Mohali
ਵਿਧਾਇਕਾ ਨੀਨਾ ਮਿੱਤਲ ਨੇ ਪਾਰਕ ਦਾ ਨੀਂਹ ਪੱਥਰ ਰੱਖਿਆ

ਰਾਜਪੁਰਾ, 17 ਮਾਰਚ (ਜਤਿੰਦਰ ਲੱਕੀ) ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਵਲੋਂ ਸਥਾਨਕ ਮਿਰਚ ਮੰਡੀ ਸੀਤਲ ਕਲੋਨੀ ਵਿਖੇ ਸਥਿਤ ਨਗਰ ਕੌਂਸਲ ਦੇ ਕਰੀਬ 5000 ਗਜ ਰਕਬੇ ਤੇ ਨਵਾਂ ਪਾਰਕ ਬਣਾਉਣ ਦੇ ਕੰਮ ਦਾ ਨੀਹ ਪੱਥਰ ਰੱਖਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਨੇ ਉਕਤ ਜ਼ਮੀਨ ਨੂੰ ਬੀਤੇ ਦਿਨੀਂ (10 ਮਾਰਚ ਨੂੰ) ਕਰੀਬ 50 ਸਾਲਾਂ ਬਾਅਦ ਨਜਾਇਜ਼ ਕਬਜਾਧਾਰੀਆਂ ਤੋ ਛੁਡਵਾਇਆ ਹੈ ਜਿੱਥੇ ਹੁਣ ਪਾਰਕ ਦੀ ਉਸਾਰੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਵਾਰਡ ਨੰਬਰ 26 ਵਾਸੀਆਂ ਵੱਲੋਂ ਰੱਖੇ ਗਏ ਸਨਮਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਨੀਨਾ ਮਿੱਤਲ ਨੇ ਕਿਹਾ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਇਸ ਗਰਾਊਂਡ ਦੇ ਨਾਲ ਲਗਦੀਆਂ 5-6 ਕਲੋਨੀ ਵਾਸੀਆਂ ਨੇ ਉਕਤ ਜਗਾਂ ਤੇ ਸੁੰਦਰ ਪਾਰਕ ਬਣਾਉਣ ਦੀ ਮੰਗ ਰੱਖੀ ਸੀ ਅਤੇ ਅੱਜ ਨਵੇਂ ਪਾਰਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾ ਕੇ ਉਹਨਾਂ ਨੇ ਆਪਣਾ ਵਾਇਦਾ ਪੂਰਾ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਸ ਪਾਰਕ ਦੀ ਮਲਕੀਅਤ ਨਗਰ ਕੌਂਸਲ ਕੋਲ ਹੀ ਰਹੇਗੀ ਅਤੇ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਇੱਥੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਰਾਜਪੁਰਾ ਵਿਖੇ ਹੋਰ ਥਾਂਵਾਂ ਤੇ ਨਾਜਾਇਜ਼ ਕਬਜੇ ਕਰਨ ਵਾਲੇ ਸਰਕਾਰੀ ਜਾਇਦਾਦਾਂ ਤੇ ਕੀਤੇ ਕਬਜ਼ੇ ਖੁਦ ਹੀ ਛੱਡ ਦੇਣ ਨਹੀਂ ਤਾਂ ਮਜਬੂਰਨ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜੈ ਮਿੱਤਲ, ਐਡਵੋਕੇਟ ਲਵਿਸ਼ ਮਿੱਤਲ, ਨਗਰ ਕੌਂਸਲ ਦੇ ਮੀਤ ਪ੍ਰਧਾਨ ਰਾਜੇਸ਼ ਇੰਸਾ, ਕਾਰਜ ਸਾਧਕ ਅਫ਼ਸਰ ਅਵਤਾਰ ਚੰਦ, ਦਵਿੰਦਰ ਬੈਦਵਾਨ, ਫੂਡ ਸਪਲਾਈ ਕੋਆਰਡੀਨੇਟਰ ਟਿੰਕੂ ਬੰਸਲ, ਸਚਿਨ ਮਿੱਤਲ, ਵਿਜੈ ਪਾਠਕ, ਰਿਤੇਸ਼ ਬਾਂਸਲ, ਭੁਪਿੰਦਰ ਚੋਪੜਾ, ਗੁਰਪ੍ਰੀਤ ਸਿੰਘ, ਜਗਮੋਹਨ ਸਿੰਘ, ਨੀਰਜ ਟਿਕੂ, ਭੁਪਿੰਦਰ ਚੋਪੜਾ, ਅਮਰਪ੍ਰੀਤ ਸੰਧੂ, ਕੁਲਵੰਤ ਕੌਰ, ਠਾਕੁਰ, ਮਨੀਸ ਸੂਦ, ਗੁਰਵੀਰ ਸਰਾਓ, ਮੇਜਰ ਸਿੰਘ ਬਖਸ਼ੀਵਾਲਾ, ਰਤਨੇਸ ਜਿੰਦਲ, ਨੀਤਿਨ ਪਹੁੰਜਾ, ਗੁਰਸ਼ਰਨ ਸਿੰਘ ਵਿਰਕ, ਅਮਨ ਸੈਣੀ, ਤਰੂਣ ਸ਼ਰਮਾ ਤੋਂ ਇਲਾਵਾ ਹੋਰ ਕਲੋਨੀ ਵਾਸੀ ਮੌਜੂਦ ਸਨ।
Mohali
ਨਸ਼ਾ ਤਸਕਰੀ ਦੇ ਤਿੰਨ ਵੱਖ ਵੱਖ ਮੁਕੱਦਮਿਆਂ ਵਿੱਚ 3 ਨੌਜਵਾਨ ਗ੍ਰਿਫਤਾਰ

ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਕਰਦੇ ਸੀ ਸਪਲਾਈ, ਪਹਿਲਾਂ ਵੀ ਦਰਜ ਹਨ ਨਸ਼ਾ ਤਸਕਰੀ ਦੇ ਮਾਮਲੇ
ਐਸ ਏ ਐਸ ਨਗਰ, 18 ਮਾਰਚ (ਪਰਵਿੰਦਰ ਕੌਰ ਜੱਸੀ) ਮੁਹਾਲੀ ਪੁਲੀਸ ਵਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁਧ’ ਦੇ ਤਹਿਤ 3 ਨੌਜਵਾਨਾਂ ਨੂੰ ਨਸ਼ੇ ਸਮੇਤ ਕਾਬੂ ਕੀਤਾ ਗਿਆ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਰਵਪ੍ਰੀਤ ਸਿੰਘ ਵਾਸੀ ਪਿੰਡ ਕਾਨਗੜ੍ਹ ਜਿਲਾ ਮਾਨਸਾ (ਹਾਲ ਵਾਸੀ ਜਗਤਪੁਰਾ), ਗੌਤਮ ਮਸੀਹ ਵਾਸੀ ਪਿੰਡ ਮਸਾਣੀਆ ਜਿਲਾ ਗੁਰਦਾਸਪੁਰ (ਹਾਲ ਵਾਸੀ ਮੌਲੀ ਬੈਦਵਾਣ) ਅਤੇ ਹਰਦੀਪ ਸਿੰਘ ਵਾਸੀ ਪਿੰਡ ਸੋਹਾਣਾ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਵਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਸਭ ਤੋਂ ਪਹਿਲਾਂ ਜਗਤਾਰ ਸਿੰਘ ਕਾਲਾ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਸੀ, ਜਿਸ ਦੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਉਹ ਉਕਤ ਹੈਰੋਇਨ ਰਵਪ੍ਰੀਤ ਸਿੰਘ ਕੋਲੋਂ ਖਰੀਦ ਕੇ ਲਿਆਉਂਦਾ ਹੈ। ਪੁਲੀਸ ਨੇ ਰਵਪ੍ਰੀਤ ਸਿੰਘ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕਰਕੇ ਉਸ ਦੀ ਗ੍ਰਿਫਤਾਰੀ ਪਾਈ।
