ਸਚਿਨ ਤੇਂਦੁਲਕਰ ਦੀ ਸੁਰੱਖਿਆ ਵਿੱਚ ਤਾਇਨਾਤ ਜਵਾਨ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ

ਜਲਗਾਓਂ, 15 ਮਈ (ਸ.ਬ.) ਭਾਰਤ ਰਤਨ ਸਚਿਨ ਤੇਂਦੁਲਕਰ ਦੀ ਸੁਰੱਖਿਆ ਨਾਲ ਜੁੜੇ ਸਟੇਟ ਰਿਜ਼ਰਵ ਪੁਲੀਸ ਬਲ ਦੇ ਜਵਾਨ ਨੇ ਜਾਮਨੇਰ ਸ਼ਹਿਰ ਵਿੱਚ ਆਪਣੇ ਜੱਦੀ ਘਰ ਵਿੱਚ ਕਥਿਤ ਤੌਰ ਤੇ ਖ਼ੁਦ ਨੂੰ ਗੋਲੀ ਮਾਰ ਲਈ। ਮ੍ਰਿਤਕ ਦੀ ਪਛਾਣ ਪ੍ਰਕਾਸ਼ ਕਪਡੇ ਵਜੋਂ ਹੋਈ ਹੈ, ਜੋ ਆਪਣੇ ਜੱਦੀ ਸਥਾਨ ਤੇ ਛੁੱਟੀਆਂ ਤੇ ਗਿਆ ਸੀ। ਕਾਪਡੇ ਜਿਸ ਨੇ ਆਪਣੀ ਸਰਵਿਸ ਬੰਦੂਕ ਨਾਲ ਗਰਦਨ ਤੇ ਗੋਲੀ ਮਾਰ ਲਈ, ਦੇ ਪਰਿਵਾਰ ਵਿੱਚ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਦੋ ਨਾਬਾਲਗ ਬੱਚੇ, ਇਕ ਭਰਾ ਹੈ। ਪੁਲੀਸ ਨੇ ਦੱਸਿਆ ਕਿ ਘਟਨਾ ਅੱਜ ਤੜਕੇ 1.30 ਵਜੇ ਦੀ ਹੈ। ਕਥਿਤ ਖੁਦਕੁਸ਼ੀ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।