ਸ਼੍ਰੀ ਰਾਮ ਮੰਦਰ ਦੇ ਦਰਸ਼ਨਾਂ ਲਈ ਮੁਹਾਲੀ ਜਿਲ੍ਹੇ ਦੇ 800 ਦੇ ਕਰੀਬ ਸ਼ਰਧਾਲੂਆਂ ਦਾ ਕਾਫਲਾ ਅਯੁੱਧਿਆ ਰਵਾਨਾ

ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ: ਸੁਭਾਸ਼ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ

ਐਸ ਏ ਐਸ ਨਗਰ, 12 ਫਰਵਰੀ (ਸ.ਬ.) ਮੁਹਾਲੀ ਜ਼ਿਲ੍ਹੇ ਦੇ ਕਰੀਬ 800 ਸ਼ਰਧਾਲੂਆਂ ਦਾ ਵੱਡਾ ਕਾਫਲਾ ਆਸਥਾ ਐਕਸਪਰੈਸ ਰਾਂਹੀ ਭਗਵਾਨ ਸ੍ਰੀ ਰਾਮ ਮੰਦਰ ਦੇ ਦਰਸ਼ਨਾਂ ਲਈ ਅਯੁਧਿਆ ਲਈ ਰਵਾਨਾ ਹੋਇਆ। ਇਸ ਮੌਕੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾ: ਸੁਭਾਸ਼ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਦੀ ਅਗਵਾਈ ਹੇਠ ਟਰੇਨਨੂੰ ਹਰੀ ਝੰਡੀ ਦੇ ਕੇ ਅਯੁੱਧਿਆ ਰਵਾਨਾ ਕੀਤਾ ਗਿਆ।

ਸ੍ਰੀ ਸੰਜੀਵ ਵਸ਼ਿਸ਼ਟ ਨੇ ਦੱਸਿਆ ਕਿ ਲਗਭਗ 500 ਸਾਲ ਬਾਅਦ ਭਗਵਾਨ ਸ਼੍ਰੀ ਰਾਮ ਅਯੁੱਧਿਆ ੱਿਵਚ ਬਿਰਾਜਮਾਨ ਹੋਏ ਹਨ ਅਤੇ ਸ੍ਰੀ ਰਾਮ ਲਲਾ ਦੇ ਦਰਸ਼ਨਾਂ ਲਈ ਦੇਸ਼ ਭਰ ਦੇ ਰਾਮ ਭਗਤਾਂ ਵਿੱਚ ਭਾਰੀ ਉਤਸ਼ਾਹ ਹੈ। ਉਹਨਾਂ ਕਿਹਾ ਕਿ ਇਸੇ ਉਤਸ਼ਾਹ ਨੂੰ ਦੇਖਦੇ ਹੋਏ ਭਾਜਪਾ ਵਲੋਂ ਰਾਮ ਭਗਤਾਂ ਨੂੰ ਅਯੁੱਧਿਆ ਦੀ ਯਾਤਰਾ ਕਰਵਾਈ ਜਾ ਰਹੀ ਹੈ ਜਿਸਦੇ ਤਹਿਤ ਤਹਿਤ ਮੁਹਾਲੀ ਜ਼ਿਲ੍ਹੇ ਦੇ ਕਰੀਬ 800 ਸ਼ਰਧਾਲੂਆਂ ਨੂੰ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਅਯੁੱਧਿਆ ਭੇਜਿਆ ਗਿਆ ਹੈ ਤਾਂ ਜੋ ਉਹ ਭਗਵਾਨ ਸ੍ਰੀ ਰਾਮ ਦੇ ਦਰਸ਼ਨ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਣ।

ਇਸ ਮੌਕੇ ਰੇਲਵੇ ਸਟੇਸ਼ਨ ਤੇ ਪਹੁੰਚੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਵੇਖਣ ਵਿੱਚ ਆਇਆ ਅਤੇ ਸ਼ਰਧਾਲੂ ਸ਼੍ਰੀ ਰਾਮ ਦੀ ਲੀਲਾ ਵਿੱਚ ਨੱਚਦੇ ਅਤੇ ਝੂਲਦੇ ਦੇਖੇ ਗਏ। ਇਸ ਦੌਰਾਨ ਰੇਲਵੇ ਸਟੇਸ਼ਨ ਭਗਵਾਨ ਸ਼੍ਰੀ ਰਾਮ ਦੇ ਜੈ ਘੋਸ਼ ਨਾਲ ਗੂੰਜਦਾ ਰਿਹਾ ਅਤੇ ਪੂਰੀ ਮਾਹੌਲ ਸ੍ਰੀ ਰਾਮਮਈ ਹੋ ਗਿਆ।