ਉਹਨਾਂ ਦੱਸਿਆ ਕਿ ਦੂਜੇ ਮਾਮਲੇ ਵਿੱਚ ਗੁਪਤ ਸੂਚਨਾ ਮਿਲਣ ਤੇ ਐਸ. ਐਚ. ਓ ਸਿਮਰਨ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗੌਤਮ ਮਸੀਹ (ਜੋ ਕਿ ਪਿੰਡ ਮੌਲੀ ਬੈਦਵਾਣ ਵਿਖੇ ਇਕ ਪੀ.ਜੀ ਵਿਚ ਰਹਿੰਦਾ ਹੈ) ਨੂੰ ਕਾਬੂ ਕਰਕੇ ਉਸ ਕੋਲੋਂ 11 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਸ ਵਿਰੁਧ ਐਨ. ਡੀ. ਪੀ. ਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਨ ਉਪਰੰਤ ਉਸਦੀ ਗ੍ਰਿਫਤਾਰੀ ਪਾਈ ਗਈ ਹੈ।
ਡੀ. ਐਸ. ਪੀ ਬੱਲ ਨੇ ਦੱਸਿਆ ਕਿ ਤੀਜਾ ਮਾਮਲਾ ਪਿੰਡ ਸੋਹਾਣਾ ਦਾ ਹੈ, ਜਿਸ ਵਿਚ ਪੁਲੀਸ ਨੇ ਹਰਦੀਪ ਸਿੰਘ ਨਾਂ ਦੇ ਵਿਅਕਤੀ ਕੋਲੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਪੁਲੀਸ ਇਸ ਮਾਮਲੇ ਵਿੱਚ ਹਰਦੀਪ ਸਿੰਘ ਖਿਲਾਫ ਐਨ. ਡੀ. ਪੀ.ਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਉਹਨਾਂ ਦੱਸਿਆ ਕਿ ਇਹਨਾਂ ਮਾਮਲਿਆਂ ਵਿੱਚ ਗ੍ਰਿਫਤਾਰ ਮੁਲਜਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਮਾਣਯੋਗ ਅਦਾਲਤ ਵਲੋਂ ਤਿੰਨਾ ਮੁਲਜਮਾਂ ਨੂੰ 1 ਦਿਨ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਹੈ। ਉਹਨਾਂ ਕਿਹਾ ਕਿ ਤਿੰਨਾਂ ਮੁਲਜਮਾਂ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮੁਲਜਮ ਰਵਪ੍ਰੀਤ ਸਿੰਘ ਖਿਲਾਫ ਅਪ੍ਰੈਲ 2024 ਵਿੱਚ ਥਾਣਾ ਜ਼ੀਰਕਪੁਰ ਵਿਖੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ। ਇਸੇ ਤਰ੍ਹਾਂ ਦੂਜੇ ਮੁਲਜਮ ਗੌਤਮ ਮਸੀਹ ਖਿਲਾਫ ਅਕਤੂਬਰ 2024 ਵਿੱਚ ਥਾਣਾ ਬਸੀ ਪਠਾਣਾ ਵਿਖੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ, ਜਦੋਂ ਕਿ ਤੀਜੇ ਮੁਲਜਮ ਹਰਦੀਪ ਸਿੰਘ ਖਿਲਾਫ ਫਰਵਰੀ 2019 ਵਿੱਚ ਥਾਣਾ ਜ਼ੀਰਕਪੁਰ ਵਿਖੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ।
Mohali
