ ਸਿਟੀ 2 ਦੇ ਰੀਡਰ ਸਤੀਸ਼ ਕੁਮਾਰ ਨੂੰ ਮਿਲੀ ਤਰੱਕੀ, ਹਵਲਦਾਰ ਤੋਂ ਏ ਐਸ ਆਈ ਪਦਉੱਨਤ

ਐਸ ਏ ਐਸ ਨਗਰ, 12 ਫਰਵਰੀ (ਸ.ਬ.) ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਦੇ ਰੀਡਰ ਹਵਲਦਾਰ ਸਤੀਸ਼ ਕੁਮਾਰ ਨੂੰ ਤਰੱਕੀ ਦੇ ਕੇ ਏ ਐਸ ਆਈ ਬਣਾਇਆ ਗਿਆ ਹੈ। ਇਸ ਸੰਬੰਧੀ ਐਸ ਪੀ ਸਿਟੀ ਸz. ਹਰਬੀਰ ਸਿੰਘ ਅਟਵਾਲ ਅਤੇ ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਵਲੋਂ ਸ੍ਰੀ ਸਤੀਸ਼ ਕੁਮਾਰ ਨੂੰ ਤਰੱਕੀ ਦੇ ਸਟਾਰ ਲਗਾਏ ਗਏ ਅਤੇ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।