ਪਾਰਸ ਮਹਾਜਨ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਉਦਯੋਗ ਅਤੇ ਵਪਾਰ ਬੋਰਡ ਦੇ ਮੈਂਬਰ

ਬੀਤੇ ਕੱਲ ਹੋਏ ਸੀ ਅਕਾਲੀ ਦਲ ਵਿੱਚ ਸ਼ਾਮਿਲ

ਐਸ ਏ ਐਸ ਨਗਰ, 12 ਫਰਵਰੀ (ਸ. ਬ.) ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਐਮ ਪੀ ਸੀ ਏ ਦੇ ਚੇਅਰਮੈਨ ਸ੍ਰੀ ਪਾਰਸ ਮਹਾਜਨ ਨੂੰ ਸ਼ੋ੍ਰਮਣੀ ਅਕਾਲੀ ਦਲ ਦੇ ਉਦਯੋਗ ਅਤੇ ਵਪਾਰ ਸਲਾਹਕਾਰ ਬੋਰਡ ਦਾ ਮੈਂਬਰ ਬਣਾਇਆ ਗਿਆ ਹੈ। ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਦਯੋਗ ਅਤੇ ਵਪਾਰ ਵਿੰਗ ਦੇ ਮੁਖੀ ਸ੍ਰੀ ਅਨਿਲ ਜੋਸ਼ੀ ਨੇ ਸ੍ਰੀ ਪਾਰਸ ਮਹਾਜਨ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਤੇ ਉਹਨਾਂ ਦਾ ਸੁਆਗਤ ਕਰਦਿਆਂ ਉਹਨਾਂ ਨੂੰ ਪਾਰਟੀ ਦੇ ਸਲਾਹਕਾਰ ਬੋਰਡ ਦਾ ਮੈਂਬਰ ਨਿਯੁਕਤ ਕੀਤਾ। ਉਹਨਾਂ ਕਿਹਾ ਕਿ ਸ੍ਰੀ ਪਾਰਸ ਮਹਾਜਨ ਰੀਐਲਟੀ ਕਾਰੋਬਾਰ ਦੇ ਵੱਡੇ ਵਪਾਰੀ ਹਨ ਅਤੇ ਉਹਨਾਂ ਨੂੰ ਉਦਯੋਗ ਅਤੇ ਵਪਾਰ ਦੀ ਡੂੰਘੀ ਸਮਝ ਹੈ ਅਤੇ ਪਾਰਟੀ ਉਹਨਾਂ ਦੇ ਤਜਰਬੇ ਦਾ ਲਾਭ ਲਵੇਗੀ।

ਇਸ ਮੌਕੇ ਸ੍ਰੀ ਪਾਰਸ ਮਹਾਜਨ ਨੇ ਕਿਹਾ ਕਿ ਉਹ ਅਕਾਲੀ ਦਲ ਦੀਆਂ ਉਦਯੋਗ ਅਤੇ ਵਪਾਰ ਪੱਖੀ ਨੀਤੀਆਂ ਦੇ ਸ਼ੁਰੂ ਤੋਂ ਸਮਰਥਕ ਰਹੇ ਹਨ ਅਤੇ ਉਹਨਾਂ ਨੂੰ ਪਾਰਟੀ ਵਲੋਂ ਜਿਹੜੀ ਜਿੰਮੇਵਾਰੀ ਸੌਂਪੀ ਜਾ ਰਹੀ ਹੈ ਉਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਵਪਾਰੀਆਂ ਨੂੰ ਦਰਪੇਸ਼ ਮਸਲਿਆਂ ਨੂੰ ਹਲ ਕਰਵਾਉਣ ਦੇ ਨਾਲ ਨਾਲ ਪਾਰਟੀ ਦੀ ਮਜਬੂਤੀ ਲਈ ਕੰਮ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਲੀ ਦਲ ਦੀ ੳਦਯੋਗ ਅਤੇ ਕਾਮਰਸ ਕਮੇਟੀ ਦੇ ਮੈਂਬਰ ਹਰਜੀਤ ਸਿੰਘ ਭੁੱਲਰ ਅਤੇ ਸਰਬਜੀਤ ਸਿੰਘ ਪਾਰਸ, ਹਰਪਾਲ ਸਿੰਘ ਅਤੇ ਐਮ ਪੀ ਸੀ ਏ ਦੇ ਪ੍ਰਧਾਨ ਹਰਪ੍ਰੀਤ ਸਿੰਘ ਡਡਵਾਲ ਵੀ ਹਾਜਿਰ ਸਨ।