ਸੰਜੀਵ ਵਸ਼ਿਸ਼ਠ ਨੇ ਤਾਹਿਲ ਸ਼ਰਮਾ ਲੱਕੀ ਨੂੰ ਬਣਾਇਆ ਭਾਜਪਾ ਯੁਵਾ ਮੋਰਚਾ ਦਾ ਜ਼ਿਲ੍ਹਾ ਪ੍ਰਧਾਨ

ਐਸ ਏ ਐਸ ਨਗਰ, 12 ਫਰਵਰੀ (ਸ.ਬ.) ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਵੱਲੋਂ ਯੂਥ ਆਗੂ ਤਾਹਿਲ ਸ਼ਰਮਾ ਲੱਕੀ ਨੂੰ ਭਾਜਪਾ ਯੁਵਾ ਮੋਰਚਾ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਫੇਜ਼ 7 ਵਿਖੇ ਕਰਵਾਏ ਗਏ ਸਮਾਗਮ ਦੇ ਦੌਰਾਨ ਲੱਕੀ ਸ਼ਰਮਾ ਨੂੰ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਸ੍ਰੀ ਵਸ਼ਿਸ਼ਟ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਸੰਸਥਾ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਭਾਜਪਾ ਸਰਕਾਰ ਨੇ ਨੌਜਵਾਨਾਂ ਨੂੰ ਅੱਗੇ ਤੋਰਿਆ ਹੈ ਅਤੇ ਨੌਜਵਾਨਾਂ ਨੂੰ ਹਰ ਖੇਤਰ ਵਿੱਚ ਅੱਗੇ ਵਧਾਉਣ ਵਿੱਚ ਮਦਦ ਕੀਤੀ ਹੈ।

ਸਮਾਗਮ ਦੌਰਾਨ ਲੱਕੀ ਨੇ ਕਿਹਾ ਕਿ ਉਨ੍ਹਾਂ ਨੂੰ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਮਜਬੂਤੀ ਲਈ ਕੰਮ ਕਰਣਗੇ। ਇਸ ਮੌਕੇ ਨਿਹਾਰਿਕਾ ਕਮਲ, ਮੰਡਲ ਪ੍ਰਧਾਨ ਰਮਨ ਸੈਲੀ, ਜਸਮਿੰਦਰ ਸਿੰਘ, ਅਨਿਲ ਗੁੱਡੂ ਅਤੇ ਸੰਜੀਵ ਜੋਸ਼ੀ, ਜ਼ਿਲ੍ਹਾ ਮੀਡੀਆ ਇੰਚਾਰਜ ਚੰਦਰ ਸ਼ੇਖਰ ਸ਼ਰਮਾ, ਹਰਦੀਪ ਬੈਦਵਾਨ, ਅਭਿਸ਼ੇਕ ਠਾਕੁਰ, ਰਾਜੇਸ਼ ਰਾਣਾ, ਨੀਰਜ ਠਾਕੁਰ, ਪ੍ਰਿੰਸ ਚੌਧਰੀ, ਨਰਿੰਦਰ ਠਾਕੁਰ, ਮਨੋਜ ਠਾਕੁਰ, ਰੋਸ਼ਨ ਕੁਮਾਰ, ਟਿੰਕੂ ਬਡਮਾਜਰਾ, ਪ੍ਰਭਜੋਤ ਸਿੰਘ, ਅਸ਼ੀਸ਼ ਜਗਤਪੁਰਾ, ਵਿਕਾਸ ਜਗਤਪੁਰਾ, ਗੁਰਦਿੱਤ ਸਿੰਘ, ਨਕੁਲ, ਕਰਨ, ਰਾਹੁਲ, ਜਸ਼ਨ, ਮੋਨੂੰ ਅਤੇ ਗੈਵੀ ਵੀ ਮੌਜੂਦ ਸਨ।