ਡਿਪਟੀ ਮੇਅਰ ਵੱਲੋਂ ਮੁਹਾਲੀ ਵਿੱਚ ਸਿੱਖ ਬੀਬੀਆਂ ਦੇ ਬਿਨਾ ਹੈਲਮੇਟਾਂ ਦੇ ਚਲਾਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ

ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਚਲਾਨ ਵਾਪਸ ਲੈਣ ਦੀ ਮੰਗ ਕੀਤੀ
ਐਸ ਏ ਐਸ ਨਗਰ, 18 ਮਾਰਚ (ਸ.ਬ.) ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੁਹਾਲੀ ਵਿੱਚ ਸਿੱਖ ਬੀਬੀਆਂ ਦੇ ਹੈਲਮੇਟਾਂ ਦੇ ਹੋ ਰਹੇ ਚਲਾਨਾਂ ਦੀ ਨਿਖੇਧੀ ਕਰਦਿਆਂ ਇਹਨਾਂ ਚਲਾਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਪੱਤਰ ਦੀ ਕਾਪੀ ਡੀ ਜੀ ਪੀ ਪੰਜਾਬ, ਡੀ ਸੀ ਮੁਹਾਲੀ ਅਤੇ ਐਸ ਐਸ ਪੀ ਮੁਹਾਲੀ ਨੂੰ ਵੀ ਭੇਜੀ ਗਈ ਹੈ।
ਸz. ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਮੁਹਾਲੀ ਵਿੱਚ ਸੀ ਸੀ ਟੀ ਵੀ ਕੈਮਰਾ ਰਾਹੀਂ ਚਲਾਨ ਕੱਟੇ ਜਾ ਰਹੇ ਹਨ ਜਿਸਦੇ ਤਹਿਤ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਾਲਾਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਭਾਵੇਂ ਇਹ ਮੁਹਾਲੀ ਪੁਲੀਸ ਦਾ ਇੱਕ ਵਧੀਆ ਉਪਰਾਲਾ ਹੈ ਪਰ ਇਸ ਨਾਲ ਨਵੀਂ ਸਮੱਸਿਆ ਪੈਦਾ ਹੋ ਗਈ ਹੈ ਅਤੇ ਮੁਹਾਲੀ ਵਿੱਚ ਸਿੱਖ ਬੀਬੀਆਂ ਦੇ ਬਿਨਾ ਹੈਲਮੇਟ ਦੇ ਚਲਾਨ ਕੱਟੇ ਜਾ ਰਹੇ ਹਨ ਜੋ ਕਿ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਉਹਨਾਂ ਕਿਹਾ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਸਿੱਖ ਬੀਬੀਆਂ ਹੈਲਮੇਟ ਨਹੀਂ ਪਾਉਂਦੀਆਂ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਂ ਤੇ ਵਸੇ ਹੋਏ ਇਸ ਸ਼ਹਿਰ ਵਿੱਚ ਸਿੱਖ ਬੀਬੀਆਂ ਦੇ ਹੈਲਮੇਟ ਦੇ ਚਲਾਨ ਕੱਟੇ ਜਾਣੇ ਬਹੁਤ ਹੀ ਮੰਦਭਾਗੀ ਗੱਲ ਹੈ ਜੋ ਕਿ ਬਰਦਾਸ਼ਤ ਤੋਂ ਬਾਹਰ ਹੈ।
ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਚਲਾਨ ਬਿਲਕੁਲ ਬੰਦ ਕੀਤੇ ਜਾਣ ਅਤੇ ਜਿਨਾਂ ਬੀਬੀਆਂ ਦੇ ਅਜਿਹੇ ਚਲਾਨ ਕੱਟੇ ਗਏ ਹਨ। ਉਹਨਾਂ ਦੇ ਚਲਾਨਾਂ ਦੀ ਸ਼ਨਾਖਤ ਕਰਕੇ ਬਿਨਾਂ ਕੋਈ ਜੁਰਮਾਨਾ ਲਏ ਖਤਮ ਕੀਤੇ ਜਾਣ। ਉਹਨਾਂ ਕਿਹਾ ਕਿ ਬੀਬੀਆਂ ਦੇ ਚਲਾਨ ਵਾਸਤੇ ਮੈਨੂਅਲ ਤਰੀਕੇ ਨਾਲ ਕੰਮ ਕੀਤਾ ਜਾ ਸਕਦਾ ਹੈ। ਜਾਂ ਕੋਈ ਹੋਰ ਤਰੀਕਾ ਅਡੋਪਟ ਕੀਤਾ ਜਾ ਸਕਦਾ ਹੈ ਪਰ ਇਹ ਤਰੀਕਾ ਕਿਸੇ ਵੀ ਤਰਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਫੌਰੀ ਤੌਰ ਤੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਇਹ ਵੱਡਾ ਵਿਵਾਦ ਬਣ ਸਕਦਾ ਹੈ। ਇਸ ਕਰਕੇ ਪੰਜਾਬ ਸਰਕਾਰ ਤੁਰੰਤ ਇਸ ਪਾਸੇ ਧਿਆਨ ਦੇਵੇ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਜਾਣ ਕਿ ਸਿੱਖ ਬੀਬੀਆਂ ਦੇ ਹੈਲਮੇਟ ਦੇ ਚਲਾਨ ਨਾ ਕੱਟੇ ਜਾਣ।
Mohali
ਡਿਪਟੀ ਕਮਿਸ਼ਨਰ-ਕਮ- ਜ਼ਿਲ੍ਹਾ ਚੋਣ ਅਫਸਰ ਵੱਲੋਂ ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਪਾਰਟੀਆਂ ਨਾਲ ਮੀਟਿੰਗ

ਐਸ. ਏ. ਐਸ. ਨਗਰ 18 ਮਾਰਚ (ਸ.ਬ.) ਡਿਪਟੀ ਕਮਿਸ਼ਨਰ-ਕਮ ਜ਼ਿਲ੍ਹਾ ਚੋਣ ਅਫਸਰ ਵੱਲੋਂ ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਪਾਰਟੀਆਂ ਨਾਲ ਮੀਟੰਗ ਕੀਤੀ ਗਈ, ਜਿਸ ਵਿਚ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰੇਕ ਪੋਲਿੰਗ ਸਟੇਸ਼ਨ ਤੇ ਬੀ. ਐਲ. ਏ ਲਗਾਏ ਜਾਣੇ ਹਨ। ਇਸ ਸਬੰਧੀ ਫਾਰਮੇਟ ਬੀ. ਐਲ. ਏ-1 ਅਤੇ 2 ਭਰਕੇ 25 ਮਾਰਚ 2025 ਤੱਕ ਇਸ ਦਫ਼ਤਰ ਨੂੰ ਭੇਜੇ ਜਾਣ। ਬੀ. ਐਲ. ਏ-1 ਸਬੰਧੀ ਪ੍ਰੋਫਾਰਮਾ ਪਾਰਟੀ ਦੇ ਪ੍ਰਧਾਨ/ਸੈਕਟਰੀ ਵੱਲੋਂ ਭਰਿਆ ਜਾਣਾ ਹੈ। ਇਸ ਪੋਫਾਰਮੇ ਵਿੱਚ ਪ੍ਰਧਾਨ/ਸੈਕਟਰੀ ਜ਼ਿਲ੍ਹਾ/ਹਲਕਾ ਪੱਧਰ ਤੇ ਬੀ.ਐਲ.ਏ ਨਿਯੁਕਤ ਕਰਨ ਲਈ ਅਧਿਕਾਰਿਤ ਵਿਅਕਤੀ ਦੀ ਨਿਯੁਕਤੀ ਕਰੇਗਾ। ਬੀ.ਐਲ. ਏ-1 ਪ੍ਰੋਫਾਰਮੇ ਵਿੱਚ ਨਿਯੁਕਤ ਕੀਤੇ ਗਏ ਅਧਿਕਾਰਿਤ ਵਿਅਕਤੀ ਵੱਲੋਂ ਬੀ.ਐਲ.ਏ-2 ਪ੍ਰੋਫਾਰਮੇ ਭਰਕੇ ਦਿੱਤਾ ਜਾਵੇਗਾ, ਜਿਸ ਵਿੱਚ ਉਹ ਬੂਥ ਲੈਵਲ ਤੇ ਬੀ.ਐਲ.ਏ ਦੀ ਨਿਯੁਕਤੀ ਕਰੇਗਾ।
ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਫਾਰਮ ਬਾਰੇ ਵੀ ਦੱਸਿਆ ਗਿਆ ਕਿ ਫਾਰਮ ਨੰ. 6 ਨਵੀਂ ਵੋਟ ਲਈ, ਫਾਰਮ ਨੰ. 7 ਵੋਟ ਕੱਟਣ ਲਈ, ਫਾਰਮ ਨੰ. 8 ਦਰੁਸਤੀ/ ਸ਼ਿਫਟਿੰਗ/ਪੀ.ਡਬਲਿਯੂ.ਡੀ ਮਾਰਕਿੰਗ (ਫਾਧ ਮੳਰਕਿਨਗ)/ ਡੁਪਲੀਕੇਟ ਵੋਟਰ ਲਈ ਆਨਲਾਈਨ ਭਾਰਤ ਚੋਣ ਕਮਿਸ਼ਨ ਦੇ ਪੋਰਟਲ ਤੇ ਭਰਿਆ ਜਾਵੇ। ਵਧੇਰੇ ਜਾਣਕਾਰੀ ਲਈ ਟੋਲ ਫਰੀ ਨੰਬਰ 1950 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਗੀਤਿਕਾ ਸਿੰਘ, ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲਾ ਚੋਣ ਅਫ਼ਸਰ, ਡਾ. ਅੰਕਿਤਾ ਕਾਂਸਲ ਸਹਾਇਕ ਕਮਿਸ਼ਨਰ (ਜਨਰਲ) ਵੱਖ ਵੰਖ ਪਾਰਟੀਆਂ ਦੇ ਨੁਮਾਇੰਦੇ ਅਤੇ ਹੋਰ ਅਧਿਕਾਰੀ ਹਾਜਿਰ ਸਨ।
-
International1 month ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
International1 month ago
ਉੱਤਰੀ ਸੀਰੀਆ ਵਿੱਚ ਕਾਰ ਵਿੱਚ ਬੰਬ ਧਮਾਕਾ ਹੋਣ ਕਾਰਨ 15 ਵਿਅਕਤੀਆਂ ਦੀ ਮੌਤ
-
International2 months ago
ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 6 ਵਿਅਕਤੀਆਂ ਦੀ ਮੌਤ
-
International1 month ago
ਹਸੀਨਾ ਦੇ ਨਜ਼ਦੀਕੀਆਂ ਦੇ ਘਰ ਨੂੰ ਅੱਗ ਲਗਾਉਣ ਤੋਂ ਬਾਅਦ ਅਵਾਮੀ ਲੀਗ ਦੇ ਨੇਤਾਵਾਂ ਦੇ ਘਰਾਂ ਦੀ ਭੰਨਤੋੜ
-
International1 month ago
ਛੇ ਅਮਰੀਕੀ ਸੰਸਦ ਮੈਂਬਰਾਂ ਨੇ ਅਡਾਨੀ ਖਿਲਾਫ਼ ਮੁਕੱਦਮੇ ਲਈ ਨਵੇਂ ਅਟਾਰਨੀ ਜਨਰਲ ਨੂੰ ਪੱਤਰ ਲਿਖਿਆ
-
International2 months ago
ਅਮਰੀਕੀ ਏਅਰਲਾਈਨ ਦੇ ਜਹਾਜ਼ ਦੀ ਫੌਜ ਦੇ ਹੈਲੀਕਾਪਟਰ ਨਾਲ ਟੱਕਰ, 18 ਵਿਅਕਤੀਆਂ ਦੀ ਮੌਤ
-
Mohali1 month ago
ਜਗਤਪੁਰਾ ਵਿੱਚ ਹੋਏ ਝਗੜੇ ਸੰਬੰਧੀ ਦੋ ਨਿਹੰਗਾਂ ਸਮੇਤ ਤਿੰਨ ਵਿਅਕਤੀ ਕਾਬੂ
-
Editorial2 months ago
ਪੰਜਾਬ ਵਿੱਚ ਦਿਨੋਂ ਦਿਨ ਵੱਧ ਰਹੀ ਹੈ ਆਵਾਰਾ ਖੂੰਖਾਰ ਕੁੱਤਿਆਂ, ਪਸ਼ੂਆਂ ਅਤੇ ਬਾਂਦਰਾਂ ਦੀ ਸਮੱਸਿਆ